ਤਹੀਹੁਤੀਤਿਨਕੀਰਾਜਧਾਨੀ॥੩॥
ਉਥੇ ਉਸ ਦੀ ਰਾਜਧਾਨੀ ਸੀ ॥੩॥
ਨਿਰਖਿਪ੍ਰਭਾਤਿਹਜਾਤਨਕਹੀ॥
ਉਸ (ਨਗਰੀ) ਦੀ ਪ੍ਰਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਰਜਧਾਨੀਐਸੀਤਿਹਅਹੀ॥
ਉਹ ਅਜਿਹੀ ਰਾਜਧਾਨੀ ਸੀ।
ਊਚਧੌਲਹਰਤਹਾਸੁਧਾਰੇ॥
ਉਥੇ (ਇਤਨੇ) ਉੱਚੇ ਮਹੱਲ ਬਣੇ ਹੋਏ ਸਨ
ਜਿਨਪਰਬੈਠਿਪਕਰਿਯਤਤਾਰੇ॥੪॥
ਜਿਨ੍ਹਾਂ ਉਤੇ ਬੈਠ ਕੇ ਤਾਰੇ ਵੀ ਪਕੜੇ ਜਾ ਸਕਦੇ ਸਨ ॥੪॥
ਮਜਨਹੇਤਤਹਾਨ੍ਰਿਪਆਵਤ॥
ਉਥੇ ਇਸ਼ਨਾਨ ਕਰਨ ਲਈ ਰਾਜਾ ਆਉਂਦਾ।
ਨਾਇਪੂਰਬਲੇਪਾਪਗਵਾਵਤ॥
ਇਸ਼ਨਾਨ ਕਰ ਕੇ (ਉਹ) ਆਪਣੇ ਪਿਛਲੇ ਪਾਪਾਂ ਨੂੰ ਖ਼ਤਮ ਕਰਦਾ।
ਤਹਇਕਨ੍ਰਹਾਨਨਰਾਧਿਪਚਲੋ॥
ਉਥੇ ਇਕ ਰਾਜਾ ਇਸ਼ਨਾਨ ਕਰਨ ਆਇਆ,
ਜੋਬਨਵਾਨਸਿਪਾਹੀਭਲੋ॥੫॥
ਜੋ ਜਵਾਨ ਅਤੇ ਚੰਗਾ ਸਿਪਾਹੀ ਸੀ ॥੫॥
ਸੋਬਿਲਾਸਦੇਨੈਨਨਿਹਾਰਾ॥
ਉਸ ਨੂੰ ਬਿਲਾਸ ਦੇਈ ਨੇ ਅੱਖਾਂ ਨਾਲ ਵੇਖਿਆ
ਮਨਕ੍ਰਮਬਚਇਹਭਾਤਿਬਿਚਾਰਾ॥
ਅਤੇ ਮਨ, ਬਚ, ਕਰਮ ਕਰ ਕੇ ਇਸ ਤਰ੍ਹਾਂ ਸੋਚਿਆ,
ਕੈਮੈਅਬਯਾਹੀਕਹਬਰਿਹੌ॥
ਜਾਂ ਤਾਂ ਮੈਂ ਇਸ ਨੂੰ ਹੁਣੇ ਵਰਾਂਗੀ
ਨਾਤਰਬੂਡਿਗੰਗਮਹਿਮਰਿਹੌ॥੬॥
ਜਾਂ ਗੰਗਾ ਵਿਚ ਡੁਬ ਮਰਾਂਗੀ ॥੬॥
ਏਕਸਖੀਲਖਿਹਿਤੂਸਿਯਾਨੀ॥
(ਉਸ ਨੇ) ਇਕ ਹਿਤੂ ਅਤੇ ਸਿਆਣੀ ਸਖੀ ਨੂੰ ਵੇਖ ਕੇ
ਤਾਸੌਚਿਤਕੀਬਾਤਬਖਾਨੀ॥
ਉਸ ਨਾਲ ਆਪਣੇ ਚਿਤ ਦੀ ਗੱਲ ਸਾਂਝੀ ਕੀਤੀ।
ਜੋਤਾਕੌਤੂੰਮੁਝੈਮਿਲਾਵੈ॥
ਜੇ ਤੂੰ ਉਸ ਨੂੰ ਮੈਨੂੰ ਮਿਲਾ ਦੇਏਂ,
