ਜੋਬਨਖਾਤਹਬੀਰਬੁਲਾਏ॥
ਜੋਬਨ ਖ਼ਾਨ ਨੇ ਆਪਣੇ ਸੂਰਮੇ ਬੁਲਾਏ
ਬੈਠਿਬੈਠਿਕਰਿਮੰਤ੍ਰਪਕਾਏ॥
ਅਤੇ ਬੈਠ ਬੈਠ ਕੇ ਸਲਾਹ ਕੀਤੀ
ਕਵਨਉਪਾਇਆਜੁਹ੍ਯਾਂਕੀਜੈ॥
ਕਿ ਕਿਹੜੀ ਜੁਗਤ ਇਥੇ ਅਜ ਕਰੀਏ
ਜਾਤੇਦੁਰਗਤੋਰਿਕਰਿਦੀਜੈ॥੫॥
ਜਿਸ ਨਾਲ ਕਿਲ੍ਹਾ ਤੋੜਿਆ ਜਾ ਸਕੇ ॥੫॥
ਬਲਵੰਡਖਾਨਸੈਨਸੰਗਲਿਯੋ॥
ਬਲਵੰਡ ਖ਼ਾਨ ਨੇ ਆਪਣੇ ਨਾਲ ਸੈਨਾ ਲਈ
ਤਵਨਦੁਰਗਪਰਹਲਾਕਿਯੋ॥
ਅਤੇ ਉਸ ਕਿਲ੍ਹੇ ਉਤੇ ਹਮਲਾ ਕਰ ਦਿੱਤਾ।
ਗੜਕੇਲੋਗਤੀਰਤੇਜਾਈ॥
ਲੋਕਾਂ ਨੇ ਕਿਲ੍ਹੇ ਦੇ ਨੇੜੇ ਜਾ ਕੇ
ਮਾਰਿਮਾਰਿਕਰਿਕੂਕਿਸੁਨਾਈ॥੬॥
'ਮਾਰ ਲੌ' 'ਮਾਰ ਲੌ' ਦਾ ਰੌਲਾ ਪਾ ਦਿੱਤਾ ॥੬॥
ਗੋਲੀਅਧਿਕਦੁਰਗਤੇਛੂਟੀ॥
ਕਿਲ੍ਹੇ ਤੋਂ ਬਹੁਤ ਗੋਲੀਆਂ ਛੁਟੀਆਂ
ਬਹੁਤਸੂਰਮਨਿਮੂੰਡੀਫੂਟੀ॥
ਅਤੇ ਬਹੁਤ ਸਾਰੇ ਸੂਰਮਿਆਂ ਦੇ ਸਿਰ ਪਾਟ ਗਏ।
ਗਿਰਿਗਿਰਿਗਏਬੀਰਰਨਮਾਹੀ॥
ਯੁੱਧ ਵਿਚ ਸੂਰਮੇ ਡਿਗ ਡਿਗ ਪਏ
ਤਨਮੈਰਹੀਨੈਕਸੁਧਿਨਾਹੀ॥੭॥
ਅਤੇ ਸ਼ਰੀਰਾਂ ਵਿਚ ਜ਼ਰਾ ਜਿੰਨੀ ਵੀ ਸੁਰਤ ਨਾ ਰਹੀ ॥੭॥
ਭੁਜੰਗਛੰਦ॥
ਭੁਜੰਗ ਛੰਦ:
ਕਹੂੰਬਾਜਜੂਝੇਕਹੂੰਰਾਜਮਾਰੇ॥
ਕਿਤੇ ਘੋੜੇ ਜੂਝੇ ਪਏ ਹਨ ਅਤੇ ਕਿਤੇ ਰਾਜੇ ਮਾਰੇ ਗਏ ਹਨ।
ਕਹੂੰਤਾਜਬਾਜੀਨਕੇਸਾਜਡਾਰੇ॥
ਕਿਤੇ ਤਾਜ ਅਤੇ ਘੋੜਿਆਂ ਦੇ ਸਾਜ ਡਿਗੇ ਪਏ ਹਨ।
ਕਿਤੇਛੋਰਛੇਕੇਕਿਤੇਛੈਲਮੋਰੇ॥
ਕਿਤੇ (ਸੂਰਮੇ) ਵਿੰਨ੍ਹ ਕੇ ਛਡ ਦਿੱਤੇ ਗਏ ਹਨ ਅਤੇ ਕਿਤੇ ਬਾਂਕੇ ਜਵਾਨ ਮਰੋੜੇ ਗਏ ਹਨ।
ਕਿਤੇਛਤ੍ਰਧਾਰੀਨਕੇਛਤ੍ਰਤੋਰੇ॥੮॥
ਕਿਤੇ ਛਤ੍ਰਧਾਰੀਆਂ ਦੇ ਛਤ੍ਰ ਟੁੱਟੇ ਪਏ ਹਨ ॥੮॥
ਲਗੇਜ੍ਵਾਨਗੋਲੀਨਕੇਖੇਤਜੂਝੇ॥
