ਤਬੈਚਿਤਤੇਭਾਟਬਿਸਾਰਿਯੋ॥੧॥
ਤਦ ਚਿਤ ਤੋਂ ਭਾਟ ਨੂੰ ਵਿਸਾਰ ਦਿੱਤਾ ॥੧॥
ਜਾਰਬਾਚ॥
ਯਾਰ ਨੇ ਕਿਹਾ:
ਦੋਹਰਾ॥
ਦੋਹਰਾ:
ਬਾਧਿਖਾਟੁਤਰਨਿਜੁਪਤਿਹਿਹਮਸੌਭੋਗਕਮਾਇ॥
(ਜੇ ਤੂੰ) ਆਪਣੇ ਪਤੀ ਨੂੰ ਮੰਜੀ ਹੇਠਾਂ ਬੰਨ੍ਹ ਕੇ ਮੇਰੇ ਨਾਲ ਕੇਲ ਕਰੇਂ,
ਤੌਮੈਜਾਨੌਸਾਚੁਤੂਹਿਤੂਹਮਾਰੀਆਇ॥੨॥
ਤਾਂ ਮੈਂ ਜਾਣਾਗਾ ਕਿ ਤੂੰ ਸਚਮੁਚ ਮੇਰੀ ਹਿਤੂ ਹੈਂ ॥੨॥
ਚੌਪਈ॥
ਚੌਪਈ:
ਐਂਡੇਰਾਇਏਕਦਿਨਆਯੋ॥
(ਜਦ) ਇਕ ਦਿਨ ਐਂਡੇ ਰਾਇ ਆਇਆ
ਦੁਖਿਤਨਾਰਿਹ੍ਵੈਬਚਨਸੁਨਾਯੋ॥
(ਤਾਂ ਉਸ ਦੀ) ਇਸਤਰੀ ਨੇ ਦੁਖੀ ਹੋ ਕੇ ਬਚਨ ਸੁਣਾਇਆ,
ਤੁਮਕੌਰੋਗਨਾਥਇਕਭਾਰੋ॥
ਹੇ ਨਾਥ! ਤੈਨੂੰ ਇਕ ਵੱਡਾ ਰੋਗ ਹੈ,
ਤਾਤੇਖੀਝਤਚਿਤਹਮਾਰੋ॥੩॥
ਇਸ ਕਰ ਕੇ ਮੇਰਾ ਚਿਤ ਬਹੁਤ ਖਿਝਦਾ ਹੈ ॥੩॥
ਦੋਹਰਾ॥
ਦੋਹਰਾ:
ਏਕਬੈਦਮੈਤਵਨਿਮਿਤਰਾਖ੍ਯੋਧਾਮਬੁਲਾਇ॥
ਇਕ ਵੈਦ ਮੈਂ ਤੇਰੇ ਲਈ ਬੁਲਾ ਕੇ ਘਰ ਵਿਚ ਰਖਿਆ ਹੈ।
ਤਾਤੇਤੁਰਤਕਰਾਇਯੈਅਪਨਇਲਾਜਬਨਾਇ॥੪॥
ਇਸ ਲਈ ਉਸ ਤੋਂ ਤੁਸੀਂ ਤੁਰਤ ਆਪਣਾ ਇਲਾਜ ਕਰਵਾ ਲਵੋ ॥੪॥
ਚੌਪਈ॥
ਚੌਪਈ:
ਐਂਡੇਰਾਇਤਬੈਯੌਕਯੋ॥
ਐਂਡੇ ਰਾਇ ਨੇ ਤਦ ਹੀ ਇਉਂ ਕੀਤਾ
ਬੀਰਮਦੇਵਬੋਲਿਕਰਿਲਯੋ॥
ਅਤੇ ਬੀਰਮ ਦੇਵ ਨੂੰ ਬੁਲਾ ਲਿਆ।
ਯਾਗਦਕੌਗਦਹਾਕ੍ਯਾਕਰਿਯੈ॥
(ਹੇ ਵੈਦ ਜੀ!) ਇਸ ਰੋਗ ('ਗਦ') ਦਾ ਕੀ ਇਲਾਜ ਕਰੀਏ,
ਜਾਤੇਰੋਗਬਡੋਪਰਹਰਿਯੈ॥੫॥
