GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1320
Display Settings
ਜਿਹਸਮਤੁਲਬ੍ਰਹਮਸਵਾਰੀ॥੧॥
ਉਸ ਵਰਗੀ ਬ੍ਰਹਮਾ ਨੇ ਹੋਰ ਕੋਈ ਨਹੀਂ ਬਣਾਈ ਸੀ ॥੧॥
ਤਾਕੋਨੇਹਏਕਸੌਲਾਗੋ
ਉਸ ਦਾ ਪ੍ਰੇਮ ਇਕ ਵਿਅਕਤੀ ਨਾਲ ਹੋ ਗਿਆ
ਜਾਤੇਲਾਜਛਾਡਤਨਭਾਗੋ
ਜਿਸ ਕਰ ਕੇ ਸ਼ਰੀਰ ਨੂੰ ਲਾਜ ਛਡ ਕੇ ਭਜ ਗਈ ਸੀ।
ਅਘਟਸਿੰਘਤਿਹਨਾਮਭਨਿਜੈ
ਉਸ ਦਾ ਨਾਂ ਅਘਟ ਸਿੰਘ ਦਸਿਆ ਜਾਂਦਾ ਸੀ।
ਕੋਦੂਜਾਪਟਤਰਤਿਹਦਿਜੈ॥੨॥
ਕੋਈ ਹੋਰ ਦੂਜਾ ਅਜਿਹਾ ਨਹੀਂ ਸੀ, ਜਿਸ ਨਾਲ (ਉਸ ਦੀ) ਉਪਮਾ ਦਿੱਤੀ ਜਾ ਸਕੇ ॥੨॥
ਨਿਤਿਪ੍ਰਤਿਤਿਹਤ੍ਰਿਯਬੋਲਿਪਠਾਵਤ
ਉਹ ਇਸਤਰੀ ਉਸ ਨੂੰ ਰੋਜ਼ ਬੁਲਾ ਲੈਂਦੀ
ਕਾਮਭੋਗਤਿਹਸਾਥਕਮਾਵਤ
ਅਤੇ ਉਸ ਨਾਲ ਰਤੀ-ਕੇਲਿ ਕਰਦੀ।
ਤਬਲੌਤਹਾਨਰਾਧਿਪਆਯੋ
ਤਦ ਤਕ ਉਥੇ ਰਾਜਾ ਆ ਗਿਆ।
ਤ੍ਰਿਯਚਰਿਤ੍ਰਇਹਭਾਤਿਬਨਾਯੋ॥੩॥
ਰਾਣੀ ਨੇ ਇਸ ਤਰ੍ਹਾਂ ਚਰਿਤ੍ਰ ਖੇਡਿਆ ॥੩॥
ਤੁਮਰੇਕੇਸਭੂਪਬਿਕਰਾਰਾ
ਹੇ ਰਾਜਨ! ਤੁਹਾਡੇ ਵਾਲ ਬਹੁਤ ਡਰਾਉਣੇ ਹਨ।
ਸਹੇਮੋਤੇਜਾਤਸੁਧਾਰਾ
ਮੇਰੇ ਤੋਂ ਸਹੇ ਨਹੀਂ ਜਾਂਦੇ।
ਪ੍ਰਥਮਹਿਰੋਮਮੂੰਡਿਤੁਮਆਵਹੁ
ਪਹਿਲਾਂ ਤੁਸੀਂ ਵਾਲ ਸਾਫ਼ ਕਰ ਕੇ ਆਓ,
ਬਹੁਰਿਹਮਾਰੀਸੇਜਸੁਹਾਵਹੁ॥੪॥
ਫਿਰ ਆ ਕੇ ਮੇਰੀ ਸੇਜ ਉਤੇ ਸੁਸ਼ੋਭਿਤ ਹੋਵੋ ॥੪॥
ਜਬਨ੍ਰਿਪਗਯੋਰੋਮਮੂੰਡਿਨਹਿਤ
ਜਦ ਰਾਜਾ ਵਾਲ ਮੁੰਨਣ ਲਈ ਗਿਆ,
ਰਾਨੀਅਧਿਕਪ੍ਰਸੰਨ੍ਯਭਈਚਿਤ
ਤਾਂ ਰਾਣੀ ਮਨ ਵਿਚ ਬਹੁਤ ਪ੍ਰਸੰਨ ਹੋਈ।
ਛਿਦ੍ਰਤਾਕਿਨਿਜੁਮੀਤਲੁਕਾਯੋ
