ਅੜਿਲ॥
ਅੜਿਲ:
ਸ੍ਰੀਜਸਤਿਲਕਸਿੰਘਤਿਹਨਾਮਪਛਾਨਿਯੈ॥
ਉਸ ਦਾ ਨਾਂ ਜਸ ਤਿਲਕ ਸਿੰਘ ਪਛਾਣਨਾ ਚਾਹੀਦਾ ਹੈ।
ਰੂਪਵਾਨਧਨਵਾਨਚਤੁਰਪਹਿਚਾਨਿਯੈ॥
ਉਸ ਨੂੰ ਰੂਪਵਾਨ, ਧਨਵਾਨ ਅਤੇ ਚਤੁਰ ਸਮਝਣਾ ਚਾਹੀਦਾ ਹੈ।
ਜੋਇਸਤ੍ਰੀਤਾਕੋਛਿਨਰੂਪਨਿਹਾਰਈ॥
ਜੋ ਇਸਤਰੀ ਉਸ ਨੂੰ ਛਿਣ ਭਰ ਲਈ ਵੀ ਵੇਖ ਲੈਂਦੀ,
ਹੋਲੋਕਲਾਜਕੁਲਿਕਾਨਿਸਭੈਤਜਿਡਾਰਈ॥੩॥
ਤਾਂ ਉਹ ਲੋਕ ਲਾਜ ਅਤੇ ਕੁਲ ਦੀ ਮਰਯਾਦਾ ਤੁਰਤ ਛਡ ਦਿੰਦੀ ॥੩॥
ਚੌਪਈ॥
ਚੌਪਈ:
ਏਕਸਖੀਤਾਕੌਲਖਿਪਾਈ॥
ਇਕ ਸਖੀ ਨੇ ਉਸ ਨੂੰ ਵੇਖਿਆ
ਬੈਠਿਸਖਿਨਮਹਿਬਾਤਚਲਾਈ॥
ਅਤੇ (ਹੋਰਨਾਂ) ਸਖੀਆਂ ਵਿਚ ਬੈਠ ਕੇ ਗੱਲ ਤੋਰੀ
ਜਸਸੁੰਦਰਇਕਇਹਪੁਰਮਾਹੀ॥
ਕਿ ਇਸ ਨਗਰ ਵਿਚ ਇਕ ਅਜਿਹਾ ਸੁੰਦਰ (ਵਿਅਕਤੀ) ਹੈ
ਤੈਸੌਚੰਦ੍ਰਸੂਰਭੀਨਾਹੀ॥੪॥
ਜਿਸ ਵਰਗਾ ਚੰਦ੍ਰਮਾ ਅਤੇ ਸੂਰਜ ਵੀ ਨਹੀਂ ਹੈ ॥੪॥
ਸੁਨਿਬਤਿਯਾਰਾਨੀਜਿਯਰਾਖੀ॥
ਰਾਣੀ ਨੇ (ਇਹ) ਗੱਲ ਸੁਣ ਕੇ ਮਨ ਵਿਚ ਰਖੀ
ਔਰਨਾਰਿਸੌਪ੍ਰਗਟਨਭਾਖੀ॥
ਅਤੇ ਹੋਰਾਂ ਇਸਤਰੀਆਂ ਪ੍ਰਤਿ ਜ਼ਾਹਿਰ ਨਾ ਕੀਤੀ।
ਜੋਸਹਚਰਿਤਾਕੌਲਖਿਆਈ॥
ਜਿਹੜੀ ਦਾਸੀ ਉਸ ਨੂੰ ਵੇਖ ਕੇ ਆਈ ਸੀ।
ਰੈਨਿਭਈਤਬਵਹੈਬੁਲਾਈ॥੫॥
ਰਾਤ ਹੋਈ, ਤਦ ਉਸ ਨੂੰ ਬੁਲਾਇਆ ॥੫॥
ਅਧਿਕਦਰਬੁਤਾਕੌਦੈਰਾਨੀ॥
ਰਾਣੀ ਨੇ ਉਸ ਨੂੰ ਬਹੁਤ ਧਨ ਦੇ ਕੇ
ਪੂਛੀਤਾਹਿਦੀਨਹ੍ਵੈਬਾਨੀ॥
ਬੜੀ ਅਧੀਨਗੀ ਨਾਲ ਪੁਛਿਆ।
ਸੁਕਹੁਕਹਾਮੁਹਿਜੁਤੈਨਿਹਾਰਾ॥
