ਹਮਰੋਪਾਪਪੁਰਾਤਨਗਯੋ॥
ਮੇਰੇ ਪੁਰਾਤਨ ਪਾਪ ਖ਼ਤਮ ਹੋ ਗਏ ਹਨ।
ਸਫਲਜਨਮਹਮਰੋਅਬਭਯੋ॥
ਮੇਰਾ ਜਨਮ ਹੁਣ ਸਫਲ ਹੋ ਗਿਆ ਹੈ।
ਜਗੰਨਾਥਕੋਪਾਯੋਦਰਸਨ॥
(ਉਸ ਨੇ) ਜਗਨ ਨਾਥ ਦਾ ਦਰਸ਼ਨ ਕੀਤਾ
ਔਰਕਰਾਹਾਥਨਪਗਪਰਸਨ॥੪॥
ਅਤੇ ਹੱਥਾਂ ਨਾਲ ਪੈਰਾਂ ਨੂੰ ਛੋਹਿਆ ਹੈ ॥੪॥
ਤਬਲਗਭੂਪਸੁਤਾਤਹਆਈ॥
ਤਦ ਤਕ ਰਾਜੇ ਦੀ ਪੁੱਤਰੀ ਉਥੇ ਆ ਗਈ।
ਪਿਤਾਸੁਨਤਅਸਕਹਾਸੁਨਾਈ॥
(ਉਸ ਨੇ) ਪਿਤਾ ਨੂੰ ਸੁਣਾਉਂਦੇ ਹੋਇਆਂ ਇਸ ਤਰ੍ਹਾਂ ਕਿਹਾ,
ਸੁਨਿਮੈਸੈਨਆਜੁਹਿਯਾਕਰਿਹੋ॥
ਸੁਣੋ! ਮੈਂ ਅਜ ਇਥੇ ਹੀ ਸੰਵਾਂਗੀ।
ਜਿਹਏਕਹੈਤਿਸੀਕਹਬਰਿਹੋ॥੫॥
ਜਿਸ ਨੂੰ ਜਗਨ ਨਾਥ ਕਹਿਣ ਗੇ, ਉਸੇ ਨਾਲ ਵਿਆਹ ਕਰਾਂਗੀ ॥੫॥
ਪ੍ਰਾਤਉਠੀਤਹਤੇਸੋਈਜਬ॥
ਜਦ ਉਥੇ ਸੁੱਤੀ ਹੋਈ (ਉਹ) ਸਵੇਰੇ ਜਾਗੀ
ਬਚਨਕਹਾਪਿਤਸੰਗਇਹਬਿਧਿਤਬ॥
ਤਦ ਪਿਤਾ ਨਾਲ ਇਸ ਤਰ੍ਹਾਂ ਗੱਲ ਕੀਤੀ,
ਸੁਘਰਸੈਨਖਤ੍ਰੀਜੋਆਹੀ॥
ਸੁਘਰ ਸੈਨ ਨਾਂ ਦਾ ਜੋ ਛਤ੍ਰੀ ਹੈ,
ਜਗੰਨਾਥਦੀਨੀਮੈਤਾਹੀ॥੬॥
ਜਗਨ ਨਾਥ ਨੇ ਮੈਨੂੰ ਉਸ ਨੂੰ ਦੇ ਦਿੱਤਾ ਹੈ ॥੬॥
ਰਾਜੈਬਚਨਸੁਨਾਇਹਬਿਧਿਜਬ॥
ਰਾਜੇ ਨੇ ਜਦ ਇਸ ਤਰ੍ਹਾਂ ਬਚਨ ਸੁਣਿਆ,
ਐਸਕਹਾਦੁਹਿਤਾਕੇਸੰਗਤਬ॥
ਤਦ ਪੁੱਤਰੀ ਨੂੰ ਇਸ ਤਰ੍ਹਾਂ ਕਹਿਣ ਲਗਾ।
ਜਗੰਨਾਥਜਾਕਹਤੂਦੀਨੀ॥
ਜਗਨ ਨਾਥ ਨੇ ਜਿਸ ਨੂੰ ਤੂੰ ਦਿੱਤੀ ਹੈਂ,
ਹਮਸੌਜਾਤਨਤਾਸੌਲੀਨੀ॥੭॥
ਉਸ ਕੋਲੋਂ ਮੈਂ ਵਾਪਸ ਨਹੀਂ ਲੈ ਸਕਦਾ ॥੭॥
ਭੇਦਅਭੇਦਨਕਛੁਜੜਪਾਯੋ॥
ਉਸ ਮੂਰਖ ਨੇ ਕੁਝ ਭੇਦ ਅਭੇਦ ਨਾ ਸਮਝਿਆ।
ਇਹਛਲਅਪਨਾਮੂੰਡਮੁੰਡਾਯੋ॥
ਇਸ ਛਲ ਨਾਲ ਆਪਣਾ ਸਿਰ ਮੁੰਨਵਾ ਲਿਆ (ਭਾਵ ਠਗਿਆ ਗਿਆ)।
ਜਗੰਨਾਥਕੋਬਚਨਪਛਾਨਾ॥
(ਰਾਜੇ ਨੇ ਉਸ ਨੂੰ) ਜਗਨ ਨਾਥ ਦਾ ਬਚਨ ਮੰਨਿਆ।
ਰਾਜਸੁਤਾਲੈਮੀਤਸਿਧਾਨਾ॥੮॥
ਮਿਤਰ (ਸੁਘਰ ਸੈਨ) ਰਾਜ ਕੁਮਾਰੀ ਨੂੰ ਲੈ ਕੇ ਚਲਾ ਗਿਆ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਾਠਚਰਿਤ੍ਰਸਮਾਪਤਮਸਤੁਸੁਭਮਸਤੁ॥੩੬੦॥੬੫੮੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੦॥੬੫੮੦॥ ਚਲਦਾ॥
ਚੌਪਈ॥
ਚੌਪਈ:
ਸੁਨੁਰਾਜਾਇਕਕਥਾਪੁਰਾਤਨ॥
ਹੇ ਰਾਜਨ! (ਤੁਹਾਨੂੰ) ਇਕ ਪੁਰਾਤਨ ਕਥਾ ਸੁਣਾਉਂਦਾ ਹਾਂ,
ਜਿਹਬਿਧਿਪੰਡਿਤਕਹਤਮਹਾਮੁਨਿ॥
ਜਿਵੇਂ ਪੰਡਿਤਾਂ ਅਤੇ ਮਹਾ ਮੁਨੀਆਂ ਨੇ ਕਹੀ ਹੈ।
ਏਕਮਹੇਸ੍ਰਸਿੰਘਰਾਜਾਨਾ॥
ਇਕ ਮਹੇਸ੍ਰ ਸਿੰਘ ਨਾਂ ਦਾ ਰਾਜਾ ਸੀ
ਡੰਡਦੇਤਜਾਕੋਨ੍ਰਿਪਨਾਨਾ॥੧॥
ਜਿਸ ਅਗੇ ਅਨੇਕ ਰਾਜੇ ਕਰ ਭਰਦੇ ਸਨ ॥੧॥
ਨਗਰਮਹੇਸ੍ਰਾਵਤਿਤਹਰਾਜਤ॥
ਉਥੇ ਮਹੇਸ੍ਰਾਵਤੀ ਨਾਂ ਦਾ ਇਕ ਨਗਰ ਸੀ।
ਅਮਰਾਵਤਿਜਹਦੁਤਿਯਬਿਰਾਜਤ॥
(ਉਹ ਨਗਰ ਇੰਜ ਲਗਦਾ ਸੀ) ਮਾਨੋ ਦੂਜੀ ਅਮਰਾਵਤੀ ਸੁਸ਼ੋਭਿਤ ਹੋਵੇ।
ਤਾਕੀਜਾਤਨਉਪਮਾਕਹੀ॥
ਉਸ ਦੀ ਉਪਮਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
ਅਲਕਾਨਿਰਖਿਥਕਿਤਤਿਹਰਹੀ॥੨॥
(ਉਸ ਨੂੰ) ਅਲਕਾ (ਕੁਬੇਰ ਦੀ ਪੁਰੀ) ਵੀ ਵੇਖ ਵੇਖ ਕੇ ਥਕ ਜਾਂਦੀ ਸੀ ॥੨॥
ਗਜਗਾਮਿਨਿਦੇਸੁਤਾਭਨਿਜੈ॥
ਉਸ ਦੀ ਪੁੱਤਰੀ ਨੂੰ ਗਜ ਗਾਮਿਨੀ ਦੇ (ਦੇਈ) ਕਿਹਾ ਜਾਂਦਾ ਸੀ
ਚੰਦ੍ਰਸੂਰਪਟਤਰਮੁਖਦਿਜੈ॥
ਜਿਸ ਦੇ ਮੁਖ ਦੀ ਉਪਮਾ ਚੰਦ੍ਰਮਾ ਅਤੇ ਸੂਰਜ ਨਾਲ ਦਿੱਤੀ ਜਾਂਦੀ ਸੀ।
ਤਾਕੀਜਾਤਨਪ੍ਰਭਾਬਖਾਨੀ॥
ਉਸ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ।
ਥਕਿਤਰਹਤਰਾਜਾਅਰੁਰਾਨੀ॥੩॥
ਰਾਜਾ ਅਤੇ ਰਾਣੀ ਵੀ (ਉਸ ਦੇ ਰੂਪ ਨੂੰ ਵੇਖ ਕੇ) ਥਕ ਜਾਂਦੇ ਸਨ (ਅਰਥਾਤ-ਉਸ ਤੋਂ ਵਾਰਨੇ ਜਾਂਦੇ ਸਨ) ॥੩॥
ਤਾਕੀਲਗਨਏਕਸੋਲਾਗੀ॥
ਉਸ ਦਾ ਪ੍ਰੇਮ ਇਕ (ਵਿਅਕਤੀ) ਨਾਲ ਹੋ ਗਿਆ,
ਨੀਂਦਭੂਖਿਜਾਤੇਸਭਭਾਗੀ॥
ਜਿਸ ਕਰ ਕੇ ਉਸ ਦੀ ਨੀਂਦਰ ਅਤੇ ਭੁਖ ਖ਼ਤਮ ਹੋ ਗਈ।
ਗਾਜੀਰਾਇਤਵਨਕੋਨਾਮਾ॥
ਉਸ (ਵਿਅਕਤੀ) ਦਾ ਨਾਂ ਗਾਜੀ ਰਾਇ ਸੀ
ਥਕਿਤਰਹਤਜਾਕੌਲਿਖਬਾਮਾ॥੪॥
ਜਿਸ ਨੂੰ ਵੇਖ ਕੇ ਇਸਤਰੀਆਂ ਥਕੀਆਂ ਰਹਿ ਜਾਂਦੀਆਂ ਸਨ ॥੪॥
ਔਰਘਾਤਜਬਹਾਥਨਆਈ॥
ਜਦੋਂ ਹੋਰ ਕੋਈ ਦਾਓ ਨਾ ਲਗਿਆ,
ਏਕਨਾਵਤਵਨਿਕਟਮੰਗਾਈ॥
ਤਾਂ (ਗਾਜੀ ਰਾਇ ਨੇ) ਆਪਣੇ ਪਾਸ ਇਕ ਬੇੜੀ ਮੰਗਵਾਈ।
ਰਾਜਕੁਅਰਿਤਿਹਰਾਖਾਨਾਮਾ॥
ਉਸ (ਬੇੜੀ) ਦਾ ਨਾਂ 'ਰਾਜ ਕੁਮਾਰੀ' ਰਖਿਆ।
ਜਾਨਤਸਕਲਪੁਰਖਅਰੁਬਾਮਾ॥੫॥
(ਇਹ ਗੱਲ) ਸਾਰੀਆਂ ਇਸਤਰੀਆਂ ਅਤੇ ਪੁਰਸ਼ ਜਾਣਨ ਲਗੇ ॥੫॥
ਗਾਜੀਰਾਇਬੈਠਿਤਿਹਊਪਰ॥
ਗਾਜੀ ਰਾਇ ਉਸ (ਬੇੜੀ) ਉਰ ਬੈਠ ਗਿਆ
