ਤਾਕੌਔਰਪੁਰਖਇਕਭਾਯੋ॥
ਉਸ ਨੂੰ ਇਕ ਹੋਰ ਪੁਰਸ਼ ਚੰਗਾ ਲਗਾ।
ਨਿਜੁਪਤਿਸੇਤੀਹੇਤੁਭੁਲਾਯੋ॥
(ਉਸ ਨੇ) ਆਪਣੇ ਪਤੀ ਨਾਲ ਪ੍ਰੇਮ ਭੁਲਾ ਦਿੱਤਾ।
ਰੈਨਿਦਿਵਸਤਿਹਧਾਮਬੁਲਾਵੈ॥
ਦਿਨ ਰਾਤ ਉਸ ਨੂੰ ਘਰ ਵਿਚ ਬੁਲਾਉਂਦੀ
ਕਾਮਭੋਗਤਿਨਸਾਥਕਮਾਵੈ॥੨॥
ਅਤੇ ਉਸ ਨਾਲ ਕਾਮ-ਭੋਗ ਕਰਦੀ ॥੨॥
ਇਕਦਿਨਸੁਧਿਤਾਕੇਪਤਿਪਾਈ॥
ਇਕ ਦਿਨ ਉਸ ਦੇ ਪਤੀ ਨੂੰ ਪਤਾ ਲਗ ਗਿਆ।
ਬਹੁਬਿਧਿਤਾਸੰਗਕਰੀਲਰਾਈ॥
(ਉਸ ਨੇ) ਉਸ ਨਾਲ ਬਹੁਤ ਤਰ੍ਹਾਂ ਨਾਲ ਲੜਾਈ ਕੀਤੀ।
ਅਨਿਕਕਰੀਜੂਤਿਨਕੀਮਾਰਾ॥
ਜੁਤੀਆਂ ਦੀ ਬਹੁਤ ਮਾਰ ਕੀਤੀ।
ਤਬਤਿਨਇਹਬਿਧਿਚਰਿਤਬਿਚਾਰਾ॥੩॥
ਤਦ ਉਸ (ਇਸਤਰੀ) ਨੇ ਇਸ ਤਰ੍ਹਾਂ ਨਾਲ ਚਰਿਤ੍ਰ ਵਿਚਾਰਿਆ ॥੩॥
ਤਾਦਿਨਤੇਨਿਜੁਪਤਿਕੌਤ੍ਯਾਗੀ॥
ਉਸ ਦਿਨ ਤੋਂ ਉਸ ਨੇ ਪਤੀ ਨੂੰ ਤਿਆਗ ਦਿੱਤਾ
ਸਾਥਫਕੀਰਨਕੇਅਨੁਰਾਗੀ॥
ਅਤੇ ਫ਼ਕੀਰਾਂ ਨਾਲ ਪ੍ਰੇਮ-ਸੰਪਰਕ ਕਾਇਮ ਕਰ ਲਿਆ।
ਵਾਹਿਅਤਿਥਕਰਿਕੈਸੰਗਲੀਨਾ॥
ਉਸ ਵਿਅਕਤੀ ਨੂੰ ਸਾਧ ਬਣਾ ਕੇ ਨਾਲ ਲੈ ਲਿਆ
ਔਰੈਦੇਸਪਯਾਨਾਕੀਨਾ॥੪॥
ਅਤੇ (ਦੋਵੇਂ) ਹੋਰ ਦੇਸ ਨੂੰ ਚਲੇ ਗਏ ॥੪॥
ਜਿਹਜਿਹਦੇਸਆਪੁਪਗੁਧਾਰੈ॥
ਜਿਥੇ ਜਿਥੇ (ਉਹ) ਵਿਅਕਤੀ ਆਪ ਪੈਰ ਧਰਦਾ ਸੀ,
ਤਹੀਤਹੀਵਹੁਸੰਗਸਿਧਾਰੈ॥
ਉਥੇ ਉਥੇ ਹੀ ਉਹ ਨਾਲ ਜਾਂਦੀ ਸੀ।
ਔਰਪੁਰਖੁਤਿਹਅਤਿਥਪਛਾਨੈ॥
ਸਾਰੇ ਉਸ ਨੂੰ ਸਾਧ ਸਮਝਦੇ ਸਨ,
ਤ੍ਰਿਯਾਚਰਿਤ੍ਰਨਕੋਈਜਾਨੈ॥੫॥