ਗੋਲੀਆਂ ਲਗਣ ਨਾਲ ਕਿਤਨੇ ਹੀ ਜਵਾਨ ਰਣ-ਖੇਤਰ ਵਿਚ ਮਾਰੇ ਗਏ ਹਨ।
ਚਲੇਭਾਜਿਕੇਤੇਨਹੀਜਾਤਬੂਝੇ॥
ਕਿਤਨੇ ਹੀ ਭਜ ਗਏ ਹਨ, (ਉਨ੍ਹਾਂ ਨੂੰ) ਗਿਣਿਆ ਨਹੀਂ ਜਾ ਸਕਦਾ।
ਭਰੇਲਾਜਕੇਤੇਹਠੀਕੋਪਿਢੂਕੇ॥
ਕਿਤਨੇ ਹੀ ਲਾਜ ਦੇ ਭਰੇ ਹੋਏ ਹਠ ਪੂਰਵਕ ਕ੍ਰੋਧ ਕਰ ਕੇ ਆ ਢੁਕੇ ਹਨ।
ਚਹੂੰਓਰਤੇਮਾਰਹੀਮਾਰਕੂਕੇ॥੯॥
ਚੌਹਾਂ ਪਾਸੇ 'ਮਾਰੋ ਮਾਰੋ' ਹੀ ਕੂਕ ਰਹੇ ਹਨ ॥੯॥
ਚਹੂੰਓਰਗਾੜੇਗੜੈਘੇਰਿਆਏ॥
ਚੌਹਾਂ ਪਾਸਿਆਂ ਤੋਂ ਕਿਲ੍ਹੇ ਨੂੰ ਤਕੜਾ ਘੇਰਾ ਪਾ ਲਿਆ ਗਿਆ ਹੈ।
ਹਠੀਖਾਨਕੋਪੇਲੀਏਸੈਨਘਾਏ॥
ਹਠੀਲੇ ਖ਼ਾਨ ਰੋਹ ਨਾਲ ਭਰੇ ਸੈਨਾ ਲੈ ਕੇ ਟੁੱਟ ਕੇ ਪੈ ਗਏ ਹਨ।
ਇਤੇਸੂਰਸੋਹੈਉਤੈਵੈਬਿਰਾਜੈ॥
ਇਧਰ ਸੂਰਮੇ ਸ਼ੋਭਦੇ ਹਨ ਅਤੇ ਉਧਰ ਉਹ ਬਿਰਾਜਦੇ ਹਨ
ਮੰਡੇਕ੍ਰੋਧਕੈਕੈਨਹੀਪੈਗਭਾਜੇ॥੧੦॥
ਅਤੇ ਕ੍ਰੋਧ ਦੇ ਭਰੇ ਹੋਏ ਇਕ ਕਦਮ ਵੀ ਨਹੀਂ ਭਜਦੇ ਹਨ ॥੧੦॥
ਦੋਹਰਾ॥
ਦੋਹਰਾ:
ਛੋਰਿਖੇਤਪਗਨਟਰੇਭਿਰੇਸੂਰਮਾਚਾਇ॥
ਰਣ-ਖੇਤਰ (ਨੂੰ ਛਡ ਕੇ ਕੋਈ) ਸੂਰਮਾ ਇਕ ਕਦਮ ਵੀ ਟਲ ਨਹੀਂ ਰਿਹਾ ਸੀ ਅਤੇ ਪੂਰੀ ਚਾਹ ਨਾਲ ਲੜ ਰਹੇ ਸਨ।
ਦਸੋਦਿਸਨਗਾਡੇਗੜਹਿਘੇਰਿਲਿਯੋਭਟਆਇ॥੧੧॥
ਦਸਾਂ ਦਿਸ਼ਾਵਾਂ ਤੋਂ ਸੂਰਮਿਆਂ ਨੇ ਆ ਕੇ ਕਿਲ੍ਹਾ ਘੇਰ ਲਿਆ ਸੀ ॥੧੧॥
ਭੁਜੰਗਛੰਦ॥
ਭੁਜੰਗ ਛੰਦ:
ਕਿਤੇਗੋਲਿਗੋਲਾਮਹਾਬਾਨਛੋਰੇ॥
ਕਿਤੇ ਗੋਲਾ ਚਲਾਉਣ ਵਾਲੇ ਗੋਲੇ ਅਤੇ ਬਾਣ ਚਲਾਉਣ ਵਾਲੇ ਬਾਣ ਛਡ ਰਹੇ ਸਨ।
ਕਿਤੇਗਰਬਧਾਰੀਨਕੇਗਰਬਤੋਰੇ॥
ਕਿਤੇ ਘਮੰਡੀਆਂ ਦੇ ਗਰਬ ਤੋੜੇ ਜਾ ਰਹੇ ਸਨ।
ਪਰੀਮਾਰਿਭਾਰੀਕਹਾਲੌਬਖਾਨੋ॥