ਜੋ (ਵਿਅਕਤੀ) ਤੂੰ ਵੇਖਿਆ ਹੈ, ਉਸ ਬਾਰੇ ਮੈਨੂੰ ਦਸ ਕਿ ਉਹ ਕਿਥੇ ਹੈ।
ਕਿਯਾਚਾਹਤਤਿਹਦਰਸਅਪਾਰਾ॥੬॥
ਮੈਂ ਉਸ ਦਾ ਦੀਦਾਰ ਕਰਨਾ ਚਾਹੁੰਦੀ ਹਾਂ ॥੬॥
ਤਬਚੇਰੀਇਮਿਬਚਨਉਚਾਰੋ॥
ਤਦ ਦਾਸੀ ਨੇ ਇਸ ਤਰ੍ਹਾਂ ਗੱਲ ਕੀਤੀ।
ਸੁਨੁਰਾਨੀਜੂਕਹਾਹਮਾਰੋ॥
ਹੇ ਰਾਣੀ ਜੀ! ਤੁਸੀਂ ਮੇਰੀ ਗੱਲ ਸੁਣੋ।
ਸ੍ਰੀਜਸਤਿਲਕਰਾਇਤਿਹਜਾਨੋ॥
ਉਸ ਦਾ ਨਾਂ ਜਸ ਤਿਲਕ ਰਾਇ ਸਮਝ ਲਵੋ।
ਸਾਹਪੂਤਤਾਕਹਪਹਿਚਾਨੋ॥੭॥
ਉਸ ਨੂੰ ਸ਼ਾਹ ਦੇ ਪੁੱਤਰ ਵਜੋਂ ਪਛਾਣ ਲਵੋ ॥੭॥
ਜੁਤੁਮਕਹੌਤਿਹਤੁਮੈਮਿਲਾਊ॥
ਜੇ ਤੁਸੀਂ ਕਹੋ ਤਾਂ ਉਹ ਤੁਹਾਨੂੰ ਮਿਲਾ ਦਿਆਂ
ਮਦਨਤਾਪਸਭਤੋਰਮਿਟਾਊ॥
ਅਤੇ ਤੁਹਾਡੀ ਕਾਮ-ਅਗਨੀ ਨੂੰ ਸ਼ਾਂਤ ਕਰ ਦਿਆਂ।
ਸੁਨਤਬਚਨਰਾਨੀਪਗਪਰੀ॥
(ਉਸ ਦੇ) ਬਚਨ ਸੁਣ ਕੇ ਰਾਣੀ ਪੈਰੀਂ ਪੈ ਗਈ
ਪੁਨਿਤਾਸੌਬਿਨਤੀਇਮਿਕਰੀ॥੮॥
ਅਤੇ ਫਿਰ ਉਸ ਅਗੇ ਇਸ ਤਰ੍ਹਾਂ ਬੇਨਤੀ ਕੀਤੀ ॥੮॥
ਜੇਤਾਕੋਤੈਂਮੁਝੈਮਿਲਾਵੈਂ॥
ਜੇ ਉਸ ਨੂੰ ਤੂੰ ਮੈਨੂੰ ਮਿਲਾ ਦੇਵੇਂ,
ਜੋਧਨਮੁਖਮਾਗੈਸੋਪਾਵੈਂ॥
ਜੋ ਧਨ ਤੂੰ ਮੂੰਹੋਂ ਮੰਗੇਗੀ, ਉਹੀ ਪ੍ਰਾਪਤ ਕਰੇਂਗੀ।
ਤਹਸਖੀਗਈਬਾਰਨਹਿਲਾਗੀ॥
(ਤਦ) ਉਹ ਸਖੀ ਬਿਨਾ ਦੇਰ ਕੀਤੇ ਉਥੇ ਗਈ
ਆਨਿਦਿਯੋਤਾਕੌਬਡਭਾਗੀ॥੯॥
ਅਤੇ ਉਸ ਵਡਭਾਗੀ ਨੂੰ (ਉਸ ਨਾਲ) ਆਣ ਮਿਲਾਇਆ ॥੯॥
ਦੋਹਰਾ॥
ਦੋਹਰਾ:
ਰਾਨੀਤਾਕੌਪਾਇਤਿਹਦਾਰਿਦਦਿਯਾਮਿਟਾਇ॥
ਰਾਣੀ ਨੇ ਉਸ ਨੂੰ ਪ੍ਰਾਪਤ ਕਰ ਕੇ ਉਸ (ਦਾਸੀ) ਦੀ ਗ਼ਰੀਬੀ ਦੂਰ ਕਰ ਦਿੱਤੀ।