ਪਰ ਕੋਈ ਵੀ ਇਸਤਰੀ ਦੇ ਚਰਿਤ੍ਰ ਨੂੰ ਨਹੀਂ ਸਮਝਦਾ ਸੀ ॥੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਬਾਸਿਠਚਰਿਤ੍ਰਸਮਾਪਤਮਸਤੁਸੁਭਮਸਤੁ॥੩੬੨॥੬੫੯੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੨॥੬੫੯੬॥ ਚਲਦਾ॥
ਚੌਪਈ॥
ਚੌਪਈ:
ਸੁਨਰਾਜਾਇਕਕਥਾਨਵੀਨ॥
ਹੇ ਰਾਜਨ! ਇਕ ਨਵੀਂ ਕਥਾ ਸੁਣੋ,
ਜਸਚਰਿਤ੍ਰਕਿਯਨਾਰਿਪ੍ਰਬੀਨ॥
ਜਿਸ ਤਰ੍ਹਾਂ ਇਕ ਪ੍ਰਬੀਨ ਇਸਤਰੀ ਨੇ ਚਰਿਤ੍ਰ ਕੀਤਾ ਸੀ।
ਸਿੰਘਮਹੇਸ੍ਰਸੁਨਾਇਕਰਾਜਾ॥
ਮਹੇਸ੍ਰ ਸਿੰਘ ਨਾਂ ਦਾ ਇਕ ਰਾਜਾ ਸੁਣੀਂਦਾ ਸੀ
ਜਿਹਸਮਔਰਨਬਿਧਨਾਸਾਜਾ॥੧॥
ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਸਾਜਿਆ ਸੀ ॥੧॥
ਨਗਰਮਹੇਸ੍ਰਾਵਤਿਤਿਹਰਾਜਤ॥
ਉਥੇ ਮਹੇਸ੍ਰਾਵਤੀ ਨਾਂ ਦੀ ਨਗਰੀ ਸੀ,
ਦੇਵਪੁਰੀਜਾਕੌਲਖਿਲਾਜਤ॥
ਜਿਸ ਨੂੰ ਵੇਖ ਕੇ ਦੇਵਪੁਰੀ ਵੀ ਸ਼ਰਮਾਉਂਦੀ ਸੀ।
ਬਿਮਲਮਤੀਰਾਨੀਤਿਹਐਨ॥
ਉਸ ਦੇ ਘਰ ('ਐਨ') ਬਿਮਲ ਮਤੀ ਨਾਂ ਦੀ ਰਾਣੀ ਸੀ,
ਜਾਸਮਸੁਨੀਨਨਿਰਖੀਨੈਨ॥੨॥
ਜਿਸ ਵਰਗੀ ਨਾ ਕੋਈ ਸੁਣੀ ਹੈ ਅਤੇ ਨਾ ਹੀ ਅੱਖਾਂ ਨਾਲ ਵੇਖੀ ਹੈ ॥੨॥
ਸ੍ਰੀਪੰਜਾਬਦੇਇਤਿਹਬੇਟੀ॥
ਉਨ੍ਹਾਂ ਦੀ ਪੰਜਾਬ ਦੇਈ ਨਾਂ ਦੀ ਬੇਟੀ ਸੀ,
ਜਾਸਮਇੰਦ੍ਰਚੰਦ੍ਰਨਹਿਭੇਟੀ॥
ਜਿਸ ਵਰਗੀ (ਪੁੱਤਰੀ) ਇੰਦਰ ਅਤੇ ਚੰਦ੍ਰਮਾ ਨੂੰ ਵੀ ਨਹੀਂ ਮਿਲੀ ਸੀ।
ਅਧਿਕਤਵਨਕੀਪ੍ਰਭਾਬਿਰਾਜੈ॥
ਉਸ ਦੀ ਸੁੰਦਰਤਾ ਬਹੁਤ ਸ਼ੋਭਦੀ ਰਹਿੰਦੀ ਸੀ,
ਜਿਹਦੁਤਿਨਿਰਖਿਚੰਦ੍ਰਮਾਲਾਜੈ॥੩॥
ਜਿਸ ਦੀ ਚਮਕ ਨੂੰ ਵੇਖ ਕੇ ਚੰਦ੍ਰਮਾ ਵੀ ਲਜਾਉਂਦਾ ਸੀ ॥੩॥
ਜਬਜੋਬਨਤਾਕੇਤਨਭਯੋ॥
ਜਦ ਉਸ ਦੇ ਸ਼ਰੀਰ ਵਿਚ ਜਵਾਨੀ ਆਈ
