GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1321
Display Settings
ਪੁਰਖਭੇਸਲਖਿਨਾਰਿਰਿਸਾਯੋ
ਅਤੇ ਨਾਰੀ ਨੂੰ ਪੁਰਸ਼ ਭੇਸ ਵਿਚ ਵੇਖ ਕੇ ਬਹੁਤ ਗੁੱਸੇ ਹੋਇਆ।
ਜੋਬਾਤੈਂਮੁਹਿਯਾਰਉਚਾਰੀ
ਜੋ ਗੱਲਾਂ ਮੈਨੂੰ ਪ੍ਰੇਮਿਕਾ ਨੇ ਦਸੀਆਂ ਸਨ,
ਸੋਅਖਿਯਨਹਮਆਜੁਨਿਹਾਰੀ॥੮॥
ਉਹ ਅੱਖਾਂ ਨਾਲ ਮੈਂ ਅਜ ਵੇਖ ਲਈਆਂ ਹਨ ॥੮॥
ਕਾਢਿਕ੍ਰਿਪਾਨਹਨਨਿਤਿਹਧਯੋ
ਕ੍ਰਿਪਾਨ ਕਢ ਕੇ ਉਸ ਨੂੰ ਮਾਰਨ ਲਈ ਅਗੇ ਵਧਿਆ,
ਰਾਨੀਹਾਥਨਾਥਗਹਿਲਯੋ
ਪਰ ਰਾਣੀ ਨੇ ਪਤੀ ਦਾ ਹੱਥ ਪਕੜ ਲਿਆ (ਅਤੇ ਕਿਹਾ)
ਤਵਤ੍ਰਿਯਭੇਸਤਹਾਨਰਧਾਰਾ
ਤੇਰੀ ਹੀ ਇਸਤਰੀ ਨੇ ਉਸ ਆਦਮੀ ਦਾ ਭੇਸ ਧਾਰਨ ਕੀਤਾ ਹੋਇਆ ਹੈ।
ਤੈਜੜਯਾਕਹਜਾਰਬਿਚਾਰਾ॥੯॥
ਹੇ ਮੂਰਖ! ਤੂੰ ਇਸ ਨੂੰ ਯਾਰ ਸਮਝਿਆ ਹੈ ॥੯॥
ਜਬਤਿਹਨ੍ਰਿਪਨਿਜੁਨਾਰਿਬਿਚਾਰਿਯੋ
ਜਦ ਰਾਜੇ ਨੇ ਉਸ ਨੂੰ ਆਪਣੀ ਇਸਤਰੀ ਸਮਝ ਲਿਆ,
ਉਤਰਾਕੋਪਹਿਯੈਥੋਧਾਰਿਯੋ
ਤਾਂ ਉਸ ਦਾ ਮਨ ਵਿਚ ਧਾਰਿਆ ਹੋਇਆ ਕ੍ਰੋਧ ਉਤਰ ਗਿਆ।
ਤਿਨਇਸਤ੍ਰੀਇਹਭਾਤਿਉਚਾਰੀ
ਉਸ ਇਸਤਰੀ ਨੇ ਇਸ ਤਰ੍ਹਾਂ ਕਿਹਾ,
ਸੁਨੁਮੂਰਖਨ੍ਰਿਪਬਾਤਹਮਾਰੀ॥੧੦॥
ਹੇ ਮੂਰਖ ਰਾਜੇ! ਮੇਰੀ ਗੱਲ ਸੁਣੋ ॥੧੦॥
ਬਸਤਏਕਦਿਜਬਰਇਹਗਾਵੈ
ਇਸ ਪਿੰਡ ਵਿਚ ਇਕ ਬ੍ਰਾਹਮਣ ਰਹਿੰਦਾ ਹੈ।
ਚੰਦ੍ਰਚੂੜਓਝਾਤਿਹਨਾਵੈ
ਉਸ ਦਾ ਨਾਂ ਚੰਦ੍ਰ ਚੂੜ ਓਝਾ ਹੈ।
ਬ੍ਰਹਮਡੰਡਤਿਹਪੂਛਿਕਰਾਵਹੁ
ਪਹਿਲਾਂ ਉਸ ਨੂੰ ਪੁਛ ਕੇ ਬ੍ਰਹਮ ਦੰਡ ਭਰੋ।
ਤਬਅਪਨੋਮੁਖਹਮੈਦਿਖਾਵਹੁ॥੧੧॥
ਤਦ ਆਪਣਾ ਮੁਖ ਸਾਨੂੰ ਵਿਖਾਓ ॥੧੧॥
ਜਬਰਾਜਾਤਿਹਓਰਸਿਧਾਯੋ
ਜਦ ਰਾਜਾ ਉਸ ਪਾਸੇ ਵਲ ਚਲਾ ਗਿਆ।
