GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1062
Display Settings
ਹੋਦੀਨੋਧਨੁਜਚਲਾਇਧਨੁਖਦ੍ਰਿੜਸਾਧਿਕਰਿ॥੧੬॥
ਅਤੇ ਧਨੁਸ਼ ਨੂੰ ਦ੍ਰਿੜ੍ਹਤਾ ਨਾਲ ਪਕੜ ਕੇ ਬਾਣ ਚਲਾ ਦਿੱਤਾ ॥੧੬॥
ਸੁਨੁਕੁਅਰਜੂਅਬਜੌਤੁਮਮੋਕੌਬਰੌ
ਹੇ ਕੁੰਵਰ ਜੀ! ਸੁਣੋ, ਜੇ ਹੁਣ ਤੁਸੀਂ ਮੇਰੇ ਨਾਲ ਵਿਆਹ ਕਰੋ,
ਤੌਮੈਦੇਊਬਤਾਇਰਾਜਗੜਕੋਕਰੌ
ਤਾਂ ਮੈਂ ਤੁਹਾਨੂੰ (ਗੁਪਤ ਭੇਦ) ਦਸ ਦਿਆਂਗੀ ਕਿ ਕਿਲ੍ਹੇ ਉਤੇ ਕਿਵੇਂ ਰਾਜ ਕਰੋ।
ਪ੍ਰਥਮਬ੍ਯਾਹਿਮੋਸੌਕਰਿਬੋਠਹਰਾਇਯੈ
ਪਹਿਲਾਂ ਮੇਰੇ ਨਾਲ ਵਿਆਹ ਪੱਕਾ ਕਰੋ
ਹੋਤੈਸਹਿਪਤਿਯਾਸਰਸੋਬਾਧਿਚਲਾਇਯੈ॥੧੭॥
ਅਤੇ ਇਸੇ ਤਰ੍ਹਾਂ ਚਿੱਠੀ ਬੰਨ੍ਹ ਕੇ ਤੀਰ ਚਲਾਓ ॥੧੭॥
ਬ੍ਯਾਹਕੁਅਰਤਾਸੌਕਰਿਬੋਠਹਰਾਇਯੋ
ਉਸ ਇਸਤਰੀ ਨਾਲ ਵਿਆਹ ਕਰਨ ਲਈ ਕੁੰਵਰ ਮੰਨ ਗਿਆ।
ਵੈਸਹਿਪਤਿਯਾਸਰਸੌਬਾਧਿਬਗਾਇਯੋ
ਉਸੇ ਤਰ੍ਹਾਂ ਤੀਰ ਨਾਲ ਬੰਨ੍ਹ ਕੇ ਚਿੱਠੀ ਭੇਜ ਦਿੱਤੀ।
ਗੜਗਾੜੇਕੇਮਾਝਪਰਿਯੋਸਰਜਾਇਕਰਿ
ਤੀਰ ਮਜ਼ਬੂਤ ਕਿਲ੍ਹੇ ਦੇ ਅੰਦਰ ਜਾ ਕੇ ਡਿਗਿਆ।
ਹੋਨਿਰਖਿਅੰਕਤਿਹਨਾਰਿਲਿਯੋਉਰਲਾਇਕਰਿ॥੧੮॥
ਉਸ (ਚਿੱਠੀ ਦੇ) ਅੱਖਰ ਵੇਖ ਕੇ ਇਸਤਰੀ ਨੇ ਛਾਤੀ ਨਾਲ ਲਗਾ ਲਈ ॥੧੮॥
ਦੋਹਰਾ
ਦੋਹਰਾ:
ਬਿਸਿਖਪਹੂਚ੍ਯੋਮੀਤਕੋਪਤਿਯਾਲੀਨੇਸੰਗ
ਮਿਤਰ ਦਾ ਤੀਰ ਚਿੱਠੀ ਨੂੰ ਨਾਲ ਲੈ ਕੇ ਉਥੇ ਪਹੁੰਚਿਆ।
ਆਂਖੇਅਤਿਨਿਰਮਲਭਈਨਿਰਖਤਵਾਕੋਅੰਗ॥੧੯॥
ਚਿੱਠੀ ਦੇ ਅੱਖਰ ('ਅੰਗ') ਵੇਖ ਕੇ (ਇਸਤਰੀ ਦੀਆਂ) ਅੱਖਾਂ ਬਹੁਤ ਨਿਰਮਲ ਹੋ ਗਈਆਂ ॥੧੯॥
ਚਪਲਕਲਾਸੋਜਬਕੁਅਰਬ੍ਯਾਹਬਦ੍ਯੋਸੁਖਪਾਇ
ਚਪਲ ਕਲਾ ਨਾਲ ਜਦ ਕੁੰਵਰ ਨੇ ਵਿਆਹ ਕਰਨਾ ਸੁਖ ਪੂਰਵਕ ਮੰਨ ਲਿਆ,
