GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1319
Display Settings
ਪਕਰਿਲਈਦੂਸਰਿਤ੍ਰਿਯਜਾਇ
ਅਤੇ ਦੂਜੀ ਨੇ ਜਾ ਕੇ ਉਸ ਨੂੰ ਪਕੜ ਲਿਆ।
ਦ੍ਵੈਤ੍ਰਿਯਜੋਗਭੇਸਕੌਧਰਿਕੈ
ਦੋ ਇਸਤਰੀਆਂ ਜੋਗ ਦਾ ਭੇਸ ਧਾਰ ਕੇ
ਗਈਭੂਪਕੋਚਰਿਤਬਿਚਰਿਕੈ॥੫॥
ਅਤੇ ਚਰਿਤ੍ਰ ਕਰਨਾ ਸੋਚ ਕੇ ਰਾਜੇ ਕੋਲ ਗਈਆਂ ॥੫॥
ਭੂਪਕਹਾਸੂਰੀਇਹਦੀਜੈ
ਰਾਜੇ ਨੇ ਕਿਹਾ ਇਸ ਨੂੰ ਸੂਲੀ ਦੇ ਦਿਓ।
ਤੀਨੋਹੁਕਮਹਮਾਰੇਲੀਜੈ
ਤਿਨੋਂ ਮੇਰੇ ਹੁਕਮ ਦੀ ਪਾਲਨਾ ਕਰੋ।
ਹਨਨਨਾਤਲੈਤਾਹੀਸਿਧਾਰੇ
ਜਦੋਂ ਉਸ ਨੂੰ ਮਾਰਨ ਵਾਸਤੇ ('ਹਨਨਨਾਤ' ਹਨਨ ਅਰਥ) ਲੈ ਕੇ ਚਲੇ
ਦ੍ਵੈਇਸਤ੍ਰੀਹ੍ਵੈਅਤਿਥਪਧਾਰੇ॥੬॥
ਤਾਂ ਜੋਗੀ ਬਣੀਆਂ ਦੋਵੇਂ ਇਸਤਰੀਆਂ ਉਥੇ ਆ ਗਈਆਂ ॥੬॥
ਜੋਗਿਨਿਨਾਰਿਕਹਾਅਸਕੀਜੈ
ਜੋਗੀ ਬਣੀਆਂ ਇਸਤਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਕਰੋ।
ਦ੍ਵੈਮਹਿਇਕਜੋਗੀਕਹਦੀਜੈ
(ਫਾਂਸੀ ਅਸਾਂ) ਦੋਹਾਂ ਜੋਗੀਆਂ ਵਿਚੋਂ ਇਕ ਨੂੰ ਦਿਓ।
ਐਹੈਇਹਾਅਰਸਕੀਬਾਤਾ
ਇਥੇ ਅਰਸ਼ (ਸਵਰਗ) ਦੀਆਂ ਗੱਲਾਂ ਹੁੰਦੀਆਂ ਹਨ।
ਜਾਨਤਕੋਈਤਾਕੀਘਾਤਾ॥੭॥
ਉਨ੍ਹਾਂ ਦੇ ਛਲ ਨੂੰ ਕੋਈ ਵੀ ਸਮਝ ਨਹੀਂ ਰਿਹਾ ਸੀ ॥੭॥
ਦੁਤਿਯਨਾਰਇਮਿਬਚਨਉਚਾਰੇ
ਦੂਜੀ ਇਸਤਰੀ ਨੇ ਇਸ ਤਰ੍ਹਾਂ ਕਿਹਾ
ਯਾਹਿਸੂਰੀਦੇਹੁਕਹਾਰੇ
ਕਿ ਹੇ ਕਹਾਰ (ਜਲਾਦ)! ਇਸ ਨੂੰ ਸੂਲੀ ਨਾ ਦੇ।
ਸੂਰੀਏਕਅਤਿਥਕੋਦੀਜੈ
ਸੂਲੀ ਇਕ ਸਾਧ ਨੂੰ ਦਿਓ
ਤਸਕਰਦੂਰਇਹਾਤੇਕੀਜੈ॥੮॥
ਅਤੇ ਚੋਰ ਨੂੰ ਇਥੋਂ ਕਢ ਦਿਓ ॥੮॥
ਚਲੀਖਬਰਿਆਵੈਇਹਕਹਾ
ਇਹ ਖ਼ਬਰ ਉਥੇ ਜਾ ਪਹੁੰਚੀ
ਬੈਠਿਬਿਦਾਦਨਰਾਧਿਪਜਹਾ
ਜਿਥੇ ਬਿਦਾਦ ਸੈਨ ਰਾਜਾ ਬੈਠਾ ਸੀ।
ਅੰਧਨਗਰਕੇਤੀਰਲੋਗਸਭ
ਉਸ ਅੰਧ ਨਗਰ ਦੇ ਨੇੜੇ ਦੇ ਸਾਰੇ ਲੋਕਾਂ ਨੇ
ਅਛਰਕਛੁਪੜੈਤਿਨਗਰਧਭ॥੯॥
ਖੋਤਿਆਂ ਵਾਂਗ ਕੋਈ ਅੱਖਰ ਨਹੀਂ ਪੜ੍ਹਿਆ ਹੋਇਆ ਸੀ ॥੯॥
ਔਰਕਛੂਜਾਨੈਨਹਿਬਾਤਾ
ਉਹ ਹੋਰ ਕੋਈ ਗੱਲ ਨਹੀਂ ਸਮਝਦੇ ਸਨ
ਮਹਾਪਸੂਮੂਰਖਬਿਖ੍ਯਾਤਾ
ਅਤੇ ਮਹਾ ਪਸ਼ੂ ਅਤੇ ਮੂਰਖ ਵਜੋਂ ਪ੍ਰਸਿੱਧ ਸਨ।
ਇਹਧੁਨਿਪਰੀਕਾਨਪ੍ਰਭਕੇਜਬ
ਜਦ ਰਾਜੇ ਦੇ ਕੰਨ ਵਿਚ ਇਹ ਖ਼ਬਰ ਪਈ
ਨਿਰਖਨਚਲਾਅਤਿਥਹਿਦ੍ਵੈਤਬ॥੧੦॥
ਤਾਂ ਉਹ ਦੋਹਾਂ ਸਾਧਾਂ ਨੂੰ ਵੇਖਣ ਲਈ ਚਲਿਆ ॥੧੦॥
ਦਰਸਕਿਯਾਤਿਨਕੋਜਬਜਾਈ
ਜਦ ਜਾ ਕੇ ਉਨ੍ਹਾਂ ਦਾ ਦਰਸ਼ਨ ਕੀਤਾ
ਬਚਨਕਿਯਾਭੂਪਤਿਮੁਸਕਾਈ
ਤਾਂ ਰਾਜੇ ਨੇ ਹਸ ਕੇ ਬਚਨ ਕੀਤਾ।
ਤੁਮਸੂਰੀਕਾਰਨਕਿਹਲੇਹੁ
ਤੁਸੀਂ ਕਿਸ ਕਾਰਨ ਸੂਲੀ ਲੈਂਦੇ ਹੋ।
ਸੋਮੁਹਿਭੇਦਕ੍ਰਿਪਾਕਰਿਦੇਹੁ॥੧੧॥
ਉਹ ਭੇਦ ਮੈਨੂੰ ਕ੍ਰਿਪਾ ਕਰ ਕੇ ਦਸੋ ॥੧੧॥
ਹੋਹਮਜਨਮਜਨਮਕਿਯਪਾਤਾ
(ਉਨ੍ਹਾਂ ਨੇ ਉੱਤਰ ਦਿੱਤਾ) ਅਸੀਂ ਜਨਮ ਜਨਮਾਂਤਰਾਂ ਦੇ ਪਾਪ ਕੀਤੇ ਹੋਏ ਹਨ।
ਯਾਪਰਚੜਤਹੋਹਿਸਭਘਾਤਾ
ਸੂਲੀ ਉਤੇ ਚੜ੍ਹਨ ਨਾਲ ਸਭ (ਪਾਪ) ਨਸ਼ਟ ਹੋ ਜਾਣਗੇ।
ਯਾਪਰਬਾਤਸ੍ਵਰਗਕੀਐਹੈ
ਇਸ ਤੇ ਸਵਰਗ ਦੀ ਪ੍ਰਾਪਤੀ ਹੋਵੇਗੀ
ਆਵਾਗਵਨਤੁਰਤਮਿਟਿਜੈਹੈ॥੧੨॥
ਅਤੇ ਆਵਾਗਵਣ ਤੁਰਤ ਮਿਟ ਜਾਵੇਗਾ ॥੧੨॥
ਜਬਰਾਜੈਐਸੋਸੁਨਿਪਾਈ
ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ,
ਚਿਤਚੜਬੇਕੀਬਿਵਤਬਨਾਈ
ਤਾਂ ਚਿਤ ਵਿਚ (ਖ਼ੁਦ ਸੂਲੀ) ਚੜ੍ਹਨ ਦੀ ਵਿਉਂਤ ਬਣਾਈ।
ਅਵਰਲੋਗਸਭਦਏਹਟਾਇ
ਹੋਰ ਸਾਰੇ ਲੋਗ ਹਟਾ ਦਿੱਤੇ
ਆਪੁਚੜਾਸੂਰੀਪਰਜਾਇ॥੧੩॥
ਅਤੇ ਆਪ ਸੂਲੀ ਉਤੇ ਜਾ ਚੜ੍ਹਿਆ ॥੧੩॥
ਭੂਪਚੜਤਜੋਗੀਭਜਿਗਏ
ਰਾਜੇ ਦੇ ਸੂਲੀ ਚੜ੍ਹਦਿਆਂ ਹੀ ਜੋਗੀ ਭਜ ਗਏ।
ਕਹੂੰਦੁਰੇਜਨਿਯਤਨਹਿਭਏ
ਕਿਥੇ ਜਾ ਲੁਕੇ, ਕਿਸੇ ਨੂੰ ਪਤਾ ਨਾ ਲਗ ਸਕਿਆ।
ਧਰਿਇਸਤ੍ਰਿਨਕੇਰੂਪਅਪਾਰਾ
ਉਨ੍ਹਾਂ ਨੇ ਇਸਤਰੀਆਂ ਦਾ ਪੂਰਾ ਰੂਪ ਧਾਰਨ ਕਰ ਲਿਆ
ਮਿਲਗੇਤਾਹੀਨਗਰਮੰਝਾਰਾ॥੧੪॥
ਅਤੇ ਉਥੇ ਹੀ ਨਗਰ ਵਿਚ ਮਿਲ ਗਏ ॥੧੪॥
ਇਹਛਲਅਨ੍ਰਯਾਈਨ੍ਰਿਪਮਾਰਿ
ਇਸ ਛਲ ਨਾਲ ਅਨਿਆਈ ਰਾਜੇ ਨੂੰ ਮਾਰ ਕੇ
ਦੇਸਬਸਾਯੋਬਹੁਰਿਸੁਧਾਰਿ
ਦੇਸ ਨੂੰ ਫਿਰ ਤੋਂ ਚੰਗੀ ਤਰ੍ਹਾਂ ਨਾਲ ਵਸਾਇਆ।
ਅੰਧਨਗਰਕਛੁਬਾਤਪਾਈ
ਅੰਧ ਨਗਰ ਦੇ ਲੋਕਾਂ ਨੇ ਕੁਝ ਭੇਦ ਨਾ ਸਮਝਿਆ
ਇਹਛਲਹਨਾਹਮਾਰਾਰਾਈ॥੧੫॥
ਕਿ ਇਸ ਚਰਿਤ੍ਰ ਨਾਲ ਸਾਡਾ ਰਾਜਾ ਮਾਰ ਦਿੱਤਾ ਗਿਆ ਹੈ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਤਸਠਚਰਿਤ੍ਰਸਮਾਪਤਮਸਤੁਸੁਭਮਸਤੁ॥੩੬੭॥੬੬੭੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੭॥੬੬੭੮॥ ਚਲਦਾ॥
ਚੌਪਈ
ਚੌਪਈ:
ਗੜਕਨੌਜਕੌਜਹਾਕਹਿਜੈ
ਜਿਥੇ ਕਨੌਜ ਦਾ ਕਿਲਾ ਦਸਿਆ ਜਾਂਦਾ ਹੈ,
ਅਭੈਸਿੰਘਤਹਭੂਪਭਨਿਜੈ
ਉਥੇ ਅਭੈ ਸਿੰਘ ਨਾਂ ਦਾ ਰਾਜਾ ਰਾਜ ਕਰਦਾ ਸੀ।
ਸ੍ਰੀਚਖੁਚਾਰਮਤੀਤਿਹਨਾਰੀ
ਚਖੁਚਾਰ ਮਤੀ ਉਸ ਦੀ ਇਸਤਰੀ ਸੀ।