GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1316
Display Settings
ਪੋਸਤਭਾਗਿਅਫੀਮਮੰਗਾਵਹਿ
ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਕੇ
ਏਕਸੇਜਦੋਊਬੈਠਚੜਾਵਹਿ॥੭॥
ਦੋਹਾਂ ਨੇ ਇਕ ਮੰਜੀ ਉਤੇ ਬੈਠ ਕੇ ਖਾਈ ॥੭॥
ਕੈਫਹਿਹੋਤਰਸਮਸੇਜਬਹੀ
ਜਦੋਂ ਹੀ ਨਸ਼ੇ ਵਿਚ ਬਹਤੁ ਮਸਤ ਹੋਏ,
ਕ੍ਰੀੜਾਕਰਤਦੋਊਮਿਲਤਬਹੀ
ਤਦ ਹੀ ਦੋਹਾਂ ਨੇ ਮਿਲ ਕੇ ਰਤੀ-ਕ੍ਰੀੜਾ ਕੀਤੀ।
ਭਾਤਿਭਾਤਿਤਨਆਸਨਲੈਕੈ
ਭਾਂਤ ਭਾਂਤ ਦੇ ਆਸਣ ਕਰ ਕੇ
ਚੁੰਬਨਔਰਅਲਿੰਗਨਕੈਕੈ॥੮॥
ਅਤੇ ਚੁੰਬਨ ਤੇ ਆਲਿੰਗਨ ਲੈ ਕੇ (ਸੰਯੋਗ ਮਾਣਿਆ) ॥੮॥
ਸ੍ਰਮਿਤਭਏਅਰੁਭੇਮਤਵਾਰੇ
ਜਦ ਉਹ ਥਕ ਗਏ ਅਤੇ ਨਸ਼ੇ ਵਿਚ ਮਤਵਾਲੇ ਹੋ ਗਏ,
ਸੋਇਰਹੈਨਹਿਨੈਨਉਘਾਰੇ
ਤਾਂ ਸੌਂ ਗਏ ਅਤੇ ਅੱਖਾਂ ਨਾ ਖੋਲ੍ਹੀਆਂ।
ਪ੍ਰਾਤਿਪਿਤਾਤਾਕੌਤਹਆਯੋ
ਸਵੇਰੇ ਉਸ ਦਾ ਪਿਤਾ ਉਥੇ ਆਇਆ।
ਜਾਇਸਹਚਰੀਤਿਨੈਜਗਾਯੋ॥੯॥
ਸਖੀ ਨੇ ਜਾ ਕੇ ਉਨ੍ਹਾਂ ਨੂੰ ਜਗਾ ਦਿੱਤਾ ॥੯॥
ਵਹੈਸਖੀਤਿਹਬਹੁਰਿਪਠਾਈ
ਉਸ ਸਖੀ ਨੂੰ ਫਿਰ ਉਥੇ (ਵਾਪਸ) ਭੇਜਿਆ
ਯੌਕਹਿਯਹੁਰਾਜਾਸੌਜਾਈ
ਕਿ ਰਾਜੇ ਨੂੰ ਇਹ ਕਹਿਣਾ
ਚੌਕਾਪਰਾਭੋਜਦਿਜਕਾਰਨ
ਕਿ ਬ੍ਰਾਹਮਣਾਂ ਦੇ ਭੋਜ ਲਈ ਚੌਕਾ ਕੀਤਾ ਹੋਇਆ ਹੈ।
ਬਿਨੁਨ੍ਰਹਾਏਨ੍ਰਿਪਤਹਸਿਧਾਰਨ॥੧੦॥
(ਇਸ ਲਈ) ਬਿਨਾ ਇਸ਼ਨਾਨ ਕੀਤੇ ਰਾਜਾ ਅੰਦਰ ਨਾ ਆਏ ॥੧੦॥
ਬਸਤ੍ਰੁਤਾਰਿਕਰਇਹੀਅਨਾਵਹੁ
(ਸਖੀ ਨੇ ਕਿਹਾ) ਕਪੜੇ ਉਤਾਰ ਕੇ ਇਥੇ ਹੀ ਇਸ਼ਨਾਨ ਕਰ ਲਵੋ,
ਬਹੁਰਸੁਤਾਕੇਧਾਮਸਿਧਾਵਹੁ
ਫਿਰ ਲੜਕੀ ਦੇ ਘਰ ਵਲ ਜਾਓ।
ਭੂਪਬਚਨਸੁਨਿਬਸਤ੍ਰਉਤਾਰੇ
