ਆਗੇਕਰਿਤ੍ਰਿਯਮਿਤ੍ਰਨਿਕਾਰਾ॥੧੨॥
ਅਤੇ ਇਸਤਰੀ ਨੇ ਸਭ ਦੇ ਅਗੋਂ ਮਿਤਰ ਨੂੰ ਕਢ ਦਿੱਤਾ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਾਵਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੮॥੬੫੬੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੮॥੬੫੬੫॥ ਚਲਦਾ॥
ਚੌਪਈ॥
ਚੌਪਈ:
ਸੁਨੁਰਾਜਾਇਕਔਰਚਰਿਤ੍ਰ॥
ਹੇ ਰਾਜਨ! ਇਕ ਹੋਰ ਚਰਿਤ੍ਰ ਸੁਣੋ,
ਜਿਹਛਲਨਾਰਿਨਿਕਾਰਾਮਿਤ੍ਰ॥
ਜਿਸ ਛਲ ਨਾਲ ਇਸਤਰੀ ਨੇ ਯਾਰ ਨੂੰ ਕਢ ਦਿੱਤਾ ਸੀ।
ਪੂਰਬਦੇਸਅਪੂਰਬਨਗਰੀ॥
ਪੂਰਬ ਦੇਸ ਵਿਚ ਇਕ ਅਦੁੱਤੀ ਨਗਰੀ ਸੀ।
ਤਿਹੂੰਭਵਨਕੇਬੀਚਉਜਗਰੀ॥੧॥
(ਉਹ) ਤਿੰਨਾਂ ਲੋਕਾਂ ਵਿਚ ਪ੍ਰਸਿੱਧ ਸੀ ॥੧॥
ਸਿਵਪ੍ਰਸਾਦਰਾਜਾਤਹਕੋਹੈ॥
ਉਥੋਂ ਦਾ ਰਾਜਾ ਸ਼ਿਵ ਪ੍ਰਸਾਦ ਸੀ।
ਸਦਾਸਰਬਦਾਸਿਵਰਤਸੋਹੈ॥
(ਉਹ) ਸਦਾ ਕੇਵਲ ਸ਼ਿਵ (ਦੀ ਉਪਾਸਨਾ) ਵਿਚ ਮਗਨ ਰਹਿੰਦਾ ਸੀ।
ਭਾਵਨਦੇਤਿਹਨਾਰਿਭਣਿਜੈ॥
ਉਸ ਦੀ ਪਤਨੀ ਦਾ ਨਾਂ ਭਾਵਨ ਦੇ (ਦੇਈ) ਦਸਿਆ ਜਾਂਦਾ ਸੀ।
ਮਨਮੋਹਨਿਦੇਸੁਤਾਕਹਿਜੈ॥੨॥
ਮਨ ਮੋਹਨੀ ਨਾਂ ਦੀ ਉਸ ਦੀ ਪੁੱਤਰੀ ਸੀ ॥੨॥
ਸਾਹਮਦਾਰਪੀਰਤਹਜਾਹਿਰ॥
ਉਥੇ ਸ਼ਾਹ ਮਦਾਰ ਜ਼ਾਹਿਰਾ ਪੀਰ ਹੁੰਦਾ ਸੀ,
ਸੇਵਤਜਾਹਿਭੂਪਨਰਨਾਹਰ॥
ਜਿਸ ਨੂੰ ਪੁਰਸਾਂ ਦਾ ਸੁਆਮੀ ਰਾਜਾ ਪੂਜਦਾ ਸੀ।
ਏਕਦਿਵਸਨ੍ਰਿਪਤਹਾਸਿਧਾਰਾ॥
ਇਕ ਦਿਨ ਰਾਜਾ ਉਥੇ ਗਿਆ।
ਦੁਹਿਤਾਸਹਿਤਲਏਸੰਗਦਾਰਾ॥੩॥
ਪੁੱਤਰੀ ਅਤੇ ਇਸਤਰੀ (ਦੋਹਾਂ ਨੂੰ) ਨਾਲ ਲੈ ਲਿਆ ॥੩॥
ਅੜਿਲ॥
ਅੜਿਲ:
ਏਕਪੁਰਖਨ੍ਰਿਪਕੀਦੁਹਿਤਾਕਹਿਭਾਇਯੋ॥
ਰਾਜੇ ਦੀ ਪੁੱਤਰੀ ਨੂੰ ਇਕ ਬੰਦਾ ਚੰਗਾ ਲਗਿਆ।
ਪਠੈਸਹਚਰੀਤਾਕਹਤਹੀਬੁਲਾਇਯੋ॥
ਸਖੀ ਭੇਜ ਕੇ ਉਸ ਨੂੰ ਉਥੇ ਹੀ ਬੁਲਾਇਆ।
ਤਹੀਕਾਮਕੇਕੇਲਤਰੁਨਿਤਾਸੌਕਿਯੋ॥
ਰਾਜ ਕੁਮਾਰੀ ਨੇ ਉਸ ਨਾਲ ਉਥੇ ਹੀ ਰਤੀ-ਕ੍ਰੀੜਾ ਕੀਤੀ।
ਹੋਹਸਿਹਸਿਕਰਿਆਸਨਤਾਕੋਕਸਿਕਸਿਲਿਯੋ॥੪॥
ਹਸ ਹਸ ਕੇ ਉਸ ਨਾਲ ਕਸ ਕਸ ਕੇ ਆਸਣ ਲਏ ॥੪॥
ਪੀਰਚੂਰਮਾਹੇਤਜੁਭੂਪਬਨਾਇਯੋ॥
ਰਾਜੇ ਨੇ ਪੀਰ ਲਈ ਜੋ ਚੂਰਮਾ ਬਣਾਇਆ ਸੀ,
ਅਧਿਕਭਾਗਕੌਤਾਮਹਿਤਰੁਨਿਮਿਲਾਇਯੋ॥
ਉਸ ਵਿਚ ਰਾਜ ਕੁਮਾਰੀ ਨੇ ਬਹੁਤ ਸਾਰੀ ਭੰਗ ਮਿਲਾ ਦਿੱਤੀ।
ਸਭਸੋਫੀਤਿਹਖਾਇਦਿਵਾਨੇਹ੍ਵੈਪਰੇ॥
ਸਾਰੇ ਸੋਫ਼ੀ (ਪਰਹੇਜ਼ਗਾਰ) ਉਸ ਨੂੰ ਖਾ ਕੇ ਦੀਵਾਨੇ ਹੋ ਕੇ ਡਿਗ ਪਏ।
ਹੋਜਾਨੁਪ੍ਰਹਾਰਬਿਨਾਸਗਰੇਆਪੇਮਰੇ॥੫॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਟ ਵਜਣ ਤੋਂ ਬਿਨਾ ਹੀ ਸਾਰੇ ਮਰ ਗਏ ਹੋਣ ॥੫॥
ਚੌਪਈ॥
ਚੌਪਈ:
ਸੋਫੀਭਏਸਭੇਮਤਵਾਰੇ॥
ਸਾਰੇ ਸੋਫ਼ੀ ਮਤਵਾਲੇ ਹੋ ਗਏ,
ਜਨੁਕਰਪਰੇਬੀਰਰਨਮਾਰੇ॥
ਮਾਨੋ ਯੁੱਧ-ਭੂਮੀ ਵਿਚ ਸੂਰਮੇ ਮਾਰੇ ਹੋਏ ਪਏ ਹੋਣ।
ਰਾਜਸੁਤਾਇਤਘਾਤਪਛਾਨਾ॥
ਰਾਜ ਕੁਮਾਰੀ ਨੇ ਇਹ ਮੌਕਾ ਤਾੜਿਆ
ਉਠਪ੍ਰੀਤਮਸੰਗਕਿਯਾਪਯਾਨਾ॥੬॥
ਅਤੇ ਉਠ ਕੇ ਪ੍ਰੀਤਮ ਨਾਲ ਚਲੀ ਗਈ ॥੬॥
ਸੋਫੀਕਿਨੂੰਨਆਂਖਿਉਘਾਰੀ॥
ਕਿਸੇ ਸੋਫ਼ੀ ਨੇ ਅੱਖ ਨਾ ਖੋਲ੍ਹੀ। (ਇੰਜ ਪ੍ਰਤੀਤ ਹੁੰਦਾ ਸੀ)
ਲਾਤਜਾਨੁਸੈਤਾਨਪ੍ਰਹਾਰੀ॥
ਮਾਨੋ ਸ਼ੈਤਾਨ ਨੇ ਲਤ ਮਾਰ ਕੇ (ਸਭ ਨੂੰ ਸੰਵਾ ਦਿੱਤਾ ਹੋਵੇ)
ਭੇਦਅਭੇਦਨਕਿਨਹੂੰਪਾਯੋ॥
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।