ਤਬਦਿਜਕੋਤ੍ਰਿਯਭੇਖਬਨਾਯੋ
ਤਦ ਰਾਣੀ ਨੇ ਬ੍ਰਾਹਮਣ ਦਾ ਭੇਸ ਬਣਾ ਲਿਆ।
ਚੰਦ੍ਰਚੂੜਧਰਿਅਪਨਾਨਾਮ
ਉਸ ਨੇ ਆਪਣਾ ਨਾਂ ਚੰਦ੍ਰ ਚੂੜ ਰਖ ਲਿਆ
ਪ੍ਰਾਪਤਿਭਈਨ੍ਰਿਪਤਿਕੇਧਾਮ॥੧੨॥
ਅਤੇ ਰਾਜੇ ਦੇ ਘਰ ਪਹੁੰਚ ਗਈ ॥੧੨॥
ਤਿਹਨ੍ਰਿਪਨਾਮਪੂਛਹਰਖਾਨਾ
ਰਾਜਾ ਉਸ ਦਾ ਨਾਮ ਸੁਣ ਕੇ ਪ੍ਰਸੰਨ ਹੋ ਗਿਆ
ਚੰਦ੍ਰਚੂੜਤਿਹਕੌਪਹਿਚਾਨਾ
ਅਤੇ ਉਸ ਨੂੰ ਚੰਦ੍ਰ ਚੂੜ ਸਮਝਣ ਲਗਾ।
ਜਿਹਹਿਤਜਾਤਕਹੋਪਰਦੇਸਾ
ਜਿਸ ਲਈ ਮੈਂ ਪਰਦੇਸ ਜਾਣਾ ਸੀ,
ਭਲੀਭਈਆਯੋਵਹੁਦੇਸਾ॥੧੩॥
ਚੰਗਾ ਹੋਇਆ ਉਹ ਸਾਡੇ ਦੇਸ ਆ ਗਿਆ ॥੧੩॥
ਜਬਪੂਛਾਰਾਜੈਤਿਹਜਾਈ
ਜਦ ਰਾਜੇ ਨੇ ਉਸ ਨੂੰ ਜਾ ਕੇ ਪੁਛਿਆ,
ਤ੍ਰਿਯਦਿਜਹ੍ਵੈਇਹਬਾਤਬਤਾਈ
ਤਾਂ ਬ੍ਰਾਹਮਣ ਬਣੀ ਇਸਤਰੀ ਨੇ ਇਹ ਗੱਲ ਦਸੀ।
ਜੋਨ੍ਰਿਦੋਖਕਹਦੋਖਲਗਾਵੈ
ਜੋ ਨਿਰਦੋਸ਼ ਉਤੇ ਦੋਸ਼ ਮੜ੍ਹਦਾ ਹੈ,
ਜਮਪੁਰਅਧਿਕਜਾਤਨਾਪਾਵੈ॥੧੪॥
ਉਹ ਜਮ-ਪੁਰੀ ਵਿਚ ਬਹੁਤ ਦੁਖ ਪਾਉਂਦਾ ਹੈ ॥੧੪॥
ਤਹਤਿਹਬਾਧਿਥੰਭਕੈਸੰਗ
ਉਸ ਨੂੰ ਉਥੇ ਥੰਮ ਨਾਲ ਬੰਨ੍ਹਿਆਂ ਜਾਂਦਾ ਹੈ
ਤਪਤਤੇਲਡਾਰਤਤਿਹਅੰਗ
ਅਤੇ ਉਸ ਦੇ ਸ਼ਰੀਰ ਉਤੇ ਤਪਦਾ ਤੇਲ ਪਾਇਆ ਜਾਂਦਾ ਹੈ।
ਛੁਰਿਯਨਸਾਥਮਾਸੁਕਟਿਡਾਰੈ
ਛੁਰੀਆਂ ਨਾਲ ਉਸ ਦਾ ਮਾਸ ਕਟ ਦਿੱਤਾ ਜਾਂਦਾ ਹੈ
ਨਰਕਕੁੰਡਕੇਬੀਚਪਛਾਰੈ॥੧੫॥
ਅਤੇ ਨਰਕ ਕੁੰਡ ਵਿਚ ਸੁਟ ਦਿੱਤਾ ਜਾਂਦਾ ਹੈ ॥੧੫॥
ਗਾਵਾਗੋਬਰਲੇਹੁਮਗਾਇ
(ਇਸ ਲਈ) ਹੇ ਰਾਜਨ! ਗਾਂ ਦਾ ਗੋਬਰ (ਪਾਥੀਆਂ) ਮੰਗਵਾ ਲਵੋ
ਤਾਕੀਚਿਤਾਬਨਾਵਹੁਰਾਇ
ਅਤੇ ਉਸ ਦੀ ਚਿੱਤਾ ਬਣਾਓ।
ਤਾਮੌਬੈਠਿਜਰੈਜੇਕੋਊ
ਉਸ ਵਿਚ ਬੈਠ ਕੇ ਜੇ ਕੋਈ ਸੜਦਾ ਹੈ,
