GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1317
Display Settings
ਤਾਕੀਹਾਥਨਾਭਿਪਰਧਰਾ
ਤਾਂ ਉਸ ਦੀ ਨਾਭੀ ਉਤੇ ਆਪਣਾ ਹੱਥ ਰਖਿਆ
ਅਰੁਪਦਪੰਕਜਹਾਥਲਗਾਈ
ਅਤੇ ਫਿਰ 'ਪਦ ਪੰਕਜ' (ਚਰਨ ਕਮਲਾਂ) ਨੂੰ ਹੱਥ ਲਗਾਇਆ।
ਮੁਖਕਹਾਕਛੁਧਾਮਸਿਧਾਈ॥੬॥
ਮੂੰਹੋਂ ਕੁਝ ਨਾ ਕਿਹਾ ਅਤੇ ਘਰ ਨੂੰ ਚਲੀ ਗਈ ॥੬॥
ਦ੍ਵੈਕਘਰੀਤਿਨਪਰੇਬਿਤਾਈ
ਉਸ ਨੇ ਦੋ ਘੜੀਆਂ ਪਏ ਹੋਏ ਬਿਤਾਈਆਂ।
ਰਾਜਕੁਅਰਕਹਪੁਨਿਸੁਧਿਆਈ
ਰਾਜ ਕੁਮਾਰ ਨੂੰ ਫਿਰ ਹੋਸ਼ ਆਈ।
ਹਾਹਾਸਬਦਰਟਤਘਰਗਯੋ
'ਹਾਇ ਹਾਇ' ਸ਼ਬਦ ਰਟਦਾ ਹੋਇਆ ਘਰ ਨੂੰ ਗਿਆ
ਖਾਨਪਾਨਤਬਤੇਤਜਿਦਯੋ॥੭॥
ਅਤੇ ਖਾਣਾ ਪੀਣਾ ਉਦੋਂ ਤੋਂ ਛਡ ਦਿੱਤਾ ॥੭॥
ਬਿਰਹੀਭਏਦੋਊਨਰਨਾਰੀ
ਉਹ ਰਾਜ ਕੁਮਾਰੀ ਅਤੇ ਰਾਜ ਕੁਮਾਰ
ਰਾਜਕੁਅਰਅਰੁਰਾਜਕੁਮਾਰੀ
ਦੋਵੇਂ ਨਰ-ਨਾਰੀ ਵਿਯੋਗੀ ਹੋ ਗਏ।
ਹਾਵਪਰਸਪਰਦੁਹੂਅਨਭਯੋ
ਜੋ ਹਾਵ ਭਾਵ ਦੋਹਾਂ ਵਿਚ ਹੋਏ,
ਸੋਮੈਕਬਿਤਨਮਾਝਕਹਿਯੋ॥੮॥
ਉਹ ਮੈਂ ਕਵਿਤਾ ਵਿਚ ਕਹੇ ਹਨ ॥੮॥
ਸਵੈਯਾ
ਸਵੈਯਾ:
ਉਨਕੁੰਕਮਟੀਕੋਦਯੋਉਤੈਇਤਤੇਹੂੰਸੇਾਂਦੁਰਮਾਗਸਵਾਰੀ
ਉਧਰ ਉਸ ਨੇ ਕੇਸਰ ਦਾ ਟਿਕਾ ਨਾ ਲਗਾਇਆ ਅਤੇ ਇਧਰ ਉਸ ਨੇ ਮਾਂਗ ਵਿਚ ਸੰਧੂਰ ਨਾ ਭਰਿਆ।
ਤ੍ਯਾਗਿਦਯੋਸਭਕੋਡਰਵਾਸਭਹੂੰਕੀਇਤੈਤਿਹਲਾਜਬਿਸਾਰੀ
(ਉਸ ਨੇ) ਸਭ ਦਾ ਡਰ ਛਡ ਦਿੱਤਾ ਅਤੇ ਇਧਰ ਇਸ ਨੇ ਸਭ ਦੀ ਲਾਜ ਮਰਯਾਦਾ ਭੁਲਾ ਦਿੱਤੀ।
ਹਾਰਤਜੇਤਿਨਹੇਰਬਤੇਸਜਨੀਲਖਿਕੋਟਿਹਹਾਕਰਿਹਾਰੀ
(ਰਾਜੇ ਨੇ) ਉਸ ਨੂੰ ਵੇਖਣ ਨਾਲ ਹੀ ਹਾਰ ਪਾਣੇ ਛਡ ਦਿੱਤੇ ਅਤੇ ਇਸਤਰੀ ਬਹੁਤ ਵਾਰ 'ਹਾਇ ਹਾਇ' ਕਰ ਕੇ ਥਕ ਗਈ।
