GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1309
Display Settings
ਸੁਨੁਰਾਜਾਇਕਔਰਪ੍ਰਸੰਗਾ
ਹੇ ਰਾਜਨ! ਇਕ ਹੋਰ ਪ੍ਰਸੰਗ ਸੁਣੋ,
ਭਾਖਿਸੁਨਾਵਤਤੁਮਰੇਸੰਗਾ
(ਮੈਂ) ਤੁਹਾਡੇ ਪਾਸ ਸੁਣਾਉਂਦਾ ਹਾਂ।
ਅਚਲਾਵਤੀਨਗਰਇਕਰਾਜਤ
ਇਕ ਅਚਲਾਵਤੀ ਨਾਂ ਦਾ ਨਗਰ ਸੀ।
ਸੂਰਸਿੰਘਤਹਭੂਪਬਿਰਾਜਤ॥੧॥
ਉਥੇ ਸੂਰ ਸਿੰਘ (ਨਾਂ ਦਾ ਰਾਜਾ) ਰਾਜ ਕਰਦਾ ਸੀ ॥੧॥
ਅੰਜਨਦੇਇਤਵਨਕੀਰਾਨੀ
ਅੰਜਨ ਦੇਈ ਉਸ ਦੀ ਰਾਣੀ ਸੀ।
ਖੰਜਨਦੇਦੁਹਿਤਾਤਿਹਜਾਨੀ
ਉਸ ਦੀ ਪੁੱਤਰੀ ਦਾ ਨਾਂ ਖੰਜਨ ਦੇਈ ਸੀ।
ਅਧਿਕਦੁਹੂੰਕੀਪ੍ਰਭਾਬਿਰਾਜੈ
ਦੋਹਾਂ ਦੀ ਸੁੰਦਰਤਾ ਬਹੁਤ ਅਧਿਕ ਸੀ।
ਨਿਰਖਿਨਰੀਨਾਗਿਨਿਮਨਲਾਜੈ॥੨॥
(ਉਨ੍ਹਾਂ ਨੂੰ) ਵੇਖ ਕੇ ਮਨੁੱਖ ਅਤੇ ਨਾਗ ਇਸਤਰੀਆਂ ਲਜਾਉਂਦੀਆਂ ਸਨ ॥੨॥
ਤਹਾਏਕਆਯੋਸੌਦਾਗਰ
ਉਥੇ ਇਕ ਸੌਦਾਗਰ ਆਇਆ।
ਰੂਪਵੰਤੁਜਨੁਦੁਤਿਯਨਿਸਾਕਰ
(ਉਹ ਬਹੁਤ) ਸੁੰਦਰ ਸੀ, ਮਾਨੋ ਦੂਜਾ ਚੰਦ੍ਰਮਾ ਹੋਵੇ।
ਜੋਅਬਲਾਤਿਹਰੂਪਨਿਹਾਰੈ
ਜੋ ਇਸਤਰੀ ਉਸ ਦੇ ਰੂਪ ਨੂੰ ਵੇਖਦੀ,
ਰਾਜਪਾਟਤਜਿਸਾਥਸਿਧਾਰੈ॥੩॥
ਉਹ ਰਾਜ-ਪਾਟ ਛਡ ਕੇ ਉਸ ਨਾਲ ਤੁਰ ਪੈਂਦੀ ॥੩॥
ਸੋਆਯੋਨ੍ਰਿਪਤ੍ਰਿਯਕੇਘਰਤਰ
ਉਹ ਰਾਜਾ (ਇਕ ਦਿਨ) ਰਾਣੀ ਦੇ ਮੱਹਲ ਦੇ ਹੇਠਾਂ ਆਇਆ।
ਰਾਜਸੁਤਾਨਿਰਖਾਤਿਹਦ੍ਰਿਗਭਰਿ
ਰਾਜ ਕੁਮਾਰੀ ਨੇ ਉਸ ਨੂੰ ਅੱਖਾਂ ਭਰ ਕੇ (ਭਾਵ ਚੰਗੀ ਤਰ੍ਹਾਂ) ਵੇਖਿਆ।
ਮਨਬਚਕ੍ਰਮਇਹਉਪਰਭੂਲੀ
(ਉਹ) ਮਨ, ਬਚ ਅਤੇ ਕਰਮ ਕਰ ਕੇ ਉਸ ਉਤੇ ਡੁਲ੍ਹ ਗਈ,
ਜਨੁਮਦਪੀਮਤਵਾਰੀਝੂਲੀ॥੪॥
ਮਾਨੋ ਸ਼ਰਾਬ ਪੀ ਕੇ ਮਤਵਾਲੀ ਹੋਈ ਝੁਲ ਰਹੀ ਹੋਵੇ ॥੪॥
ਸਿੰਘਪ੍ਰਚੰਡਨਾਮਤਿਹਨਰਕੋ
ਉਸ ਪੁਰਸ਼ ਦਾ ਨਾਂ ਪ੍ਰਚੰਡ ਸਿੰਘ ਸੀ।
ਜਨੁਕਰਿਮੁਕਟਕਾਮਕੇਸਿਰਕੋ
(ਉਹ ਇਤਨਾ ਸੁੰਦਰ ਸੀ) ਮਾਨੋ ਕਾਮ ਦੇਵ ਦੇ ਸਿਰ ਦਾ ਮੁਕਟ ਹੋਵੇ।
ਸਖੀਏਕਤਹਕੁਅਰਿਪਠਾਈ
ਰਾਜ ਕੁਮਾਰੀ ਨੇ ਇਕ ਸਖੀ ਨੂੰ (ਉਸ ਪੁਰਸ਼ ਪਾਸ) ਭੇਜਿਆ
ਕਹਿਯਹੁਬ੍ਰਿਥਾਸਜਨਸੌਜਾਈ॥੫॥
ਕਿ ਜਾ ਕੇ ਮਿਤਰ ਨੂੰ (ਸਾਰੀ) ਗੱਲ ਦਸੇ ॥੫॥
ਸਖੀਤੁਰਤਤਿਨਤਹਪਹੁਚਾਯੋ
ਸਖੀ ਨੇ ਤੁਰਤ ਉਸ ਦਾ (ਸੁਨੇਹਾ) ਉਸ ਕੋਲ ਪਹੁੰਚਾ ਦਿੱਤਾ,
ਜਸਨਾਵਕਕੋਤੀਰਚਲਾਯੋ
ਜਿਵੇਂ ਨਾਵਕ (ਨਲਕੀ) ਵਿਚੋਂ ਤੀਰ ਚਲਾਈਦਾ ਹੈ (ਕਿਉਂਕਿ ਇਸ ਤਰ੍ਹਾਂ ਤੀਰ ਸਿੱਧੀ ਮਾਰ ਕਰਦਾ ਹੈ)।
ਸਕਲਕੁਅਰਿਤਿਨਬ੍ਰਿਥਾਸੁਨਾਈ
ਉਸ (ਸਖੀ) ਨੇ ਰਾਜ ਕੁਮਾਰੀ ਦੀ ਸਾਰੀ ਬਿਰਥਾ ਸੁਣਾਈ।
ਮਨਬਚਰੀਝਿਰਹਾਸੁਖਦਾਈ॥੬॥
(ਜਿਸ ਨੂੰ ਸੁਣ ਕੇ) ਮਿਤਰ ਮਨ, ਬਚ ਕਰਮ ਕਰ ਕੇ ਪ੍ਰਸੰਨ ਹੋ ਗਿਆ ॥੬॥
ਨਦੀਬਹਤਨ੍ਰਿਪਗ੍ਰਿਹਿਤਰਜਹਾ
(ਉਸ ਨੇ ਕਹਿਲਵਾ ਭੇਜਿਆ ਕਿ) ਜਿਥੇ ਰਾਜੇ ਦੇ ਮਹੱਲ ਹੇਠਾਂ ਨਦੀ ਵਗਦੀ ਹੈ,
ਠਾਢਹੂਜਿਯਹੁਨਿਸਿਕਹਤਹਾ
ਰਾਤ ਨੂੰ ਉਥੇ ਖੜੋਤੇ ਹੋਣਾ।
ਡਾਰਿਦੇਗਮੈਕੁਅਰਿਬਹੈਹੈਂ
ਮੈਂ ਦੇਗ ਵਿਚ ਪਾ ਕੇ ਰਾਜ ਕੁਮਾਰੀ ਨੂੰ ਰੋੜ੍ਹ ਦਿਆਂਗੀ
ਛਿਦ੍ਰਮੂੰਦਿਤਾਕੋਸਭਲੈਹੈਂ॥੭॥
ਅਤੇ ਉਸ ਦੀਆਂ ਸਾਰੀਆਂ ਮੋਰੀਆਂ ਬੰਦ ਕਰ ਦਿਆਂਗੀ ॥੭॥
ਊਪਰਬਾਧਿਤੰਬੂਰਾਦੈਹੈਂ
ਉਸ ਉਤੇ (ਮੈਂ) ਤੰਬੂਰਾ ਬੰਨ੍ਹ ਦਿਆਂਗੀ।
ਇਹਚਰਿਤ੍ਰਮੁਹਿਤਾਹਿਮਿਲੈਹੈਂ
ਇਸ ਚਰਿਤ੍ਰ ਨਾਲ ਮੈਂ (ਤੁਹਾਨੂੰ) ਉਸ ਨਾਲ ਮਿਲਾ ਦਿਆਂਗੀ।