ਅੰਗਅੰਗਮਦਨਦਮਾਮੋਦਯੋ॥
ਤਾਂ ਅੰਗ ਅੰਗ ਵਿਚ ਕਾਮ ਦੇਵ ਨੇ ਨਗਾਰਾ ਵਜਾ ਦਿੱਤਾ।
ਭੂਪਬ੍ਯਾਹਕੋਬਿਵਤਬਨਾਇ॥
ਰਾਜੇ ਨੇ (ਉਸ ਦੇ) ਵਿਆਹ ਦੀ ਵਿਉਂਤ ਬਣਾਈ
ਸਕਲਪ੍ਰੋਹਿਤਨਲਿਯਾਬੁਲਾਇ॥੪॥
ਅਤੇ ਸਾਰਿਆਂ ਪਰੋਹਿਤਾਂ ਨੂੰ ਬੁਲਾ ਲਿਆ ॥੪॥
ਸਿੰਘਸੁਰੇਸ੍ਰਭੂਪਤਬਚੀਨਾ॥
ਤਦ (ਰਾਜੇ ਨੇ) ਸੁਰੇਸ੍ਰ ਸਿੰਘ ਨੂੰ (ਪੁੱਤਰੀ ਲਈ ਵਰ ਵਜੋਂ) ਚੁਣਿਆ,
ਜਿਹਸਸਿਜਾਤਨਪਟਤਰਦੀਨਾ॥
ਜਿਸ ਦੀ ਤੁਲਨਾ ਚੰਦ੍ਰਮਾ ਨਾਲ ਵੀ ਨਹੀਂ ਦਿੱਤੀ ਜਾ ਸਕਦੀ।
ਕਰੀਤਵਨਕੇਸਾਥਸਗਾਈ॥
ਉਸ ਨਾਲ (ਪੁੱਤਰੀ ਦੀ) ਕੁੜਮਾਈ ਕਰ ਦਿੱਤੀ
ਦੈਸਨਮਾਨਬਰਾਤਬੁਲਾਈ॥੫॥
ਅਤੇ ਸਨਮਾਨ ਸਹਿਤ ਬਰਾਤ ਨੂੰ ਬੁਲਾਇਆ ॥੫॥
ਜੋਰਿਸੈਨਆਯੋਰਾਜਾਤਹ॥
ਰਾਜਾ ਸੈਨਾ ਇਕੱਠੀ ਕਰ ਕੇ ਉਥੇ ਆ ਪਹੁੰਚਿਆ
ਰਚਾਬ੍ਯਾਹਕੋਬਿਵਤਾਰਾਜਹ॥
ਜਿਥੇ ਵਿਆਹ ਦੀ ਵਿਵਸਥਾ ਕੀਤੀ ਹੋਈ ਸੀ।
ਤਹੀਬਰਾਤਆਇਕਰਿਨਿਕਸੀ॥
ਉਥੇ ਬਰਾਤ ਆ ਪਹੁੰਚੀ
ਰਾਨੀਕੰਜਕਲੀਜਿਮਿਬਿਗਸੀ॥੬॥
ਅਤੇ ਰਾਣੀ ਕਮਲ ਦੀ ਕਲੀ ਵਾਂਗ ਖਿੜ ਗਈ ॥੬॥
ਦੋਹਰਾ॥
ਦੋਹਰਾ:
ਰਾਜਸੁਤਾਸੁੰਦਰਹੁਤੀਤਿਹਬਰਹੋਤਕੁਰੂਪ॥
ਰਾਜ ਕੁਮਾਰੀ ਬਹੁਤ ਸੁੰਦਰ ਸੀ, ਪਰ ਉਸ ਦਾ ਵਰ ਕੁਰੂਪ ਸੀ।
ਬਿਮਨਭਈਅਬਲਾਨਿਰਖਿਜਨੁਜਿਯਹਾਰਾਜੂਪ॥੭॥
(ਉਸ ਨੂੰ) ਵੇਖ ਕੇ ਕੁਮਾਰੀ ਬਹੁਤ ਉਦਾਸ ਹੋ ਗਈ, ਮਾਨੋ ਉਸ ਦਾ ਮਨ ਜੂਏ ਵਿਚ ਹਾਰ ਗਿਆ ਹੋਵੇ ॥੭॥
ਚੌਪਈ॥
ਚੌਪਈ:
ਏਕਸਾਹੁਕੋਪੂਤਹੁਤੋਸੰਗ॥
(ਉਸ ਰਾਜੇ ਦੇ) ਨਾਲ ਇਕ ਸ਼ਾਹ ਦਾ ਪੁੱਤਰ ਸੀ,
ਸੁੰਦਰਹੁਤੇਸਕਲਜਾਕੇਅੰਗ॥
ਜਿਸ ਦੇ ਸਾਰੇ ਅੰਗ ਬਹੁਤ ਸੁੰਦਰ ਸਨ।