GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1059
Display Settings
ਰਵਿਸਸਿਕੌਮੁਖਮੈਦਿਖਾਯੋ
ਮੈਂ ਸੂਰਜ ਅਤੇ ਚੰਦ੍ਰਮਾ ਨੂੰ ਵੀ ਮੁਖ ਨਹੀਂ ਦਿਖਾਇਆ
ਪਿਯਬਿਨੁਕਛੂਮੋਕਹਭਾਯੋ॥੭॥
ਅਤੇ ਪ੍ਰੀਤਮ ਤੋਂ ਬਿਨਾ ਮੈਨੂੰ ਕੋਈ ਚੰਗਾ ਨਹੀਂ ਲਗਿਆ ॥੭॥
ਪਤਿਤਿਹਕਹਿਯੋਤਹਾਤੁਮਜੈਯਹੁ
(ਤਦ) ਪਤੀ ਨੇ ਕਿਹਾ ਕਿ ਤੂੰ ਉਥੇ ਜਾ
ਯਾਕੌਬਾਗਦੇਖਿਫਿਰਿਐਯਹੁ
ਅਤੇ ਇਸ ਦਾ ਬਾਗ਼ ਵੇਖ ਕੇ ਪਰਤ ਆਈਂ।
ਬੀਤੀਰੈਨਿਪ੍ਰਾਤਜਬਭਈ
ਜਦ ਰਾਤ ਬੀਤ ਗਈ ਅਤੇ ਸਵੇਰ ਹੋ ਗਈ
ਤਿਸੀਖਾਨਕੇਘਰਮੈਗਈ॥੮॥
(ਤਾਂ ਉਹ ਇਸਤਰੀ) ਉਸ ਖ਼ਾਨ ਦੇ ਘਰ ਚਲੀ ਗਈ ॥੮॥
ਤਾਹੀਬਾਗਨਿਰੰਜਨਗਯੋ
ਉਸ ਬਾਗ਼ ਵਿਚ ਨਿਰੰਜਨ ਰਾਇ ਗਿਆ,
ਪਾਵਤਤਹਾਨਾਰਿਨਹਿਭਯੋ
ਪਰ ਉਥੇ ਇਸਤਰੀ ਨੂੰ ਨਾ ਵੇਖਿਆ।
ਖੋਜਤਅਧਿਕਤਹਾਤ੍ਰਿਯਪਾਈ
ਅਧਿਕ ਖੋਜਣ ਉਪਰੰਤ ਇਸਤਰੀ ਨੂੰ ਉਥੇ ਪਾਇਆ
ਜਹਾਹਵੇਲੀਖਾਨਬਨਾਈ॥੯॥
ਜਿਥੇ ਖ਼ਾਨ ਨੇ ਹਵੇਲੀ ਬਣਵਾਈ ਸੀ ॥੯॥
ਦੋਹਰਾ
ਦੋਹਰਾ:
ਤ੍ਰਿਯਨਿਕਸੀਤਿਹਖਾਨਸੌਅਤਿਹੀਭੋਗਕਮਾਇ
(ਉਹ) ਇਸਤਰੀ ਉਸ ਖ਼ਾਨ ਨਾਲ ਖ਼ੂਬ ਭੋਗ ਕਰ ਕੇ ਨਿਕਲੀ।
ਬਦਨਲਾਗਿਪਤਿਹੀਗਯੋਸੰਕਿਰਹੀਮੁਖਨ੍ਯਾਇ॥੧੦॥
(ਅਗੋਂ) ਪਤੀ ਸਾਹਮਣਿਓਂ ਮਿਲ ਪਿਆ। (ਇਸਤਰੀ ਨੇ) ਸੰਗ ਕੇ ਮੂੰਹ ਨੀਵਾਂ ਕਰ ਲਿਆ ॥੧੦॥
ਚੌਪਈ
ਚੌਪਈ:
ਜਬਹੀਦ੍ਰਿਸਟਿਨਿਰੰਜਨਧਰੀ
ਜਦੋਂ ਹੀ ਨਿਰੰਜਨ ਨੇ (ਇਸਤਰੀ ਵਲ) ਨਜ਼ਰ ਕੀਤੀ
ਬਨਿਜਕਲਾਕੀਨਿੰਦ੍ਯਾਕਰੀ
(ਤਦੋਂ ਸੰਗੀਤ ਕਲਾ ਨੇ) ਬਨਿਜ ਕਲਾ ਦੀ ਨਿੰਦਿਆ ਕੀਤੀ।