ਨਿਕਸਾਆਇਭੂਪਮਹਲਨਤਰ॥
ਅਤੇ (ਤਰਦਾ ਤਰਦਾ) ਰਾਜੇ ਦੇ ਮੱਹਲਾਂ ਦੇ ਹੇਠਾਂ ਆ ਪਹੁੰਚਿਆ।
ਲੈਨੀਹੋਇਨਾਵਤੌਲੀਜੈ॥
(ਆ ਕੇ ਕਹਿਣ ਲਗਾ ਕਿ) ਜੇ ਬੇੜੀ ਲੈਣੀ ਹੋਵੇ ਤਾਂ ਲੈ ਲਵੋ
ਨਾਤਰੁਮੋਹਿਉਤਰਕਛੁਦੀਜੈ॥੬॥
ਨਹੀਂ ਤਾਂ ਮੈਨੂੰ ਕੁਝ ਉੱਤਰ ਦਿਓ ॥੬॥
ਮੈਲੈਰਾਜਕੁਅਰਿਕੌਜਾਊ॥
ਮੈਂ ਰਾਜ ਕੁਮਾਰੀ (ਭਾਵ ਬੇੜੀ) ਨੂੰ ਲੈ ਜਾਵਾਂਗਾ
ਬੇਚੌਜਾਇਔਰਹੀਗਾਊ॥
ਅਤੇ ਕਿਸੇ ਹੋਰ ਪਿੰਡ ਵਿਚ ਜਾ ਵੇਚਾਂਗਾ।
ਲੈਨੀਹੋਇਨਾਵਤਬਲੀਜੈ॥
ਜੇ ਬੇੜੀ ਲੈਣੀ ਹੋਵੇ ਤਦ ਲਵੋ,
ਨਾਤਰਹਮੈਬਿਦਾਕਰਿਦੀਜੈ॥੭॥
ਨਹੀਂ ਤਾਂ ਮੈਨੂੰ ਵਿਦਾ ਕਰ ਦਿਓ ॥੭॥
ਮੂਰਖਭੂਪਬਾਤਨਹਿਪਾਈ॥
ਮੂਰਖ ਰਾਜੇ ਨੇ ਗੱਲ ਨਾ ਸਮਝੀ।
ਬੀਤਾਦਿਨਰਜਨੀਹ੍ਵੈਆਈ॥
ਦਿਨ ਬੀਤ ਗਿਆ ਅਤੇ ਰਾਤ ਹੋ ਗਈ।
ਰਾਜਸੁਤਾਤਬਦੇਗਮੰਗਾਇ॥
ਰਾਜ ਕੁਮਾਰੀ ਨੇ ਤਦ ਦੇਗ ਮੰਗਵਾਈ
ਬੈਠੀਬੀਚਤਵਨਕੇਜਾਇ॥੮॥
ਅਤੇ ਉਸ ਵਿਚ ਜਾ ਕੇ ਬੈਠ ਗਈ ॥੮॥
ਛਿਦ੍ਰਮੂੰਦਿਨੌਕਾਤਰਬਾਧੀ॥
(ਦੇਗ ਦਾ) ਮੂੰਹ ਬੰਦ ਕਰ ਕੇ ਬੇੜੀ ਨਾਲ ਬੰਨ੍ਹ ਦਿੱਤਾ
ਛੋਰੀਤਬੈਬਹੀਜਬਆਂਧੀ॥
ਅਤੇ (ਬੇੜੀ ਨੂੰ) ਤਦ ਛਡਿਆ ਜਦ ਅੱਧ ਵਿਚਾਲੇ ਪਹੁੰਚ ਗਈ (ਅਰਥਾਂਤਰ- ਜਦ ਹਨੇਰੀ ਵਗਣ ਲਗ ਗਈ)।
ਜਬਨ੍ਰਿਪਪ੍ਰਾਤਦਿਵਾਨਲਗਾਯੋ॥
ਜਦ ਰਾਜੇ ਨੇ ਸਵੇਰੇ ਦੀਵਾਨ ਲਗਾਇਆ,
ਤਬਤਿਨਤਹਇਕਮਨੁਖਪਠਾਯੋ॥੯॥
ਤਦ ਉਸ (ਬੇੜੀ ਵਾਲੇ) ਨੇ ਉਥੇ ਇਕ ਬੰਦਾ ਭੇਜਿਆ ॥੯॥