ਨ੍ਰਿਪਕੀਆਖਬਚਾਇਉਹਿਲਿਯੇਗਰੇਸੌਲਾਇ॥੧੦॥
ਰਾਣੀ ਨੇ ਰਾਜੇ ਦੀ ਅੱਖ ਬਚਾ ਕੇ ਉਸ ਨੂੰ ਗਲੇ ਨਾਲ ਲਗਾ ਲਿਆ ॥੧੦॥
ਚੌਪਈ॥
ਚੌਪਈ:
ਦੋਊਧਨੀਔਜੋਬਨਵੰਤ॥
ਦੋਵੇਂ ਧਨੀ ਅਤੇ ਜੋਬਨਵਾਨ ਸਨ
ਕਰਤਕਾਮਕ੍ਰੀੜਾਬਿਗਸੰਤ॥
ਅਤੇ ਕਾਮ-ਕ੍ਰੀੜਾ ਕਰ ਕੇ ਪ੍ਰਸੰਨ ਹੁੰਦੇ ਸਨ।
ਇਕਕਾਮੀਅਰੁਕੈਫਚੜਾਈ॥
ਇਕ ਉਹ ਕਾਮੀ ਸਨ ਅਤੇ (ਦੂਜੇ) ਸ਼ਰਾਬ ਪੀ ਰਖੀ ਸੀ।
ਰੈਨਿਸਕਲਰਤਿਕਰਤਬਿਤਾਈ॥੧੧॥
ਸਾਰੀ ਰਾਤ ਕਾਮ-ਕੇਲਿ ਕਰਦਿਆਂ ਬਿਤਾ ਦਿੱਤੀ ॥੧੧॥
ਲਪਟਿਲਪਟਿਆਸਨਵੇਲੇਹੀ॥
ਉਹ ਲਿਪਟ ਲਿਪਟ ਕੇ ਆਸਣ ਲੈਂਦੇ
ਆਪੁਬੀਚਿਸੁਖੁਬਹੁਬਿਧਿਦੇਹੀ॥
ਅਤੇ ਆਪਸ ਵਿਚ ਬਹੁਤ ਤਰ੍ਹਾਂ ਦੇ ਸੁਖ ਦਿੰਦੇ।
ਚੁੰਬਨਕਰਤਨਖਨਕੇਘਾਤਾ॥
ਚੁੰਬਨ ਲੈਂਦੇ ਅਤੇ ਨਹੁੰਆਂ ਦੇ ਨਿਸ਼ਾਣ ਲਗਾਉਂਦੇ।
ਰੈਨਿਬਿਤੀਆਯੋਹ੍ਵੈਪ੍ਰਾਤਾ॥੧੨॥
ਇਸ ਤਰ੍ਹਾਂ ਰਾਤ ਬੀਤ ਗਈ ਅਤੇ ਦਿਨ ਚੜ੍ਹ ਆਇਆ ॥੧੨॥
ਰਾਨੀਗਈਪ੍ਰਾਤਪਤਿਪਾਸ॥
ਰਾਣੀ ਸਵੇਰੇ ਪਤੀ ਕੋਲ ਗਈ,
ਲਗੀਰਹੀਜਾਕੀਜਿਯਆਸ॥
ਪਰ ਉਸ ਦੇ ਮਨ ਵਿਚ ਉਸ (ਯਾਰ) ਦੀ ਆਸ ਲਗੀ ਰਹੀ।
ਅਥਵਤਦਿਨਨਹੋਤਅੰਧਯਾਰੋ॥
(ਮਨ ਵਿਚ ਸੋਚਦੀ ਰਹੀ) ਕਿ ਕਿਸ ਵੇਲੇ ਦਿਨ ਮੁਕੇਗਾ ਅਤੇ ਹਨੇਰਾ ਹੋਵੇਗਾ
ਬਹੁਰਿਭਜੈਮੁਹਿਆਨਿਪ੍ਯਾਰੋ॥੧੩॥
ਅਤੇ ਫਿਰ ਮੈਨੂੰ ਪਿਆਰਾ ਆ ਕੇ ਸੰਯੋਗ ਸੁਖ ਦੇਵੇਗਾ ॥੧੩॥
ਜੌਰਹਿਹੌਰਾਜਾਕੈਪਾਸ॥
ਜੇ ਮੈਂ ਰਾਜੇ ਕੋਲ ਰਹਿੰਦੀ ਹਾਂ
ਮੋਹਿਰਾਖਿਹੈਬਿਰਧਨਿਰਾਸ॥
ਤਾਂ ਇਹ ਬਿਰਧ ਮੈਨੂੰ ਨਿਰਾਸ਼ ਹੀ ਰਖੇਗਾ।