ਮੁਹਿਕਹਿਸੰਗਮੋਰੇਭਈ
ਮੈਨੂੰ ਕਹਿ ਕੇ ਮੇਰੇ ਨਾਲ ਨਾ ਗਈ
ਪੈਂਡਚੂਕਿਪਰਘਰਮੈਗਈ॥੧੧॥
ਅਤੇ ਮੈਂ ਰਸਤਾ ਭੁਲ ਕੇ ਕਿਸੇ ਦੂਜੇ ਦੇ ਘਰ ਚਲੀ ਗਈ ॥੧੧॥
ਮੋਕੌਪਕਰਿਪਠਾਨਨਲੀਨੋ
ਮੈਨੂੰ ਪਠਾਣਾਂ ਨੇ ਪਕੜ ਲਿਆ
ਕਾਮਕੇਲਬਹੁਮੋਸੌਕੀਨੋ
ਅਤੇ ਮੇਰੇ ਨਾਲ ਬਹੁਤ ਕਾਮ-ਕ੍ਰੀੜਾ ਕੀਤੀ।
ਤਬਬਲਚਲੈਤੌਯਾਕੌਮਾਰੋ
(ਹੁਣ ਜੇ) ਤੁਹਾਡਾ ਵਸ ਚਲੇ ਤਾਂ ਉਨ੍ਹਾਂ ਨੂੰ ਮਾਰੋ,
ਨਹਿਕਾਜੀਪੈਜਾਇਪੁਕਾਰੋ॥੧੨॥
ਨਹੀਂ ਤਾਂ ਕਾਜ਼ੀ ਪਾਸ ਜਾ ਕੇ ਪੁਕਾਰ ਕਰੋ ॥੧੨॥
ਯਾਮੈਚੂਕਤੇਰੀਭਈ
(ਪਤੀ ਨੇ ਕਿਹਾ) ਇਸ ਵਿਚ ਤੇਰੀ ਕੋਈ ਗ਼ਲਤੀ ਨਹੀਂ ਹੈ।
ਪੈਡਿਚੂਕਿਪਰਘਰਮੈਗਈ
ਰਸਤਾ ਭੁਲ ਜਾਣ ਕਰ ਕੇ ਤੂੰ ਦੂਜੇ ਦੇ ਘਰ ਚਲੀ ਗਈ ਸੈਂ।
ਪੈਠਾਨਨਤੋਕੌਗਹਿਲੀਨੋ
ਪਠਾਣਾਂ ਨੇ ਤੈਨੂੰ ਪਕੜ ਲਿਆ
ਕਾਮਭੋਗਤੋਰੇਸੰਗਕੀਨੋ॥੧੩॥
ਅਤੇ ਤੇਰੇ ਨਾਲ ਕਾਮ ਭੋਗ ਕੀਤਾ ॥੧੩॥
ਭਲੋਭਯੋਤੂਘਰਿਫਿਰਿਅਈ
ਚੰਗਾ ਹੋਇਆ ਜੋ ਤੂੰ ਘਰ ਪਰਤ ਆਈ ਹੈਂ।
ਪਕਰਿਤੁਰਕਨੀਕਰਿਨਹਿਲਈ
(ਸ਼ੁਕਰ ਹੈ ਕਿ ਤੈਨੂੰ) ਪਕੜ ਕੇ ਉਨ੍ਹਾਂ ਨੇ ਤੁਰਕਣੀ ਨਹੀਂ ਬਣਾ ਲਿਆ।
ਜੌਕੋਊਧਾਮਮਲੇਛਨਆਵੈ
ਜੋ ਕੋਈ ਮਲੇਛਾਂ ਦੇ ਘਰ ਆ ਜਾਂਦਾ ਹੈ,
ਧਰਮਸਹਿਤਫਿਰਿਜਾਨਪਾਵੈ॥੧੪॥
ਤਾਂ ਉਹ ਫਿਰ (ਆਪਣੇ) ਧਰਮ ਸਹਿਤ ਵਾਪਸ ਨਹੀਂ ਪਰਤਦਾ ॥੧੪॥
ਤੁਮਪਤਿਮਾਥਅਪਨੋਧੁਨੋ
(ਸੰਗੀਤ ਕਲਾ ਨੇ ਕਿਹਾ) ਹੇ ਪਤੀ ਦੇਵ! ਤੁਸੀਂ ਆਪਣਾ ਮੱਥਾ ਨਾ ਧੁਨੋ
ਮੇਰੀਸਕਲਬ੍ਰਿਥਾਕਹਸੁਨੋ
ਅਤੇ ਮੇਰੀ ਸਾਰੀ ਬਿਰਥਾ ਨੂੰ ਸੁਣੋ।
ਸਕਲਕਥਾਮੈਤੁਮੈਸੁਨਾਊ