ਜਿਸ ਤੋਂ ਵੱਡਾ ਰੋਗ ਨਸ਼ਟ ਹੋ ਜਾਏ ॥੫॥
ਬੈਦਤਬੈਯੌਬਚਨਉਚਾਰੇ॥
ਤਦ ਵੈਦ ਨੇ ਇਸ ਤਰ੍ਹਾਂ ਕਿਹਾ,
ਬਡੋਰੋਗਇਹਭਯੋਤਿਹਾਰੇ॥
ਤੈਨੂੰ ਤਾਂ ਬਹੁਤ ਵੱਡਾ ਰੋਗ ਲਗਿਆ ਹੋਇਆ ਹੈ।
ਯਾਕੌਜੰਤ੍ਰਮੰਤ੍ਰਨਹਿਕੋਈ॥
ਇਸ ਲਈ ਜੰਤ੍ਰ ਮੰਤ੍ਰ ਦਾ ਕੋਈ (ਉਪਾ) ਨਹੀਂ ਹੈ।
ਏਕਤੰਤ੍ਰਹੋਵੈਤੌਹੋਈ॥੬॥
ਇਕ ਤੰਤ੍ਰ ਹੈ, ਉਹੀ ਕੁਝ (ਅਸਰ ਕਰ) ਸਕਦਾ ਹੈ ॥੬॥
ਮਦਰਾਅਧਿਕਆਪੁਲੈਪੀਜੈ॥
(ਤੂੰ) ਆਪ ਬਹੁਤ ਸਾਰੀ ਸ਼ਰਾਬ ਪੀ ਲੈ
ਔਰਆਪਨੀਤਿਯਕਹਦੀਜੈ॥
ਅਤੇ ਆਪਣੀ ਇਸਤਰੀ ਨੂੰ ਵੀ ਪਿਲਾ ਦੇ।
ਖਾਟਤਰੇਬਾਧਤੁਮਰਹੋ॥
ਤੂੰ ਮੰਜੀ ਦੇ ਹੇਠਾਂ ਬੰਨ੍ਹਿਆ ਰਹਿ
ਮੁਖਤੇਪਰੇਕਬਿਤਨਕਹੋ॥੭॥
ਅਤੇ ਮੁਖ ਤੋਂ ਕਬਿੱਤਾਂ ਪੜ੍ਹਦਾ ਰਹਿ ॥੭॥
ਏਕਬੀਰਇਕਠੌਰਬੁਲੈਹੌ॥
ਤਦ ਇਕ 'ਬੀਰ' ਨੂੰ ਇਥੇ ਬੁਲਾ ਲੈਣਾ
ਇਸੀਖਾਟਊਪਰਬਠੈਹੌ॥
ਅਤੇ ਇਸ ਮੰਜੀ ਉਤੇ ਬਿਠਾ ਦੇਣਾ।
ਮਲਜੁਧਤਵਤ੍ਰਿਯਤਨਕਰਿਹੈ॥
ਉਹ ਤੇਰੀ ਇਸਤਰੀ ਨਾਲ ਮਲ ਯੁੱਧ ਕਰੇਗਾ,
ਤੋਤਵਰੋਗਬਡੋਪਰਹਰਿਹੈ॥੮॥
ਤਦ ਤੇਰਾ ਇਹ ਰੋਗ ਦੂਰ ਹੋਵੇਗਾ ॥੮॥
ਮੂੜਬਾਤਇਹਕਛੂਨਜਾਨੀ॥
(ਉਸ) ਮੂਰਖ ਨੇ ਇਹ ਗੱਲ ਨਾ ਸਮਝੀ।
ਦੇਹਅਰੋਗਸਰੋਗਪਛਾਨੀ॥
(ਉਸ ਨੇ ਆਪਣੀ) ਅਰੋਗ ਦੇਹੀ ਨੂੰ ਰੋਗੀ ਸਮਝ ਲਿਆ।
ਆਪੁਮੰਗਾਇਮਦ੍ਰਯਤਬਪਿਯੋ॥
ਉਸ ਨੇ ਆਪ ਸ਼ਰਾਬ ਮੰਗਵਾ ਕੇ ਪੀ ਲਈ
ਜਾਰਸਹਿਤਅਬਲਾਕੋਦਿਯੋ॥੯॥
ਅਤੇ ਯਾਰ ਸਮੇਤ ਪਤਨੀ ਨੂੰ ਵੀ ਪਿਲਾਈ ॥੯॥
ਨਿਜੁਕਰਮੈਤਿਯਜਾਰਪਿਵਾਯੋ॥
ਇਸਤਰੀ ਨੇ ਆਪਣੇ ਹੱਥਾਂ ਨਾਲ ਯਾਰ ਨੂੰ ਸ਼ਰਾਬ ਪਿਲਾਈ।
ਬਪੁਔਧੋਤਰਖਾਟਬੰਧਾਯੋ॥
(ਪਤੀ ਦੇ) ਸ਼ਰੀਰ ਨੂੰ ਮੰਜੀ ਹੇਠਾਂ ਉਲਟਾ ਬੰਨ੍ਹ ਦਿੱਤਾ।
ਆਖੈਦੋਊਮੂੰਦਿਕਰਲਈ॥
(ਉਸ ਦੀਆਂ) ਦੋਵੇਂ ਅੱਖਾਂ ਬੰਦ ਕਰ ਦਿੱਤੀਆਂ
ਜਾਰਤ੍ਰਿਯਾਆਰੂੜਿਤਭਈ॥੧੦॥
ਅਤੇ (ਮੰਜੀ ਉਤੇ) ਯਾਰ ਅਤੇ ਇਸਤਰੀ ਬੈਠ ਗਏ ॥੧੦॥
ਭਾਟਪਰਿਯੋਤਰਕਬਿਤਉਚਾਰੈ॥
(ਉਹ) ਭਾਟ ਮੰਜੀ ਹੇਠਾਂ ਪਿਆ ਹੋਇਆ ਕਬਿੱਤ ਉਚਾਰਨ ਲਗਾ
ਭੇਦਅਭੇਦਕਛੂਨਬਿਚਾਰੈ॥
ਅਤੇ ਭੇਦ ਦੀ ਗੱਲ ਨੂੰ ਕੁਝ ਨਾ ਵਿਚਾਰ ਸਕਿਆ।
ਵਹੈਤੰਤ੍ਰਜੌਬੈਦਬਨਾਯੋ॥
(ਸੋਚਦਾ ਸੀ ਕਿ) ਜੋ ਤੰਤ੍ਰ ਵੈਦ ਨੇ ਬਣਾਇਆ ਸੀ,
ਤਾਤੇਦੇਵਹਮਾਰੈਆਯੋ॥੧੧॥
ਉਸੇ ਕਰ ਕੇ ਸਾਡੇ (ਘਰ) ਦੇਵ (ਬੀਰ) ਆਇਆ ਹੈ ॥੧੧॥
ਭੋਗੁਜਾਰਅਬਲਾਸੌਕਿਯੋ॥
ਯਾਰ ਨੇ ਇਸਤਰੀ ਨਾਲ ਭੋਗ ਕੀਤਾ
ਭਾਤਿਭਾਤਿਤਾਕੋਸੁਖਦਿਯੋ॥
ਅਤੇ ਉਸ ਨੂੰ ਭਾਂਤ ਭਾਂਤ ਦਾ ਸੁਖ ਦਿੱਤਾ।
ਉਛਲਉਛਲਰਤਿਅਧਿਕਕਮਾਈ॥
ਉਛਲ ਉਛਲ ਕੇ ਬਹੁਤ ਕਾਮ-ਕ੍ਰੀੜਾ ਕੀਤੀ,
ਮੂਰਖਭਾਟਬਾਤਨਹਿਪਾਈ॥੧੨॥
ਪਰ ਮੂਰਖ ਭਾਟ ਗੱਲ ਨੂੰ ਸਮਝ ਨਾ ਸਕਿਆ ॥੧੨॥
ਦੋਹਰਾ॥
ਦੋਹਰਾ:
ਉਤਰਿਖਾਟਿਤੇਖੋਲਿਦ੍ਰਿਗਦਿਯੇਨਕੀਨੋਸੋਗੁ॥
ਮੰਜੀ ਤੋਂ ਉਤਰ ਕੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ (ਅਤੇ ਭਾਟ ਨੇ ਵੀ ਮਨ ਵਿਚ) ਕੋਈ ਦੁਖ ਨਾ ਮਨਾਇਆ।
