ਰਾਜਸੁਤਾਲਖਤਾਹਿਲੁਭਾਈ॥
ਰਾਜ ਕੁਮਾਰੀ ਉਸ ਨੂੰ ਵੇਖ ਕੇ ਮੋਹਿਤ ਹੋ ਗਈ।
ਗਿਰੀਧਰਨਿਜਨੁਨਾਗਚਬਾਈ॥੮॥
ਧਰਤੀ ਤੇ ਇਸ ਤਰ੍ਹਾਂ ਡਿਗ ਪਈ, ਮਾਨੋ ਸੱਪ ਨੇ ਡੰਗ ਲਈ ਹੋਵੇ ॥੮॥
ਸੁਤਾਗਿਰੀਮਇਯਾਤਹਆਈ॥
ਧੀ ਦੇ ਡਿਗਣ ਕਰ ਕੇ ਮਾਂ ਉਥੇ ਆ ਗਈ
ਸੀਚਿਬਾਰਿਬਹੁਚਿਰੈਜਗਾਈ॥
ਅਤੇ ਪਾਣੀ ਛਿੜਕ ਕੇ ਬਹੁਤ ਚਿਰ ਬਾਦ ਹੋਸ਼ ਵਿਚ ਲਿਆਂਦੀ।
ਜਬਤਾਕੋਬਹੁਰੌਸੁਧਿਆਈ॥
ਜਦ ਉਸ ਨੂੰ ਫਿਰ ਹੋਸ਼ ਆਈ,
ਉਲਟਿਗਿਰੀਜਨਲਗੀਹਵਾਈ॥੯॥
ਤਾਂ ਫਿਰ ਉਲਟ ਕੇ ਡਿਗ ਪਈ ਮਾਨੋ ਹਵਾਈ (ਗੋਲੀ) ਲਗੀ ਹੋਵੇ ॥੯॥
ਪਹਰਿਕਬਿਤੇਬਹੁਰਿਸੁਧਿਆਈ॥
(ਜਦ) ਇਕ ਪਹਿਰ ਬੀਤ ਗਿਆ, (ਤਦ) ਫਿਰ ਹੋਸ਼ ਆਈ।
ਰੋਇਮਾਤਸੌਬਾਤਜਨਾਈ॥
ਰੋ ਕੇ ਮਾਤਾ ਨੂੰ ਕਹਿਣ ਲਗੀ।
ਅਗਨਿਜਾਰਿਮੁਹਿਅਬੈਜਰਾਵੌ॥
ਅੱਗ ਬਾਲ ਕੇ ਮੈਨੂੰ ਹੁਣੇ ਸਾੜ ਦਿਓ
ਇਹੁਕੁਰੂਪਕੇਧਾਮਨਦ੍ਰਯਾਵੌ॥੧੦॥
ਪਰ ਇਸ ਕੁਰੂਪ ਦੇ ਘਰ ਨਾ ਭੇਜੋ ॥੧੦॥
ਮਾਤਹਿਹੁਤੀਸੁਤਾਅਤਿਪ੍ਯਾਰੀ॥
ਮਾਤਾ ਨੂੰ ਪੁੱਤਰੀ ਬਹੁਤ ਪਿਆਰੀ ਸੀ।
ਚਿੰਤਾਕਰੀਚਿਤਮਹਿਭਾਰੀ॥
ਉਸ ਨੇ ਮਨ ਵਿਚ ਬਹੁਤ ਚਿੰਤਾ ਕੀਤੀ।
ਜਿਨਿਇਹਰਾਜਸੁਤਾਮਰਿਜਾਇ॥
ਜੇ ਕਿਤੇ ਇਹ ਰਾਜ ਕੁਮਾਰੀ ਮਰ ਜਾਏ,
ਕਹਾਕਰੈਤਾਕੀਤਬਮਾਇ॥੧੧॥
ਤਦ ਇਸ ਦੀ ਮਾਤਾ ਕੀ ਕਰੇਗੀ ॥੧੧॥
ਜਬਨ੍ਰਿਪਸੁਤਾਕਛੂਸੁਧਿਪਾਈ॥
ਜਦ ਰਾਜ ਕੁਮਾਰੀ ਨੂੰ ਕੁਝ ਹੋਸ਼ ਆਈ,
ਰੋਇਮਾਤਸੌਬਾਤਸੁਨਾਈ॥
ਤਾਂ ਰੋ ਕੇ ਮਾਤਾ ਨੂੰ ਗੱਲ ਸੁਣਾਈ।
ਧ੍ਰਿਗਮੁਹਿਰਾਜਸੁਤਾਕ੍ਯੋਭਈ॥
ਮੈਨੂੰ ਧਿੱਕਾਰ ਹੈ ਕਿ ਮੈਂ ਰਾਜ ਕੁਮਾਰੀ ਕਿਉਂ ਬਣੀ।
