GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1066
Display Settings
ਇਹਬਚਨਤਤਕਾਲਬਖਾਨਿਯੋ॥੪॥
ਤਾਂ ਤੁਰਤ ਇਹ ਬਚਨ ਕਿਹਾ ॥੪॥
ਕ੍ਯੋਨਹਿਚਲਿਤਧਾਮਪਤਿਮੋਰੇ
ਹੇ ਮੇਰੇ ਪਤੀ! ਤੁਸੀਂ ਘਰ ਕਿਉਂ ਨਹੀਂ ਚਲਦੇ।
ਬਿਛੁਰੇਬਿਤੇਬਰਖਬਹੁਤੋਰੇ
ਤੁਹਾਡੇ ਨਾਲੋਂ ਵਿਛੜਿਆਂ ਬਹੁਤ ਵਰ੍ਹੇ ਬੀਤ ਗਏ ਹਨ।
ਅਬਹੀਹਮਰੇਧਾਮਸਿਧਾਰੋ
ਹੁਣੇ ਹੀ ਮੇਰੇ ਘਰ ਚਲੋ
ਸਭਹੀਸੋਕਹਮਾਰੋਟਾਰੋ॥੫॥
ਅਤੇ ਮੇਰੇ ਸਾਰੇ ਦੁਖ ਦੂਰ ਕਰ ਦਿਓ ॥੫॥
ਜਬਅਬਲਾਯੌਬਚਨਉਚਾਰਿਯੋ
ਜਦ ਇਸਤਰੀ ਨੇ ਇਸ ਤਰ੍ਹਾਂ ਬਚਨ ਕਿਹਾ
ਮੂਰਖਸਾਹੁਕਛੂਬਿਚਾਰਿਯੋ
(ਤਦ) ਮੂਰਖ ਸ਼ਾਹ ਨੇ ਕੁਝ ਨਾ ਸੋਚਿਆ।
ਭੇਦਅਭੇਦਕੀਬਾਤਪਾਈ
ਭੇਦ ਅਭੇਦ ਦੀ ਗੱਲ ਨਾ ਸਮਝੀ
ਨਿਜੁਪਤਿਕੋਲੈਧਾਮਸਿਧਾਈ॥੬॥
ਅਤੇ ਉਹ ਆਪਣੇ ਪਤੀ ਨੂੰ ਲੈ ਕੇ ਘਰ ਵਲ ਚਲੀ ਆਈ ॥੬॥
ਦੋਹਰਾ
ਦੋਹਰਾ:
ਕਾਜਕਵਨਆਈਹੁਤੀਕਹਚਰਿਤ੍ਰਇਨਕੀਨ
ਉਹ ਕਿਹੜੇ ਕੰਮ ਲਈ ਆਈ ਸੀ ਅਤੇ ਉਸ ਨੇ ਕੀ ਚਰਿਤ੍ਰ ਕੀਤਾ।
ਭੇਦਅਭੇਦਕਛੁਲਖਿਯੋਚਲਿਘਰਗਯੋਮਤਿਹੀਨ॥੭॥
ਉਸ ਮਤਹੀਨ ਨੇ ਕੋਈ ਭੇਦ ਅਭੇਦ ਨਹੀਂ ਪਾਇਆ ਅਤੇ ਘਰ ਨੂੰ ਚਲਾ ਗਿਆ ॥੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਉਨਾਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੭੯॥੩੪੭੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੯॥੩੪੭੮॥ ਚਲਦਾ॥
ਚੌਪਈ
ਚੌਪਈ:
ਨੈਨੋਤਮਾਨਾਰਿਇਕਸੁਨੀ
ਇਕ ਨੈਨੋਤਮਾ ਨਾਂ ਦੀ ਇਸਤਰੀ ਸੁਣੀ ਸੀ
ਬੇਦਪੁਰਾਨਸਾਸਤ੍ਰਬਹੁਗੁਨੀ
ਜੋ ਵੇਦ, ਸ਼ਾਸਤ੍ਰ ਅਤੇ ਪੁਰਾਣ ਦੀ ਗੁਣਵਾਨ ਸੀ।