ਭਾਟਪਛਾਨ੍ਯੋਸਾਚੁਜਿਯਅਬਮੈਭਯੋਅਰੋਗ॥੧੩॥
ਭਾਟ ਨੇ (ਆਪਣੇ) ਮਨ ਵਿਚ ਸਚ ਸਮਝਿਆ ਕਿ ਹੁਣ ਮੈਂ ਅਰੋਗ ਹੋ ਗਿਆ ਹਾਂ ॥੧੩॥
ਬਾਧਿਖਾਟਤਰਭਾਟਕੌਤਾਕਰਤੇਮਦਪੀਯ॥
ਭਾਟ ਨੂੰ ਮੰਜੀ ਹੇਠਾਂ ਬੰਨ੍ਹ ਕੇ ਅਤੇ ਉਸ ਦੇ ਹੱਥ ਨਾਲ ਸ਼ਰਾਬ ਪੀ ਕੇ,
ਰਤਿਮਾਨੀਤ੍ਰਿਯਜਾਰਸੌਭੇਦਨਪਾਯੋਪੀਯ॥੧੪॥
ਇਸਤਰੀ ਨੇ ਯਾਰ ਨਾਲ ਰਤੀ-ਕ੍ਰੀੜਾ ਕੀਤੀ, (ਪਰ ਇਹ) ਭੇਦ ਪ੍ਰਿਯ (ਭਾਟ) ਨਾ ਪਾ ਸਕਿਆ ॥੧੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਬਹਤਰਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੭੨॥੩੩੮੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੨॥੩੩੮੧॥ ਚਲਦਾ॥
ਦੋਹਰਾ॥
ਦੋਹਰਾ:
ਰਾਇਨਿਰੰਜਨਚੋਪਰੋਜਾਕੀਤ੍ਰਿਯਾਅਨੂਪ॥
ਨਿਰੰਜਨ ਰਾਇ ਚੋਪੜਾ ਦੀ ਇਸਤਰੀ ਬਹੁਤ ਸੁੰਦਰ ਸੀ।
ਲੋਕਸਕਲਨਿਰਖੈਤਿਸੈਰਤਿਕੌਜਾਨਿਸਰੂਪ॥੧॥
ਸਾਰੇ ਲੋਕੀਂ ਉਸ ਨੂੰ ਰਤੀ ਦਾ ਸਰੂਪ ਸਮਝ ਕੇ ਵੇਖਦੇ ਸਨ ॥੧॥
ਸਹਿਰਬਸੈਬਹਲੋਲਪੁਰਜਾਕੋਰੂਪਅਮੋਲ॥
ਜਿਸ ਦਾ ਅਦੁੱਤੀ ਰੂਪ ਸੀ, (ਉਹ) ਬਹਲੋਲ ਪੁਰ ਵਿਚ ਵਸਦਾ ਸੀ।
ਸੂਰਾਸਕਲਸਰਾਹਹੀਨਾਮਖਾਨਬਹਲੋਲ॥੨॥
ਉਸ ਨੂੰ ਸਾਰੇ ਸੂਰਮੇ ਸਲਾਹੁੰਦੇ ਸਨ ਅਤੇ ਉਸ ਦਾ ਨਾਮ ਬਹਲੋਲ ਖ਼ਾਨ ਸੀ ॥੨॥
ਜਬਸੰਗੀਤਕਲਾਤ੍ਰਿਯਹਿਗਯੋਬਹਲੋਲਨਿਹਾਰਿ॥
ਜਦੋਂ ਬਹਲੋਲ ਨੇ ਸੰਗੀਤ ਕਲਾ ਇਸਤਰੀ ਨੂੰ ਵੇਖਿਆ,
ਤਬਹੀਸਭਹੀਚਿਤਤੇਦਈਪਠਾਨੀਡਾਰਿ॥੩॥
ਤਦੋਂ ਉਸ ਨੇ ਆਪਣੇ ਚਿਤ ਤੋਂ ਸਾਰੀਆਂ ਪਠਾਣੀਆਂ ਨੂੰ ਕਢ ਦਿੱਤਾ ॥੩॥
ਬਨਿਜਕਲਾਬਾਲਾਹੁਤੀਲੀਨੀਨਿਕਟਬੁਲਾਇ॥
ਇਕ ਬਨਿਜ ਕਲਾ ਨਾਂ ਦੀ ਇਸਤਰੀ ਸੀ, ਉਸ ਨੂੰ ਕੋਲ ਬੁਲਾ ਲਿਆ।
ਅਮਿਤਦਰਬੁਤਾਕੌਦਿਯੋਵਾਪ੍ਰਤਿਦਈਪਠਾਇ॥੪॥
ਉਸ ਨੂੰ ਬੇਹਿਸਾਬ ਧਨ ਦੇ ਕੇ ਉਸ ਕੋਲ ਭੇਜ ਦਿੱਤਾ ॥੪॥
ਚੌਪਈ॥
ਚੌਪਈ:
ਬਨਿਜਕਲਾਚਲਿਕੈਤਿਤਆਈ॥
ਬਨਿਜ ਕਲਾ ਉਥੇ ਚਲ ਕੇ ਆਈ
ਜਹਾਕਲਾਸੰਗੀਤਸੁਹਾਈ॥
ਜਿਥੇ ਸੰਗੀਤ ਕਲਾ ਸੁਸ਼ੋਭਿਤ ਸੀ।
ਜਬੈਖਾਨਕੀਉਪਮਾਕਰੀ॥
ਜਦ ਉਸ ਨੇ ਖ਼ਾਨ ਦੀ ਸਿਫ਼ਤ ਕੀਤੀ
ਏਸੁਨਿਬਾਤਨਾਰਿਵਹਢਰੀ॥੫॥
ਤਾ ਉਹ ਇਸਤਰੀ ਵੀ ਸੁਣ ਕੇ ਢਲ ਗਈ ॥੫॥
ਇਨਬਾਤਨਅਬਲਾਉਰਝਾਈ॥
ਇਨ੍ਹਾਂ ਗੱਲਾਂ ਨਾਲ (ਉਸ ਨੇ) ਇਸਤਰੀ ਨੂੰ ਫਸਾ ਲਿਆ।
ਇਹੈਬਾਤਪਿਯਸੁਨਤਸੁਹਾਈ॥
ਇਹੀ ਗੱਲ (ਉਸ ਦੇ) ਪ੍ਰਿਯ (ਪਤੀ) ਨੂੰ ਸੋਹਣੇ ਜਿਹੇ ਢੰਗ ਨਾਲ ਸੁਣਾ ਦਿੱਤੀ
ਮੈਇਕਬਾਗਬਨਾਯੋਭਲੋ॥
ਕਿ ਮੈਂ ਇਕ ਸੁੰਦਰ ਬਾਗ਼ ਬਣਵਾਇਆ ਹੈ।
ਮੁਹਿਲੈਸੰਗਤਹਾਤੁਮਚਲੋ॥੬॥
(ਪਤਨੀ ਨੇ ਪਤੀ ਨੂੰ ਕਿਹਾ ਕਿ) ਤੁਸੀਂ ਮੈਨੂੰ ਨਾਲ ਲੈ ਕੇ ਉਥੇ ਚਲੋ ॥੬॥
ਅਬਲੌਮੈਕਤਹੂੰਨਹਿਗਈ॥
ਅਜ ਤਕ ਮੈਂ ਕਿਤੇ ਨਹੀਂ ਗਈ।
ਪੈਂਡਅਪੈਂਡਨਪਾਵਤਭਈ॥
ਪੈਂਡੇ ਕੁਪੈਂਡੇ ਪੈਰ ਨਹੀਂ ਰਖਿਆ।