ਰਾਜੇ ਨੇ ਇਹ ਗੱਲ ਸੁਣ ਕੇ ਬਸਤ੍ਰ ਉਤਾਰੇ
ਚਹਬਚਾਮਹਿਨ੍ਰਹਾਨਸਿਧਾਰੇ॥੧੧॥
ਅਤੇ ਚੌਬੱਚੇ ਵਿਚ ਇਸ਼ਨਾਨ ਕਰਨ ਲਈ ਚਲ ਪਿਆ ॥੧੧॥
ਜਬਡੁਬਿਆਕਹਭੂਪਤਲੀਨਾ
ਜਦ ਰਾਜੇ ਨੇ ਡੁਬਕੀ ਮਾਰੀ,
ਤਬਹੀਕਾਢਿਮਿਤ੍ਰਕਹਦੀਨਾ
ਤਦ ਹੀ (ਰਾਜ ਕੁਮਾਰੀ ਨੇ) ਮਿਤਰ ਨੂੰ ਕਢ ਦਿੱਤਾ।
ਬਸਤ੍ਰਪਹਿਰਿਫਿਰਿਤਹਾਸਿਧਾਯੋ
ਬਸਤ੍ਰ ਪਾ ਕੇ (ਰਾਜਾ) ਫਿਰ ਉਥੇ ਗਿਆ।
ਭੇਦਅਭੇਦਕਛੁਜੜਪਾਯੋ॥੧੨॥
ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ ॥੧੨॥
ਦੋਹਰਾ
ਦੋਹਰਾ:
ਸ੍ਯਾਨੋਭੂਪਕਹਾਤਥੋਭਾਗਭੂਲਚਬਾਇ
ਉਹ ਰਾਜਾ ਆਪਣੇ ਆਪ ਨੂੰ ਸਿਆਣਾ ਕਹਿੰਦਾ ਸੀ ਅਤੇ ਭੰਗ ਦਾ ਸੇਵਨ ਭੁਲ ਕੇ ਵੀ ਨਹੀਂ ਕਰਦਾ ਸੀ।
ਇਹਛਲਛਲਿਅਮਲੀਗਯੋਪਨਹੀਮੂੰਡਲਗਾਇ॥੧੩॥
ਇਸ ਛਲ ਨਾਲ ਉਹ ਅਮਲੀ ਛਲ ਕੇ ਚਲਾ ਗਿਆ ਅਤੇ (ਉਸ ਰਾਜੇ) ਦੇ ਸਿਰ ਉਤੇ ਜੁਤੀ ਮਾਰ ਗਿਆ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪੈਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੩੬੫॥੬੬੩੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੫॥੬੬੩੩॥ ਚਲਦਾ॥
ਚੌਪਈ
ਚੌਪਈ:
ਸੁਨੁਰਾਜਾਇਕਔਰਪ੍ਰਸੰਗਾ
ਹੇ ਰਾਜਨ! ਇਕ ਹੋਰ ਪ੍ਰਸੰਗ ਸੁਣੋ,
ਜਸਛਲਕੀਨਾਨਾਰਿਸੁਰੰਗਾ
ਜਿਸ ਤਰ੍ਹਾਂ (ਇਕ) ਸੁੰਦਰ ਅੰਗਾਂ ਵਾਲੀ ਨੇ ਛਲ ਕੀਤਾ ਸੀ।
ਛਿਤਪਤਿਸਿੰਘਇਕਭੂਪਤਬਰ
ਛਿਤਪਤਿ ਨਾਂ ਦਾ ਇਕ ਚੰਗਾ ਰਾਜਾ ਸੀ।
ਅਬਲਾਦੇਰਾਨੀਜਾਕੇਘਰ॥੧॥
ਉਸ ਦੇ ਘਰ ਅਬਲਾ ਦੇ (ਦੇਈ) ਨਾਂ ਦੀ ਇਸਤਰੀ ਸੀ ॥੧॥
ਨਾਭਮਤੀਦੁਹਿਤਾਤਿਹਸੋਹੈ
ਉਨ੍ਹਾਂ ਦੀ ਪੁੱਤਰੀ ਦਾ ਨਾਂ ਨਾਭ ਮਤੀ ਸੀ।
ਸੁਰਨਰਨਾਗਅਸੁਰਮਨਮੋਹੈ
ਉਹ ਦੇਵਤਿਆਂ, ਮਨੁੱਖਾਂ, ਨਾਗਾਂ ਅਤੇ ਦੈਂਤਾਂ ਦੇ ਮਨ ਮੋਹ ਲੈਂਦੀ ਸੀ।
ਪਦੁਮਾਵਤੀਨਗਰਤਿਹਰਾਜਤ
ਉਥੇ (ਇਕ) ਪਦੁਮਾਵਤੀ ਨਗਰ ਵਸਦਾ ਸੀ
ਇੰਦ੍ਰਾਵਤੀਨਿਰਖਿਤਿਹਲਾਜਤ॥੨॥
ਜਿਸ ਨੂੰ ਵੇਖ ਕੇ ਇੰਦ੍ਰਾਵਤੀ (ਨਗਰ) ਵੀ ਸ਼ਰਮਿੰਦਾ ਹੁੰਦਾ ਸੀ ॥੨॥
ਬੀਰਕਰਨਰਾਜਾਇਕਔਰੈ
ਬੀਰ ਕਰਨ ਨਾਂ ਦਾ ਇਕ ਹੋਰ ਰਾਜਾ ਸੀ
ਭਦ੍ਰਾਵਤੀਬਸਤਥੋਠੌਰੈ
ਜੋ ਭਦ੍ਰਾਵਤੀ ਨਗਰੀ ਵਿਚ ਰਹਿੰਦਾ ਸੀ।
ਐਂਠੀਸਿੰਘਪੂਤਤਿਹਜਾਯੋ
ਉਸ ਦੇ (ਘਰ) ਐਠੀ ਸਿੰਘ ਨਾਂ ਦੇ ਪੁੱਤਰ ਨੇ ਜਨਮ ਲਿਆ,
ਨਿਰਖਿਮਦਨਜਿਹਰੂਪਬਿਕਾਯੋ॥੩॥
ਜਿਸ ਦੇ ਰੂਪ ਨੂੰ ਵੇਖ ਕੇ ਕਾਮ ਦੇਵ ਵੀ ਵਿਕ ਜਾਂਦਾ ਸੀ ॥੩॥
ਨ੍ਰਿਪਸੁਤਖੇਲਨਚੜਾਸਿਕਾਰਾ
(ਉਹ) ਰਾਜ ਕੁਮਾਰ ਸ਼ਿਕਾਰ ਖੇਡਣ ਚੜ੍ਹਿਆ
ਆਵਤਭਯੋਤਿਹਨਗਰਮਝਾਰਾ
ਅਤੇ ਉਸ ਨਗਰੀ ਵਿਚ ਆ ਗਿਆ
ਨ੍ਰਹਾਵਤਹੁਤੀਜਹਾਨ੍ਰਿਪਬਾਰਿ
ਜਿਥੇ ਰਾਜੇ ਦੀ ਪੁੱਤਰੀ ਨਹਾ ਰਹੀ ਸੀ।
ਥਕਤਿਰਹਾਤਿਹਰੂਪਨਿਹਾਰਿ॥੪॥
ਉਸ ਦੇ ਰੂਪ ਨੂੰ ਵੇਖ ਕੇ ਸਿਥਲ ਹੋ ਗਿਆ ॥੪॥
ਰਾਜਸੁਤਾਤਿਹਊਪਰਅਟਕੀ
ਰਾਜ ਕੁਮਾਰੀ (ਵੀ ਉਸ ਨੂੰ ਵੇਖ ਕੇ) ਉਸ ਉਤੇ ਮੋਹਿਤ ਹੋ ਗਈ
ਬਿਸਰਿਗਈਉਤਤਿਹਸੁਧਿਘਟਕੀ
ਅਤੇ ਉਸ ਵੇਲੇ ਉਸ ਨੂੰ ਸ਼ਰੀਰ ਦੀ ਸੁੱਧ ਬੁੱਧ ਭੁਲ ਗਈ।
ਰੀਝਰਹੇਦੋਨੋਮਨਮਾਹੀ
ਦੋਵੇਂ ਮਨ ਵਿਚ (ਇਕ ਦੂਜੇ ਉਤੇ) ਰੀਝ ਗਏ।
ਕਛੂਰਹੀਦੁਹੂੰਅਨਿਸੁਧਿਨਾਹੀ॥੫॥
ਦੋਹਾਂ ਨੂੰ ਕੋਈ ਸੁੱਧ ਬੁੱਧ ਨਾ ਰਹੀ ॥੫॥
ਤਰੁਨਿਗਿਰਾਜਬਚਤੁਰਨਿਹਰਾ
ਕੁਮਾਰੀ ਨੇ ਜਦ ਉਸ ਚਤੁਰ ਪੁਰਸ਼ ਨੂੰ ਡਿਗਿਆ ਹੋਇਆ ਵੇਖਿਆ,