GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1060
Display Settings
ਤੁਮੈਸਾਥਬਹਲੋਲਭੋਗਕਮਾਤਹੋ
ਹੇ ਬਹਲੋਲ! ਤੁਹਾਡੇ ਨਾਲ ਭੋਗ ਨਹੀਂ ਕਰ ਸਕਦੀ।
ਸੰਗਮਨੁਛਦੈਮੋਹਿਤਹਾਪਹੁਚਾਇਯੈ
ਮੇਰੇ ਨਾਲ ਬੰਦਾ ਭੇਜੋ (ਜੋ) ਮੈਨੂੰ ਉਥੇ ਪਹੁੰਚਾ ਆਏ।
ਹੋਦਿਵਸਤੀਸਰੇਮੋਕੌਬਹੁਰਿਬੁਲਾਇਯੈ॥੧੯॥
ਤੀਜੇ ਦਿਨ ਮੈਨੂੰ ਫਿਰ ਬੁਲਾ ਲੈਣਾ ॥੧੯॥
ਸੁਨਿਐਸੇਬਚਮੋਹਿਖਾਨਤਬਤਜਿਦਿਯੋ
ਇਹ ਗੱਲ ਸੁਣ ਕੇ ਖ਼ਾਨ ਨੇ ਮੈਨੂੰ ਤਿਆਗ ਦਿੱਤਾ।
ਕਾਮਭੋਗਤਹਸੰਗਮੈਐਸੋਕਿਯੋ
ਇਸ ਤਰ੍ਹਾਂ ਮੈਂ ਉਸ ਨਾਲ ਕਾਮ ਭੋਗ ਨਹੀਂ ਕੀਤਾ।
ਤਬਤੁਮਕੌਮੈਮਿਲੀਤਹਾਤੇਆਇਕੈ
ਤਦ ਮੈਂ ਉਥੋਂ ਆ ਕੇ ਤੁਹਾਨੂੰ ਮਿਲੀ ਹਾਂ।
ਹੋਅਬਤੁਮਕ੍ਰਯੋਹੂਮੋਕੌਲੇਹੁਬਚਾਇਕੈ॥੨੦॥
ਹੁਣ ਤੁਸੀਂ ਕਿਸੇ ਤਰ੍ਹਾਂ ਮੈਨੂੰ ਬਚਾ ਲਵੋ ॥੨੦॥
ਦੋਹਰਾ
ਦੋਹਰਾ:
ਸੁਨਿਐਸੋਬਚਮੂੜਤਬਫੂਲਿਗਯੋਮੁਸਕਾਇ
ਇਸ ਤਰ੍ਹਾਂ ਦੇ ਬੋਲ ਸੁਣ ਕੇ ਤਦ ਉਹ ਮੂਰਖ ਹਸ ਕੇ ਫੁਲ ਗਿਆ।
ਭੇਦਜਾਨ੍ਯੋਬਾਲਕੋਆਈਭਗਹਿਫੁਰਾਇ॥੨੧॥
(ਉਹ) ਇਸਤਰੀ ਦਾ ਭੇਦ ਨਾ ਸਮਝ ਸਕਿਆ ਕਿ ਉਹ ਕਾਮ-ਕੇਲ ਕਰ ਕੇ ਆਈ ਸੀ ॥੨੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਤਿਹਤਰਵੋਂਚਰਿਤ੍ਰਸਮਾਪਤਮਸਤੁਸੁਭਮਸਤੁ॥੧੭੩॥੩੪੦੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੩॥੩੪੦੨॥ ਚਲਦਾ॥
ਚੌਪਈ
ਚੌਪਈ:
ਮੋਕਲਗੜਮੋਕਲਨ੍ਰਿਪਭਾਰੋ
ਮੋਕਲ ਗੜ੍ਹ ਵਿਚ (ਇਕ) ਮੋਕਲ ਨਾਂ ਦਾ ਵੱਡਾ ਰਾਜਾ ਸੀ।
ਪਿਤਰਮਾਤਪਛਮਉਜਿਯਾਰੋ
(ਉਸ ਦੇ) ਮਾਤਾ ਪਿਤਾ ਪੱਛਮ ਵਿਚ ਬਹੁਤ ਪ੍ਰਸਿੱਧ ਸਨ।
ਸੁਰਤਾਦੇਤਿਹਸੁਤਾਭਣਿਜੈ
ਉਸ ਦੀ ਸੁਰਤਾ ਦੇਈ ਨਾਂ ਦੀ ਇਕ ਪੁੱਤਰੀ ਸੀ।
ਜਾਸਮਰੂਪਕਵਨਤ੍ਰਿਯਦਿਜੈ॥੧॥