ਜਾਨ੍ਯੋਜਬਪ੍ਰੀਤਮਢਿਗਆਯੋ
ਜਦ ਉਸ ਨੇ ਜਾਣਿਆ ਕਿ ਪ੍ਰੀਤਮ ਕੋਲ ਆ ਗਿਆ ਹੈ
ਭੇਦਸਹਿਤਤ੍ਰਿਯਬਚਨਸੁਨਾਯੋ॥੧॥
(ਤਦ ਉਸ) ਇਸਤਰੀ ਨੇ ਭੇਦ ਯੁਕਤ ਢੰਗ ਨਾਲ ਬੋਲ ਸੁਣਾਏ ॥੧॥
ਸਵੈਯਾ
ਸਵੈਯਾ:
ਪਿਯਕਿਯੋਪਰਦੇਸਪਯਾਨਗਏਕਤਹੂੰਉਠਿਬੰਧਵਦੋਊ
ਮੇਰਾ ਪ੍ਰੀਤਮ ਪਰਦੇਸ ਚਲਾ ਗਿਆ ਹੈ ਅਤੇ (ਉਸ ਦੇ) ਦੋਵੇਂ ਭਰਾ ਕਿਤੇ ਉਠ ਗਏ ਹਨ।
ਹੌਬਿਲਲਾਤਅਨਾਥਭਈਇਤਅੰਤਰਕੀਗਤਿਜਾਨਤਸੋਊ
ਮੈਂ ਅਨਾਥ ਹੋ ਕੇ ਵਿਰਲਾਪ ਕਰ ਰਹੀ ਹਾਂ। ਮੇਰੇ ਅੰਦਰ ਦੀ ਹਾਲਤ ਉਹੀ ਜਾਣਦਾ ਹੈ।
ਪੂਤਰਹੇਸਿਸਮਾਤਪਿਤਕਬਹੂੰਨਹਿਆਵਤਹ੍ਯਾਂਘਰਖੋਊ
ਪੁੱਤਰ ਅਜੇ ਬੱਚੇ ਹਨ ਅਤੇ ਮਾਤਾ ਪਿਤਾ ਕੋਲ ਰਹਿੰਦੇ ਹਨ। ਇਥੇ ਘਰ ਵਿਚ ਕੋਈ ਨਹੀਂ ਆਉਂਦਾ ਅਤੇ ਘਰ ਖਾਣ ਨੂੰ ਪੈਂਦਾ ਹੈ।
ਬੈਦਉਪਾਇਕਰੋਹਮਰੋਕਛੁਆਂਧਰੀਸਾਸੁਨਿਵਾਸਕੋਊ॥੨॥
ਹੇ (ਪ੍ਰੀਤਮ ਰੂਪੀ) ਵੈਦ! ਮੇਰਾ ਕੁਝ ਉਪਾ (ਇਲਾਜ) ਕਰੋ, ਮੇਰੀ ਸੱਸ ਅੰਨ੍ਹੀ ਹੈ ਅਤੇ ਘਰ ਵਿਚ ਹੋਰ ਕੋਈ ਨਹੀਂ ਹੈ ॥੨॥
ਭੇਸਮਲੀਨਰਹੌਤਬਤੈਸਿਰਕੇਸਜਟਾਨਕੇਜੂਟਭਏਹੈ
ਮੇਰੇ ਬਸਤ੍ਰ ਉਦੋਂ ਤੋਂ ਮੈਲੇ ਹੀ ਰਹਿੰਦੇ ਹਨ ਅਤੇ ਸਿਰ ਦੇ ਕੇਸ ਜਟਾਵਾਂ ਦੇ ਜੁਟ ਬਣ ਗਏ ਹਨ।
ਬ੍ਰਯੋਗਨਿਸੀਬਿਰਹੋਘਰਹੀਘਰਹਾਰਸਿੰਗਾਰਬਿਸਾਰਦਏਹੈ
ਮੈਂ ਬਿਰਹੋਂ ਕਰ ਕੇ ਵਿਯੋਗਣ ਬਣੀ ਘਰ ਵਿਚ ਰਹਿੰਦੀ ਹਾਂ ਅਤੇ ਹਾਰ ਸ਼ਿੰਗਾਰ ਭੁਲਾ ਦਿੱਤੇ ਹਨ।
ਪ੍ਰਾਚੀਦਿਸਾਪ੍ਰਗਟਿਯੋਸਸਿਦਾਰੁਨਸੂਰਜਪਸਚਮਅਸਤਭਏਹੈ
ਸੂਰਜ ਪੱਛਮ ਵਿਚ ਛੁਪ ਗਿਆ ਹੈ ਅਤੇ ਪੂਰਬ ਦਿਸ਼ਾ ਵਿਚ ਦੁਖਦਾਇਕ ਚੰਦ੍ਰਮਾ ਚੜ੍ਹ ਪਿਆ ਹੈ।
ਬੈਦਉਪਾਇਕਰੋਕਛੁਆਇਮਮੇਸਕਹੂੰਪਰਦੇਸਗਏਹੈ॥੩॥
ਹੇ ਵੈਦ! ਮੇਰਾ ਆ ਕੇ ਕੁਝ ਉਪਚਾਰ ਕਰੋ। ਮੇਰਾ ਸੁਆਮੀ ਪਰਦੇਸ ਗਿਆ ਹੋਇਆ ਹੈ ॥੩॥
ਪ੍ਰਾਸਸੋਪ੍ਰਾਤਪਟਾਸੇਪਟੰਬਰਪਿਯਰੀਪਰੀਪਰਸੇਪ੍ਰਤਿਪਾਰੇ
ਸਵੇਰ (ਮੈਨੂੰ) ਨੇਜ਼ੇ ਵਾਂਗ, ਰੇਸ਼ਮੀ ਬਸਤ੍ਰ ਤਲਵਾਰ ('ਪਟਾ') ਵਾਂਗ ਹਨ ਅਤੇ ਪਾਲਣ ਵਾਲਿਆਂ ਦੇ ਛੋਹਣ ਨਾਲ ਮੈਂ ਪੀਲੀ ਪੈ ਗਈ ਹਾਂ।
ਪਾਸਸੀਪ੍ਰੀਤਕੁਪ੍ਰਯੋਗਸੀਪ੍ਰਾਕ੍ਰਿਤਪ੍ਰੇਤਸੇਪਾਨਿਪਰੋਸਨਿਹਾਰੇ
ਪ੍ਰੇਮ (ਮੈਨੂੰ) ਫਾਹੀ ਵਾਂਗ, ਬੋਲ-ਬਾਣੀ (ਜਾਂ ਨਾਟਕ ਦੀ ਭਾਸ਼ਾ) ਮਾੜੇ ਮੰਤ੍ਰ ਵਾਂਗ ਅਤੇ ਪਾਨ ਬੀੜਾ ਪਰੋਸਣ ਵਾਲੇ ਪ੍ਰੇਤ ਵਰਗੇ ਦਿਖਦੇ ਹਨ।
ਪਾਸਪਰੋਸਨਪਾਰਧਸੀਪਕਵਾਨਪਿਸਾਚਸੋਪੀਰਸੇਪ੍ਯਾਰੇ
ਪਾਸ ਦੀਆਂ ਪੜੋਸਣਾਂ ਮੈਨੂੰ ਸ਼ਿਕਾਰੀ ਵਰਗੀਆਂ ਅਤੇ ਪਕਵਾਨ ਪਿਸ਼ਾਚਾਂ ਵਰਗੇ ਅਤੇ ਸਾਰੇ ਪ੍ਰਿਯ-ਜਨ ਪੀੜ ਦੇ ਸਮਾਨ ਹਨ।
ਪਾਪਸੌਪੌਨਪ੍ਰਵੇਸਕਰੈਜਬਤੇਗਏਪੀਯਪ੍ਰਦੇਸਪਿਯਾਰੇ॥੪॥
ਜਿਸ ਦਿਨ ਦੇ ਪਿਆਰੇ ਪ੍ਰੀਤਮ ਪਰਦੇਸ ਗਏ ਹਨ ਤਦ ਤੋਂ ਪੌਣ ਵੀ ਪ੍ਰਵੇਸ਼ ਕਰਦੀ ਪਾਪ ਵਰਗੀ (ਦੁਖਦਾਇਕ) ਲਗਦੀ ਹੈ ॥੪॥
ਪ੍ਰੀਤਮਪੀਯਚਲੇਪਰਦੇਸਪ੍ਰਿਯਾਪ੍ਰਤਿਮੰਤ੍ਰਰਹੀਜਕਿਕੈ
ਮੇਰਾ ਪ੍ਰੀਤਮ ਪਰਦੇਸ ਚਲਾ ਗਿਆ ਹੈ (ਉਸ ਨੂੰ ਪ੍ਰਾਪਤ ਕਰਨ ਲਈ ਮੈਂ) ਸੰਗਦੀ ਹੋਈ ਬਹੁਤ ਮੰਤ੍ਰ ਕਰਦੀ ਰਹਿੰਦੀ ਹਾਂ।
ਪਲਕੈਲਗੈਪਲਕਾਪੈਪਰੈਪਛੁਤਾਤਉਤੈਪਤਿਕੌਤਕਿਕੈ
ਮੰਜੀ ਉਤੇ ਪਿਆਂ ਪਲਕਾਂ ਨਹੀਂ ਲਗਦੀਆਂ, ਉਧਰ ਪਤੀ ਨੂੰ ਤਕ ਤਕ ਕੇ ਪਛਤਾਵਾ ਹੁੰਦਾ ਹੈ।
ਪ੍ਰਤਿਪ੍ਰਾਤਪਖਾਰਿਸਭੈਤਨੁਪਾਕਪਕਾਵਨਕਾਜਚਲੀਥਕਿਕੈ
ਹਰ ਸਵੇਰ ਹੋਣ ਤੇ ਇਸ਼ਨਾਨ ਕਰਦੀ ਹਾਂ ਅਤੇ ਪਕਵਾਨ ਤਿਆਰ ਕਰਨ ਲਈ ਰਸੋਈ ਨੂੰ ਜਾਂਦੀ ਹਾਂ ਪਰ ਥਕੀ ਹੋਈ ਮਹਿਸੂਸ ਕਰਦੀ ਹਾਂ।
ਪਤਿਪ੍ਰੇਮਪ੍ਰਵੇਸਕਿਯੋਤਨਮੈਬਿਨੁਪਾਵਕਪਾਕਗਯੋਪਕਿਕੈ॥੫॥
ਪਤੀ ਦਾ ਪ੍ਰੇਮ (ਵਿਯੋਗ) ਤਨ ਵਿਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਅਗਨੀ ਤੋਂ ਬਿਨਾ, ਬਿਰਹੋਂ ਦੀ ਅਗਨੀ ਨਾਲ ਪਕਵਾਨ ਤਿਆਰ ਹੋ ਜਾਂਦਾ ਹੈ ॥੫॥
ਚੌਪਈ
ਚੌਪਈ:
ਜਬਇਹਭਾਤਿਜਾਰਿਸੁਨਪਾਯੋ
ਜਦ ਯਾਰ ਨੇ ਇਸ ਤਰ੍ਹਾਂ ਸੁਣਿਆ
ਇਹੈਹ੍ਰਿਦੈਭੀਤਰਠਹਰਾਯੋ
ਤਾਂ ਹਿਰਦੇ ਵਿਚ ਇਹੀ ਨਿਸਚਿਤ ਕੀਤਾ
ਮੋਹਿਬੁਲਾਵਤਹੈਬਡਭਾਗੀ
ਕਿ ਮੈਨੂੰ ਵਡਭਾਗਣ ਬੁਲਾਉਂਦੀ ਹੈ।
ਯਾਕੀਲਗਨਿਮੋਹਿਪਰਲਾਗੀ॥੬॥
ਉਸ ਦੀ ਲਗਨ ਮੇਰੇ ਨਾਲ ਲਗੀ ਹੋਈ ਹੈ ॥੬॥
ਤਾਕੇਪਾਸਤੁਰਤਚਲਿਗਯੋ
(ਉਹ) ਉਸ ਪਾਸ ਤੁਰਤ ਚਲਾ ਗਿਆ।
ਬਹੁਬਿਧਿਭੋਗਕਮਾਵਤਭਯੋ
ਉਸ ਨਾਲ ਬਹੁਤ ਤਰ੍ਹਾਂ ਦੀ ਕਾਮ-ਕ੍ਰੀੜਾ ਕੀਤੀ।
ਕੇਲਕਮਾਇਪਲਟਿਗ੍ਰਿਹਆਯੋ
ਕਾਮ-ਕੇਲ ਕਰ ਕੇ ਘਰ ਨੂੰ ਪਰਤ ਆਇਆ।
ਤਾਕੋਭੇਦਕਾਹੂਪਾਯੋ॥੭॥
ਇਸ ਗੱਲ ਦਾ ਭੇਦ ਕੋਈ ਵੀ ਨਾ ਸਮਝ ਸਕਿਆ ॥੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਅਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੮੦॥੩੪੮੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੦॥੩੪੮੫॥ ਚਲਦਾ॥
ਦੋਹਰਾ
ਦੋਹਰਾ:
ਨਿਸਿਸਪ੍ਰਭਾਰਾਨੀਰਹੈਤਾਕੌਰੂਪਅਪਾਰ
ਨਿਸਿਸ ਪ੍ਰਭਾ ਨਾਂ ਦੀ ਇਕ ਰਾਣੀ ਰਹਿੰਦੀ ਸੀ, ਉਸ ਦਾ ਰੂਪ ਬਹੁਤ ਸੁੰਦਰ ਸੀ।
ਸ੍ਵਰਗਸਿੰਘਸੁੰਦਰਭਏਤਾਕੀਰਹੈਜੁਹਾਰ॥੧॥
ਸ੍ਵਰਗ ਸਿੰਘ ਨਾਂ ਦੇ ਸੁੰਦਰ ਵਿਅਕਤੀ ਨਾਲ ਉਸ ਦੀ ਸਾਹਿਬ-ਸਲਾਮ ਸੀ ॥੧॥