GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1310
Display Settings
ਨਿਤਪ੍ਰਤਿਅਪਨੋਮੂੰਡਮੁੰਡਾਵੈ॥੧੨॥
ਅਤੇ ਨਿੱਤ ਛਲਿਆ ਜਾਂਦਾ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਤਾਵਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੭॥੬੫੫੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੭॥੬੫੫੩॥ ਚਲਦਾ॥
ਚੌਪਈ
ਚੌਪਈ:
ਸੁਨੁਭੂਪਤਿਇਕਕਥਾਨਵੀਨੀ
ਹੇ ਰਾਜਨ! ਇਕ ਨਵੀਂ ਕਥਾ ਸੁਣੋ।
ਕਿਨਹੂੰਲਖੀਆਗੇਚੀਨੀ
ਜਿਸ ਨੂੰ ਕਿਸੇ ਨੇ ਨਾ (ਪਹਿਲਾਂ) ਵੇਖਿਆ ਹੈ? ਅਤੇ ਨਾ ਅਗੇ ਜਾਣਿਆ ਹੈ।
ਸੁੰਦ੍ਰਾਵਤੀਨਗਰਇਕਸੋਹੈ
ਇਕ ਸੁੰਦ੍ਰਵਾਤੀ ਨਾਂ ਦਾ ਨਗਰ ਸੀ।
ਸੁੰਦਰਸਿੰਘਰਾਜਾਤਹਕੋਹੈ॥੧॥
ਉਥੋਂ ਦਾ ਰਾਜਾ ਸੁੰਦਰ ਸਿੰਘ ਸੀ ॥੧॥
ਸੁੰਦਰਦੇਰਾਜਾਕੀਨਾਰੀ
ਸੁੰਦਰ ਦੇ (ਦੇਈ) ਰਾਜੇ ਦੀ ਇਸਤਰੀ ਸੀ।
ਆਪੁਜਨਕੁਜਗਦੀਸਸਵਾਰੀ
ਮਾਨੋ ਉਸ ਨੂੰ ਆਪ ਜਗਦੀਸ਼ ਨੇ ਬਣਾਇਆ ਹੋਵੇ।
ਤਾਕੀਜਾਤਪ੍ਰਭਾਬਖਾਨੀ
ਉਸ ਦੀ ਪ੍ਰਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਐਸੀਹੁਤੀਰਾਇਕੀਰਾਨੀ॥੨॥
ਅਜਿਹੀ ਹੁੰਦੀ ਸੀ ਰਾਜੇ ਦੀ ਰਾਣੀ ॥੨॥
ਤਹਿਕਸਾਹਕੋਪੂਤਅਪਾਰਾ
ਉਥੇ ਇਹ ਸ਼ਾਹ ਦਾ ਅਪਾਰ (ਸੁੰਦਰਤਾ ਵਾਲਾ) ਪੁੱਤਰ ਸੀ,
ਕਨਕਅਵਟਿਸਾਚੇਜਨੁਢਾਰਾ
ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲਿਆ ਗਿਆ ਹੋਵੇ।
ਨਿਰਖਿਨਾਕਜਿਹਸੂਆਰਿਸਾਨੋ
ਉਸ ਦੇ ਨੱਕ ਨੂੰ ਵੇਖ ਕੇ ਤੋਤਾ ਗੁੱਸਾ ਕਰਦਾ ਸੀ।
ਕੰਜਜਾਨਿਦ੍ਰਿਗਭਵਰਭੁਲਾਨੋ॥੩॥
ਨੇਤਰਾਂ ਨੂੰ ਕਮਲ (ਦੇ ਫੁਲ) ਸਮਝ ਕੇ ਭੌਰੇ ਭੁਲ ਜਾਂਦੇ ਸਨ ॥੩॥
ਕਟਿਕੇਹਰਿਲਖਿਅਧਿਕਰਿਸਾਵਤ
ਕਮਰ ਨੂੰ ਵੇਖ ਕੇ ਸ਼ੇਰ ਕ੍ਰੋਧਿਤ ਹੁੰਦਾ ਸੀ
ਤਾਤੇਫਿਰਤਮ੍ਰਿਗਨਕਹਘਾਵਤ
ਅਤੇ ਇਸੇ ਕਰ ਕੇ ਜੰਗਲੀ ਪਸ਼ੂਆਂ ('ਮ੍ਰਿਗਨ') ਨੂੰ ਮਾਰਦਾ ਫਿਰਦਾ ਸੀ।
ਸੁਨਿਬਾਨੀਕੋਕਿਲਕੁਕਰਈ
ਬੋਲ ਸੁਣ ਕੇ ਕੋਇਲ ਕੁੜਦੀ ਸੀ
ਕ੍ਰੋਧਜਰਤਕਾਰੀਹ੍ਵੈਗਈ॥੪॥
ਅਤੇ ਕ੍ਰੋਧ ਨਾਲ ਸੜ ਕੇ ਕਾਲੀ ਹੋ ਗਈ ਸੀ ॥੪॥
ਨੈਨਨਿਰਖਿਕਰਿਜਲਜਲਜਾਨਾ
(ਉਸ ਦੇ) ਨੈਣਾਂ ਨੂੰ ਵੇਖ ਕੇ ਕਮਲ ਲਜਾਉਂਦੇ ਸਨ,
ਤਾਤੇਜਲਮਹਿਕਿਯਾਪਯਾਨਾ
ਇਸੇ ਕਰ ਕੇ (ਉਨ੍ਹਾਂ ਨੇ) ਜਲ ਵਿਚ ਪ੍ਰਵੇਸ਼ ਕਰ ਲਿਆ ਸੀ।
ਅਲਕਹੇਰਿਨਾਗਿਨਿਰਿਸਿਭਰੀ
(ਉਸ ਦੀਆਂ) ਜ਼ੁਲਫ਼ਾਂ ਨੂੰ ਵੇਖ ਕੇ ਨਾਗਣਾਂ ਰੋਹ ਨਾਲ ਭਰ ਕੇ
ਚਿਤਮਹਿਲਜਤਪਤਾਰਹਿਬਰੀ॥੫॥
ਅਤੇ ਚਿਤ ਵਿਚ ਸ਼ਰਮਿੰਦੀਆਂ ਹੋ ਕੇ ਪਾਤਾਲ ਲੋਕ ਵਿਚ ਜਾ ਵੜੀਆਂ ਹਨ ॥੫॥
ਸੋਆਯੋਰਾਜਾਕੇਪਾਸਾ
ਉਹ (ਸ਼ਾਹ-ਪੁੱਤਰ ਵਪਾਰ ਲਈ) ਰਾਜੇ ਕੋਲ ਆਇਆ।
ਸੌਦਾਕੀਜਿਯਮੈਧਰਿਆਸਾ
(ਉਸ ਨੇ) ਮਨ ਵਿਚ ਸੌਦਾ ਕਰਨ ਦੀ ਆਸ ਰਖੀ ਹੋਈ ਸੀ।
ਸੁੰਦਰਿਦੇਨਿਰਖਤਤਿਹਭਈ
ਸੁੰਦਰ ਦੇਈ ਨੇ ਉਸ ਨੂੰ ਵੇਖਿਆ
ਸੁਧਿਬੁਧਿਤਜਿਬੌਰੀਹ੍ਵੈਗਈ॥੬॥
ਤਾਂ ਸੁੱਧ ਬੁੱਧ ਨੂੰ ਛਡ ਕੇ ਦੀਵਾਨੀ ਹੋ ਗਈ ॥੬॥
ਪਠੈਸਹਚਰੀਤਾਹਿਬੁਲਾਵਾ
ਸਹੇਲੀ ਨੂੰ ਭੇਜ ਕੇ ਉਸ ਨੂੰ ਬੁਲਾਇਆ
ਕਾਮਭੋਗਕਿਯਜਸਮਨਭਾਵਾ
ਅਤੇ ਉਸ ਨਾਲ ਮਨ ਭਾਉਂਦੇ ਢੰਗ ਨਾਲ ਸੰਯੋਗ ਕੀਤਾ।
ਤਹਇਕਹੁਤੀਨ੍ਰਿਪਤਿਕੀਚੇਰੀ
ਉਥੇ ਇਕ ਰਾਜੇ ਦੀ ਦਾਸੀ ਸੀ।
ਹੇਰਿਗਈਜਸਹੇਰਿਅਹੇਰੀ॥੭॥
ਉਹ (ਇਹ ਸਭ ਕੁਝ) ਇਸ ਤਰ੍ਹਾਂ ਵੇਖ ਗਈ ਜਿਵੇਂ ਸ਼ਿਕਾਰੀ (ਸ਼ਿਕਾਰ ਨੂੰ) ਵੇਖਦਾ ਹੈ ॥੭॥
ਪਾਵਦਾਬਿਨ੍ਰਿਪਜਾਇਜਗਾਯੋ
(ਉਸ ਨੇ) ਪੈਰ ਦਬਾ ਕੇ ਰਾਜੇ ਨੂੰ ਜਗਾ ਦਿੱਤਾ
ਧਾਮਤੋਰਤਸਕਰਿਇਕਆਯੋ
(ਅਤੇ ਕਿਹਾ ਕਿ) ਤੁਹਾਡੇ ਘਰ ਇਕ ਚੋਰ ਆਇਆ ਹੈ।
ਰਾਨੀਕੇਸੰਗਕਰਤਬਿਲਾਸਾ
(ਉਹ) ਰਾਣੀ ਨਾਲ ਵਿਲਾਸ ਕਰ ਰਿਹਾ ਹੈ।
ਚਲਿਦੇਖਹੁਤਿਹਭੂਪਤਮਾਸਾ॥੮॥
ਹੇ ਰਾਜਨ! ਚਲ ਕੇ (ਆਪਣੀਆਂ ਅੱਖਾਂ ਨਾਲ ਸਾਰਾ) ਤਮਾਸ਼ਾ ਵੇਖ ਲਵੋ ॥੮॥
ਸੁਨਤਬਚਨਨ੍ਰਿਪਅਧਿਕਰਿਸਾਯੋ
ਰਾਜਾ ਬਚਨ ਸੁਣ ਕੇ ਬਹੁਤ ਗੁੱਸੇ ਵਿਚ ਆਇਆ
ਖੜਗਹਾਥਲੈਤਹਾਸਿਧਾਯੋ
ਅਤੇ ਤਲਵਾਰ ਹੱਥ ਵਿਚ ਪਕੜ ਕੇ ਉਥੇ ਪਹੁੰਚਿਆ।
ਜਬਅਬਲਾਪਤਿਕੀਸੁਧਿਪਾਈ
ਜਦ ਰਾਣੀ ਨੂੰ ਪਤੀ ਦੇ ਆਣ ਦਾ ਪਤਾ ਲਗਾ
ਅਧਿਕਧੂੰਮਤਹਦਿਯਾਜਗਾਈ॥੯॥
(ਤਦ) ਉਸ ਨੇ ਬਹੁਤ ਅਧਿਕ ਧੂੰਆਂ ਧੁਖਾ ਦਿੱਤਾ ॥੯॥
ਸਭਕੇਨੈਨਧੂਮ੍ਰਸੌਭਰੇ
ਸਾਰਿਆਂ ਦੀਆਂ ਅੱਖਾਂ ਧੂੰਏਂ ਨਾਲ ਭਰ ਗਈਆਂ
ਅਸੁਆਟੂਟਿਬਦਨਪਰਪਰੇ
ਅਤੇ ਹੰਝੂ ਨਿਕਲ ਕੇ ਮੂੰਹ ਉਤੇ ਪੈਣ ਲਗੇ।
ਜਬਰਾਨੀਇਹਘਾਤਪਛਾਨੀ
ਜਦ ਰਾਣੀ ਨੇ ਇਹ ਮੌਕਾ ਵੇਖਿਆ,
ਮਿਤ੍ਰਲੰਘਾਇਹਿਯੇਹਰਖਾਨੀ॥੧੦॥
(ਤਦ) ਮਿਤਰ ਨੂੰ (ਉਥੋਂ) ਲੰਘਾ ਕੇ (ਭਾਵ ਕਢ ਕੇ) ਮਨ ਵਿਚ ਪ੍ਰਸੰਨ ਹੋ ਗਈ ॥੧੦॥
ਆਗੇਸੌਕਰਿਕਾਢਾਜਾਰਾ
ਉਸ ਨੇ (ਸਭ ਦੇ) ਅਗੋਂ (ਸਾਹਮਣਿਓਂ) ਯਾਰ ਨੂੰ ਕਢ ਦਿੱਤਾ
ਧੂਮ੍ਰਭਰੇਦ੍ਰਿਗਨ੍ਰਿਪਨਨਿਹਾਰਾ
ਅਤੇ ਧੂੰਏਂ ਨਾਲ ਭਰੀਆਂ ਹੋਈਆਂ ਅੱਖਾਂ ਨਾਲ ਰਾਜੇ ਨੇ ਵੇਖਿਆ।
ਪੌਛਨੇਤ੍ਰਜਬਹੀਗਯੋਤਹਾ
ਰਾਜਾ ਜਦ ਅੱਖਾਂ ਪੂੰਝ ਕੇ ਉਥੇ ਗਿਆ,
ਕੋਊਪੁਰਖਨਿਹਾਰਾਉਹਾ॥੧੧॥
ਤਾਂ ਉਥੇ ਕੋਈ ਵੀ ਪੁਰਸ਼ ਨਾ ਵੇਖਿਆ ॥੧੧॥
ਉਲਟਿਤਿਸੀਚੇਰੀਕਹਘਾਯੋ
(ਰਾਜੇ ਨੇ ਗੁੱਸੇ ਵਿਚ ਆ ਕੇ) ਉਲਟਾ ਉਸ ਦਾਸੀ ਨੂੰ ਹੀ ਮਾਰ ਦਿੱਤਾ
ਇਹਰਾਨੀਕਹਦੋਸਲਗਾਯੋ
(ਅਤੇ ਕਿਹਾ) ਇਸ ਨੇ ਰਾਣੀ ਉਤੇ ਝੂਠਾ ਦੋਸ਼ ਲਗਾਇਆ ਹੈ।
ਮੂਰਖਭੂਪਭੇਦਬਿਚਾਰਾ
ਮੂਰਖ ਰਾਜੇ ਨੇ ਭੇਦ ਨਾ ਸਮਝਿਆ