ਮੁਖਮਾਗੈਜੇਤੋਧਨਪਾਵੈ॥੭॥
ਤਾਂ ਮੂੰਹ ਮੰਗਿਆ ਧਨ ਪ੍ਰਾਪਤ ਕਰ ਲਏਂ ॥੭॥
ਤਬਸਖਿਗਈਤਵਨਕੇਗ੍ਰੇਹਾ॥
ਤਦ (ਉਹ) ਸਖੀ ਉਸ ਦੇ ਘਰ ਗਈ
ਪਰਪਾਇਨਅਸਿਦਿਯੋਸੰਦੇਹਾ॥
ਅਤੇ ਪੈਰੀਂ ਪੈ ਕੇ ਇਸ ਤਰ੍ਹਾਂ ਸੁਨੇਹਾ ਦਿੱਤਾ
ਰਾਜਸੁਤਾਤੁਮਰੈਪਰਅਟਕੀ॥
ਕਿ ਰਾਜ ਕੁਮਾਰੀ ਤੇਰੇ ਉਤੇ ਮੋਹਿਤ ਹੋ ਗਈ ਹੈ।
ਭੂਲਿਗਈਤਾਕਹਿਸੁਧਿਘਟਕੀ॥੮॥
ਉਸ ਨੂੰ ਆਪਣੇ ਸ਼ਰੀਰ ਦੀ ਸੁੱਧ ਵੀ ਭੁਲ ਗਈ ਹੈ ॥੮॥
ਸੁਨਿਨ੍ਰਿਪਬਚਨਭਯੋਬਿਸਮੈਮਨ॥
ਰਾਜਾ ਇਹ ਗੱਲ ਸੁਣ ਕੇ ਮਨ ਵਿਚ ਹੈਰਾਨ ਹੋਇਆ
ਇਹਬਿਧਿਤਾਹਿਬਖਾਨੇਬੈਨਨ॥
ਅਤੇ ਇਸ ਤਰ੍ਹਾਂ ਉਸ ਨੂੰ ਕਹਿਣ ਲਗਾ,
ਅਸਕਿਛੁਕਰਿਯੈਬਚਨਸ੍ਯਾਨੀ॥
ਹੇ ਸਿਆਣੀਏ! ਕੁਝ ਇਸ ਤਰ੍ਹਾਂ ਦਾ ਉਪਾ ਕਰੀਏ
ਸ੍ਰੀਬਿਲਾਸਦੇਹ੍ਵੈਮੁਰਰਾਨੀ॥੯॥
ਜਿਸ ਨਾਲ ਬਿਲਾਸ ਦੇਈ ਮੇਰੀ ਰਾਣੀ ਬਣ ਜਾਵੇ ॥੯॥
ਤੁਮਨ੍ਰਿਪਭੇਸਨਾਰਿਕੋਧਾਰਹੁ॥
(ਸਖੀ ਨੇ ਕਿਹਾ) ਹੇ ਰਾਜਨ! ਤੁਸੀਂ ਇਸਤਰੀ ਦਾ ਭੇਸ ਧਾਰਨ ਕਰੋ
ਭੂਖਨਬਸਤਰਅੰਗਸੁਧਾਰਹੁ॥
ਅਤੇ ਸ਼ਰੀਰ ਉਤੇ ਗਹਿਣੇ ਅਤੇ ਬਸਤ੍ਰ ਧਾਰਨ ਕਰੋ।
ਭੁਜੰਗਧੁਜਕਹਦੈਦਿਖਰਾਈ॥
ਭੁਜੰਗ ਧੁਜ ਨੂੰ (ਇਕ ਵਾਰ) ਵਿਖਾਲੀ ਦੇ ਕੇ
ਫੁਨਿਅੰਗਨਾਮਹਿਜਾਹੁਛਪਾਈ॥੧੦॥
ਫਿਰ ਵੇਹੜੇ ਵਿਚ ਛੁਪ ਜਾਣਾ ॥੧੦॥
ਭੂਪਤਿਬਸਤ੍ਰਨਾਰਿਕੇਧਾਰੇ॥
ਰਾਜੇ ਨੇ ਇਸਤਰੀ ਦੇ ਬਸਤ੍ਰ ਧਾਰਨ ਕੀਤੇ
ਅੰਗਅੰਗਗਹਿਨਾਗੁਹਿਡਾਰੇ॥
ਅਤੇ ਅੰਗ ਅੰਗ ਉਤੇ ਗਹਿਣੇ ਪਾ ਲਏ।
ਭੁਜੰਗਧੁਜਕਹਦਈਦਿਖਾਈ॥
ਭੁਜੰਗ ਧੁਜਾ ਨੂੰ ਵਿਖਾਲੀ ਦਿੱਤੀ
