GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1064
Display Settings
ਬੀਸਜ੍ਵਾਨਬਿਚਿਹ੍ਵੈਕਰਿਗਯੋ॥੧੧॥
ਜੋ ਵੀਹ ਜਵਾਨਾਂ ਵਿਚੋਂ ਹੋ ਕੇ ਲੰਘ ਗਿਆ (ਅਰਥਾਤ ਪਾਰ ਹੋ ਗਿਆ) ॥੧੧॥
ਬਹੁਰਿਤਾਨਧਨੁਬਾਨਚਲਾਯੋ
ਉਸ ਨੇ ਫਿਰ ਧਨੁਸ਼ ਖਿਚ ਕੇ ਬਾਣ ਚਲਾਇਆ।
ਤਬਹੀਬੀਸਘੋਰਯਨਘਾਯੋ
ਤਦੋਂ ਹੀ ਵੀਹ ਘੋੜੇ ਮਾਰ ਦਿੱਤੇ।
ਏਕਹਿਬਾਰਪ੍ਰਾਨਬਿਨੁਭਏ
ਇਕੋ ਵਾਰ ਪ੍ਰਾਣਾਂ ਤੋਂ ਹੀਣ ਹੋ ਗਏ।
ਗਿਰਿਗਿਰਿਮਨੋਮੁਨਾਰਾਗਏ॥੧੨॥
(ਇੰਜ ਲਗਦਾ ਸੀ) ਮਾਨੋ ਮੁਨਾਰੇ ਡਿਗ ਪਏ ਹੋਣ ॥੧੨॥
ਤੀਜੀਬਹੁਰਿਉਠਵਨੀਕਰੀ
(ਉਸ ਨੇ) ਤੀਜੀ ਵਾਰ ਧਾਵਾ ਕੀਤਾ।
ਛੋਡਿਯੋਬਾਨਨੈਕੁਨਹਿਡਰੀ
ਬਾਣ ਛਡ ਦਿੱਤਾ ਅਤੇ ਜ਼ਰਾ ਜਿੰਨੀ ਵੀ ਨਾ ਡਰੀ।
ਤੀਸਬੀਰਇਕਬਾਰਬਿਦਾਰੇ
ਤੀਹ ਸੂਰਮੇ ਇਕੋ ਵਾਰ ਮਾਰ ਦਿੱਤੇ।
ਮਾਨੋਪਵਨਪਤ੍ਰਸੇਝਰੇ॥੧੩॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹਵਾ ਨੇ ਪੱਤਰ ਝਾੜੇ ਹੋਣ ॥੧੩॥
ਏਕਬਾਨਜਬਬਾਲਪ੍ਰਹਾਰੈ
ਜਦ ਇਸਤਰੀ ਇਕ ਬਾਣ ਛਡਦੀ ਸੀ
ਬੀਸਤੀਸਛਿਤਪੈਭਟਡਾਰੈ
ਤਾਂ ਵੀਹ ਤੀਹ ਜਵਾਨ ਧਰਤੀ ਉਤੇ ਸੁਟ ਦਿੰਦੀ ਸੀ।
ਚਪਲਤੁਰੈਤ੍ਰਿਯਚਤੁਰਿਧਵਾਵੈ
ਚੁਸਤ ਘੋੜੇ ਨੂੰ ਚਤੁਰ ਇਸਤਰੀ ਇਸ ਤਰ੍ਹਾਂ ਦੌੜਾਉਂਦੀ ਸੀ
ਏਕਘਾਇਤਨਲਗਨਪਾਵੈ॥੧੪॥
ਕਿ ਸ਼ਰੀਰ ਨੂੰ ਇਕ ਵੀ ਜ਼ਖ਼ੁਮ ਨਾ ਲਗ ਸਕਦਾ ॥੧੪॥
ਜਲਮੌਜਨੁਕਗੰਗੇਰੀਝਮਕੈ
ਮਾਨੋ ਜਲ ਵਿਚ ਗੰਗੇਰੀ (ਜੁਲਾਹਾ) ਤੇਜ਼ ਗਤੀ ਨਾਲ ਚਲਦਾ ਹੋਵੇ।
ਘਨਮੈਮਨੋਦਾਮਿਨੀਦਮਕੈ
ਜਾਂ ਮਾਨੋ ਬਦਲ ਵਿਚ ਬਿਜਲੀ ਚਮਕਦੀ ਹੋਵੇ।
ਏਕੈਬਾਨਬੀਸਭਟਗਿਰੈ
ਇਕ ਬਾਣ ਨਾਲ ਵੀਹ ਸੂਰਮੇ ਡਿਗਦੇ ਸਨ।
ਬਖਤਰਰਹੇਜੇਬਾਜਿਰੇ॥੧੫॥
ਨਾ ਕਵਚ ਰਹੇ ਸਨ ਅਤੇ ਨਾ ਹੀ ਕਵਚਾਂ ਦੀ ਸ਼ਾਨ ਰਹੀ ਸੀ ॥੧੫॥
ਅੜਿਲ
ਅੜਿਲ:
ਬਹੁਰਿਕ੍ਰੋਧਕਰਿਬਾਲਇਕਬਾਨਪ੍ਰਹਾਰਿਯੋ
ਫਿਰ ਕ੍ਰੋਧ ਕਰ ਕੇ ਇਸਤਰੀ ਨੇ ਇਕ ਬਾਣ ਚਲਾਇਆ।
ਬੀਸਬਾਜਬਿਚਕਰਿਹ੍ਵੈਬਾਨਪਧਾਰਿਯੋ
ਉਹ ਬਾਣ ਵੀਹ ਘੋੜਿਆਂ ਵਿਚੋਂ ਲੰਘ ਗਿਆ।
ਤਰਫਰਾਇਛਿਤਮਾਝਸੁਭਟਬਿਨੁਸੁਧਭਏ
ਤੜਫਦੇ ਹੋਏ ਸੂਰਮੇ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਏ।
ਹੋਆਏਜਗਤਮਾਝਨਿਜੁਜਨਨੀਜਏ॥੧੬॥
(ਇੰਜ ਲਗਦਾ ਸੀ) ਮਾਨੋ ਉਹ ਜਗਤ ਵਿਚ ਆਏ ਹੀ ਨਾ ਹੋਣ, ਜਾਂ ਮਾਂਵਾਂ ਨੇ ਜਨਮੇ ਹੀ ਨਾ ਹੋਣ ॥੧੬॥
ਸਹਸਸੂਰਮਾਜਬਤ੍ਰਿਯਦੀਏਸੰਘਾਰਿਕੈ
ਜਦ ਉਸ ਇਸਤਰੀ ਨੇ ਹਜ਼ਾਰ ਸੂਰਮੇ ਮਾਰ ਦਿੱਤੇ
ਚੰਦ੍ਰਭਾਨਰਿਸਿਭਰਿਯੋਸੁਤਿਨੈਨਿਹਾਰਿਕੈ
ਤਾਂ ਉਸ ਨੂੰ ਵੇਖ ਕੇ ਚੰਦ੍ਰ ਭਾਨ ਰੋਹ ਨਾਲ ਭਰ ਗਿਆ।
ਚਾਬੁਕਮਾਰਿਤੁਰੰਗਤੁਰੰਤਧਵਾਇਯੋ
(ਉਸ ਨੇ) ਘੋੜੇ ਨੂੰ ਚਾਬਕ ਮਾਰ ਕੇ ਤੇਜ਼ੀ ਨਾਲ ਦੌੜਾਇਆ।
ਹੋਤ੍ਰਿਯਤਿਹਹਨ੍ਯੋਬਾਨਤੁਰੰਗਹਿਘਾਇਯੋ॥੧੭॥
ਪਰ ਇਸਤਰੀ ਨੇ ਉਸ ਨੂੰ ਨਾ ਮਾਰਿਆ, ਬਾਣ ਨਾਲ ਘੋੜਾ ਮਾਰ ਦਿੱਤਾ ॥੧੭॥
ਜੀਤਿਜੀਤਿਕਰਿਬਾਲਸੂਰਮਾਬਸਿਕਏ
ਇਸਤਰੀ ਨੇ ਸੂਰਮਿਆਂ ਨੂੰ ਜਿਤ ਜਿਤ ਕੇ ਵਸ ਵਿਚ ਕਰ ਲਿਆ
ਸਭਸੂਰਨਕੇਸੀਸਸਕਲਬੁਕਚਾਦਏ
ਅਤੇ ਸਾਰਿਆਂ ਸੂਰਮਿਆਂ ਦੇ ਸਿਰ ਉਤੇ ਗੰਢਾਂ ('ਬੁਕਚਾ') ਚੁਕਾ ਦਿੱਤੀਆਂ।
ਜਹਤੇਧਨੁਲੈਗਏਤਜੇਤਹਆਇਕੈ
ਜਿਥੋਂ ਉਹ ਧਨ ਲਿਆਏ ਸਨ, ਉਥੇ ਛਡ ਕੇ ਆਏ।
ਹੋਤੁਮਲਜੁਧਕਰਿਨਾਰਿਚਰਿਤ੍ਰਦਿਖਾਇਕੈ॥੧੮॥
ਉਸ ਇਸਤਰੀ ਨੇ ਚਰਿਤ੍ਰ ਵਿਖਾ ਕੇ ਘਮਸਾਨ ਯੁੱਧ ਕੀਤਾ ॥੧੮॥
ਏਕਸਦਨਤੇਛੋਰਿਤੁਰੈਤਾਕੌਦਿਯੋ
(ਉਸ ਨੇ) ਘਰ ਤੋਂ ਇਕ ਘੋੜਾ ਕਢਵਾ ਕੇ ਉਸ ਨੂੰ ਦਿੱਤਾ
ਚੰਦ੍ਰਭਾਨਜਾਟੂਕੌਕਰਿਅਪਨੋਲਿਯੋ
ਅਤੇ ਚੰਦ੍ਰ ਭਾਨ ਜਾਟੂ ਨੂੰ ਆਪਣਾ ਬਣਾ ਲਿਆ।
ਚੋਰਬ੍ਰਿਤਿਕੋਤੁਰਤਤਬੈਤਿਨਤ੍ਯਾਗਿਯੋ
ਉਸ ਨੇ ਤੁਰਤ ਚੋਰ ਬਿਰਤੀ ਨੂੰ ਤਿਆਗ ਦਿੱਤਾ
ਸ੍ਰੀਜਦੁਪਤਿਕੇਜਾਪਬਿਖੈਅਨੁਰਾਗਿਯੋ॥੧੯॥
ਅਤੇ ਸ੍ਰੀ ਕ੍ਰਿਸ਼ਨ (ਭਗਵਾਨ) ਦੇ ਜਾਪ ਵਿਚ ਮਗਨ ਹੋ ਗਿਆ ॥੧੯॥
ਦੋਹਰਾ
ਦੋਹਰਾ:
ਚੰਦ੍ਰਭਾਨਕੌਜੀਤਿਕਰਿਤਹਤੇਕਿਯੋਪਯਾਨ
ਚੰਦ੍ਰ ਭਾਨ ਨੂੰ ਜਿਤ ਕੇ ਉਥੋਂ ਚਲ ਪਈ
ਜਹਾਆਪਨੋਪਤਿਹੁਤੋਤਹਾਗਈਰੁਚਿਮਾਨ॥੨੦॥
ਅਤੇ ਜਿਥੇ ਉਸ ਦਾ ਪਤੀ ਸੀ, ਉਥੇ ਪ੍ਰਸੰਨਤਾ ਪੂਰਵਕ ਜਾ ਪਹੁੰਚੀ ॥੨੦॥
ਚੌਪਈ
ਚੌਪਈ:
ਦੁਹਕਰਿਕਰਮਨਾਰਿਤਿਨਕੀਨੋ
ਉਸ ਇਸਤਰੀ ਨੇ ਬੜਾ ਔਖਾ ਕੰਮ ਕੀਤਾ।
ਸਭਹੀਜੀਤਿਬੈਰਿਯਨੁਲੀਨੋ
(ਉਸ ਨੇ) ਸਾਰਿਆਂ ਵੈਰੀਆਂ ਨੂੰ ਜਿਤ ਲਿਆ।
ਬਹੁਰੋਮਿਲੀਨਾਥਸੌਜਾਈ
ਫਿਰ ਜਾ ਕੇ ਪਤੀ ਨੂੰ ਮਿਲੀ
ਪਿਯਕੌਮਦ੍ਰਦੇਸਲੈਆਈ॥੨੧॥
ਅਤੇ ਪ੍ਰਿਯ ਨੂੰ ਮਦ੍ਰ ਦੇਸ ਲੈ ਆਈ ॥੨੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਛਿਹਤਰਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੭੬॥੩੪੫੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੬॥੩੪੫੬॥ ਚਲਦਾ॥
ਚੌਪਈ
ਚੌਪਈ:
ਮੈਨਲਤਾਅਬਲਾਇਕਸੁਨੀ
ਮੈਨ ਲਤਾ ਨਾਂ ਦੀ ਇਕ ਇਸਤਰੀ ਸੁਣੀਂਦੀ ਸੀ
ਬੇਦਪੁਰਾਨਸਾਸਤ੍ਰਬਹੁਗੁਨੀ
ਜੋ ਵੇਦ, ਪੁਰਾਣ ਅਤੇ ਸ਼ਾਸਤ੍ਰ ਆਦਿ ਵਿਚ ਗੁਣਵਾਨ ਸੀ।
ਬਡੇਸਾਹੁਕੀਸੁਤਾਭਣਿਜੈ
ਉਹ ਵੱਡੇ ਸ਼ਾਹ ਦੀ ਪੁੱਤਰੀ ਦਸੀ ਜਾਂਦੀ ਸੀ।
ਤਾਕੇਕੋਪਟਤਰਕਹਿਦਿਜੈ॥੧॥
ਉਸ ਦੀ ਉਪਮਾ ਕਿਸ ਨਾਲ ਦਿੱਤੀ ਜਾਵੇ? ॥੧॥
ਅੜਿਲ
ਅੜਿਲ:
ਮੈਨਲਤਾਇਕਬਡੋਜਹਾਜਮੰਗਾਇਯੋ
ਮੈਨ ਲਤਾ ਨੇ ਇਕ ਵੱਡਾ ਜਹਾਜ਼ ਮੰਗਵਾਇਆ।
ਖਾਨਪਾਨਬਹੁਦਿਨਕੋਬੀਚਡਰਾਇਯੋ
ਬਹੁਤ ਦਿਨਾਂ ਲਈ ਉਸ ਵਿਚ ਖਾਣ ਪੀਣ ਦੀ ਸਾਮਗ੍ਰੀ ਰਖ ਲਈ।
ਛੋਰਿਨਾਥਕੋਧਾਮਆਪੁਤਿਤਕੌਚਲੀ
ਸੁਆਮੀ ਦਾ ਘਰ ਛਡ ਕੇ ਆਪ ਉਧਰ ਨੂੰ ਚਲ ਪਈ
ਹੋਲੀਨੇਅਪੁਨੇਸੰਗਪਚਾਸਿਕਸੁਭਅਲੀ॥੨॥
ਅਤੇ ਆਪਣੇ ਨਾਲ ਪੰਜਾਹ ਕੁ ਸਹੇਲੀਆਂ ਲੈ ਲਈਆਂ ॥੨॥
ਜਬਸਮੁੰਦ੍ਰਮੈਗਈਤਬੈਤਿਨਯੌਕਿਯੋ
ਜਦ ਉਹ ਸਮੁੰਦਰ ਵਿਚ ਗਈ ਤਾਂ ਉਸ ਨੇ ਇੰਜ ਕੀਤਾ।
ਸਾਠਿਹਾਥਿਕੋਬਾਸਿਮੰਗਾਇਤਬੈਲਿਯੋ
ਤਦ ਸਠ ਹੱਥ ਲੰਬਾ ਬਾਂਸ ਮੰਗਵਾ ਲਿਆ।
ਤਾਸੌਬੈਰਕਬਾਧੀਬਡੀਬਨਾਇਕੈ
ਉਸ ਨਾਲ ਇਕ ਵੱਡੀ ਝੰਡੀ ('ਬੈਰਕ') ਬੰਨ੍ਹ ਦਿੱਤੀ।
ਹੋਵਾਅੰਚਰਕੇਸੰਗਦਈਆਗਿਜਰਾਇਕੈ॥੩॥
ਉਸ ਨਾਲ ਬੰਨ੍ਹੇ ਕਪੜੇ ਨੂੰ ਅਗ ਲਗਾ ਦਿੱਤੀ ॥੩॥
ਹੇਰਿਆਗਿਕਹਜਿਯਨਅਚੰਭਵਅਤਿਭਯੋ
ਉਸ ਅੱਗ ਨੂੰ ਵੇਖ ਕੇ ਸਮੁੰਦਰੀ ਜੀਵ ਬਹੁਤ ਹੈਰਾਨ ਹੋ ਗਏ।
ਜਨੁਕਸਮੁੰਦ੍ਰਕੇਬੀਚਦੂਸਰੋਸਸਿਵਯੋ
ਮਾਨੋ ਸਮੁੰਦਰ ਵਿਚ ਦੂਜਾ ਚੰਦ੍ਰਮਾ ਚੜ੍ਹ ਪਿਆ ਹੋਵੇ।
ਜ੍ਯੋਂਜ੍ਯੋਂਤਾਕਹਬੈਠਿਮਲਾਹਚਲਾਵਹੀ
ਜਿਉਂ ਜਿਉਂ ਉਸ ਨੂੰ ਬੈਠ ਕੇ ਮਲਾਹ ਚਲਾਉਂਦਾ ਸੀ
ਹੋਮਛਕਛਸੰਗਿਹੇਰਿਚਲੇਤਹਆਵਹੀ॥੪॥
ਤਾਂ ਮੱਛ ਕੱਛ ਵੇਖ ਕੇ ਉਸ ਦੇ ਨਾਲ ਚਲਦੇ ਆਉਂਦੇ ਸਨ ॥੪॥
ਚਾਲਿਸਕੋਸਪ੍ਰਮਾਨਜਹਾਜਜਬਾਇਯੋ
ਜਦ ਜਹਾਜ਼ ੪੦ ਕੋਹ ਤਕ ਚਲ ਕੇ ਆ ਗਿਆ
ਮਛਕਛਸਭਅਧਿਕਹ੍ਰਿਦੈਸੁਖਪਾਇਯੋ
ਤਾਂ ਮੱਛ ਕੱਛ ਆਦਿ ਸਭ ਨੇ ਹਿਰਦੇ ਵਿਚ ਬਹੁਤ ਸੁਖ ਪਾਇਆ।
ਯਾਫਲਕੌਹਮਅਬਹੀਪਕਰਿਚਬਾਇਹੈ
(ਸੋਚਦੇ ਸਨ) ਇਸ ਫਲ ਨੂੰ ਅਸੀਂ ਹੁਣੇ ਪਕੜ ਕੇ ਚਬਾਵਾਂਗੇ
ਹੋਬਹੁਰਿਆਪੁਨੇਧਾਮਸਕਲਚਲਿਜਾਇਹੈ॥੫॥
ਅਤੇ ਫਿਰ ਅਸੀਂ ਸਾਰੇ ਆਪਣੇ ਘਰਾਂ ਨੂੰ ਚਲੇ ਜਾਵਾਂਗੇ ॥੫॥
ਮਛਕਛਅਰੁਜੀਵਬਹੁਤਮਿਲਿਜੋਧਏ
ਮੱਛ ਕੱਛ ਅਤੇ ਹੋਰ ਜੀਵ ਜੋ (ਜਹਾਜ਼ ਦੇ ਨਾਲ) ਮਿਲ ਕੇ ਚਲੇ ਸਨ,
ਤਿਨਕੇਬਲੁਸੌਅਧਿਕਰਤਨਆਵਤਭਏ
ਉਨ੍ਹਾਂ ਦੇ ਬਲ ਨਾਲ ਬਹੁਤ ਸਾਰੇ ਰਤਨ ਵੀ (ਉਪਰ ਜਾਂ ਕੰਢੇ ਵਲ) ਆ ਗਏ।
ਮੈਨਲਤਾਤਬਦੀਨੀਆਗਿਬੁਝਾਇਕੈ
ਮੈਨ ਲਤਾ ਨੇ ਤਦ ਅੱਗ ਬੁਝਾ ਦਿੱਤੀ
ਹੋਮਛਕਛਚਕਿਰਹੇਅਨਿਕਦੁਖਪਾਇਕੈ॥੬॥
ਅਤੇ ਮੱਛ ਕੱਛ ਹੈਰਾਨ ਹੋ ਕੇ ਅਨੇਕ ਤਰ੍ਹਾਂ ਦੇ ਦੁਖ ਪਾਣ ਲਗੇ ॥੬॥
ਤਿਨਕੇਠਟਕਤਬਾਰਿਤਹਾਤੇਚਲਿਗਯੋ
ਉਨ੍ਹਾਂ ਦੇ ਉਥੇ ਠਠੰਬਰ ਕੇ ਖੜੋ ਜਾਣ ਨਾਲ ਪਾਣੀ ਅਗੇ ਨੂੰ ਵਧ ਗਿਆ।
ਜੀਵਤਹੀਸਭਰਹੇਅਧਿਕਦੁਖਿਤਭਯੋ
ਉਹ ਸਭ ਜੀਉਂਦੇ ਰਹੇ ਅਤੇ ਬਹੁਤ ਦੁਖੀ ਹੋਏ।
ਮਨਿਮਾਨਿਕਤਬਲੀਨੇਬਾਲਉਠਾਇਕੈ
ਤਦ ਮਣੀਆਂ ਅਤੇ ਰਤਨਾਂ ਨੂੰ ਇਸਤਰੀ ਨੇ ਚੁਕ ਲਿਆ।