ਪਾਨਤਜੇਤੁਮਤਾਹਿਤਪ੍ਰੀਤਮਪ੍ਰਾਨਤਜੇਤੁਮਰੇਹਿਤਪ੍ਯਾਰੀ॥੯॥
ਹੇ ਪ੍ਰੀਤਮ! ਤੁਸੀਂ ਉਸ ਲਈ ਖਾਣਾ ਪੀਣਾ ਛਡ ਦਿੱਤਾ ਹੈ ਅਤੇ (ਉਸ) ਪਿਆਰੀ ਨੇ ਤੁਹਾਡੇ ਲਈ ਪ੍ਰਾਣ ਤਿਆਗ ਦੇਣ (ਦਾ ਮਨ ਬਣਾ ਲਿਆ ਹੈ) ॥੯॥
ਚੌਪਈ
ਚੌਪਈ:
ਉਤੈਕੁਅਰਿਕਹਕਛੂਭਾਵੈ
ਉਧਰ ਰਾਜ ਕੁਮਾਰ ਨੂੰ ਕੁਝ ਚੰਗਾ ਨਾ ਲਗਦਾ
ਹਹਾਸਬਦਦਿਨਕਹਤਬਿਤਾਵੈ
ਅਤੇ 'ਹਾਇ ਹਾਇ' ਕਰਦਾ ਦਿਨ ਬਿਤਾ ਦਿੰਦਾ।
ਅੰਨਖਾਤਪਿਯਤਨਹਿਪਾਨੀ
ਨਾ ਅੰਨ ਖਾਂਦਾ ਅਤੇ ਨਾ ਪਾਣੀ ਪੀਂਦਾ।
ਮਿਤ੍ਰਹੁਤੋਤਿਹਤਿਨਪਹਿਚਾਨੀ॥੧੦॥
ਉਸ ਦਾ ਇਕ ਮਿਤਰ ਸੀ ਜਿਸ ਨੇ ਇਹ ਗੱਲ ਸਮਝ ਲਈ ਸੀ ॥੧੦॥
ਕੁਅਰਬ੍ਰਿਥਾਜਿਯਕੀਤਿਹਦਈ
ਰਾਜ ਕੁਮਾਰ ਨੇ ਮਨ ਦੀ ਸਾਰੀ ਬਿਰਥਾ ਉਸ ਨੂੰ ਦਸ ਦਿੱਤੀ
ਇਕਤ੍ਰਿਯਮੋਹਿਦਰਸਦੈਗਈ
ਕਿ ਇਕ ਇਸਤਰੀ ਮੈਨੂੰ ਦੀਦਾਰ ਦੇ ਗਈ ਹੈ।
ਨਾਭਪਾਵਪਰਹਾਥਲਗਾਇ
ਉਸ ਨੇ ਮੇਰੀ ਨਾਭੀ (ਧੁੰਨੀ) ਅਤੇ ਪੈਰਾਂ ਉਤੇ ਹੱਥ ਲਗਾਇਆ।
ਫਿਰਿਲਖਾਕਹਗਈਸੁਕਾਇ॥੧੧॥
ਫਿਰ ਪਤਾ ਨਾ ਲਗਾ ਕਿ ਉਹ ਕਿਥੇ ਗਈ ਅਤੇ ਕੌਣ ਸੀ ॥੧੧॥
ਤਾਕੀਬਾਤਤਾਹਿਪਛਾਨੀ
ਉਸ (ਰਾਜ ਕੁਮਾਰ) ਦੀ ਗੱਲ ਉਸ (ਮਿਤਰ) ਨੇ ਨਾ ਸਮਝੀ
ਕਹਾਕੁਅਰਇਨਮੁਝੈਬਖਾਨੀ
ਕਿ ਇਸ ਕੁੰਵਰ ਨੇ ਮੈਨੂੰ ਕੀ ਕਿਹਾ ਹੈ।
ਪੂਛਿਪੂਛਿਸਭਹੀਤਿਹਜਾਵੈ
ਸਾਰੇ ਬੰਦੇ ਉਸ ਨੂੰ ਪੁਛ ਪੁਛ ਕੇ ਜਾਂਦੇ,
ਤਾਕੋਮਰਮੁਕੋਈਪਾਵੈ॥੧੨॥
ਪਰ ਉਸ ਦੇ ਭੇਦ ਨੂੰ ਕੋਈ ਵੀ ਸਮਝ ਨਾ ਸਕਦਾ ॥੧੨॥
ਤਾਕੋਮਿਤ੍ਰਹੁਤੋਖਤਰੇਟਾ
ਉਸ ਦਾ ਇਕ ਛਤ੍ਰੀ ('ਖਤਰੇਟਾ') ਮਿਤਰ ਸੀ