ਮੈਂ ਤੁਹਾਨੂੰ ਸਾਰੀ ਕਥਾ ਸੁਣਾਉਂਦੀ ਹਾਂ।
ਤਾਤੇਤੁਮਰੋਭ੍ਰਮਹਿਮਿਟਾਊ॥੧੫॥
ਉਸ ਨਾਲ ਤੁਹਾਡੇ ਭਰਮ ਦਾ ਨਿਵਾਰਣ ਕਰਦੀ ਹਾਂ ॥੧੫॥
ਜਬਮੈਭੂਲਧਾਮਤਿਹਗਈ
ਜਦ ਮੈਂ ਭੁਲ ਕੇ ਉਨ੍ਹਾਂ ਦੇ ਘਰ ਚਲੀ ਗਈ
ਤਬਹਿਪਕਰਿਤੁਰਕਨਮੁਹਿਲਈ
ਤਦ ਹੀ ਤੁਰਕਾਂ ਨੇ ਮੈਨੂੰ ਪਕੜ ਲਿਆ।
ਤਬਮੈਤਿਨਸੋਐਸਉਚਾਰੋ
ਤਦ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ,
ਤੁਮੈਸੂਝਤਨਾਥਹਮਾਰੋ॥੧੬॥
ਤੁਸੀਂ ਮੇਰੇ ਪਤੀ ਨੂੰ ਨਹੀਂ ਜਾਣਦੇ ॥੧੬॥
ਐਸੇਕਹਹਿਹੋਹਿਤੂਤੁਰਕਨਿ
(ਮੈਨੂੰ) ਇਸ ਤਰ੍ਹਾਂ ਕਹਿਣ ਲਗੇ ਕਿ ਤੂੰ ਤੁਰਕਣੀ ਹੋ ਜਾ।
ਮੋਕੌਲਗੇਲੋਗਮਿਲਿਘੁਰਕਨਿ
ਉਹ ਸਾਰੇ ਲੋਗ ਮਿਲ ਕੇ ਮੈਨੂੰ ਘੁਰਕਣ ਲਗੇ।
ਕੈਤੂਹੋਹਿਹਮਾਰੀਨਾਰੀ
ਜਾਂ ਤਾਂ ਤੂੰ ਸਾਡੀ ਇਸਤਰੀ ਬਣ ਜਾ,
ਨਾਤਰਦੇਤਿਠੌਰਿਤੁਹਿਮਾਰੀ॥੧੭॥
ਨਹੀਂ ਤਾਂ ਤੈਨੂੰ ਇਥੇ ਹੀ ਮਾਰ ਦਿਆਂਗੇ ॥੧੭॥
ਅੜਿਲ
ਅੜਿਲ:
ਤਬਮੈਤਾਸੌਚਰਿਤਭਾਤਿਐਸੋਕਿਯੋ
ਤਦ ਮੈਂ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ।
ਨਿਜੁਭਗਤੇਨਖਸਾਥਿਕਾਢਿਸ੍ਰੋਨਤਦਯੋ
ਮੈਂ ਆਪਣੀ ਭਗ ਤੇ ਨਹੁੰ ਮਾਰ ਕੇ ਲਹੂ ਕਢ ਦਿੱਤਾ।
ਪ੍ਰਥਮਅਲਿੰਗਨਖਾਨਸਾਥਹਸਿਮੈਕਰਿਯੋ
ਪਹਿਲਾਂ ਮੈਂ ਹੱਸ ਕੇ ਖ਼ਾਨ ਨਾਲ ਗਲਵਕੜੀ ਪਾਈ।
ਹੋਬਹੁਰੌਮੁਖਤੇਬਚਨਤਾਹਿਮੈਉਚਰਿਯੋ॥੧੮॥
ਫਿਰ ਮੈਂ ਉਸ ਪ੍ਰਤਿ ਮੂੰਹੋਂ ਇਹ ਗੱਲ ਕਹੀ ॥੧੮॥
ਰਿਤੁਆਈਹੈਮੋਹਿਸੁਮੈਗ੍ਰਿਹਜਾਤਹੋ
ਮੈਨੂੰ ਮਾਹਵਾਰੀ ਆਈ ਹੈ, ਇਸ ਲਈ ਮੈਂ ਘਰ ਜਾਂਦੀ ਹਾਂ।