ਉਸ ਦੇ ਬਰਾਬਰ ਹੋਰ ਕਿਸ ਇਸਤਰੀ ਦਾ ਰੂਪ ਦਸੀਏ ॥੧॥
ਅਪਨੋਤਵਨਸੁਯੰਬਰਬਨਾਯੋ
ਉਸ ਨੇ ਆਪਣਾ ਸੁਅੰਬਰ ਰਚਿਆ
ਸਭਭੂਪਨਕੋਬੋਲਿਪਠਾਯੋ
ਅਤੇ ਸਭ ਰਾਜਿਆਂ ਨੂੰ ਬੁਲਵਾ ਲਿਆ।
ਕਾਸਟਤੁਰੈਜੋਹ੍ਯਾਂਚੜਿਆਵੈ
ਜੋ ਲਕੜੀ ਦੇ ਘੋੜੇ ਤੇ ਇਥੇ ਚੜ੍ਹ ਕੇ ਆਵੇਗਾ,
ਸੋਈਰਾਜਸੁਤਾਕਹਪਾਵੈ॥੨॥
ਉਹੀ ਰਾਜ ਕੁਮਾਰੀ ਨੂੰ ਪ੍ਰਾਪਤ ਕਰੇਗਾ ॥੨॥
ਅੜਿਲ
ਅੜਿਲ:
ਸਤਗਾੜਨਕੋਬਲਜੋਨਰਕਰਮੈਧਰੈ
ਜਿਹੜਾ ਆਦਮੀ ਸੌ ਗੰਢਾਂ ਵਾਲਾ ਬਲਮ (ਭਾਲਾ) ਹੱਥ ਵਿਚ ਧਾਰਨ ਕਰੇ
ਕਾਸਟਤੁਰੈਹ੍ਵੈਸ੍ਵਾਰਤੁਰਤਇਹਮਗੁਪਰੈ
ਅਤੇ ਕਾਠ ਦੇ ਘੋੜੇ ਉਤੇ ਸਵਾਰ ਹੋ ਕੇ ਇਸ ਰਸਤੇ ਉਤੇ ਪੈ ਕੇ ਤੁਰੇ।
ਲੀਕਬਡੀਲਹੁਬਿਨੁਕਰਛੂਏਜੋਕਰੈ
ਜੋ ਵੱਡੀ ਜਾਂ ਲਘੂ ਲਕੀਰ ਬਿਨਾ ਹੱਥ ਛੋਹੇ ਖਿਚ ਦੇਵੇ।
ਹੋਸੋਈਨ੍ਰਿਪਬਰਆਜੁਆਨਹਮਕੌਬਰੈ॥੩॥
ਉਹੀ ਸ੍ਰੇਸ਼ਠ ਰਾਜਾ ਅਜ ਆ ਕੇ ਸਾਨੂੰ ਵਰ ਲਵੇ ॥੩॥
ਜਹਪੇਰੋਸਾਹਹੁਤੋਤਹੀਖਬਰੈਗਈ
ਜਿਥੇ ਪੇਰੋ ਸ਼ਾਹ ਰਹਿੰਦਾ ਸੀ, ਉਥੇ ਵੀ ਖ਼ਬਰ ਜਾ ਪਹੁੰਚੀ।
ਅਚਰਜਕਥਾਸੁਨਿਮੋਨਸਭਾਸਭਹੀਭਈ
ਇਹ ਅਸਚਰਜ ਗੱਲ ਸੁਣ ਸਾਰੀ ਸਭਾ ਚੁਪ ਹੋ ਗਈ।
ਤਬਹਜਰਤਤ੍ਰਿਯਐਸੇਬਚਨਸੁਨਾਇਯੋ
ਤਦ ਬਾਦਸ਼ਾਹ ਦੀ ਇਸਤਰੀ ਨੇ ਇਸ ਤਰ੍ਹਾਂ ਬਚਨ ਕਹੇ,
ਹੋਹਜਰਤਕੋਭ੍ਰਮੁਸਭਹੀਤਬੈਮਿਟਾਇਯੋ॥੪॥
ਜਿਸ ਨਾਲ ਬਾਦਸ਼ਾਹ ਦੇ ਸਾਰੇ ਭਰਮ ਮਿਟਾ ਦਿੱਤੇ ॥੪॥
ਦ੍ਰਭੁਜਰਲਈਮੰਗਾਇਬਰੌਤਾਕੋਸੁਕਿਯ
ਉਸ ਨੇ ਦਭ ਦੀ ਇਕ ਜੜ ਮੰਗਵਾ ਕੇ ਉਸ ਦੀ ਬਲਮ ਬਣਾਈ।
ਨਹਰਿਖੋਦਿਬੇਰਿਆਕੋਬੋਲਿਤੁਰੰਗਲਿਯ
(ਉਸ ਨੇ ਉਥੋਂ ਤਕ) ਇਕ ਨਹਿਰ ਪੁਟਵਾ ਦਿੱਤੀ ਅਤੇ ਮਲਾਹ ਨੂੰ ਕਿਹਾ ਕਿ (ਉਹ) ਬੇੜੀ ਰੂਪ ਘੋੜਾ ਲਿਆਏ।
ਲਹੁਦੀਰਘਤਟਲੀਕੈਕਾਢਿਬਨਾਇਕੈ
ਕੰਢੇ ਤੇ (ਲਕੜੀ ਨਾਲ) ਦੀਰਘ ਅਤੇ ਲਘੂ ਲਕੀਰਾਂ ਖਿਚ ਲਈਆਂ।
ਹੋਜੀਤਿਆਪੁਲੈਦਈਹਜਰਤਹਿਜਾਇਕੈ॥੫॥