ਜਬਤੁਬਰੀਲਖਿਯਹੁਢਿਗਆਈ
ਹੇ ਸੁਖ ਦੇਣ ਵਾਲੇ ਮਿਤਰ! ਜਦ ਤੂੰਬੀ ਨੂੰ ਨੇੜੇ ਆਇਆ ਵੇਖਣਾ,
ਕਾਢਿਭੋਗਦੀਜਹੁਸੁਖਦਾਈ॥੮॥
ਤਾਂ (ਰਾਜ ਕੁਮਾਰੀ ਨੂੰ) ਕਢ ਕੇ ਖ਼ੂਬ ਸੰਯੋਗ ਕਰਨਾ ॥੮॥
ਇਹਬਿਧਿਬਦਿਤਾਸੌਸੰਕੇਤਾ
ਉਸ ਨੂੰ ਇਸ ਤਰ੍ਹਾਂ ਦਾ ਸੰਕੇਤ ਦਸ ਕੇ
ਦੂਤੀਗੀਨ੍ਰਿਪਤ੍ਰਿਯਜਨਿਕੇਤਾ
ਦੂਤੀ ਰਾਜ ਕੁਮਾਰੀ ਦੇ ਘਰ ਗਈ।
ਡਾਰਿਦੇਗਮੈਕੁਅਰਿਬਹਾਈ
(ਉਸ ਨੇ) ਰਾਜ ਕੁਮਾਰੀ ਨੂੰ ਦੇਗ ਵਿਚ ਪਾ ਕੇ ਰੋੜ੍ਹ ਦਿੱਤਾ
ਬਾਧਿਤੂੰਬਰੀਤਹਪਹੁਚਾਈ॥੯॥
ਅਤੇ ਤੂੰਬੀ ਬੰਨ੍ਹ ਕੇ ਉਥੇ ਪਹੁੰਚਾ ਦਿੱਤਾ ॥੯॥
ਜਬਬਹਤੀਤੁਬਰੀਤਹਆਈ
ਜਦ ਤੂੰਬੀ ਵਹਿੰਦੀ ਹੋਈ ਉਥੇ ਆਈ,
ਆਵਤਕੁਅਰਿਲਖਾਸੁਖਦਾਈ
ਤਾਂ ਉਸ ਸੁਖਦਾਇਕ (ਮਿਤਰ) ਨੇ ਰਾਜ ਕੁਮਾਰੀ ਨੂੰ ਆਉਂਦਿਆਂ ਵੇਖਿਆ।
ਐਂਚਿਤਹਾਤੇਦੇਗਨਿਕਾਰੀ
(ਉਸ ਨੇ) ਦੇਗ ਨੂੰ ਖਿਚ ਕੇ ਕਢ ਲਿਆ
ਲੈਪਲਕਾਊਪਰਬੈਠਾਰੀ॥੧੦॥
ਅਤੇ (ਰਾਜ ਕੁਮਾਰੀ ਨੂੰ ਕਢ ਕੇ) ਮੰਜੀ (ਪਲੰਘ) ਉਪਰ ਬਿਠਾਇਆ ॥੧੦॥
ਪੋਸਤਭਾਗਅਫੀਮਮੰਗਾਈ
ਪੋਸਤ, ਭੰਗ ਅਤੇ ਅਫ਼ੀਮ ਮੰਗਵਾਈ।
ਦੁਹੂੰਖਾਟਪਰਬੈਠਿਚੜਾਈ
ਦੋਹਾਂ ਨੇ ਮੰਜੀ ਉਪਰ ਬੈਠ ਕੇ ਚੜ੍ਹਾਈ।
ਚਾਰਿਪਹਰਤਾਸੌਕਰਿਭੋਗਾ
ਚਾਰ ਪਹਿਰ ਤਕ ਉਸ ਨਾਲ ਸੰਯੋਗ ਕੀਤਾ।
ਭੇਦਲਖਾਦੂਸਰੇਲੋਗਾ॥੧੧॥
ਕੋਈ ਦੂਜਾ ਵਿਅਕਤੀ ਇਸ ਭੇਦ ਨੂੰ ਨਾ ਪਾ ਸਕਿਆ ॥੧੧॥
ਇਹਬਿਧਿਤਾਸੌਰੋਜਬੁਲਾਵੈ
ਇਸ ਤਰ੍ਹਾਂ ਉਸ ਨੂੰ ਰੋਜ਼ ਬੁਲਾਉਂਦਾ
ਕਾਮਭੋਗਕਰਿਤਾਹਿਪਠਾਵੈ
ਅਤੇ ਕਾਮ-ਭੋਗ ਕਰ ਕਰ ਕੇ ਉਸ ਨੂੰ ਪਰਤਾ ਦਿੰਦਾ।
ਭੂਪਸਹਿਤਕੋਈਭੇਦਪਾਵੈ
ਰਾਜੇ ਸਮੇਤ ਕੋਈ ਵੀ ਭੇਦ ਨਾ ਪਾ ਸਕਦਾ