GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1308
Display Settings
ਦੁਹਿਤਾਸਹਿਤਰਾਜਹਰਲਿਯੋ॥੧੫॥
ਅਤੇ ਪੁੱਤਰੀ ਸਮੇਤ ਉਸ ਦਾ ਰਾਜ ਹਰ ਲਿਆ ॥੧੫॥
ਪ੍ਰਥਮਸੁਤਾਰਾਜਾਕੀਹਰੀ
ਪਹਿਲਾਂ ਰਾਜੇ ਦੀ ਧੀ ਨੂੰ ਹਰਿਆ।
ਬਹੁਰਿਨਾਸਤਿਹਤਨਕੀਕਰੀ
ਫਿਰ ਉਸ ਦੇ ਸ਼ਰੀਰ ਦਾ ਨਾਸ਼ ਕੀਤਾ।
ਬਹੁਰੌਛੀਨਿਰਾਜਤਿਨਲੀਨਾ
ਫਿਰ ਉਸ ਦਾ ਰਾਜ ਖੋਹ ਲਿਆ
ਬਰਿਬਿਲਾਸਦੇਈਕਹਕੀਨਾ॥੧੬॥
ਅਤੇ ਬਿਲਾਸ ਦੇਈ ਨੂੰ ਵਿਆਹ ਲਿਆ ॥੧੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪਚਪਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੫॥੬੫੩੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੫॥੬੫੩੧॥ ਚਲਦਾ॥
ਚੌਪਈ
ਚੌਪਈ:
ਸੁਨੁਨ੍ਰਿਪਕਥਾਬਖਾਨੈਔਰੈ
ਹੇ ਰਾਜਨ! ਸੁਣੋ, (ਮੈਂ ਇਕ) ਹੋਰ ਕਥਾ ਬਖਾਨ ਕਰਦਾ ਹਾਂ
ਜੋਭਈਏਕਰਾਜਕੀਠੌਰੈ
ਜੋ ਇਕ ਰਾਜੇ ਦੇ ਘਰ ਵਿਚ ਵਾਪਰੀ ਸੀ।
ਸਹਿਰਸੁਨਾਰਗਾਵਹੈਜਹਾ
ਜਿਥੇ 'ਨਾਰ ਗਾਵ' ਨਾਂ ਦਾ ਸ਼ਹਿਰ ਹੈ,
ਸਬਲਸਿੰਘਰਾਜਾਇਕਤਹਾ॥੧॥
ਉਥੇ ਸਬਲ ਸਿੰਘ ਨਾਂ ਦਾ ਇਕ ਰਾਜਾ ਸੀ ॥੧॥
ਦਲਥੰਭਨਦੇਈਤਿਹਨਾਰਿ
ਦਲ ਥੰਭਨ ਦੇਈ ਨਾਂ ਦੀ ਉਸ ਦੀ ਪਤਨੀ ਸੀ
ਜੰਤ੍ਰਮੰਤ੍ਰਜਿਹਪੜੇਸੁਧਾਰਿ
ਜਿਸ ਨੇ (ਸਭ) ਜੰਤ੍ਰ ਮੰਤ੍ਰ ਚੰਗੀ ਤਰ੍ਹਾਂ ਨਾਲ ਪੜ੍ਹੇ ਹੋਏ ਸਨ।
ਜੋਗੀਇਕਸੁੰਦਰਤਹਆਯੋ
ਉਥੇ ਇਕ ਸੁੰਦਰ ਜੋਗੀ ਆਇਆ
ਜਿਹਸਮਸੁੰਦਰਬਿਧਬਨਾਯੋ॥੨॥
ਜਿਸ ਵਰਗਾ ਸੁੰਦਰ ਵਿਧਾਤਾ ਨੇ (ਹੋਰ ਕੋਈ) ਨਹੀਂ ਬਣਾਇਆ ॥੨॥
ਰਾਨੀਨਿਰਖਿਰੀਝਿਤਿਹਰਹੀ
ਉਸ ਨੂੰ ਵੇਖ ਕੇ ਰਾਣੀ ਮੋਹਿਤ ਹੋ ਗਈ।