ਕਿਸੀਸਾਹਕੇਧਾਮਨਗਈ॥੧੨॥
ਕਿਸੇ ਸ਼ਾਹ ਦੇ ਘਰ ਕਿਉਂ ਨਾ ਜੰਮੀ ॥੧੨॥
ਮੋਰੋਭਾਗਲੋਪਹ੍ਵੈਗਯੋ॥
ਮੇਰੇ ਭਾਗ ਲੋਪ ਹੋ ਗਏ ਹਨ,
ਤਾਤੇਜਨਮਭੂਪਕੋਲਯੋ॥
ਤਦ ਹੀ ਤਾਂ ਰਾਜੇ ਦੇ ਘਰ ਜੰਮੀ ਹਾਂ।
ਅਬਐਸੇਕੁਰੂਪਕੇਜੈਹੌ॥
ਹੁਣ ਅਜਿਹੇ ਕੁਰੂਪ ਦੇ ਘਰ ਜਾਵਾਂਗੀ
ਰੈਨਿਦਿਵਸਸਭਰੋਤਬਿਤੈਹੌ॥੧੩॥
ਅਤੇ ਰਾਤ ਦਿਨ ਰੋਂਦੇ ਹੋਇਆਂ ਬਿਤਾਵਾਂਗੀ ॥੧੩॥
ਧ੍ਰਿਗਮੁਹਿਨਾਰਿਜੋਨਿਕਸਧਰੀ॥
ਮੈਨੂੰ ਧਿੱਕਾਰ ਹੈ ਕਿ (ਮੈਂ) ਨਾਰੀ ਦੀ ਜੂਨ ਕਿਉਂ ਧਾਰਨ ਕੀਤੀ ਹੈ।
ਕ੍ਯੋਨਭੂਪਤਿਕੇਧਾਮੌਤਰੀ॥
ਮੈਂ ਰਾਜੇ ਦੇ ਘਰ ਕਿਉਂ ਪ੍ਰਗਟ ਹੋਈ ਹਾਂ।
ਮਾਗੀਦੇਤਨਮ੍ਰਿਤੁਬਿਧਾਤਾ॥
ਵਿਧਾਤਾ ਮੰਗਣ ਤੇ ਮੌਤ ਵੀ ਨਹੀਂ ਦਿੰਦਾ।
ਅਬਹੀਕਰੌਦੇਹਿਕੋਘਾਤਾ॥੧੪॥
ਮੈਂ ਹੁਣੇ ਹੀ (ਆਪਣੇ) ਸ਼ਰੀਰ ਨੂੰ ਖ਼ਤਮ ਕਰ ਦਿਆਂਗੀ ॥੧੪॥
ਦੋਹਰਾ॥
ਦੋਹਰਾ:
ਮੁਖਮਾਗੇਜੋਪੁਰਖਕੋਭਲੋਬੁਰੋਕੁਛਹੋਇ॥
ਜੇ ਮੂੰਹ ਮੰਗੇ ਕਿਸੇ ਬੰਦੇ ਦਾ ਮਾੜਾ ਜਾਂ ਚੰਗਾ ਹੋ ਜਾਵੇ,
ਤੌਦੁਖਿਯਾਇਹਜਗਤਮੈਜਿਯਤਨਉਬਰੈਕੋਇ॥੧੫॥
ਤਾਂ ਇਸ ਸੰਸਾਰ ਵਿਚ ਕੋਈ ਵੀ ਦੁਖੀ ਜੀਉਂਦਾ ਨਾ ਬਚਦਾ ॥੧੫॥
ਚੌਪਈ॥
ਚੌਪਈ:
ਅਬਮੈਮਾਰਿਕਟਾਰੀਮਰਿਹੌ॥
(ਰਾਜ ਕੁਮਾਰੀ ਨੇ ਫਿਰ ਕਿਹਾ) ਹੁਣ ਮੈਂ ਕਟਾਰੀ ਮਾਰ ਕੇ ਮਰ ਜਾਵਾਂਗੀ,
ਨਾਤਰਬਸਤ੍ਰਭਗੌਹੇਧਰਿਹੌ॥
ਨਹੀਂ ਤਾਂ ਭਗਵੇ ਬਸਤ੍ਰ ਧਾਰਨ ਕਰ ਲਵਾਂਗੀ।
ਬਰੌਤਪੂਤਸਾਹਕੋਬਰੌ॥
ਜੇ ਵਿਆਹ ਕਰਾਂਗੀ ਤਾਂ ਸ਼ਾਹ ਦੇ ਪੁੱਤਰ ਨਾਲ,
ਨਾਤਰਆਜੁਖਾਇਬਿਖੁਮਰੌ॥੧੬॥
ਨਹੀਂ ਤਾਂ ਅਜ ਵਿਸ਼ ਖਾ ਕੇ ਮਰ ਜਾਵਾਂਗੀ ॥੧੬॥
ਰਾਨੀਕੋਦੁਹਿਤਾਥੀਪ੍ਯਾਰੀ॥
ਰਾਣੀ ਨੂੰ ਪੁੱਤਰੀ ਬਹੁਤ ਹੀ ਪਿਆਰੀ ਸੀ।
ਸੋਈਕਰੀਜੁਤਾਹਿਉਚਾਰੀ॥
(ਉਸ ਨੇ) ਉਹੀ ਕੀਤਾ, ਜੋ ਉਸ ਨੇ ਕਿਹਾ।
ਚੇਰੀਕਾਢਿਤਵਨਕਹਦੀਨੀ॥
(ਇਕ) ਦਾਸੀ ਕਢ ਕੇ ਉਸ (ਰਾਜ ਕੁਮਾਰ) ਨੂੰ ਦੇ ਦਿੱਤੀ।
ਭੂਪਸੁਤਾਕਰਿਤਿਨਜੜਚੀਨੀ॥੧੭॥
ਉਸ ਮੂਰਖ ਨੇ ਉਸ ਨੂੰ ਰਾਜ ਪੁੱਤਰੀ ਕਰ ਕੇ ਸਮਝਿਆ ॥੧੭॥
ਸਾਹਪੁਤ੍ਰਕਹਦਈਕੁਮਾਰੀ॥
ਸ਼ਾਹ ਦੇ ਪੁੱਤਰ ਨੂੰ ਰਾਜ ਕੁਮਾਰੀ ਦੇ ਦਿੱਤੀ।
ਦੁਤਿਯਪੁਰਖਨਹਿਕ੍ਰਿਯਾਬਿਚਾਰੀ॥
ਇਸ ਕ੍ਰਿਆ ਬਾਰੇ ਕਿਸੇ ਹੋਰ ਪੁਰਸ਼ ਨੇ ਕੁਝ ਨਾ ਸਮਝਿਆ।
ਲੈਚੇਰੀਵਹੁਭੂਪਸਿਧਾਯੋ॥
ਦਾਸੀ ਲੈ ਕੇ ਉਹ ਰਾਜਾ ਚਲਾ ਗਿਆ,
ਜਾਨ੍ਯੋਰਾਜਸੁਤਾਬਰਿਲ੍ਯਾਯੋ॥੧੮॥
ਇਹ ਜਾਣ ਕੇ ਕਿ (ਉਸ ਨੇ) ਰਾਜ ਕੁਮਾਰੀ ਵਿਆਹ ਲਿਆਂਦੀ ਹੈ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤ੍ਰੈਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੩੬੩॥੬੬੧੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੩॥੬੬੧੪॥ ਚਲਦਾ॥
ਚੌਪਈ॥
ਚੌਪਈ:
ਗਨਪਤਿਸਿੰਘਏਕਰਾਜਾਬਰ॥
ਗਨਪਤਿ ਨਾਂ ਦਾ ਇਕ ਚੰਗਾ ਰਾਜਾ ਸੀ।
ਗਨਪਾਵਤੀਹੁਤੋਜਾਕੇਘਰ॥
ਉਸ ਦਾ ਘਰ ਗਨਪਾਵਤੀ (ਨਗਰੀ) ਵਿਚ ਸੀ।
ਸ੍ਰੀਮਹਤਾਬਪ੍ਰਭਾਤਿਹਰਾਨੀ॥
ਮਹਤਾਬ ਪ੍ਰਭਾ ਉਸ ਦੀ ਰਾਣੀ ਸੀ,
ਜਾਹਿਨਿਰਖਿਕਰਿਨਾਰਿਲਜਾਨੀ॥੧॥
ਜਿਸ (ਦੀ ਸੁੰਦਰਤਾ) ਨੂੰ ਵੇਖ ਕੇ ਇਸਤਰੀਆਂ ਵੀ ਲਜਾਉਂਦੀਆਂ ਸਨ ॥੧॥