ਜਮਪੁਰਬਿਖੈਟੰਗਿਯੈਸੋਊ॥੧੬॥
ਤਾਂ ਉਸ ਨੂੰ ਜਮ ਪੁਰੀ ਵਿਚ ਟੰਗਿਆ ਨਹੀਂ ਜਾਂਦਾ ॥੧੬॥
ਦੋਹਰਾ
ਦੋਹਰਾ:
ਸੁਨਤਬਚਨਦਿਜਨਾਰਿਨ੍ਰਿਪਗੋਬਰਲਿਯਾਮੰਗਾਇ
ਬ੍ਰਾਹਮਣ ਬਣੀ ਇਸਤਰੀ ਦੇ ਬਚਨ ਸੁਣ ਕੇ ਰਾਜੇ ਨੇ ਗੋਬਰ (ਦੀਆਂ ਪਾਥੀਆਂ) ਮੰਗਵਾ ਲਈਆਂ
ਬੈਠਿਆਪੁਤਾਮਹਿਜਰਾਸਕਾਤ੍ਰਿਯਛਲਪਾਇ॥੧੭॥
ਅਤੇ ਉਸ ਵਿਚ ਆਪ ਬੈਠ ਕੇ ਸੜ ਗਿਆ। ਪਰ ਇਸਤਰੀ ਦੇ ਚਰਿਤ੍ਰ ਨੂੰ ਸਮਝ ਨਾ ਸਕਿਆ ॥੧੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਉਨਹਤਰਚਰਿਤ੍ਰਸਮਾਪਤਮਸਤੁਸੁਭਮਸਤੁ॥੩੬੯॥੬੭੦੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੯॥੬੭੦੦॥ ਚਲਦਾ॥
ਚੌਪਈ
ਚੌਪਈ:
ਬ੍ਰਯਾਘ੍ਰਕੇਤੁਸੁਨਿਯਤਇਕਰਾਜਾ
ਬ੍ਯਾਘ੍ਰ ਕੇਤੁ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਜਿਹਸਮਦੁਤਿਯਬਿਧਨਾਸਾਜਾ
ਉਸ ਵਰਗਾ ਵਿਧਾਤਾ ਨੇ ਦੂਜਾ ਨਹੀਂ ਸਾਜਿਆ ਸੀ।
ਬ੍ਰਯਾਘ੍ਰਵਤੀਨਗਰਤਿਹਸੋਹੈ
ਉਥੇ ਬ੍ਯਾਘ੍ਰਵਤੀ ਨਾਂ ਦਾ ਨਗਰ ਵਸਦਾ ਸੀ
ਇੰਦ੍ਰਾਵਤੀਨਗਰਕੋਮੋਹੈ॥੧॥
ਜੋ ਇੰਦਰਪੁਰੀ ਨੂੰ ਵੀ ਮੋਹੰਦਾ ਸੀ ॥੧॥
ਸ੍ਰੀਅਬਦਾਲਮਤੀਤ੍ਰਿਯਤਾਕੀ
ਉਸ ਦੀ ਪਤਨੀ ਅਬਦਾਲ ਮਤੀ ਸੀ
ਨਰੀਨਾਗਨੀਤੁਲਿਵਾਕੀ
ਜਿਸ ਦੇ ਬਰਾਬਰ ਕੋਈ ਮਨੁੱਖ ਜਾਂ ਨਾਗ ਇਸਤਰੀ ਨਹੀਂ ਸੀ।
ਤਹਇਕਹੁਤੋਸਾਹੁਸੁਤਆਛੋ
ਉਥੇ ਇਕ ਸ਼ਾਹ ਦਾ ਸੁੰਦਰ ਪੁੱਤਰ ਸੀ।
ਜਨੁਅਲਿਪਨਚਕਾਛਤਨਕਾਛੋ॥੨॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਭੌਰਿਆਂ ਦੇ ਚਿਲੇ ਵਾਲਾ (ਕਾਮ ਦੇਵ) ਹੀ ਸਜਿਆ ਹੋਇਆ ਹੋਵੇ ॥੨॥