ਰਾਜਕੁਅਰਿਲੈਮੀਤਸਿਧਾਯੋ॥੭॥
ਮਿਤਰ ਰਾਜ ਕੁਮਾਰੀ ਨੂੰ ਲੈ ਕੇ ਚਲਾ ਗਿਆ ॥੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਉਨਸਠਿਚਰਿਤ੍ਰਸਮਾਪਤਮਸਤੁਸੁਭਮਸਤੁ॥੩੫੯॥੬੫੭੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੯॥੬੫੭੨॥ ਚਲਦਾ॥
ਚੌਪਈ॥
ਚੌਪਈ:
ਸੁਨੁਰਾਜਾਇਕਔਰਪ੍ਰਸੰਗਾ॥
ਹੇ ਰਾਜਨ! ਇਕ ਹੋਰ (ਛਲ ਵਾਲਾ) ਪ੍ਰਸੰਗ ਸੁਣੋ
ਜਸਕਿਯਸੁਤਾਪਿਤਾਕੇਸੰਗਾ॥
ਜੋ ਪੁੱਤਰੀ ਨੇ ਪਿਤਾ ਨਾਲ ਕੀਤਾ ਸੀ।
ਪ੍ਰਬਲਸਿੰਘਰਾਜਾਇਕਅਤਿਬਲ॥
ਪ੍ਰਬਲ ਸਿੰਘ ਨਾਂ ਦਾ ਇਕ ਬਹੁਤ ਬਲਵਾਨ ਰਾਜਾ ਸੀ
ਅਰਿਕਾਪਤਜਾਕੇਡਰਜਲਥਲ॥੧॥
ਜਿਸ ਦੇ ਡਰ ਕਰ ਕੇ ਜਲ ਥਲ ਵਿਚ ਵੈਰੀ ਕੰਬਦੇ ਸਨ ॥੧॥
ਸ੍ਰੀਝਕਝੂਮਕਦੇਤਿਹਬਾਰਿ॥
ਉਸ ਦੀ ਝਕਝੂਮਕ ਦੇ (ਦੇਈ) ਨਾਂ ਦੀ ਬਾਲਿਕਾ ਸੀ।
ਘੜੀਆਪੁਜਨੁਬ੍ਰਹਮਸੁਨਾਰ॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬ੍ਰਹਮਾ ਨੇ ਉਸ ਇਸਤਰੀ ਨੂੰ ਆਪ ਘੜਿਆ ਹੋਵੇ।
ਤਹਥੋਸੁਘਰਸੈਨਖਤਿਰੇਟਾ॥
ਉਥੇ ਇਕ ਸੁਘਰ ਸੈਨ ਨਾਂ ਦਾ ਖਤਰੀ ਰਹਿੰਦਾ ਸੀ।
ਇਸਕਮੁਸਕਕੇਸਾਥਲਪੇਟਾ॥੨॥
(ਉਹ) ਇਸ਼ਕ ਮੁਸ਼ਕ ਵਿਚ ਲਿਪਟਿਆ ਹੋਇਆ ਸੀ ॥੨॥
ਜਗੰਨਾਥਕਹਭੂਪਸਿਧਾਯੋ॥
(ਜਦ) ਰਾਜਾ ਜਗਨ ਨਾਥ (ਮੰਦਿਰ ਦੀ ਯਾਤ੍ਰਾ) ਨੂੰ ਗਿਆ
ਪੁਤ੍ਰਕਲਤ੍ਰਸੰਗਲੈਆਯੋ॥
ਤਾਂ ਪੁੱਤਰ ਅਤੇ ਇਸਤਰੀਆਂ ਨੂੰ ਨਾਲ ਲੈ ਆਇਆ।
ਜਗੰਨਾਥਕੋਨਿਰਖਦਿਵਾਲਾ॥
ਜਗਨ ਨਾਥ ਦਾ ਮੰਦਿਰ ਵੇਖ ਕੇ
ਬਚਨਬਖਾਨਾਭੂਪਉਤਾਲਾ॥੩॥
ਰਾਜੇ ਨੇ ਝਟਪਟ ਬਚਨ ਕਿਹਾ ॥੩॥