ਇਸਕਮੁਸਕਕੇਸਾਥਲਪੇਟਾ
ਜੋ ਇਸ਼ਕ ਮੁਸ਼ਕ ਵਿਚ ਭਿਜਿਆ ਹੋਇਆ ਸੀ।
ਕੁਅਰਤਵਨਪਹਿਬ੍ਰਿਥਾਸੁਨਾਈ
ਕੁੰਵਰ ਨੇ ਉਸ ਨੂੰ ਆਪਣੀ ਬਿਰਥਾ ਸੁਣਾਈ।
ਸੁਨਤਬਾਤਸਭਹੀਤਿਨਪਾਈ॥੧੩॥
(ਉਹ) ਗੱਲ ਸੁਣਦਿਆਂ ਹੀ ਸਭ ਕੁਝ ਸਮਝ ਗਿਆ ॥੧੩॥
ਨਾਭਮਤੀਤਿਹਨਾਮਪਛਾਨਾ
ਉਸ ਨੇ ਉਸ ਇਸਤਰੀ ਦਾ ਨਾਂ ਨਾਭ ਮਤੀ ਸਮਝਿਆ
ਜਿਹਨਾਭੀਕਹਹਾਥਛੁਆਨਾ
ਜਿਸ ਨੇ ਉਸ ਦੀ ਨਾਭੀ ਨੂੰ ਛੋਹਿਆ ਸੀ।
ਪਦੁਮਾਵਤੀਨਗਰਠਹਰਾਯੌ
(ਉਸ ਨੇ) ਨਗਰ ਦਾ ਨਾਂ ਪਦਮਾਵਤੀ ਸਮਝਿਆ,
ਤਾਤੇਪਦਪੰਕਜਕਰਲਾਯੋ॥੧੪॥
ਇਸ ਲਈ ਕਿ ਉਸ ਨੇ ਪਦ ਪੰਕਜ (ਚਰਨ ਕਮਲਾਂ) ਨੂੰ ਹੱਥ ਲਾਇਆ ਸੀ ॥੧੪॥
ਦੋਊਚਲੇਤਹਤੇਉਠਿਸੋਊ
ਉਹ ਦੋਵੇਂ ਉਥੋਂ ਉਠ ਕੇ ਚਲ ਪਏ।
ਤੀਸਰਤਹਾਪਹੂਚਾਕੋਊ
ਉਥੇ ਹੋਰ ਤੀਜਾ ਕੋਈ ਨਾ ਪਹੁੰਚਿਆ।
ਪਦੁਮਾਵਤੀਨਗਰਥਾਜਹਾ
ਜਿਥੇ ਪਦਮਾਵਤੀ ਨਗਰ ਸੀ,
ਨਾਭਮਤੀਸੁੰਦਰਿਥੀਤਹਾ॥੧੫॥
ਉਥੇ ਨਾਭ ਮਤੀ ਨਾਂ ਦੀ ਸੁੰਦਰੀ ਸੀ ॥੧੫॥
ਪੂਛਤਚਲੇਤਿਸੀਪੁਰਆਏ
ਉਸ ਦੇ ਨਗਰ ਨੂੰ ਪੁਛਦੇ ਪੁਛਾਂਦੇ
ਪਦੁਮਾਵਤੀਨਗਰਨਿਯਰਾਏ
ਪਦਮਾਵਤੀ ਨਗਰ ਦੇ ਨੇੜੇ ਆ ਗਏ।
ਮਾਲਿਨਿਹਾਰਗੁਹਤਥੀਜਹਾ
ਜਿਥੇ ਇਕ ਮਾਲਣ ਹਾਰ ਗੁੰਦ ਰਹੀ ਸੀ,
ਪ੍ਰਾਪਤਿਭਏਕੁਅਰਜੁਤਤਹਾ॥੧੬॥
ਉਥੇ ਕੁੰਵਰ ਸਹਿਤ ਆ ਪਹੁੰਚੇ ॥੧੬॥
ਏਕਮੁਹਰਮਾਲਨਿਕਹਦਿਯੋ
ਇਕ ਮੋਹਰ ਮਾਲਣ ਨੂੰ ਦਿੱਤੀ
ਹਾਰਗੁਹਨਤਿਹਨ੍ਰਿਪਸੁਤਲਿਯੋ
ਅਤੇ ਉਸ ਤੋਂ ਰਾਜ ਕੁਮਾਰ ਨੇ ਹਾਰ ਗੁੰਦਣ ਲਈ ਲੈ ਲਿਆ।
ਲਿਖਿਪਤ੍ਰੀਤਾਮਹਿਗੁਹਿਡਾਰੀ
ਇਕ ਚਿੱਠੀ ਲਿਖ ਕੇ ਉਸ ਵਿਚ ਗੁੰਦ ਦਿੱਤੀ,