(ਕੋਈ) ਮਘੋਰਾ ਵੇਖ ਕੇ ਆਪਣੇ ਮਿਤਰ ਨੂੰ ਲੁਕਾ ਦਿੱਤਾ।
ਮੂਰਖਭੂਪਭੇਦਨਹਿਪਾਯੋ॥੫॥
ਮੂਰਖ ਰਾਜਾ ਭੇਦ ਨਾ ਪਾ ਸਕਿਆ ॥੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਸਠਚਰਿਤ੍ਰਸਮਾਪਤਮਸਤੁਸੁਭਮਸਤੁ॥੩੬੮॥੬੬੮੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੮॥੬੬੮੩॥ ਚਲਦਾ॥
ਚੌਪਈ
ਚੌਪਈ:
ਸੁਨੁਰਾਜਾਇਕਔਰਕਹਾਨੀ
ਹੇ ਰਾਜਨ! ਇਕ ਹੋਰ (ਚਰਿਤ੍ਰ) ਕਥਾ ਸੁਣੋ,
ਜਿਹਬਿਧਿਕਿਯਾਰਾਵਸੰਗਰਾਨੀ
ਜਿਸ ਤਰ੍ਹਾਂ ਰਾਜੇ ਨਾਲ ਰਾਣੀ ਨੇ ਕੀਤਾ।
ਗਨਪਤਿਸਿੰਘਏਕਰਾਜਾਬਰ
ਗਨਪਤਿ ਸਿੰਘ ਨਾਂ ਦਾ ਇਕ ਚੰਗਾ ਰਾਜਾ ਸੀ।
ਸਤ੍ਰੁਕੰਪਤਤਾਕੇਡਰਘਰਘਰ॥੧॥
ਉਸ ਦੇ ਡਰ ਕਰ ਕੇ ਘਰ ਘਰ ਵੈਰੀ ਕੰਬਦੇ ਸਨ ॥੧॥
ਚੰਚਲਦੇਰਾਜਾਕੀਨਾਰੀ
ਚੰਚਲ ਦੇ (ਦੇਈ) ਰਾਜੇ ਦੀ ਰਾਣੀ ਸੀ,
ਜਿਸੁਸਮਦੁਤਿਯਕਹੂੰਹਮਾਰੀ
ਜਿਸ ਵਰਗੀ ਸਾਡੇ ਕੋਈ ਹੋਰ ਇਸਤਰੀ ਨਹੀਂ ਸੀ।
ਅਵਰਰਾਨਿਯਨਕੇਘਰਆਵੈ
ਉਹ (ਰਾਜਾ) ਹੋਰਨਾਂ ਰਾਣੀਆਂ ਦੇ ਘਰ ਆਉਂਦਾ ਸੀ,
ਤਾਕੌਕਬਹੀਮੁਖਦਿਖਾਵੈ॥੨॥
ਪਰ ਉਸ ਨੂੰ ਕਦੇ ਮੂੰਹ ਨਹੀਂ ਵਿਖਾਉਂਦਾ ਸੀ ॥੨॥
ਰਾਨੀਇਨਬਾਤਨਤੇਜਰੀ
ਰਾਣੀ ਇਸ ਗੱਲ ਕਰ ਕੇ ਸੜੀ ਹੋਈ ਸੀ
ਪਤਿਬਧਕੀਇਛਾਜਿਯਧਰੀ
ਅਤੇ ਪਤੀ ਨੂੰ ਮਾਰਨ ਦੀ ਇੱਛਾ ਮਨ ਵਿਚ ਧਾਰਨ ਕਰ ਰਖੀ ਸੀ।
ਔਰਨਾਰਿਕੋਧਰਿਕਰਿਭੇਸਾ
ਕਿਸੇ ਹੋਰ ਇਸਤਰੀ ਦਾ ਭੇਸ ਧਾਰ ਕੇ
ਨਿਜੁਪਤਿਕੇਗ੍ਰਿਹਕਿਯਾਪ੍ਰਵੇਸਾ॥੩॥
ਉਸ ਨੇ ਰਾਜੇ ਦੇ ਘਰ ਵਿਚ ਪ੍ਰਵੇਸ਼ ਕੀਤਾ ॥੩॥