ਨਿਜੁਅੰਗਨਾਮਹਿਗਯੋਲੁਕਾਈ॥੧੧॥
ਅਤੇ ਆਪਣੇ ਵੇਹੜੇ ਵਿਚ ਲੁਕ ਗਿਆ ॥੧੧॥
ਨਿਰਖਿਭੂਪਤਿਹਰਹਾਲੁਭਾਇ॥
ਰਾਜਾ ਉਸ ਦੇ ਰੂਪ ਨੂੰ ਵੇਖ ਕੇ ਲਲਚਾ ਗਿਆ।
ਵਹੈਸਖੀਤਹਦੇਇਪਠਾਇ॥
ਉਸੇ ਸਖੀ ਨੂੰ ਉਥੇ ਭੇਜ ਦਿੱਤਾ।
ਪ੍ਰਿਥਮੇਨਿਰਖਿਤਾਹਿਤੁਮਆਵਹੋ॥
(ਅਤੇ ਕਿਹਾ) ਪਹਿਲਾਂ ਤੂੰ ਉਸ ਨੂੰ ਵੇਖ ਕੇ ਆ
ਬਹੁਰਿਬਿਯਾਹਕੋਬ੍ਯੋਤਬਨਾਵਹੁ॥੧੨॥
ਅਤੇ ਫਿਰ ਵਿਆਹ ਦੀ ਵਿਉਂਤ ਬਣਾ ॥੧੨॥
ਸੁਨਤਬਚਨਸਹਚਰਿਤਹਗਈ॥
ਬਚਨ ਸੁਣ ਕੇ ਸਖੀ ਉਥੇ ਗਈ
ਟਾਰਿਘਰੀਦ੍ਵੈਆਵਤਭਈ॥
ਅਤੇ ਦੋ ਘੜੀਆਂ ਟਾਲ ਕੇ ਆ ਗਈ।
ਤਿਹਮੁਖਤੇਹ੍ਵੈਬਚਨਉਚਾਰੇ॥
ਉਸ ਨੇ ਉਸ ਵਲੋਂ ਹੋ ਕੇ ਬੋਲ ਕਹੇ,
ਸੁਨਹੁਸ੍ਰਵਨਦੈਭੂਪਹਮਾਰੇ॥੧੩॥
ਹੇ ਰਾਜਨ! ਕੰਨ ਦੇ ਕੇ ਮੇਰੀ (ਗੱਲ) ਸੁਣੋ ॥੧੩॥
ਪ੍ਰਥਮਸੁਤਾਅਪਨੀਤਿਹਦੀਜੈ॥
ਪਹਿਲਾਂ ਆਪਣੀ ਧੀ ਉਸ ਨਾਲ ਵਿਆਹੋ।
ਬਹੁਰੌਬਹਿਨਿਤਵਨਕੀਲੀਜੈ॥
ਫਿਰ ਉਸ ਦੀ ਭੈਣ (ਪਤਨੀ ਵਜੋਂ) ਪ੍ਰਾਪਤ ਕਰੋ।
ਸੁਨਤਬੈਨਨ੍ਰਿਪਫੇਰਨਕੀਨੋ॥
ਗੱਲ ਸੁਣਦਿਆਂ ਹੀ ਰਾਜੇ ਨੇ ਢਿਲ ਨਾ ਕੀਤੀ
ਦੁਹਿਤਹਿਕਾਢਿਤਵਨਕਹਦੀਨੋ॥੧੪॥
ਅਤੇ ਪੁੱਤਰੀ ਕਢ ਕੇ ਉਸ ਨੂੰ ਦੇ ਦਿੱਤੀ ॥੧੪॥
ਸੁਤਾਪ੍ਰਥਮਦੈਬ੍ਯਾਹਰਚਾਯੋ॥
ਪਹਿਲਾਂ ਪੁੱਤਰੀ ਦੇ ਕੇ ਵਿਆਹ ਰਚਾਇਆ
ਨ੍ਰਿਪਕੌਬ੍ਯਾਹਨਾਰਿਕਰਲ੍ਯਾਯੋ॥
ਅਤੇ ਰਾਜੇ ਨਾਲ ਵਿਆਹ ਕਰ ਕੇ ਉਸ ਨੂੰ ਇਸਤਰੀ ਬਣਾ ਕੇ ਲੈ ਆਇਆ।
ਤਬਤਿਨਬਧਿਤਿਹਜੜਕੋਕਿਯੋ॥
ਤਦ ਉਸ ਨੇ ਉਸ ਮੂਰਖ ਦਾ ਕਤਲ ਕਰ ਦਿੱਤਾ