ਮਨਬਚਕ੍ਰਮਐਸੀਬਿਧਿਕਹੀ
ਮਨ, ਬਚਨ ਅਤੇ ਕਰਮ ਕਰ ਕੇ ਇਸ ਤਰ੍ਹਾਂ ਕਹਿਣ ਲਗੀ
ਜਿਹਚਰਿਤ੍ਰਜੁਗਿਯਾਕਹਪੈਯੈ
ਕਿ ਜਿਸ ਚਰਿਤ੍ਰ ਨਾਲ ਜੋਗੀ ਨੂੰ ਪ੍ਰਾਪਤ ਕੀਤਾ ਜਾ ਸਕੇ,
ਉਸੀਚਰਿਤ੍ਰਕੌਆਜੁਬਨੈਯੈ॥੩॥
ਉਹੋ ਜਿਹਾ ਚਰਿਤ੍ਰ ਹੀ ਅਜ ਖੇਡਿਆ ਜਾਏ ॥੩॥
ਬ੍ਰਿਸਟਿਬਿਨਾਬਦਰਾਗਰਜਾਏ
ਉਸ ਨੇ ਮੰਤ੍ਰਾਂ ਦੀ ਸ਼ਕਤੀ ਨਾਲ ਮੀਂਹ ਤੋਂ ਬਿਨਾ ਬਦਲਾਂ ਨੂੰ ਗਰਜਵਾਇਆ
ਮੰਤ੍ਰਸਕਤਿਅੰਗਰਾਬਰਖਾਏ
ਅਤੇ ਅੰਗਾਰਿਆਂ ਦੀ ਬਰਖਾ ਕਰਵਾਈ।
ਸ੍ਰੋਨਅਸਥਿਪ੍ਰਿਥਮੀਪਰਪਰੈ
ਲਹੂ ਅਤੇ ਅਸਥੀਆਂ ਪ੍ਰਿਥਵੀ ਉਤੇ ਡਿਗਣ ਲਗੀਆਂ।
ਨਿਰਖਿਲੋਗਸਭਹੀਜਿਯਡਰੈ॥੪॥
ਇਹ ਵੇਖ ਕੇ ਸਾਰੇ ਲੋਕ ਮਨ ਵਿਚ ਬਹੁਤ ਡਰ ਗਏ ॥੪॥
ਭੂਪਮੰਤ੍ਰਿਯਨਬੋਲਿਪਠਾਯੋ
ਰਾਜੇ ਨੇ ਮੰਤ੍ਰੀਆਂ ਨੂੰ ਬੁਲਾ ਲਿਆ
ਬੋਲਿਬਿਪ੍ਰਪੁਸਤਕਨਦਿਖਾਯੋ
ਅਤੇ ਬ੍ਰਾਹਮਣਾਂ ਨੂੰ ਕਹਿ ਕੇ ਪੁਸਤਕਾਂ ਨੂੰ ਵਿਖਵਾਇਆ।
ਇਨਬਿਘਨਨਕੋਕਹਉਪਚਾਰਾ
(ਰਾਜਾ ਉਨ੍ਹਾਂ ਨੂੰ ਸੰਬੋਧਿਤ ਹੋ ਕੇ ਕਹਿਣ ਲਗਾ ਕਿ) ਤੁਸੀਂ ਸਾਰੇ ਮਿਲ ਕੇ ਵਿਚਾਰ ਕਰੋ
ਤੁਮਸਭਹੀਮਿਲਿਕਰਹੁਬਿਚਾਰਾ॥੫॥
(ਅਤੇ ਦਸੋ ਕਿ) ਇਨ੍ਹਾਂ ਵਿਘਨਾਂ ਦਾ ਕੀ ਉਪਾ ਹੈ ॥੫॥
ਤਬਲਗਿਬੀਰਹਾਕਿਤਿਹਰਾਨੀ
ਤਦ ਤਕ ਰਾਣੀ ਨੇ (ਬਵੰਜਾਂ ਬੀਰਾਂ ਵਿਚੋਂ) ਇਕ ਬੀਰ ਨੂੰ ਬੁਲਾਇਆ
ਇਹਬਿਧਿਸੌਕਹਵਾਈਬਾਨੀ
ਅਤੇ (ਉਸ ਤੋਂ) ਇਸ ਤਰ੍ਹਾਂ ਦੀ ਆਕਾਸ਼ ਬਾਣੀ ਕਰਵਾਈ
ਏਕਕਾਜਉਬਰੇਜੋਕਰੈ
ਕਿ ਜੇ (ਰਾਜਾ) ਇਕ ਕੰਮ ਕਰੇ, ਤਾਂ (ਇਸ ਸੰਕਟ ਤੋਂ) ਬਚ ਸਕਦਾ ਹੈ,
ਨਾਤਰਪ੍ਰਜਾਸਹਿਤਨ੍ਰਿਪਮਰੈ॥੬॥
ਨਹੀਂ ਤਾਂ ਪ੍ਰਜਾ ਸਮੇਤ ਰਾਜਾ ਮਰ ਜਾਵੇਗਾ ॥੬॥
ਸਭਹਿਨਲਖੀਗਗਨਕੀਬਾਨੀ
ਸਭ ਨੇ ਉਸ ਨੂੰ ਆਕਾਸ਼ ਬਾਣੀ ਸਮਝਿਆ
ਬੀਰਬਾਕ੍ਰਯਕਿਨਹੂੰਪਛਾਨੀ
ਅਤੇ ਕਿਸੇ ਨੇ ਵੀ 'ਬੀਰ' ਦੇ ਬੋਲ ਵਜੋਂ ਨਾ ਪਛਾਣਿਆ।
ਬਹੁਰਿਬੀਰਤਿਨਐਸਉਚਾਰੋ
ਫਿਰ ਬੀਰ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ।
ਸੁਮੈਕਹਤਹੌਸੁਨਹੁਪ੍ਯਾਰੋ॥੭॥
ਉਹ ਮੈਂ ਕਹਿੰਦਾ ਹਾਂ, ਹੇ ਪਿਆਰੇ! ਉਸ ਨੂੰ ਸੁਣੋ ॥੭॥
ਜੌਰਾਜਾਅਪਨੀਲੈਨਾਰੀ
ਜੇ ਇਹ ਰਾਜਾ ਆਪਣੀ ਰਾਣੀ
ਜੁਗਿਯਨਦੈਧਨਸਹਿਤਸੁਧਾਰੀ
ਧਨ ਸਮੇਤ ਜੋਗੀ ਨੂੰ ਦੇ ਦੇਵੇ,
ਤਬਇਹਪ੍ਰਜਾਸਹਿਤਨਹਿਮਰੈ
ਤਾਂ ਇਹ ਪ੍ਰਜਾ ਸਮੇਤ ਨਹੀਂ ਮਰੇਗਾ
ਅਬਿਚਲਰਾਜਪ੍ਰਿਥੀਪਰਕਰੈ॥੮॥
ਅਤੇ ਪ੍ਰਿਥਵੀ ਉਤੇ ਸਥਿਰ ਰਾਜ ਕਰੇਗਾ ॥੮॥
ਪ੍ਰਜਾਲੋਕਸੁਨਿਬਚਅਕੁਲਾਏ
ਪ੍ਰਜਾ ਦੇ ਲੋਕ ਇਹ ਗੱਲ ਸੁਣ ਕੇ ਬਹੁਤ ਵਿਆਕੁਲ ਹੋਏ।
ਜ੍ਯੋਂਤ੍ਯੋਂਤਹਾਨ੍ਰਿਪਹਿਲੈਆਏ
ਜਿਵੇਂ ਕਿਵੇਂ ਰਾਜੇ ਨੂੰ ਉਥੇ ਲੈ ਆਏ।
ਜੁਗਿਯਹਿਦੇਹਿਦਰਬੁਜੁਤਨਾਰੀ
(ਰਾਜੇ ਨੇ) ਧਨ ਸਹਿਤ ਇਸਤਰੀ ਨੂੰ ਜੋਗੀ ਦੇ ਹਵਾਲੇ ਕਰ ਦਿੱਤਾ।
ਭੇਦਅਭੇਦਕੀਗਤਿਬਿਚਾਰੀ॥੯॥
ਪਰ ਉਸ ਨੇ ਭੇਦ ਅਭੇਦ ਦੀ ਗਤਿ ਨੂੰ ਨਾ ਪਛਾਣਿਆ ॥੯॥
ਦੋਹਰਾ
ਦੋਹਰਾ:
ਪ੍ਰਜਾਸਹਿਤਰਾਜਾਛਲਾਗਈਮਿਤ੍ਰਕੇਨਾਰਿ
ਪ੍ਰਜਾ ਸਮੇਤ ਰਾਜੇ ਨੂੰ ਛਲ ਕੇ (ਰਾਣੀ) ਮਿਤਰ ਨਾਲ ਚਲੀ ਗਈ।
ਭੇਦਅਭੇਦਭਲਾਬੁਰਾਸਕਾਕੋਈਬਿਚਾਰਿ॥੧੦॥
ਭੇਦ ਅਭੇਦ ਜਾਂ ਚੰਗਾ ਮਾੜਾ ਕੋਈ ਵੀ ਵਿਚਾਰ ਨਾ ਸਕਿਆ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਛਪਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੬॥੬੫੪੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੬॥੬੫੪੧॥ ਚਲਦਾ॥
ਚੌਪਈ
ਚੌਪਈ: