ਸੰਗਕਹਾਯਾਕੇਸ੍ਵੈਲੈਹੌ॥
ਇਸ ਦੇ ਨਾਲ ਸੌਂ ਕੇ ਮੈਂ ਕੀ ਪ੍ਰਾਪਤ ਕਰਾਂਗੀ
ਮਿਤ੍ਰਭੋਗਭੋਗਨਤੇਜੈਹੌ॥੧੪॥
ਅਤੇ ਮਿਤਰ ਨਾਲ ਭੋਗ ਬਿਲਾਸ ਕਰਨੋਂ ਵੀ ਜਾਵਾਂਗੀ ॥੧੪॥
ਕਿਹਛਲਸੇਜਸਜਨਕੀਜਾਊ॥
ਕਿਹੜੇ ਛਲ ਨਾਲ ਸੱਜਨ ਦੀ ਸੇਜ ਉਤੇ ਜਾਵਾਂ
ਨਖਘਾਤਨਕਿਹਭਾਤਿਛਪਾਊ॥
ਅਤੇ ਨਹੁੰਆਂ ਦੇ ਚਿੰਨ੍ਹਾਂ ਨੂੰ ਕਿਵੇਂ ਲੁਕਾਵਾਂ।
ਬਿਰਧਭੂਪਤਨਸੋਤਨਜੈਯੈ॥
ਬਿਰਧ ਰਾਜੇ ਨਾਲ ਸੌਣਾ ਨਾ ਪਵੇ
ਐਸੋਕਵਨਚਰਿਤ੍ਰਦਿਖੈਯੈ॥੧੫॥
ਕੋਈ ਅਜਿਹਾ ਚਰਿਤ੍ਰ ਖੇਡਾਂ ॥੧੫॥
ਜਾਇਕਹੀਨ੍ਰਿਪਸੰਗਅਸਗਾਥਾ॥
ਰਾਜੇ ਕੋਲ ਜਾ ਕੇ ਇਸ ਤਰ੍ਹਾਂ ਗਾਥਾ ਕਹੀ,
ਬਾਤਸੁਨਹੁਹਮਰੀਤੁਮਨਾਥਾ॥
ਹੇ ਨਾਥ! ਤੁਸੀਂ ਮੇਰੀ ਗੱਲ ਸੁਣੋ।
ਹਿਯੈਬਿਲਾਰਿਮੋਰਨਖਲਾਏ॥
ਇਕ ਬਿਲੇ ਨੇ ਮੇਰੀ ਛਾਤੀ ਉਤੇ ਨਹੁੰ ਮਾਰੇ ਹਨ
ਕਾਢਿਭੂਪਕੌਪ੍ਰਗਟਦਿਖਾਏ॥੧੬॥
ਅਤੇ ਬਾਹਰ ਕਰ ਕੇ ਰਾਜੇ ਨੂੰ ਵਿਖਾ ਦਿੱਤੇ ॥੧੬॥
ਅੜਿਲ॥
ਅੜਿਲ:
ਸੁਨੁਰਾਜਾਮੈਆਜੁਨਤੁਮਸੰਗਸੋਇਹੌ॥
(ਫਿਰ ਕਹਿਣ ਲਗੀ) ਹੇ ਰਾਜਨ! ਮੈਂ ਅਜ ਤੁਹਾਡੇ ਨਾਲ ਨਹੀਂ ਸੌਂਵਾਗੀ
ਨਿਜੁਪਲਕਾਪਰਪਰੀਸਕਲਨਿਸੁਖੋਇਹੌ॥
ਅਤੇ ਆਪਣੇ ਪਲੰਘ ਉਤੇ ਪਈ ਪਈ ਸਾਰੀ ਰਾਤ ਬਿਤਾਵਾਂਗੀ।
ਇਹਾਬਿਲਾਰਿਮੋਹਿਨਖਘਾਤਲਗਾਤਹੈ॥
ਇਥੇ ਬਿਲਾ ਮੈਨੂੰ ਨਹੁੰ ਮਾਰਦਾ ਹੈ
ਹੋਤੁਹਿਮੂਰਖਰਾਜਾਤੇਕਛੁਨਬਸਾਤਹੈ॥੧੭॥
ਅਤੇ ਹੇ ਮੂਰਖ ਰਾਜੇ! ਤੇਰੇ ਵਸ ਦੀ ਕੋਈ ਗੱਲ ਨਹੀਂ ਹੈ ॥੧੭॥
ਚੌਪਈ॥
ਚੌਪਈ:
ਇਹਛਲਤਜਿਸ੍ਵੈਬੋਨ੍ਰਿਪਪਾਸਾ॥
ਇਸ ਛਲ ਨਾਲ ਉਸ ਨੇ ਰਾਜੇ ਕੋਲ ਸੌਣਾ ਛਡ ਦਿੱਤਾ
ਕਿਯਾਮਿਤ੍ਰਸੌਕਾਮਬਿਲਾਸਾ॥
ਅਤੇ (ਆਪਣੇ) ਮਿਤਰ ਨਾਲ ਕਾਮ ਬਿਲਾਸ ਕੀਤਾ।
ਘਾਤਨਖਨਕੀਨਾਹਦਿਖਾਈ॥
ਨਹੁੰਆਂ ਦੇ ਨਿਸ਼ਾਣ ਰਾਜੇ ਨੂੰ ਵਿਖਾਏ।
ਬਿਰਧਮੂੜਨ੍ਰਿਪਬਾਤਨਪਾਈ॥੧੮॥
ਪਰ ਬਿਰਧ ਰਾਜਾ ਗੱਲ ਨੂੰ ਸਮਝ ਨਾ ਸਕਿਆ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਤਰਚਰਿਤ੍ਰਸਮਾਪਤਮਸਤੁਸੁਭਮਸਤੁ॥੩੭੦॥੬੭੧੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੭੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੦॥੬੭੧੮॥ ਚਲਦਾ॥
ਚੌਪਈ॥
ਚੌਪਈ:
ਅਛਲਸੈਨਇਕਭੂਪਭਨਿਜੈ॥
ਅਛਲ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਚੰਦ੍ਰਸੂਰਪਟਤਰਤਿਹਦਿਜੈ॥
ਉਸ ਦੀ ਉਪਮਾ ਚੰਦ੍ਰਮਾ ਅਤੇ ਸੂਰਜ ਨਾਲ ਦਿੱਤੀ ਜਾਂਦੀ ਸੀ।
ਕੰਚਨਦੇਤਾਕੇਘਰਨਾਰੀ॥
ਕੰਚਨ ਦੇ (ਦੇਈ) ਉਸ ਦੇ ਘਰ ਇਸਤਰੀ ਸੀ।
ਆਪੁਹਾਥਲੈਈਸਸਵਾਰੀ॥੧॥
(ਉਸ ਨੂੰ ਮਾਨੋ) ਪ੍ਰਭੂ ਨੇ ਆਪਣੇ ਹੱਥਾਂ ਨਾਲ ਬਣਾਇਆ ਹੋਵੇ ॥੧॥
ਕੰਚਨਪੁਰਕੋਰਾਜਕਮਾਵੈ॥
(ਉਹ) ਕੰਚਨ ਪੁਰ ਵਿਚ ਰਾਜ ਕਰਦਾ ਸੀ
ਸੂਰਬੀਰਬਲਵਾਨਕਹਾਵੈ॥
ਅਤੇ ਬਹੁਤ ਸ਼ੂਰਵੀਰ ਅਤੇ ਬਲਵਾਨ ਅਖਵਾਉਂਦਾ ਸੀ।
ਅਰਿਅਨੇਕਜੀਤੇਬਹੁਭਾਤਾ॥
(ਉਸ ਨੇ) ਬਹੁਤ ਢੰਗਾਂ ਨਾਲ ਅਨੇਕ ਵੈਰੀ ਜਿਤੇ ਹੋਏ ਸਨ।
ਤੇਜਤ੍ਰਸਤਜਾਕੇਪੁਰਸਾਤਾ॥੨॥
ਉਸ ਦੇ ਤੇਜ ਤੋਂ ਸੱਤੇ ਪੁਰੀਆਂ ਡਰਦੀਆਂ ਸਨ ॥੨॥
ਤਹਾਪ੍ਰਭਾਕਰਸੈਨਿਕਸਾਹ॥
ਉਥੇ ਪ੍ਰਭਾਕਰ ਸੈਨ ਨਾਂ ਦਾ ਇਕ ਸ਼ਾਹ ਹੁੰਦਾ ਸੀ
ਨਿਰਖਲਜਤਜਾਕੋਮੁਖਮਾਹ॥
ਜਿਸ ਨੂੰ ਵੇਖ ਕੇ ਚੰਦ੍ਰਮਾ ('ਮਾਹ') ਦਾ ਮੁਖ ਲਜਿਤ ਹੁੰਦਾ ਸੀ।
ਜਬਰਾਨੀਤਾਕਹਲਖਿਪਾਯੋ॥
ਜਦੋਂ ਰਾਣੀ ਨੇ ਉਸ ਨੂੰ ਵੇਖ ਲਿਆ,
ਇਹੈਚਿਤਭੀਤਰਠਹਰਾਯੋ॥੩॥
ਤਾਂ (ਆਪਣੇ) ਮਨ ਵਿਚ ਇਹ ਵਿਚਾਰ ਬਣਾਇਆ ॥੩॥
ਯਾਕਹਜਤਨਕਵਨਕਰਿਪਇਯੈ॥
ਇਸ ਨੂੰ ਕਿਹੜੇ ਯਤਨ ਨਾਲ ਪ੍ਰਾਪਤ ਕੀਤਾ ਜਾਵੇ
ਕਵਨਸਹਚਰੀਪਠੈਮੰਗਇਯੈ॥
ਅਤੇ ਕਿਹੜੀ ਦਾਸੀ ਨੂੰ ਭੇਜ ਕੇ ਮੰਗਵਾਇਆ ਜਾਏ।
ਯਾਹਿਭਜੈਬਿਨੁਧਾਮਨਜੈਹੌ॥
ਇਸ ਨਾਲ ਸੰਯੋਗ ਪ੍ਰਾਪਤ ਕੀਤੇ ਬਿਨਾ ਘਰ ਨਹੀਂ ਜਾਵਾਂਗੀ
ਜਿਹਤਿਹਭਾਤਿਯਾਹਿਬਸਿਕੈਹੌ॥੪॥
ਅਤੇ ਜਿਵੇਂ ਕਿਵੇਂ ਇਸ ਨੂੰ ਵਸ ਵਿਚ ਕਰਾਂਗੀ ॥੪॥
ਕਨਕਪਿੰਜਰੀਪਰੀਹੁਤੀਤਹ॥
ਉਥੇ ਇਕ ਕਨਕ ਪਿੰਜਰੀ ਨਾਂ ਦੀ ਪਰੀ ਹੁੰਦੀ ਸੀ।
ਮਰਮਕੇਤੁਰਾਨੀਕੇਬਸਿਮਹ॥
ਉਹ ਮਰਮ ਕੇਤੁ ਰਾਣੀ ਦੇ ਵਸ ਵਿਚ ਸੀ।
ਬੀਰਰਾਧਿਤਿਹਤਹੀਪਠਾਈ॥
ਉਸ (ਰਾਣੀ) ਨੇ ਬੀਰ (ਬਵੰਜਾਂ ਵਿਚੋਂ ਇਕ) ਦੀ ਅਰਾਧਨਾ ਕਰ ਕੇ ਉਸ (ਪਰੀ) ਨੂੰ ਉਥੇ ਭੇਜਿਆ
ਸੇਜਉਠਾਇਜਾਇਲੈਆਈ॥੫॥
ਅਤੇ ਮੰਜੇ ਸਹਿਤ ਉਸ ਨੂੰ ਚੁਕਵਾ ਲਿਆਈ ॥੫॥
ਕਾਮਭੋਗਤਾਸੌਜਬਮਾਨਾ॥
ਜਦ ਉਸ ਨਾਲ ਕਾਮ-ਲੀਲ੍ਹਾ ਕੀਤੀ,
ਦ੍ਵੈਪ੍ਰਾਨਨਤੇਇਕਜਿਯਜਾਨਾ॥
ਤਾਂ ਦੋ ਪ੍ਰਾਣਾਂ ਤੋਂ ਇਕ ਪ੍ਰਾਣ ਹੋ ਗਈ (ਅਰਥਾਤ ਉਸ ਵਿਚ ਪੂਰੀ ਤਰ੍ਹਾਂ ਸਮਾ ਗਈ)।
ਨਿਜੁਨਾਇਕਸੇਤੀਹਿਤਛੋਰੋ॥
(ਉਸ ਨੇ) ਆਪਣੇ ਪਤੀ ਨਾਲ ਪਿਆਰ ਕਰਨਾ ਛਡ ਦਿੱਤਾ
ਤਾਸੌਚਤੁਰਿਚੌਗੁਨੋਜੋਰੋ॥੬॥
ਅਤੇ ਉਸ (ਸ਼ਾਹ) ਨਾਲ ਚਾਰ ਗੁਣਾਂ (ਪ੍ਰੇਮ) ਵਧਾ ਲਿਆ ॥੬॥
ਜਾਇਰਾਵਸੌਬਾਤਜਨਾਈ॥
(ਇਕ ਦਿਨ) ਰਾਣੀ ਨੇ ਰਾਜੇ ਨੂੰ ਕਿਹਾ
ਮੋਰੋਸਾਹਪੂਰਬਲੋਭਾਈ॥
ਕਿ ਸ਼ਾਹ ਮੇਰੇ ਪਿਛਲੇ ਜਨਮ ਦਾ ਭਰਾ ਹੈ।