GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1063
Display Settings
ਬਡੋਮੁਨਾਰਉਸਾਰਿਤ੍ਰਿਯਤਾਮੈਦਈਚਿਨਾਇ॥੨੮॥
ਅਤੇ ਇਕ ਵੱਡਾ ਮੁਨਾਰਾ ਉਸਾਰ ਕੇ ਉਸ ਵਿਚ ਇਸਤਰੀ ਨੂੰ ਚਿਣਵਾ ਦਿੱਤਾ ॥੨੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਪਚਹਤਰਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੭੫॥੩੪੩੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੫॥੩੪੩੫॥ ਚਲਦਾ॥
ਅੜਿਲ
ਅੜਿਲ:
ਜਗਬੰਦਨਇਕਸਾਹੁਬਡੋਸੁਬਖਾਨਿਯੈ
ਜਗਬੰਦਨ ਨਾਂ ਦਾ ਇਕ ਵੱਡਾ ਸ਼ਾਹ ਦਸਿਆ ਜਾਂਦਾ ਸੀ
ਅਪ੍ਰਮਾਨਧਨੁਜਾਕੇਧਾਮਪ੍ਰਮਾਨਿਯੈ
ਜਿਸ ਦੇ ਘਰ ਬੇਸ਼ੁਮਾਰ ਧਨ ਮੰਨਿਆ ਜਾਂਦਾ ਸੀ।
ਮਤੀਸੁਬੀਰਤ੍ਰਿਯਾਸੁਭਤਾਹਿਭਨਿਜਿਯੈ
ਬੀਰ ਮਤੀ ਉਸ ਦੀ ਚੰਗੀ ਇਸਤਰੀ ਦਸੀ ਜਾਂਦੀ ਸੀ।
ਹੋਸਸਿਕੌਜਾਕੀਪ੍ਰਭਾਬਦਨਕੀਦਿਜਿਯੈ॥੧॥
ਉਸ ਦੇ ਮੁਖ ਦੀ ਪ੍ਰਭਾ (ਦੀ ਤੁਲਨਾ) ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ ॥੧॥
ਚੌਪਈ
ਚੌਪਈ:
ਤਾਕੋਨਾਥਵਿਲਾਇਤਗਯੋ
ਉਸ ਦਾ ਪਤੀ ਵਿਦੇਸ਼ ਗਿਆ ਸੀ
ਆਵਤਮਦ੍ਰਦੇਸਨਹਿਭਯੋ
ਪਰ (ਚਿਰ ਤਕ) ਮਦ੍ਰ ਦੇਸ਼ ਨੂੰ ਨਾ ਮੁੜਿਆ।
ਲਿਖਿਪਤਿਯਾਅਬਲਾਬਹੁਹਾਰੀ
ਇਸਤਰੀ ਉਸ ਨੂੰ ਚਿੱਠੀਆਂ ਲਿਖ ਲਿਖ ਕੇ ਥਕ ਗਈ,
ਨਿਜੁਪਤਿਕੀਨਹਿਪ੍ਰਭਾਨਿਹਾਰੀ॥੨॥
ਪਰ ਉਸ ਨੇ ਆਪਣੇ ਪਤੀ ਦੀ ਸੂਰਤ ਨਾ ਵੇਖੀ ॥੨॥
ਤਿਨਤ੍ਰਿਯਅਧਿਕਉਪਾਇਬਨਾਏ
ਉਸ ਇਸਤਰੀ ਨੇ ਬਹੁਤ ਉਪਾ ਕੀਤੇ,
ਤਹਹੀਰਹੇਨਾਥਨਹਿਆਏ
(ਪਰ) ਪਤੀ ਉਥੇ ਹੀ ਰਿਹਾ, (ਘਰ) ਨਾ ਆਇਆ।
ਲਾਲਮਿਲੇਬਿਨੁਬਾਲਕੁਲਾਈ
ਪ੍ਰੀਤਮ ਦੇ ਮਿਲੇ ਬਿਨਾ ਪ੍ਰਿਯਾ ਵਿਆਕੁਲ ਹੋ ਗਈ।
ਸਭਧਨਲੈਸੰਗਤਹੀਸਿਧਾਈ॥੩॥
ਸਾਰਾ ਧਨ ਨਾਲ ਲੈ ਕੇ ਉਧਰ ਨੂੰ ਚਲ ਪਈ ॥੩॥
ਚੰਦ੍ਰਭਾਨਜਾਟੂਬਟਿਹਾਯੋ
ਚੰਦ੍ਰਭਾਨ ਜਾਟੂ ਨਾਂ ਦਾ ਇਕ ਧਾੜਵੀ ('ਬਟਿਹਾਯੋ') ਸੀ।
ਲੂਟਨਮਾਲਬਾਲਕੋਆਯੋ
(ਉਹ ਉਸ) ਇਸਤਰੀ ਦਾ ਮਾਲ ਲੁਟਣ ਲਈ ਆਇਆ।
ਜੋਕਰਚੜਿਯੋਛੀਨਿਸਭਲੀਨੋ
ਜੋ ਹੱਥ ਲਗਾ ਸਭ ਖੋਹ ਲਿਆ।
ਰੰਚਕੰਚਤਿਹਰਹਨਦੀਨੋ॥੪॥
ਉਸ ਕੋਲ ਕੁਝ ਵੀ ਨਾ ਰਹਿਣ ਦਿੱਤਾ ॥੪॥
ਭੁਜੰਗਛੰਦ
ਭੁਜੰਗ ਛੰਦ:
ਜਬੈਮਾਲਕੋਲੂਟਿਕੈਕੈਸਿਧਾਏ
ਜਦ ਉਹ (ਬਟਮਾਰ ਤੇ ਉਸ ਦੇ ਸਾਥੀ) ਮਾਲ ਲੁਟ ਕੇ ਚਲ ਪਏ।
ਤਬੈਕੂਕਿਕੈਨਾਰਿਬੈਨ੍ਰਯੋਸੁਨਾਏ
ਤਦ ਉਸ ਇਸਤਰੀ ਨੇ ਕੂਕ ਕੇ ਕਿਹਾ,
ਸੁਨੋਬੈਨਭਾਈਇਹੈਕਾਜਕੀਜੋ
ਹੇ ਭਰਾਵੋ! ਗੱਲ ਸੁਣੋ, ਇਹ ਕੰਮ ਕਰੋ।
ਰਹੋਹ੍ਯਾਂਨਹੀਦੂਰਿਕੋਪੈਂਡਲੀਜੋ॥੫॥
ਇਥੇ ਨਾ ਰਹੋ, ਦੂਰ ਦਾ ਰਾਹ ਪਕੜੋ ॥੫॥
ਚੌਪਈ
ਚੌਪਈ:
ਜੌਇਹਬਾਤਨਾਥਸੁਨਿਲੈਹੈ
ਜੇ ਇਹ ਗੱਲ ਮੇਰਾ ਪਤੀ ਸੁਣ ਲਵੇਗਾ
ਤੁਮਤੇਜਾਨਏਕਨਹਿਦੈਹੈ
ਤਾਂ ਤੁਹਾਡੇ ਵਿਚੋਂ ਇਕ ਨੂੰ ਵੀ ਜਾਣ ਨਹੀਂ ਦੇਵੇਗਾ।
ਲੈਹੈਛੀਨਿਤਰੇਕੇਘੋਰਾ
(ਉਹ) ਤੇਰੇ ਹੇਠ ਦਾ ਘੋੜਾ ਵੀ ਖੋਹ ਲਏਗਾ।
ਤੁਮਰੋਰਹਿਯੋਜਿਯਬਜਗਥੋਰਾ॥੬॥
(ਮੈਨੂੰ ਇੰਜ ਲਗਦਾ ਹੈ ਕਿ) ਤੇਰਾ ਜਗਤ ਵਿਚ ਜੀਉਣਾ ਥੋੜਾ ਹੀ ਰਹਿ ਗਿਆ ਹੈ ॥੬॥
ਇਨਇਹਬਾਤਚਿਤਨਹਿਆਨੀ
ਇਨ੍ਹਾਂ ਨੇ ਇਹ ਗੱਲ ਚਿਤ ਵਿਚ ਨਾ ਲਿਆਂਦੀ।
ਮੂੜਤ੍ਰਿਯਾਬਰਰਾਤਪਛਾਨੀ
(ਅਤੇ ਇਸ ਨੂੰ) ਮੂਰਖ ਇਸਤਰੀ ਦਾ ਬੁੜਬੁੜਾਉਣਾ ਸਮਝਿਆ।
ਯਾਕੋਨਾਥਹਮਰਕਾਕਰਿਹੈ
ਇਸ ਦਾ ਪਤੀ ਸਾਡਾ ਕੀ ਕਰ ਲਏਗਾ।
ਸਹਸਸ੍ਵਾਰਕੋਏਕਸੰਘਾਰਿਹੈ॥੭॥
ਹਜ਼ਾਰ ਸਵਾਰਾਂ ਨੂੰ (ਉਹ) ਇਕਲਾ ਮਾਰ ਦੇਵੇਗਾ ॥੭॥
ਲੂਟਿਸਕਲਧਨੁਜਬੈਸਿਧਾਏ
ਜਦ ਉਹ ਸਾਰਾ ਧਨ ਲੁਟ ਕੇ ਚਲੇ ਗਏ
ਤਬਅਬਲਾਨਰਬਸਤ੍ਰਬਨਾਏ
ਤਦ ਇਸਤਰੀ ਨੇ ਪੁਰਸ਼ ਦੇ ਬਸਤ੍ਰ ਧਾਰਨ ਕਰ ਲਏ।
ਕਟਿਸੋਕਸਿਕ੍ਰਿਪਾਨਤਿਯਲੀਨੀ
ਉਸ ਨੇ ਲਕ ਨਾਲ ਕ੍ਰਿਪਾਨ ਕਸ ਲਈ
ਕਸਿਸਕਮਾਨਕਰੈਰੀਕੀਨੀ॥੮॥
ਅਤੇ ਕਠੋਰ ਕਮਾਨ ਖਿਚ ਲਈ ॥੮॥
ਅਰੁਨਤੁਰੰਗਅਰੂੜਿਤਭਈ
ਉਹ ਲਾਲ ਘੋੜੇ ਉਤੇ ਚੜ ਬੈਠੀ
ਪਵਨਗਵਨਤੇਸੀਘ੍ਰਸਿਧਈ
ਅਤੇ ਪੌਣ ਦੀ ਗਤੀ ਨਾਲੋਂ ਵੀ ਜਲਦੀ ਚਲ ਪਈ।
ਜਾਇਸ੍ਵਾਰਤ੍ਰਿਯਸਹੰਸ੍ਰਹੰਕਾਰੋ
ਜਾ ਕੇ ਉਸ ਇਸਤਰੀ ਨੇ ਹਜ਼ਾਰ ਸਵਾਰਾਂ ਨੂੰ ਵੰਗਾਰਿਆ
ਕੈਧਨੁਦੇਹੁਕਿਸਸਤ੍ਰਸੰਭਾਰੋ॥੯॥
ਕਿ ਜਾਂ ਤਾਂ ਧਨ ਦੇ ਦਿਓ ਜਾਂ ਫਿਰ ਹਥਿਆਰ ਪਕੜ ਲਵੋ ॥੯॥
ਸਭਹਿਨਕੋਪਬੈਨਸੁਨਿਕੀਨੋ
ਸਭ ਨੇ (ਇਹ) ਬੋਲ ਸੁਣ ਕੇ ਬਹੁਤ ਗੁੱਸਾ ਕੀਤਾ
ਤਾਕੌਅਧਿਕਗਾਰਿਯਨਦੀਨੋ
ਅਤੇ ਉਸ ਨੂੰ ਬਹੁਤ ਗਾਲ੍ਹੀਆਂ ਦਿੱਤੀਆਂ।
ਤੋਤੇਮੂੜਕਹਾਹਮਡਰਿਹੈ
ਹੇ ਮੂਰਖ! ਤੇਰੇ ਤੋਂ ਕੀ ਅਸੀਂ ਡਰ ਜਾਈਏ
ਸਹਸਸ੍ਵਾਰਏਕਲਤੇਟਰਿਹੈ॥੧੦॥
ਅਤੇ ਇਕ ਹਜ਼ਾਰ ਸਵਾਰ ਤੇਰੇ ਇਕਲੇ ਤੋਂ ਭਜ ਜਾਈਏ ॥੧੦॥
ਗਹਿਧਨੁਹਾਥਕੋਪਤ੍ਰਿਯਭਰੀ
ਹੱਥ ਵਿਚ ਧਨੁਸ਼ ਫੜ ਕੇ ਇਸਤਰੀ ਕ੍ਰੋਧ ਨਾਲ ਭਰ ਗਈ
ਤੁਰੈਧਵਾਇਉਠਵਨੀਕਰੀ
ਅਤੇ ਘੋੜਾ ਦੌੜਾ ਕੇ ਧਾਵਾ ('ਉਠਵਨੀ') ਕਰ ਦਿੱਤਾ।
ਏਕਬਿਸਿਖਕਰਿਕੋਪਚਲਯੋ
ਕ੍ਰੋਧਿਤ ਹੋ ਕੇ ਇਕ ਤੀਰ ਚਲਾਇਆ