ਮੁਹਕਮਸਿੰਘਏਕਛਤ੍ਰੀਜਹ॥
ਉਥੇ ਮੁਹਕਮ ਨਾਂ ਦਾ ਇਕ ਛਤ੍ਰੀ ਸੀ,
ਜਿਹਸਮਉਪਜਾਦੁਤਿਯਨਮਹਿਮਹ॥
ਜਿਸ ਵਰਗਾ ਧਰਤੀ ਉਤੇ ਹੋਰ ਕੋਈ ਪੈਦਾ ਨਹੀਂ ਹੋਇਆ ਸੀ।
ਰਾਨੀਜਬਤਾਕੋਲਖਿਪਾਯੋ॥
ਰਾਣੀ ਨੇ ਜਦ ਉਸ ਨੂੰ ਵੇਖਿਆ,
ਕਾਮਭੋਗਗ੍ਰਿਹਬੋਲਿਕਮਾਯੋ॥੨॥
ਤਾਂ ਘਰ ਬੁਲਾ ਕੇ (ਉਸ ਨਾਲ) ਸੰਯੋਗ ਕੀਤਾ ॥੨॥
ਤਬਲਗਿਆਇਗਯੋਰਾਜਾਤਹ॥
ਤਦ ਤਕ ਰਾਜਾ ਉਥੇ ਆ ਗਿਆ
ਜਾਰਹੁਤੋਭੋਗਤਤਾਕੌਜਹ॥
ਜਿਥੇ ਉਸ ਨਾਲ ਯਾਰ ਸੰਯੋਗ ਕਰ ਰਿਹਾ ਸੀ।
ਨਿਰਖਨਾਥਤ੍ਰਿਯਚਰਿਤ੍ਰਬਿਚਾਰਾ॥
ਪਤੀ ਨੂੰ ਵੇਖ ਕੇ ਇਸਤਰੀ ਨੇ (ਮਨ ਵਿਚ) ਚਰਿਤ੍ਰ ਵਿਚਾਰਿਆ।
ਹਾਰਤੋਰਿਅੰਗਨਾਮਹਿਡਾਰਾ॥੩॥
(ਗਲ ਦਾ) ਹਾਰ ਤੋੜ ਕੇ ਵੇਹੜੇ ਵਿਚ ਸੁਟ ਦਿੱਤਾ ॥੩॥
ਬਿਹਸਿਬਚਨਨ੍ਰਿਪਸੰਗਉਚਾਰਾ॥
(ਉਹ) ਹਸ ਕੇ ਰਾਜੇ ਨੂੰ ਕਹਿਣ ਲਗੀ
ਖੋਜਿਹਾਰਤੁਮਦੇਹੁਹਮਾਰਾ॥
ਕਿ ਤੁਸੀਂ ਮੇਰਾ ਹਾਰ ਲਭ ਦਿਓ।
ਆਨਪੁਰਖਜੌਹਾਥਲਗੈਹੈ॥
ਜੇ ਉਸ (ਨੂੰ ਲਭਣ ਲਈ) ਕੋਈ ਹੋਰ ਪੁਰਸ਼ ਹੱਥ ਲਗਾਵੇਗਾ,
ਤੌਹਮਰੇਪਹਿਰਨਤੇਜੈਹੈ॥੪॥
ਤਾਂ ਉਹ ਮੇਰੇ ਪਾਣ ਜੋਗਾ ਨਹੀਂ ਰਹੇਗਾ ॥੪॥
ਖੋਜਤਭਯੋਜੜਹਾਰਅਯਾਨੋ॥
ਉਹ ਇਆਣਾ ਮੂਰਖ ਹਾਰ ਲਭਣ ਲਗ ਗਿਆ
ਨੇਤ੍ਰਨੀਚਕਰਿਭੇਦਨਜਾਨੋ॥
ਅੱਖਾਂ ਨੂੰ ਹੇਠਾਂ ਵਲ ਕਰ ਕੇ, ਪਰ ਉਸ ਨੇ ਭੇਦ ਨਾ ਸਮਝਿਆ।
ਨਾਰਿਆਗੇਹ੍ਵੈਮੀਤਨਿਕਾਰਾ॥
ਇਸਤਰੀ ਨੇ ਅਗੇ ਹੋ ਕੇ ਮਿਤਰ ਨੂੰ ਕਢ ਦਿੱਤਾ।
ਸਿਰਨੀਚੇਪਸੁਤਿਹਨਨਿਹਾਰਾ॥੫॥
ਸਿਰ ਨੂੰ ਹੇਠਾਂ ਕਰਨ ਕਰ ਕੇ ਮੂਰਖ ਉਸ ਨੂੰ ਵੇਖ ਨਾ ਸਕਿਆ ॥੫॥
ਪਹਰਿਕਲਗੇਖੋਜਿਜੜਹਾਰੋ॥
ਹਾਰ ਨੂੰ ਲਭਦਿਆਂ ਇਕ ਪਹਿਰ ਲਗ ਗਿਆ
