GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1065
Display Settings
ਹੋਜਲਜੀਵਨਕਹਐਸੇਚਰਿਤ੍ਰਦਿਖਾਇਕੈ॥੭॥
ਇਸ ਤਰ੍ਹਾਂ ਜਲ ਜੀਵਾਂ ਨੂੰ ਚਰਿਤ੍ਰ ਵਿਖਾ ਕੇ (ਇਸਤਰੀ ਨੇ ਰਤਨ ਪ੍ਰਾਪਤ ਕਰ ਲਏ) ॥੭॥
ਦੋਹਰਾ
ਦੋਹਰਾ:
ਕੋਟਦ੍ਵਾਰਿਕਰਿਮਤਸਦ੍ਰਿਗਬੰਧ੍ਰਯੋਅਪਨੋਗਾਉ
ਉਸ ਨੇ ਆਪਣੀ ਨਗਰੀ ਬਣਵਾ ਕੇ ਕਿਲ੍ਹੇ ਦੇ ਦਰਵਾਜ਼ੇ ਉਤੇ ਮੱਛੀ ਦੀਆਂ ਅੱਖਾਂ ਬੰਨ੍ਹ ਦਿੱਤੀਆਂ (ਅਰਥਾਤ ਬਣਵਾ ਦਿੱਤੀਆਂ)।
ਤਾਦਿਨਤੋਤਾਕੌਪਰਿਯੋਮਛਲੀਬੰਦਰਨਾਉ॥੮॥
ਉਸ ਦਿਨ ਤੋਂ ਉਸ ਦਾ ਨਾਂ 'ਮਛਲੀ ਬੰਦਰ' ਪੈ ਗਿਆ ॥੮॥
ਖੋਜਿਖੋਜਿਤਿਹਭੂੰਮਿਤੇਕਾਢੇਰਤਨਅਨੇਕ
ਉਸ ਨੇ ਖੋਜ ਖੋਜ ਕੇ ਭੂਮੀ ਤੋਂ ਅਨੇਕ ਰਤਨ ਕਢੇ।
ਰੰਕਸਭੈਰਾਜਾਭਏਰਹਿਯੋਦੁਰਬਲਏਕ॥੯॥
ਸਾਰੇ ਨਿਰਧਨ ਰਾਜੇ ਬਣ ਗਏ ਅਤੇ ਇਕ ਵੀ ਦੁਰਬਲ (ਗ਼ਰੀਬ) ਨਾ ਰਿਹਾ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਸਤਹਤਰਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੭੭॥੩੪੬੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੭॥੩੪੬੫॥ ਚਲਦਾ॥
ਚੌਪਈ
ਚੌਪਈ:
ਏਕਸੁਮੇਰਦੇਵਿਬਰਨਾਰੀ
ਸੁਮੇਰ ਦੇਵੀ ਨਾਂ ਦੀ ਇਕ ਸੁੰਦਰ ਇਸਤਰੀ ਸੀ।
ਅਤਿਸੁੰਦਰਪ੍ਰਭੁਆਪੁਸਵਾਰੀ
ਉਹ ਬਹੁਤ ਸੁੰਦਰ ਸੀ ਜਿਵੇਂ ਪ੍ਰਭੂ ਨੇ ਆਪ ਸੰਵਾਰੀ ਹੋਵੇ।
ਜੋਤਿਮਤੀਦੁਹਿਤਾਤਿਹਸੋਹੈ
ਉਸ ਦੀ ਜੋਤਿ ਮਤੀ ਨਾਂ ਦੀ (ਇਕ) ਪੁੱਤਰੀ ਸ਼ੋਭਦੀ ਸੀ
ਦੇਵਅਦੇਵਨਕੋਮਨੁਮੋਹੈ॥੧॥
ਜੋ ਦੇਵਤਿਆਂ ਅਤੇ ਦਾਨਵਾਂ ਦਾ ਮਨ ਮੋਹੰਦੀ ਸੀ ॥੧॥
ਕੋਰਿਕੁਅਰਿਤਿਹਸਵਤਿਸੁਨਿਜੈ
ਕੋਰਿ ਕੁਅਰਿ ਨਾਂ ਦੀ ਉਸ ਦੀ ਸੌਂਕਣ ਸੁਣੀਂਦੀ ਸੀ।
ਬੈਰਭਾਵਤਿਨਮਾਝਭਨਿਜੈ
ਉਨ੍ਹਾਂ ਵਿਚ ਬਹੁਤ ਵੈਰ ਭਾਵ ਦਸਿਆ ਜਾਂਦਾ ਸੀ।
ਸੋਰਾਨੀਕੋਊਘਾਤਪਾਵੈ
ਉਸ ਰਾਣੀ ਨੂੰ ਕੋਈ ਦਾਓ ਨਹੀਂ ਸੀ ਮਿਲ ਰਿਹਾ
ਜਿਹਛਲਸੋਤਿਹਸ੍ਵਰਗਪਠਾਵੈ॥੨॥
ਜਿਸ ਛਲ ਨਾਲ ਉਸ ਨੂੰ ਸਵਰਗ ਵਿਚ ਭੇਜ ਸਕੇ ॥੨॥
ਦੁਹਿਤਾਬੋਲਿਨਿਕਟਤਿਹਲਈ
ਉਸ ਨੇ ਆਪਣੀ ਪੁੱਤਰੀ ਨੂੰ ਕੋਲ ਬੁਲਾ ਲਿਆ।
ਸਿਛਾਇਹੈਸਿਖਾਵਤਭਈ
ਉਸ ਨੂੰ ਇਹ ਸਿਖਿਆ ਸਿਖਾਈ
ਜਰਿਯਾਖੇਲਿਕੂਕਜਬਦੀਜੌ
ਕਿ ਜਦੋਂ ਤੂੰ ਡਾਕਨੀ ਦੇਵੀ ('ਜਰਿਯਾ') ਦੀ ਖੇਡ ਨੂੰ ਖੇਡ ਕੇ ਜਦ ਚੀਕਾਂ ਮਾਰੇਂਗੀ
ਨਾਮਸਵਤਿਹਮਰੀਕੌਲੀਜੌ॥੩॥
ਤਾਂ ਮੇਰੀ ਸੌਂਕਣ ਦਾ ਨਾਂ ਲਈਂ ॥੩॥
ਬੋਲਿਸਵਾਰੀਸੁਤਾਖਿਲਾਈ
ਪੁੱਤਰੀ ਨੂੰ ਸਵੇਰੇ ਬੁਲਾ ਕੇ ਖਿਡਾਇਆ (ਅਰਥਾਂਤਰ- ਭੂਤ ਕਢਣ ਵਾਲੇ ਨੂੰ ਬੁਲਾ ਕੇ ਪੁੱਤਰੀ ਨੂੰ ਖਿਡਾਇਆ)
ਕੋਰਿਕੁਅਰਿਪਰਕੂਕਦਿਰਾਈ
ਅਤੇ ਕੋਰਿ ਕੁਅਰਿ ਉਤੇ ਕੂਕ ਦਿਵਾ ਦਿੱਤੀ।
ਰਾਨੀਅਧਿਕਕੋਪਤਬਭਈ
ਤਦ ਰਾਣੀ ਬਹੁਤ ਰੋਹ ਵਿਚ ਆ ਗਈ
ਚੜਿਝੰਪਾਨਮਾਰਨਤਿਨਗਈ॥੪॥
ਅਤੇ ਪਾਲਕੀ ('ਝੰਪਾਨ') ਵਿਚ ਚੜ੍ਹ ਕੇ ਉਸ ਨੂੰ ਮਾਰਨ ਲਈ ਗਈ ॥੪॥
ਸਵਤਿਨਖਬਰਿਐਸਸੁਨਿਪਾਈ
ਜਦੋਂ ਸੌਂਕਣ ਨੂੰ ਪਤਾ ਲਗਿਆ
ਚੜਿਰਾਨੀਹਮਰੇਪਰਆਈ
ਕਿ ਰਾਣੀ ਮੇਰੇ ਉਪਰ ਚੜ੍ਹ ਕੇ ਆ ਗਈ ਹੈ।
ਨਿਜੁਕਰਗ੍ਰਿਹਨਆਗਿਲੈਦੀਨੀ
ਉਸ ਨੇ ਆਪਣੇ ਹੱਥ ਨਾਲ ਘਰ ਨੂੰ ਅੱਗ ਲਾ ਦਿੱਤੀ
ਜਰਿਬਰਿਬਾਟਸ੍ਵਰਗਕੀਲੀਨੀ॥੫॥
ਅਤੇ ਸੜ ਬਲ ਕੇ ਸਵਰਗ ਦਾ ਰਸਤਾ ਪਕੜਿਆ ॥੫॥
ਦੋਹਰਾ
ਦੋਹਰਾ:
ਇਹਚਰਿਤ੍ਰਇਨਰਾਨਿਯਹਿਸਵਤਨਿਦਈਸੰਘਾਰਿ
ਇਸ ਰਾਣੀ ਨੇ ਇਹ ਚਰਿਤ੍ਰ ਖੇਡ ਕੇ ਸੌਂਕਣ ਨੂੰ ਮਾਰ ਦਿੱਤਾ।
ਰਾਜਪਾਟਅਪਨੋਕਿਯੋਦੁਸਟਅਰਿਸਟਨਿਵਾਰਿ॥੬॥
ਉਸ ਨੇ ਰਾਜ-ਪਾਟ ਆਪਣਾ ਕਰ ਲਿਆ ਅਤੇ ਦੁਸ਼ਟ ਤੇ ਵਿਘਨ-ਬਾਧਾ ਨੂੰ ਖ਼ਤਮ ਕਰ ਦਿੱਤਾ ॥੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਅਠਤਰਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੭੮॥੩੪੭੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੮॥੩੪੭੧॥ ਚਲਦਾ॥
ਚੌਪਈ
ਚੌਪਈ:
ਸਾਹਬਧੂਪਛਿਮਇਕਰਹੈ
ਪੱਛਮ ਵਿਚ ਇਕ ਸ਼ਾਹ ਦੀ ਪਤਨੀ ਰਹਿੰਦੀ ਸੀ।
ਕਾਮਵਤੀਤਾਕੌਜਗਕਹੈ
ਉਸ ਨੂੰ ਜਗਤ ਵਾਲੇ ਕਾਮਵਤੀ ਕਹਿੰਦੇ ਸਨ।
ਤਾਕੌਪਤਿਪਰਦੇਸਸਿਧਾਰੋ
ਉਸ ਦਾ ਪਤੀ ਪਰਦੇਸ ਚਲਿਆ ਗਿਆ।
ਬਰਖਬੀਤਗੇਗ੍ਰਿਹਸੰਭਾਰੋ॥੧॥
(ਕਈ) ਵਰ੍ਹੇ ਬੀਤ ਗਏ, ਪਰ (ਉਹ) ਘਰ ਵਲ ਨਾ ਆਇਆ ॥੧॥
ਸੁਧਿਪਤਿਕੀਅਬਲਾਤਜਿਦੀਨੀ
ਉਸ ਇਸਤਰੀ ਨੇ ਪਤੀ ਦੀ ਖ਼ਬਰ ਸਾਰ ਛਡ ਦਿੱਤੀ
ਸਾਮਾਨਨਿਕੀਤਿਨਗਤਿਲੀਨੀ
ਅਤੇ ਵੇਸਵਾਵਾਂ ('ਸਾਮਾਨਨਿ') ਦੀ ਚਾਲ ਫੜ ਲਈ।
ਊਚਨੀਚਨਹਿਠੌਰਬਿਚਾਰੈ
ਉਹ ਉੱਚੇ ਨੀਵੇਂ ਸਥਾਨ ਦਾ ਵਿਚਾਰ ਕੀਤੇ ਬਿਨਾ
ਜੋਚਾਹੈਤਿਹਸਾਥਬਿਹਾਰੈ॥੨॥
ਜਿਸ ਨਾਲ ਚਾਹੁੰਦੀ, ਉਸ ਨਾਲ ਵਿਲਾਸ ਕਰਦੀ ॥੨॥
ਤਬਲੌਨਾਥਤਵਨਕੋਆਯੋ
ਤਦ ਤਕ ਉਸ ਦਾ ਪਤੀ ਆ ਗਿਆ।
ਏਕਦੂਤਿਯਹਿਬੋਲਿਪਠਾਯੋ
ਉਸ ਨੇ ਇਕ ਦੂਤੀ ਨੂੰ ਬੁਲਾ ਲਿਆ।
ਕੋਊਮਿਲਾਇਮੋਹਿਤ੍ਰਿਯਦੀਜੈ
(ਉਸ ਨੂੰ ਕਿਹਾ) ਕੋਈ ਮੈਨੂੰ ਇਸਤਰੀ ਮਿਲਾ ਦੇਏ
ਜੋਚਾਹੈਚਿਤਮੈਸੋਊਲੀਜੈ॥੩॥
ਅਤੇ ਚਿਤ ਵਿਚ ਜੋ ਚਾਹੇ, ਉਹੀ ਲੈ ਲਏ ॥੩॥
ਵਾਕੀਨਾਰਿਦੂਤਿਯਹਿਭਾਈ
ਉਸ ਦੀ ਪਤਨੀ ਦੂਤੀ ਨੂੰ ਚੰਗੀ ਲਗੀ।
ਆਨਿਸਾਹੁਕੋਤੁਰਤਮਿਲਾਈ
ਉਸ ਨੂੰ ਤੁਰਤ ਸ਼ਾਹ ਨਾਲ ਆਣ ਮਿਲਾਇਆ।
ਸਾਹੁਜਬੈਤਿਨਬਾਲਪਛਾਨਿਯੋ
ਜਦ ਉਸ ਇਸਤਰੀ ਨੇ ਸ਼ਾਹ ਨੂੰ ਪਛਾਣ ਲਿਆ