ਵੈਸਹਿਸਰਸੌਬਹੁਰਿਲਿਖਿਪਤਿਯਾਦਈਚਲਾਇ॥੨੦॥
ਤਾਂ ਉਸੇ ਤਰ੍ਹਾਂ ਫਿਰ ਚਿੱਠੀ ਲਿਖ ਕੇ ਅਤੇ ਤੀਰ ਨਾਲ ਬੰਨ੍ਹ ਕੇ ਉਸ ਨੂੰ ਚਲਾ ਦਿੱਤਾ ॥੨੦॥
ਚੌਪਈ
ਚੌਪਈ:
ਪਤਿਯਾਬਿਖੈਇਹੈਲਿਖਿਡਾਰੋ
ਚਿੱਠੀ ਵਿਚ ਇਹੀ ਲਿਖ ਭੇਜਿਆ
ਸੁਨੋਕੁਅਰਜੂਬਚਨਹਮਾਰੋ
ਕਿ ਹੇ ਕੁੰਵਰ ਜੀ! ਮੇਰੀ ਗੱਲ ਸੁਣੋ।
ਪ੍ਰਥਮੈਬਾਰਿਬੰਦਇਹਕੀਜੈ
ਪਹਿਲਾਂ ਇਸ ਦਾ (ਅੰਦਰ ਆਣ ਵਾਲਾ) ਪਾਣੀ ('ਬਾਰਿ') ਬੰਦ ਕਰ ਦਿਓ।
ਤਾਪਾਛੇਯਾਗੜਕੌਲੀਜੈ॥੨੧॥
ਉਸ ਪਿਛੋਂ ਕਿਲ੍ਹੇ ਉਤੇ ਕਬਜ਼ਾ ਕਰ ਲਵੋ ॥੨੧॥
ਅੜਿਲ
ਅੜਿਲ:
ਦਸੋਦਿਸਨਘੇਰੋਯਾਗੜਕੌਡਾਰਿਯੈ
ਦਸ ਦਿਸ਼ਾਵਾਂ ਤੋਂ ਕਿਲ੍ਹੇ ਨੂੰ ਘੇਰਾ ਪਾ ਲਵੋ।
ਹ੍ਯਾਂਤੇਜੋਨਰਨਿਕਸੈਤਾਹਿਸੰਘਾਰਿਯੈ
ਇਥੋਂ ਜੋ ਵਿਅਕਤੀ ਬਾਹਰ ਨਿਕਲੇ, ਉਸ ਨੂੰ ਮਾਰ ਦਿਓ।
ਆਵੈਜੋਜਨਪਾਸਬੰਦਤਿਹਕੀਜਿਯੈ
ਜੋ ਵਿਅਕਤੀ ਕੋਲ ਆ ਜਾਵੇ ਉਸ ਨੂੰ ਬੰਦ ਕਰ ਦਿਓ (ਭਾਵ ਕੈਦ ਕਰ ਲਵੋ)।
ਹੋਬਹੁਰੋਦੁਰਗਛੁਰਾਇਛਿਨਕਮੌਲੀਜਿਯੈ॥੨੨॥
ਫਿਰ ਛਿਣ ਭਰ ਵਿਚ ਕਿਲ੍ਹਾ ਛੁੜਵਾ ਲਵੋ (ਅਰਥਾਤ ਕਬਜ਼ਾ ਕਰ ਲਵੋ) ॥੨੨॥
ਦਸੋਦਿਸਨਤਿਹਗੜਕੌਘੇਰਾਡਾਰਿਯੋ
ਉਸ ਨੇ ਸਭ ਪਾਸਿਆਂ ਤੋਂ ਕਿਲ੍ਹੇ ਨੂੰ ਘੇਰਾ ਪਾ ਲਿਆ।
ਜੋਜਨਤਹਤੇਨਿਕਸੈਤਾਹਿਸੰਘਾਰਿਯੋ
ਜੋ ਵਿਅਕਤੀ ਵੀ ਅੰਦਰੋਂ ਨਿਕਲਦਾ, ਉਸ ਨੂੰ ਮਾਰ ਦਿੰਦਾ।
ਖਾਨਪਾਨਸਭਬੰਦਪ੍ਰਥਮਤਾਕੋਕਿਯੋ
ਪਹਿਲਾਂ ਖਾਣ ਪੀਣ ਦੀਆਂ ਸਾਰੀਆਂ ਵਸਤੂਆਂ (ਨੂੰ ਅੰਦਰ ਜਾਣੋ) ਬੰਦ ਕਰ ਦਿੱਤਾ।
ਹੋਬਹੁਰੌਦੁਰਗਛਿਨਾਇਛਿਨਕਭੀਤਰਲਿਯੋ॥੨੩॥
ਫਿਰ ਕਿਲ੍ਹੇ ਨੂੰ ਛਿਣ ਭਰ ਵਿਚ ਹਥਿਆ ਕੇ ਅੰਦਰ ਪਹੁੰਚ ਗਿਆ ॥੨੩॥
ਲੀਨੋਦੁਰਗਛਿਨਾਇਗਜਨਿਸਹਘਾਇਕੈ
ਗਜਨ ਸ਼ਾਹ ਨੂੰ ਮਾਰ ਕੇ ਕਿਲ੍ਹਾ ਖੋਹ ਲਿਆ
ਲਯੋਕੁਅਰਿਕਹਜੀਤਿਪਰਮਸੁਖਪਾਇਕੈ
ਅਤੇ ਕੁੰਵਰਿ ਨੂੰ ਜਿਤ ਕੇ ਬਹੁਤ ਸੁਖ ਪ੍ਰਾਪਤ ਕੀਤਾ।
ਭਾਤਿਭਾਤਿਰਤਿਕਰੀਪ੍ਰੇਮਉਪਜਾਇਕਰਿ
(ਉਸ ਨਾਲ) ਪ੍ਰੇਮ ਪੂਰਵਕ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ।
ਹੋਲਪਟਿਲਪਟਿਤ੍ਰਿਯਗਈਸੁਕੀਨੇਭੋਗਭਰਿ॥੨੪॥
ਉਸ ਇਸਤਰੀ ਨੇ ਵੀ ਲਿਪਟ ਲਿਪਟ ਕੇ ਭਰਪੂਰ ਭੋਗ ਕੀਤਾ ॥੨੪॥
ਚੌਪਈ
ਚੌਪਈ:
ਐਸੀਪ੍ਰੀਤਦੁਹਨਕੇਭਈ
(ਜਦੋਂ) ਦੋਹਾਂ ਵਿਚ ਇਸ ਤਰ੍ਹਾਂ ਦੀ ਪ੍ਰੀਤ ਹੋ ਗਈ
ਅਬਲਾਔਰਬਿਸਰਿਸਭਗਈ
(ਤਾਂ ਉਸ ਨੂੰ) ਹੋਰ ਸਾਰੀਆਂ ਇਸਤਰੀਆਂ ਭੁਲ ਗਈਆਂ।
ਏਕਨਾਰਿਹਸਿਬਚਨਿਉਚਾਰੋ
ਇਕ ਇਸਤਰੀ ਨੇ ਹਸ ਕੇ ਕਿਹਾ
ਬਡੋਮੂਰਖਇਹਰਾਵਹਮਾਰੋ॥੨੫॥
ਕਿ ਸਾਡਾ ਇਹ ਰਾਜਾ ਬਹੁਤ ਮੂਰਖ ਹੈ ॥੨੫॥
ਜਿਨਤ੍ਰਿਯਪ੍ਰਿਥਮਪਿਤਾਕਹਘਾਯੋ
ਜਿਸ ਇਸਤਰੀ ਨੇ ਪਹਿਲਾਂ ਆਪਣੇ ਪਿਤਾ ਨੂੰ ਮਾਰਿਆ
ਬਹੁਰਿਆਪਨੋਰਾਜਗਵਾਯੋ
ਅਤੇ ਫਿਰ ਆਪਣਾ ਰਾਜ ਗਵਾ ਲਿਆ।
ਤਾਸੌਮੂੜਪ੍ਰੀਤਿਉਪਜਾਈ
ਉਸ ਨਾਲ ਮੂਰਖ (ਰਾਜੇ) ਨੇ ਪ੍ਰੇਮ ਪਾਲ ਲਿਆ ਹੈ।
ਨ੍ਰਿਪਕੀਨਿਕਟਮ੍ਰਿਤੁਜਨਆਈ॥੨੬॥
ਲਗਦਾ ਹੈ ਰਾਜਾ ਦੀ ਮੌਤ ਨੇੜੇ ਆ ਗਈ ਹੋਵੇ ॥੨੬॥
ਪਿਤਾਹਨਤਜਿਹਲਗੀਬਾਰਾ
ਜਿਸ ਨੂੰ ਪਿਉ ਨੂੰ ਮਰਵਾਉਂਦਿਆਂ ਦੇਰ ਨਹੀਂ ਲਗੀ,
ਤਿਹਆਗੇਕ੍ਯਾਨਾਥਬਿਚਾਰਾ
ਉਸ ਦੇ ਸਾਹਮਣੇ ਸਾਡਾ ਨਾਥ ਵਿਚਾਰਾ ਕੀ ਹੈ।
ਜਿਨਤ੍ਰਿਯਅਪਨੋਰਾਜੁਗਵਾਯੋ
ਜਿਸ ਇਸਤਰੀ ਨੇ ਆਪਣਾ ਰਾਜ ਗਵਾ ਲਿਆ ਹੈ,
ਤਾਸੌਮੂਰਖਨੇਹਲਗਾਯੋ॥੨੭॥
ਉਸ ਨਾਲ ਇਸ ਨੇ ਪ੍ਰੇਮ ਲਗਾਇਆ ਹੈ ॥੨੭॥
ਦੋਹਰਾ
ਦੋਹਰਾ:
ਜੋਬਨਖਾਸੁਨਿਬਚਨਮਨਮੈਰੋਸਬਢਾਇ
ਜੋਬਨ ਖ਼ਾਨ ਨੇ ਇਹ ਬਚਨ ਸੁਣ ਕੇ ਮਨ ਵਿਚ ਰੋਹ ਵਧਾਇਆ