ਲੈਰਾਨੀਕਹਦਯੋਸੁਧਾਰੋ॥
ਅਤੇ (ਅੰਤ ਵਿਚ) ਲਭ ਕੇ ਰਾਣੀ ਨੂੰ ਦੇ ਦਿੱਤਾ।
ਅਤਿਪਤਿਬ੍ਰਤਾਤਾਹਿਠਹਰਾਯੋ॥
(ਰਾਜੇ ਨੇ) ਉਸ ਨੂੰ ਅਤਿ ਪਤਿਬ੍ਰਤਾ ਮੰਨਿਆ
ਦੁਤਿਯਪੁਰਖਜਿਨਕਰਨਛੁਆਯੋ॥੬॥
ਜਿਸ ਨੇ ਦੂਜੇ ਪੁਰਸ਼ ਨੂੰ (ਹਾਰ ਤਕ) ਨਾ ਛੋਹਣ ਦਿੱਤਾ ॥੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚੌਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੩੬੪॥੬੬੨੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੪॥੬੬੨੦॥ ਚਲਦਾ॥
ਚੌਪਈ॥
ਚੌਪਈ:
ਨ੍ਰਿਪਬਰਸਿੰਘਏਕਰਾਜਾਨਾ॥
ਨ੍ਰਿਪਬਰ ਸਿੰਘ ਨਾਂ ਦਾ ਇਕ ਰਾਜਾ ਸੀ
ਮਾਨਤਆਨਿਦੇਸਜਿਹਨਾਨਾ॥
ਜਿਸ ਦੀ ਈਨ ਬਹੁਤ ਦੇਸ ਮੰਨਦੇ ਸਨ।
ਸ੍ਰੀਕਿਲਕੰਚਿਤਦੇਤਿਹਰਾਨੀ॥
ਕਿਲਕੰਚਿਤ ਦੇ (ਦੇਈ) ਨਾਂ ਦੀ ਉਸ ਦੀ ਰਾਣੀ ਸੀ,
ਜਾਹਿਨਿਰਖਿਪੁਰਨਾਰਿਰਿਸਾਨੀ॥੧॥
ਜਿਸ ਨੂੰ ਵੇਖ ਕੇ ਨਗਰ ਦੀਆਂ ਇਸਤਰੀਆਂ ਖਿਝਦੀਆਂ ਸਨ ॥੧॥
ਨ੍ਰਿਪਬਰਵਤੀਨਗਰਤਿਹਰਾਜਤ॥
ਉਥੇ ਨ੍ਰਿਪਬਰਵਤੀ ਨਾਂ ਦਾ ਨਗਰ ਹੁੰਦਾ ਸੀ,
ਦੁਤਿਯਪ੍ਰਿਥੀਜਨੁਸੁਰਗਬਿਰਾਜਤ॥
(ਜੋ) ਧਰਤੀ ਉਤੇ ਮਾਨੋ ਦੂਜਾ ਸਵਰਗ ਹੋਵੇ।
ਨਗਰਪ੍ਰਭਾਨਹਿਜਾਤਬਖਾਨੀ॥
(ਉਸ) ਨਗਰ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ।
ਥਕਿਤਰਹਤਰਾਜਾਅਰੁਰਾਨੀ॥੨॥
ਉਸ ਦੀ ਸੁੰਦਰਤਾ ਨੂੰ ਵੇਖ ਵੇਖ ਕੇ ਰਾਜਾ ਅਤੇ ਰਾਣੀ ਥਕ ਜਾਂਦੇ ਸਨ ॥੨॥
ਸ੍ਰੀਚਿਤਚੌਪਮਤੀਤਿਹਕੰਨ੍ਯਾ॥
ਉਨ੍ਹਾਂ ਦੀ ਧੀ ਦਾ ਨਾਂ ਚਿਤਚੌਪ ਮਤੀ ਸੀ
ਜਿਹਸਮਨਾਰਿਨਉਪਜੀਅੰਨ੍ਰਯਾ॥
ਜਿਸ ਵਰਗੀ ਕੋਈ ਹੋਰ ਇਸਤਰੀ ਪੈਦਾ ਨਹੀਂ ਹੋਈ ਸੀ।
ਤਾਕੀਜਾਤਨਉਪਮਾਕਰੀ॥
ਉਸ ਦੀ (ਸੁੰਦਰਤਾ ਦੀ) ਉਪਮਾ ਹੀ ਨਹੀਂ ਕੀਤੀ ਜਾ ਸਕਦੀ।
ਰੂਪਰਾਸਜੋਬਨਤਨਭਰੀ॥੩॥
(ਉਹ) ਰੂਪ ਦੀ ਰਾਸ ਸੀ (ਅਤੇ ਉਸ ਦਾ) ਸ਼ਰੀਰ ਜੋਬਨ ਨਾਲ ਭਰਿਆ ਹੋਇਆ ਸੀ ॥੩॥
ਰਾਜਕੁਅਰਇਕਹੁਤੋਅਪਾਰਾ॥
ਇਕ ਵੱਡਾ ਰਾਜ ਕੁਮਾਰ ਹੁੰਦਾ ਸੀ।
ਇਕਦਿਨਨਿਕਸਾਨਿਮਿਤਿਸਿਕਾਰਾ॥
(ਉਹ) ਇਕ ਦਿਨ ਸ਼ਿਕਾਰ ਖੇਡਣ ਲਈ ਨਿਕਲਿਆ।
ਮ੍ਰਿਗਹਿਤਧਯੋਨਪਹੁਚਾਕੋਈ॥
(ਉਹ) ਹਿਰਨ ਲਈ ਭਜਿਆ, ਪਰ ਕੋਈ ਸਾਥੀ ਨਾ ਪਹੁੰਚਿਆ
ਆਵਤਭਯੋਨਗਰਤਿਹਸੋਈ॥੪॥
ਅਤੇ ਉਹ ਉਸ ਨਗਰ ਵਿਚ ਆ ਪਹੁੰਚਿਆ ॥੪॥
ਰਾਜਸੁਤਾਤਿਹਰੂਪਨਿਹਾਰੋ॥
ਰਾਜ ਕੁਮਾਰੀ ਨੇ ਉਸ ਦਾ ਰੂਪ ਵੇਖਿਆ
ਮਨਕ੍ਰਮਬਚਅਸਕਰਾਬਿਚਾਰੋ॥
ਅਤੇ ਮਨ ਬਚ ਕਰਮ ਕਰ ਕੇ ਇਸ ਤਰ੍ਹਾਂ ਵਿਚਾਰ ਕੀਤਾ।
ਐਸੋਛੈਲਏਕਦਿਨਪੈਯੈ॥
ਜੇ ਅਜਿਹਾ ਸੁੰਦਰ ਪੁਰਸ਼ ਕਿਸੇ ਦਿਨ ਪ੍ਰਾਪਤ ਹੋ ਜਾਵੇ,
ਜਨਮਜਨਮਪਲਪਲਬਲਿਜੈਯੈ॥੫॥
ਤਾਂ ਜਨਮ ਜਨਮਾਂਤਰਾਂ ਤਕ ਪਲ ਪਲ (ਇਸ ਤੋਂ) ਵਾਰਨੇ ਜਾਵਾਂ ॥੫॥
ਅਟਿਕਸਿੰਘਲਖਿਤੇਜਸਵਾਯਾ॥
ਅਟਿਕ ਸਿੰਘ (ਰਾਜੇ ਦਾ) ਅਧਿਕ ਤੇਜ ਵੇਖ ਕੇ,
ਥਕਿਤਰਹੀਰਾਜਾਕੀਜਾਯਾ॥
ਰਾਜੇ ਦੀ ਪੁੱਤਰੀ ਥਕੀ ਰਹਿ ਗਈ।
ਪਠੈਸਹਚਰੀਲਿਯੋਮਗਾਇ॥
(ਉਸ ਨੇ) ਸਖੀ ਭੇਜ ਕੇ ਉਸ ਨੂੰ ਮੰਗਵਾ ਲਿਆ
ਕਾਮਭੋਗਰੁਚਿਮਾਨੁਪਜਾਇ॥੬॥
ਅਤੇ ਰੁਚੀ ਪੂਰਵਕ ਉਸ ਨਾਲ ਕਾਮ-ਕੇਲਿ ਕੀਤੀ ॥੬॥
ਚਾਰਿਪਹਰਨਿਸੁਕਿਯਾਬਿਲਾਸਾ॥
ਮਾਤਾ ਪਿਤਾ ਦਾ ਡਰ ਛਡ ਕੇ
ਤਜਿਕਰਿਮਾਤਪਿਤਾਕੋਤ੍ਰਾਸਾ॥
ਚਾਰ ਪਹਿਰ ਰਾਤ ਤਕ ਬਿਲਾਸ ਕੀਤਾ।