ਜੌਤੁਮਨਾਵਨਮੋਲਚੁਕਾਵਤ॥
ਜੇ ਤੁਸੀਂ ਬੇੜੀ ਦਾ ਮੁੱਲ ਨਹੀਂ ਚੁਕਾਓਗੇ
ਰਾਜਕੁਅਰਿਲੈਬਨਿਕਸਿਧਾਵਤ॥
ਤਾਂ ਮੈਂ ਰਾਜ ਕੁਮਾਰੀ (ਬੇੜੀ) ਨੂੰ ਲੈ ਕੇ ਇਕ ਬਨ ਵਿਚ ਚਲਾ ਜਾਵਾਂਗਾ।
ਜਾਨਿਦੇਹੁਜੋਮੋਲਨਬਨੀ॥
(ਰਾਜੇ ਨੇ ਕਿਹਾ) ਜਾਣ ਦਿਓ, (ਸਾਡਾ) ਉਸ ਨਾਲ ਮੁੱਲ ਨਹੀਂ ਬਣਿਆ ਹੈ।
ਮੇਰੇਘਰਨਵਕਾਹੈਘਨੀ॥੧੦॥
ਮੇਰੇ ਪਾਸ (ਅਗੇ ਹੀ) ਬਹੁਤ ਬੇੜੀਆਂ ਹਨ ॥੧੦॥
ਹਰੀਕੁਅਰਿਰਾਜਾਕੌਕਹਿਕੈ॥
ਰਾਜੇ ਨੂੰ ਦਸ ਕੇ ਉਸ ਦੀ ਕੁਮਾਰੀ ਨੂੰ ਕਢ ਕੇ ਲੈ ਗਿਆ।
ਮੂਰਖਸਕਾਭੇਦਨਹਿਲਹਿਕੈ॥
ਮੂਰਖ (ਰਾਜਾ) ਭੇਦ ਨੂੰ ਸਮਝ ਨਾ ਸਕਿਆ।
ਪ੍ਰਾਤਸੁਤਾਕੀਜਬਸੁਧਿਪਾਈ॥
ਜਦੋਂ ਸਵੇਰੇ ਪੁੱਤਰੀ ਬਾਰੇ ਪਤਾ ਲਗਿਆ,
ਬੈਠਿਰਹਾਮੂੰਡੀਨਿਹੁਰਾਈ॥੧੧॥
ਤਾਂ ਸਿਰ ਨੀਵਾਂ ਕਰ ਕੇ ਬੈਠ ਰਿਹਾ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਇਕਸਠਚਰਿਤ੍ਰਸਮਾਪਤਮਸਤੁਸੁਭਮਸਤੁ॥੩੬੧॥੬੫੯੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੧॥੬੫੯੧॥ ਚਲਦਾ॥
ਚੌਪਈ॥
ਚੌਪਈ:
ਸੁਨੁਭੂਪਤਿਇਕਕਥਾਬਚਿਤ੍ਰ॥
ਹੇ ਰਾਜਨ! ਇਕ ਵਿਚਿਤ੍ਰ ਕਥਾ ਸੁਣੋ,
ਜਿਹਬਿਧਿਕਿਯਇਕਨਾਰਿਚਰਿਤ੍ਰ॥
ਜਿਸ ਤਰ੍ਹਾਂ ਇਕ ਨਾਰੀ ਨੇ ਚਰਿਤ੍ਰ ਕੀਤਾ ਸੀ।
ਗੁਲੋਇਕਖਤ੍ਰਾਨੀਆਹੀ॥
ਗੁਲੋ ਨਾਂ ਦੀ ਇਕ ਖਤਰਾਣੀ ਸੀ
ਜੇਠਮਲਛਤ੍ਰੀਕਹਬ੍ਯਾਹੀ॥੧॥
ਜੋ ਜੇਠ ਮੱਲ ਨਾਂ ਦੇ ਛਤ੍ਰੀ ਨੂੰ ਵਿਆਹੀ ਹੋਈ ਸੀ ॥੧॥