GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1067
Display Settings
ਅੜਿਲ
ਅੜਿਲ:
ਰਾਨੀਤਾਕੇਸਦਨਮਦਨਜੁਤਆਵਈ
ਰਾਣੀ ਉਸ ਦੇ ਘਰ ਕਾਮ ਭਾਵਨਾ ਨਾਲ ਆਉਂਦੀ ਸੀ
ਕਾਮਕਲੋਲਅਮੋਲਸੁਬੋਲਕਮਾਵਈ
ਅਤੇ ਕਹਿ ਕੇ ਬਹੁਤ ਚੰਗੀ ਤਰ੍ਹਾਂ ਨਾਲ ਕਾਮ ਕਲੋਲ ਕਰਦੀ ਸੀ।
ਤਾਸੋਭੇਵਕੋਊਸਕੇਪਛਾਨਿਕੈ
ਉਸ ਦਾ ਭੇਦ ਕੋਈ ਵੀ ਪਛਾਣਦਾ ਨਹੀਂ ਸੀ
ਹੋਨਿਜੁਰਾਜਾਕੇਤੀਰਬਖਾਨੈਆਨਿਕੈ॥੨॥
ਤਾਂ ਜੋ ਆਪਣੇ ਰਾਜੇ ਕੋਲ ਆ ਕੇ ਦਸੇ ॥੨॥
ਸਵਤਿਤਵਨਕੀਹੁਤੀਭੇਦਤਿਨਪਾਇਯੋ
ਉਸ ਦੀ ਇਕ ਸੌਂਕਣ ਸੀ, ਉਸ ਨੇ ਭੇਦ ਪਾ ਲਿਆ।
ਨਿਜੁਰਾਜਾਪਹਿਤਬਹੀਜਾਇਜਤਾਇਯੋ
(ਉਸ ਨੇ) ਤੁਰਤ ਆਪਣੇ ਰਾਜੇ ਨੂੰ ਜਾ ਦਸਿਆ।
ਸੁਨਤਰਾਵਬਚਨਅਧਿਕਕ੍ਰੁਧਿਤਭਯੋ
ਰਾਜਾ ਇਹ ਗੱਲ ਸੁਣ ਕੇ ਬਹੁਤ ਕ੍ਰੋਧਿਤ ਹੋਇਆ
ਹੋਅਸਤੀਖਨਗਹਿਪਾਨਜਾਤਤਿਤਕੋਭਯੋ॥੩॥
ਅਤੇ ਹੱਥ ਵਿਚ ਤਿਖੀ ਤਲਵਾਰ ਪਕੜ ਕੇ ਉਧਰ ਵਲ ਚਲ ਪਿਆ ॥੩॥
ਸੁਨਰਾਨੀਬਚਨ੍ਰਿਪਕਹਟਰਿਆਗੈਲਿਯੋ
ਰਾਣੀ ਵੀ ਇਹ ਗੱਲ ਸੁਣ ਕੇ ਰਾਜੇ ਨੂੰ ਅਗੋਂ ਹੋ ਕੇ ਮਿਲੀ।
ਬਿਹਸਿਬਿਹਸਪਤਿਕੈਐਸੇਉਤਰਦਿਯੋ
ਅਤੇ ਹਸ ਹਸ ਕੇ ਪਤੀ ਨੂੰ ਇਸ ਤਰ੍ਹਾਂ ਉੱਤਰ ਦਿੱਤੇ।
ਮੁਖਬੋਲੈਭਈਆਕੇਜੌਮੈਘਰਗਈ
ਜੇ ਮੈਂ ਮੂੰਹ ਬੋਲੇ ਭਰਾ ਦੇ ਘਰ ਚਲੀ ਗਈ
ਹੋਕਹੌਕਹਾਘਟਤੀਯਾਮੈਤੁਮਰੀਭਈ॥੪॥
ਤਾਂ ਦਸੋ (ਕੀ ਹੋਇਆ) ਕਿ ਕੀ ਮੈਂ ਤੁਹਾਡੀ ਇਸਤਰੀ ਘਟ ਹੋ ਗਈ ਹਾਂ ॥੪॥
ਧਰਮਭ੍ਰਾਤਜਾਕੌਕਹਿਜੁਤ੍ਰਿਯਬਖਾਨਿਹੈ
ਜਿਸ ਨੂੰ ਇਸਤਰੀ ਧਰਮ ਦਾ ਭਰਾ ਕਹਿ ਕੇ ਦਸਦੀ ਹੈ
ਤਾਸੌਕਾਮਕਲੋਲਕਬਹੂੰਠਾਨਿਹੈ
ਉਸ ਨਾਲ ਕਦੇ ਵੀ ਕਾਮਕਲੋਲ ਨਹੀਂ ਕਰਦੀ।
ਕਹੀਸਵਤਿਕੀਸਵਤਿਊਪਰਮਾਨਿਯੈ
ਸੌਂਕਣ ਦੀ ਕਹੀ ਹੋਈ ਗੱਲ ਸੌਂਕਣ ਦੇ ਉਪਰ ਨਹੀਂ ਮੰਨੀਦੀ।
ਹੋਇਨਮਹਿਰਹਤਸਿਪਰਧਾਹਿਯੇਪਛਾਨਿਯੈ॥੫॥
ਇਨ੍ਹਾਂ ਵਿਚ ਈਰਖਾ ਰਹਿੰਦੀ ਹੈ। (ਇਸ ਨੂੰ ਚੰਗੀ ਤਰ੍ਹਾਂ) ਹਿਰਦੇ ਵਿਚ ਪਛਾਣ ਲਵੋ ॥੫॥
ਕੇਲਕਰਤਜਿਹਗਹੋਸੁਜਾਰਉਚਾਰਿਯੈ
ਜਿਸ ਨੂੰ ਕਾਮ-ਕ੍ਰੀੜਾ ਕਰਦਿਆਂ ਪਕੜੋ ਤਾਂ ਉਸ ਨੂੰ ਯਾਰ ਕਿਹਾ ਜਾਂਦਾ ਹੈ।
ਸਾਧਿਖਨਤਗਹਿਚੋਰਚੋਰਕਰਿਮਾਰਿਯੈ
ਜੇ ਚੋਰ ਨੂੰ ਸੰਨ੍ਹ ਲਗਾਉਂਦੇ ਵੇਖੋ ਤਾਂ ਉਸ ਨੂੰ ਚੋਰ ਕਰ ਕੇ ਮਾਰਨਾ ਚਾਹੀਦਾ ਹੈ।
ਬਿਨੁਨੈਨਨਕੇਲਹੇਕੋਪਨਹਿਠਾਨਿਯੈ
ਬਿਨਾ ਅੱਖੀਆਂ ਨਾਲ ਵੇਖਿਆਂ ਗੁੱਸਾ ਨਹੀਂ ਕਰਨਾ ਚਾਹੀਦਾ।
ਹੋਅਰਿਕੀਅਰਿਪਰਕਹੀਉਰਮੋਆਨਿਯੈ॥੬॥
ਵੈਰੀ ਦੀ ਵੈਰੀ ਉਤੇ ਕਹੀ ਗੱਲ ਨੂੰ ਹਿਰਦੇ ਵਿਚ ਨਹੀਂ ਰਖਣਾ ਚਾਹੀਦਾ ॥੬॥
ਚੌਪਈ
ਚੌਪਈ:
ਯਾਮੈਕਹੋਕਹਾਹ੍ਵੈਗਈ
ਇਸ ਵਿਚ ਦਸੋ ਕੀ ਹੋ ਗਿਆ
ਮੁਖਬੋਲੈਭਈਆਕੇਗਈ
ਜੇ ਮੈਂ ਮੂੰਹ ਬੋਲੇ ਧਰਮ ਦੇ ਭਰਾ ਦੇ ਘਰ ਚਲੀ ਗਈ।
ਤੋਰਸਵਿਤਮੈਕਛੁਬਿਗਾਰਿਯੋ
ਹੇ ਸੌਂਕਣੇ! ਮੈਂ ਤੇਰਾ ਕੁਝ ਨਹੀਂ ਵਿਗਾੜਿਆ ਹੈ।
ਕ੍ਯੋਨ੍ਰਿਪਸੋਤੈਝੂਠਉਚਾਰਿਯੋ॥੭॥
(ਫਿਰ) ਤੂੰ ਰਾਜੇ ਨੂੰ ਕਿਉਂ ਝੂਠ ਦਸਿਆ ਹੈ ॥੭॥
ਅੜਿਲ
ਅੜਿਲ:
ਕਹਾਭਯੋਜੌਰਾਵਕ੍ਰਿਪਾਕਰਿਆਇਯੋ
ਕੀ ਹੋਇਆ ਜੇ ਰਾਜਾ ਕ੍ਰਿਪਾ ਕਰ ਕੇ ਮੇਰੇ ਕੋਲ ਆ ਗਿਆ ਹੈ।
ਮੈਸੇਜਤੁਮਰੀਤੇਪਕਰਿਮੰਗਾਇਯੋ
ਮੈਂ ਤੇਰੀ ਸੇਜ ਤੋਂ ਪਕੜ ਕੇ ਤਾਂ ਨਹੀਂ ਬੁਲਾਇਆ।
ਇਤੋਕੋਪਸੁਨਿਸਵਤਿਚਿਤਮੌਧਾਰਿਯੈ
ਹੇ ਸੌਂਕਣੇ! ਸੁਣ, ਇਤਨਾ ਗੁੱਸਾ ਤਾਂ ਮਨ ਵਿਚ ਨਹੀਂ ਲਿਆਉਣਾ ਚਾਹੀਦਾ।
ਹੋਬੈਰਕੈਸੋਈਹੋਇਬ੍ਰਿਥਾਉਚਾਰਿਯੈ॥੮॥
ਵੈਰ ਕਿਤਨਾ ਹੀ ਕਿਉਂ ਨਾ ਹੋਵੇ, ਵਿਅਰਥ ਦੀ ਗੱਲ ਨਹੀਂ ਕਰਨੀ ਚਾਹੀਦਾ ॥੮॥
ਚੌਪਈ
ਚੌਪਈ:
ਮੂਰਖਰਾਵਭੇਦਕਾਜਾਨੈ
ਮੂਰਖ ਰਾਜੇ ਨੇ ਭੇਦ ਨਾ ਸਮਝਿਆ।
ਰਿਪੁਕੀਕਹੀਰਿਪੁਕਰਿਮਾਨੈ
ਵੈਰੀ ਦੀ ਕਹੀ ਗੱਲ ਨੂੰ ਵੈਰੀ ਦਾ ਹੀ ਮੰਨ ਲਿਆ।
ਸਾਚਰਾਵਕੇਮੁਖਪਰਕਹਿਯੋ
(ਮੈਂ) ਰਾਜੇ ਦੇ ਮੂੰਹ ਉਤੇ ਸੱਚੀ ਗੱਲ ਕਹੀ ਹੈ।
ਮੂਰਖਨਾਹਨਾਹਿਕਛੁਲਹਿਯੋ॥੯॥
ਪਰ ਮੂਰਖ ਰਾਜੇ ਨੇ ਕੁਝ ਨਹੀਂ ਸਮਝਿਆ ॥੯॥
ਕਹਭਯੋਮੈਇਹਸਾਥਬਿਹਾਰਿਯੋ
ਕੀ ਹੋਇਆ ਜੇ ਮੈਂ ਇਸ ਨਾਲ ਰਮਣ ਕੀਤਾ ਹੈ,
ਤੇਰੋਕਛੂਕਾਜਬਿਗਾਰਿਯੋ
ਤੇਰਾ ਤਾਂ ਕੋਈ ਕੰਮ ਨਹੀਂ ਵਿਗਾੜਿਆ।
ਕੈਤਹਕੀਕਤ੍ਰਿਯਾਸਿਰਕੀਜੈ
ਉਸ ਇਸਤਰੀ ਦੀ ਪੜਤਾਲ ਕਰਵਾਓ,
ਨਾਤਰਮੀਚਮੂੰਡਪਰਲੀਜੈ॥੧੦॥
ਨਹੀਂ ਤਾਂ ਮੌਤ ਸਿਰ ਉਤੇ ਆਈ ਸਮਝੋ ॥੧੦॥
ਸੁਨੁਰਾਜਾਇਹਕਛੂਕਹਿਯੈ
ਹੇ ਰਾਜਨ! ਸੁਣੋ, ਇਸ ਨੂੰ ਕੁਝ ਨਾ ਕਹੋ।
ਸਾਚਝੂਠਮੇਰੋਹੀਲਹਿਯੈ
ਮੇਰੇ ਸਚ ਨੂੰ ਝੂਠ ਹੀ ਮੰਨ ਲਵੋ।
ਲਹਿਸਾਚੀਮੁਹਿਸਾਥਬਿਹਾਰਿਯੋ
ਇਸ ਨੂੰ ਸਚ ਮੰਨ ਲਵੋ ਕਿ ਉਸ ਨੇ ਮੇਰੇ ਨਾਲ ਰਮਣ ਕੀਤਾ ਹੈ
ਝੂਠੀਜਾਨਿਚੋਰਕਰਿਮਾਰਿਯੋ॥੧੧॥
ਅਤੇ ਝੂਠੀ ਸਮਝ ਕੇ ਚੋਰ ਵਾਂਗ ਮਾਰ ਦਿਓ ॥੧੧॥
ਤਬਰਾਜੈਇਹਭਾਤਿਬਖਾਨੀ
ਤਦ ਰਾਜੇ ਨੇ ਇਸ ਤਰ੍ਹਾਂ ਕਿਹਾ,
ਰਾਨੀਤੂਸਾਚੀਮੈਜਾਨੀ
ਹੇ ਰਾਣੀ! ਮੈਂ ਤੈਨੂੰ ਸੱਚੀ ਕਰ ਕੇ ਜਾਣਿਆ ਹੈ।
ਤੋਪਰਝੂਠਸਵਤਿਇਨਕਹਿਯੋ
ਇਸ ਸੌਂਕਣ ਨੇ ਤੇਰੇ ਉਤੇ ਝੂਠੀ ਤੋਹਮਤ ਲਗਾਈ ਹੈ।
ਸੋਮੈਆਜੁਸਾਚੁਕਰਿਲਹਿਯੋ॥੧੨॥
ਇਸ ਨੂੰ ਅਜ ਮੈਂ ਸਚ ਕਰ ਕੇ ਵੇਖ ਲਿਆ ਹੈ ॥੧੨॥