ਅਪਨੀਨਾਰਿਨ੍ਰਿਪਤਿਹਜਾਨਾ
ਰਾਜੇ ਨੇ ਉਸ ਨੂੰ ਆਪਣੀ ਇਸਤਰੀ ਵਜੋਂ ਨਾ ਪਛਾਣਿਆ
ਅਧਿਕਰੂਪਲਖਿਤਾਹਿਲੁਭਾਨਾ
ਅਤੇ ਉਸ ਦਾ ਸੁੰਦਰ ਰੂਪ ਵੇਖ ਕੇ ਲਲਚਾ ਗਿਆ।
ਭਈਰੈਨਿਤਬਲਈਬੁਲਾਇ
ਜਦ ਰਾਤ ਪਈ, ਤਾਂ ਉਸ ਨੂੰ ਬੁਲਾ ਲਿਆ
ਭੋਗਕੀਯਾਤਾਸੌਲਪਟਾਇ॥੪॥
ਅਤੇ ਉਸ ਨਾਲ ਲਿਪਟ ਕੇ ਸੰਯੋਗ ਮਾਣਿਆ ॥੪॥
ਯੌਬਤਿਯਾਤਿਹਸਾਥਉਚਾਰੀ
(ਰਾਣੀ ਨੇ) ਰਾਜੇ ਨਾਲ ਇਸ ਤਰ੍ਹਾਂ ਗੱਲ ਕੀਤੀ
ਹੈਛਿਨਾਰਨ੍ਰਿਪਨਾਰਤਿਹਾਰੀ
ਕਿ ਤੇਰੀ ਇਸਤਰੀ ਬਹੁਤ ਵਿਭਚਾਰਨ ਹੈ।
ਏਕਪੁਰਖਕੋਧਾਮਬੁਲਾਵਤ
ਇਕ ਪੁਰਸ਼ ਨੂੰ ਘਰ ਬੁਲਾਉਂਦੀ ਹੈ
ਮੁਹਿਨਿਰਖਤਤਾਸੌਲਪਟਾਵਤ॥੫॥
ਅਤੇ ਮੇਰੇ ਵਖਦਿਆਂ ਵੇਖਦਿਆਂ ਉਸ ਨਾਲ ਲਿਪਟ ਜਾਂਦੀ ਹੈ ॥੫॥
ਯੌਨ੍ਰਿਪਸੋਤਿਨਕਹੀਬਨਾਇ
ਉਸ ਨੇ ਇਸ ਤਰ੍ਹਾਂ (ਗੱਲ) ਬਣਾ ਕੇ ਰਾਜੇ ਨੂੰ ਕਹੀ
ਅਤਿਨਿਜੁਪਤਿਕਹਰਿਸਿਉਪਜਾਇ
ਅਤੇ ਆਪਣੇ ਪਤੀ (ਦੇ ਮਨ) ਵਿਚ ਬਹੁਤ ਰੋਹ ਭਰ ਦਿੱਤਾ।
ਲਖਿਨਚਲਾਭੂਪਤਤਿਹਧਾਈ
ਰਾਜਾ ਉਸ ਨੂੰ ਵੇਖਣ ਲਈ ਭਜ ਕੇ ਗਿਆ
ਧਾਮਆਪਨਾਗਮਤ੍ਰਿਯਆਈ॥੬॥
ਅਤੇ (ਉਧਰ) ਇਸਤਰੀ ਵੀ ਆਪਣੇ ਘਰ ਪਹਿਲਾਂ ਹੀ ਪਹੁੰਚ ਗਈ ॥੬॥
ਨਿਜੁਤਨੁਭੇਸਪੁਰਖਕੋਧਾਰੀ
(ਘਰ ਆ ਕੇ) ਉਸ ਨੇ ਪੁਰਸ਼ ਦੇ ਬਸਤ੍ਰ ਪਾ ਲਏ
ਗਈਸਵਤਿਕੇਧਾਮਸੁਧਾਰੀ
ਅਤੇ ਸੌਂਕਣ ਦੇ ਘਰ ਚਲੀ ਗਈ।
ਆਗੇਪ੍ਰੀਤਿਹੁਤੀਸੰਗਜਾਕੇ
(ਰਾਜੇ ਦੀ) ਜਿਸ ਨਾਲ ਅਗਲੇਰੀ ਪ੍ਰੀਤ ਸੀ,
ਬੈਠੀਜਾਇਸੇਜਚੜਿਤਾਕੇ॥੭॥
ਉਸ ਦੀ ਸੇਜ ਉਤੇ ਚੜ੍ਹ ਕੇ ਬੈਠ ਗਈ ॥੭॥
ਤਬਿਲਗਿਤਹਾਨਰਾਧਿਪਆਯੋ
ਤਦ ਤਕ ਉਥੇ ਰਾਜਾ ਆ ਗਿਆ