ਬਹੁਤ ਮਾਰ ਪਈ ਸੀ, ਕਿਥੋਂ ਤਕ ਵਰਣਨ ਕਰਾਂ।
ਉਡੀਜਾਨਮਾਖੀਰੁਕੀਮਾਖਿਮਾਨੋ॥੧੨॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸ਼ਹਿਦ ਦੀਆਂ ਮੱਖੀਆਂ ਉਡੀਆਂ ਹੋਣ ॥੧੨॥
ਦੋਹਰਾ॥
ਦੋਹਰਾ:
ਬਜ੍ਰਬਾਨਬਿਛੂਅਨਭਏਬੀਰਲਰੇਰਨਮੰਡ॥
ਬਜ੍ਰ ਬਾਣਾਂ ਅਤੇ ਬਿਛੂਆਂ ਨਾਲ ਰਣ-ਭੂਮੀ ਵਿਚ ਸੂਰਮੇ ਲੜਦੇ ਸਨ।
ਲਗੀਤੁਪਕਕੀਉਰਬਿਖੈਜੂਝੇਖਾਬਲਵੰਡ॥੧੩॥
ਬੰਦੂਕ ਦੀ ਗੋਲੀ ਛਾਤੀ ਵਿਚ ਲਗਣ ਨਾਲ ਬਲਵੰਡ ਖ਼ਾਨ ਮਰ ਗਿਆ ਸੀ ॥੧੩॥
ਚੌਪਈ॥
ਚੌਪਈ:
ਬਲਵੰਡਖਾਜਬਹੀਰਨਜੂਝੇ॥
ਬਲਵੰਡ ਖ਼ਾਨ ਜਦ ਰਣ-ਭੂਮੀ ਵਿਚ ਮਾਰਿਆ ਗਿਆ
ਔਭਟਮੁਏਜਾਤਨਹਿਬੂਝੇ॥
ਅਤੇ ਹੋਰ ਵੀ ਪਤਾ ਨਹੀਂ, ਕਿਤਨੇ ਯੋਧੇ ਮਾਰੇ ਗਏ।
ਭਜੇਸੁਭਟਆਵਤਭਏਤਹਾ॥
ਸੂਰਮੇ ਭਜ ਭਜ ਕੇ ਉਥੇ ਆਉਂਦੇ ਗਏ
ਜੋਬਨਖਾਨਖੇਤਮੈਜਹਾ॥੧੪॥
ਜਿਥੇ ਜੋਬਨ ਖ਼ਾਨ ਯੁੱਧ ਕਰ ਰਿਹਾ ਸੀ ॥੧੪॥
ਦੋਹਰਾ॥
ਦੋਹਰਾ:
ਬਲਵੰਡਖਾਕੋਸੁਨਿਮੁਏਸੰਕਿਰਹੇਸਭਸੂਰ॥
ਬਲਵੰਡ ਖ਼ਾਨ ਦੇ ਮਾਰੇ ਜਾਣ ਦੀ ਗੱਲ ਸੁਣ ਕੇ ਸਾਰੇ ਸੂਰਮੇ ਸ਼ੰਕਾਵਾਨ ਹੋ ਗਏ।
ਬਿਨਸ੍ਰਯਾਰੇਸੀਤਲਭਏਖਾਏਜਨਕਕਪੂਰ॥੧੫॥
ਉਹ ਬਿਨਾ ਸਿਆਲ ਦੀ ਰੁਤ ਦੇ ਠੰਢੇ ਹੋ ਗਏ ਮਾਨੋ (ਉਨ੍ਹਾਂ ਨੇ) ਕਪੂਰ ਖਾਧਾ ਹੋਵੇ ॥੧੫॥
ਅੜਿਲ॥
ਅੜਿਲ:
ਚਪਲਕਲਾਜੋਬਨਖਾਜਬੈਨਿਹਾਰਿਯੋ॥
ਚਪਲ ਕਲਾ ਨੇ ਜਦੋਂ ਜੋਬਨ ਖ਼ਾਨ ਨੂੰ ਵੇਖਿਆ
ਗਿਰੀਧਰਨਿਮੁਰਛਾਇਕਾਮਸਰਮਾਰਿਯੋ॥
ਤਾਂ ਕਾਮ ਦਾ ਬਾਣ ਖਾ ਕੇ ਧਰਤੀ ਉਤੇ ਮੂਰਛਿਤ ਹੋ ਕੇ ਡਿਗ ਪਈ।
ਪਤ੍ਰੀਲਿਖੀਬਨਾਇਬਿਸਿਖਸੌਬਾਧਿਕਰਿ॥
ਉਸ ਨੇ ਚਿੱਠੀ ਲਿਖ ਕੇ ਤੀਰ ਨਾਲ ਬੰਨ੍ਹ ਦਿੱਤੀ