(ਉਸ ਨੇ) ਆਪ ਜਿਤ ਕੇ (ਉਹ ਇਸਤਰੀ) ਬਾਦਸ਼ਾਹ ਨੂੰ ਦੇ ਦਿੱਤੀ ॥੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚੌਹਤਰਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੭੪॥੩੪੦੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੪ਵੇਂ ਚਰਿਤ੍ਰ ਸਦੀ ਸਮਾਪਤੀ, ਸਭ ਸ਼ੁਭ ਹੈ ॥੧੭੪॥੩੪੦੭॥ ਚਲਦਾ॥
ਦੋਹਰਾ
ਦੋਹਰਾ:
ਗਜਨਦੇਵਰਾਜਾਬਡੋਗਜਨੀਕੋਨਰਪਾਲ
ਗਜਨ ਦੇਵ ਨਾਂ ਦਾ ਇਕ ਵੱਡਾ ਰਾਜਾ ਗ਼ਜ਼ਨੀ ਦਾ ਸੁਆਮੀ ਸੀ।
ਕਮਲਕੁਰੰਗਸਾਰਸਲਜੈਲਖਿਤਿਹਨੈਨਬਿਸਾਲ॥੧॥
ਉਸ ਦੀਆਂ ਵਿਸ਼ਾਲ ਅੱਖਾਂ ਨੂੰ ਵੇਖ ਕੇ ਕਮਲ, ਹਿਰਨ ਅਤੇ ਸਾਰਸ ਵੀ ਸ਼ਰਮਿੰਦੇ ਹੁੰਦੇ ਸਨ ॥੧॥
ਤਹਾਦੁਰਗਦੁਰਗਮਬਡੋਤਹਪਹੁਚੈਕਹਕੌਨ
(ਉਸ ਦਾ) ਕਿਲਾ ਬਹੁਤ ਦੁਰਗਮ ਸੀ, ਉਥੇ ਕੌਣ ਪਹੁੰਚ ਸਕਦਾ ਸੀ?
ਜੋਨਿਚੰਦ੍ਰਕੀਪਰੈਚੀਟੀਕਰੈਗੌਨ॥੨॥
ਉਥੇ ਚੰਦ੍ਰਮਾ ਦੀ ਚਾਂਦਨੀ ਨਹੀਂ ਪੈਂਦੀ ਸੀ ਅਤੇ ਕੀੜੀ ਵੀ ਜਾ ਨਹੀਂ ਸਕਦੀ ਸੀ ॥੨॥
ਚੌਪਈ
ਚੌਪਈ:
ਚਪਲਕਲਾਇਕਰਾਜਦੁਲਾਰੀ
ਚਪਲ ਕਲਾ ਨਾਂ ਦੀ ਇਕ ਰਾਜ ਕੁਮਾਰੀ ਸੀ
ਸੂਰਜਲਖੀਚੰਦ੍ਰਨਿਹਾਰੀ
ਜਿਸ ਨੂੰ ਸੂਰਜ ਅਤੇ ਚੰਦ੍ਰਮਾ ਨੇ ਵੀ ਨਹੀਂ ਵੇਖਿਆ ਸੀ।
ਜੋਬਨਜੇਬਅਧਿਕਤਿਹਸੋਹੈ
ਉਸ ਨੂੰ ਜੋਬਨ ਅਤੇ ਛਬੀ ਬਹੁਤ ਅਧਿਕ ਫਬਦੀ ਸੀ।
ਖਗਮ੍ਰਿਗਜਛਭੁਜੰਗਨਮੋਹੈ॥੩॥
(ਉਹ) ਪੰਛੀਆਂ, ਹਿਰਨਾਂ, ਯਕਸ਼ਾਂ ਅਤੇ ਸੱਪਾਂ ਦਾ ਮਨ ਮੋਹੰਦੀ ਸੀ ॥੩॥
ਦੋਹਰਾ
ਦੋਹਰਾ:
ਜੋਬਨਖਾਤਿਹਦੁਰਗਕੌਘੇਰਾਕਿਯੋਬਨਾਇ
ਜੋਬਨ ਖ਼ਾਨ ਨੇ ਉਸ ਕਿਲ੍ਹੇ ਨੂੰ ਘੇਰਾ ਪਾ ਲਿਆ।
ਕ੍ਯੋਹੂੰਸੋਟੂਟਤਭਯੋਸਭਕਰਿਰਹੇਉਪਾਇ॥੪॥
ਸਭ ਤਰ੍ਹਾਂ ਦੇ ਉਪਾ ਕਰ ਹਟੇ, ਪਰ ਕਿਸੇ ਤਰ੍ਹਾਂ ਵੀ ਉਹ ਕਿਲ੍ਹਾ ਟੁਟ ਨਾ ਸਕਿਆ ॥੪॥
ਚੌਪਈ
ਚੌਪਈ: