ਤਾਹਿਜਾਰਨੀਨਾਥਬਿਚਾਰਿਯੋ॥
ਉਸ ਯਾਰਨੀ (ਵਿਭਚਾਰਨ) ਇਸਤਰੀ ਦੇ ਪਤੀ ਨੇ ਵਿਚਾਰ ਪੂਰਵਕ
ਏਕਦਿਵਸਇਹਭਾਤਿਉਚਾਰਿਯੋ॥
ਇਕ ਦਿਨ ਇਸ ਤਰ੍ਹਾਂ ਕਿਹਾ,
ਦੇਸਛੋਰਿਪਰਦੇਸਸਿਧੈਹੌ॥
(ਮੈਂ) ਦੇਸ ਛੋੜ ਕੇ ਵਿਦੇਸ ਜਾ ਰਿਹਾ ਹਾਂ
ਅਧਿਕਕਮਾਇਤੁਮੈਧਨਲ੍ਯੈਹੌ॥੨॥
ਅਤੇ ਤੈਨੂੰ ਬਹੁਤ ਸਾਰਾ ਧਨ ਕਮਾ ਕੇ ਲਿਆ ਦੇਵਾਂਗਾ ॥੨॥
ਜਾਤਭਯੋਐਸੋਬਚਕਹਿਯੋ॥
ਇਹ ਗੱਲ ਕਹਿ ਕੇ ਉਹ ਚਲਾ ਗਿਆ,
ਲਾਗਿਧਾਮਕੋਨੇਸੌਰਹਿਯੋ॥
(ਪਰ ਅਸਲੋਂ) ਘਰ ਦੇ ਕੋਨੇ ਨਾਲ ਲਗ ਕੇ ਖੜੋ ਗਿਆ।
ਸਾਹਿਬਦੇਤਬਜਾਰਬੁਲਾਯੋ॥
ਸਾਹਿਬ ਦੇਈ ਨੇ ਤਦ ਯਾਰ ਨੂੰ ਬੁਲਾਇਆ
ਕਾਮਭੋਗਤਿਹਸਾਥਕਮਾਯੋ॥੩॥
ਅਤੇ ਉਸ ਨਾਲ ਕਾਮ ਕੇਲ ਕੀਤੀ ॥੩॥
ਗ੍ਰਿਹਕੋਨਾਸੌਪਤਿਹਨਿਹਾਰਿਯੋ॥
(ਜਦ ਉਸ ਇਸਤਰੀ ਨੇ) ਘਰ ਦੇ ਕੋਨੇ ਵਿਚ (ਖੜੋਤੇ) ਪਤੀ ਨੂੰ ਵੇਖ ਲਿਆ
ਇਹੈਚੰਚਲਾਚਰਿਤਬਿਚਾਰਿਯੋ॥
ਤਾਂ ਉਸ ਇਸਤਰੀ ਨੇ ਇਹ ਚਰਿਤ੍ਰ ਖੇਡਿਆ।
ਲਪਟਿਲਪਟਿਆਸਨਸੌਜਾਵੈ॥
(ਉਹ) ਯਾਰ ਨਾਲ ਲਿਪਟ ਲਿਪਟ ਕੇ ਆਸਣ ਕਰਦੀ ਰਹੀ
ਕੂਕਿਕੂਕਿਇਹਭਾਤਿਸੁਨਾਵੈ॥੪॥
(ਪਰ ਪਤੀ ਨੂੰ) ਚੀਖ਼ ਚੀਖ਼ ਕੇ ਸੁਣਾਉਣ ਲਗੀ ॥੪॥
ਜੋਪਤਿਹੋਤਆਜੁਘਰਮਾਹੀ॥
ਜੇ ਅਜ ਮੇਰਾ ਪਤੀ ਘਰ ਵਿਚ ਹੁੰਦਾ
ਕ੍ਯੋਹੇਰਤਤੈਮਮਪਰਛਾਹੀ॥
ਤਾਂ ਕਿਵੇਂ ਵੀ ਤੂੰ ਮੇਰੀ ਪਰਛਾਈ ਨਾ ਵੇਖ ਸਕਦਾ।
ਪ੍ਰੀਤਮਨਹੀਆਜੁਹ੍ਯਾਂਮੇਰੋ॥
ਅਜ ਮੇਰਾ ਪ੍ਰੀਤਮ (ਪਤੀ) ਇਥੇ ਨਹੀਂ,
ਅਬਹੀਸੀਸਫੋਰਤੋਤੇਰੋ॥੫॥
(ਨਹੀਂ ਤਾਂ) ਹੁਣੇ ਹੀ ਤੇਰਾ ਸਿਰ ਪਾੜ ਦਿੰਦਾ ॥੫॥
ਦੋਹਰਾ॥
ਦੋਹਰਾ:
ਅਤਿਰਤਿਤਾਸੋਮਾਨਿਕੈਦੀਨੋਜਾਰਉਠਾਇ॥
ਉਸ ਨਾਲ ਬਹੁਤ ਕਾਮ-ਕ੍ਰੀੜਾ ਕਰ ਕੇ ਯਾਰ ਨੂੰ ਉਠਾ ਦਿੱਤਾ
ਆਪੁਅਧਿਕਪੀਟਤਭਈਹ੍ਰਿਦੈਸੋਕਉਪਜਾਇ॥੬॥
ਅਤੇ ਆਪ ਦਿਲ ਵਿਚ ਦੁਖ ਮੰਨਾ ਕੇ ਪਿਟਣ ਲਗ ਗਈ ॥੬॥
ਚੌਪਈ॥
ਚੌਪਈ:
ਮੇਰੋਆਜੁਧਰਮੁਇਨਖੋਯੋ॥
ਇਸ ਨੇ ਅਜ ਮੇਰਾ ਧਰਮ ਨਸ਼ਟ ਕਰ ਦਿੱਤਾ ਹੈ।
ਪ੍ਰਾਨਨਾਥਗ੍ਰਿਹਮਾਝਨਹੋਯੋ॥
ਮੇਰਾ ਪ੍ਰਾਣਨਾਥ ਘਰ ਨਹੀਂ ਸੀ।
ਅਬਹੌਟੂਟਿਮਹਲਤੇਪਰਿਹੌ॥
ਹੁਣ ਜਾਂ ਤਾਂ ਮਕਾਨ ਤੋਂ ਡਿਗ ਕੇ ਮਰ ਜਾਵਾਂਗੀ।
ਨਾਤਰਮਾਰਿਕਟਾਰੀਮਰਿਹੌ॥੭॥
ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗੀ ॥੭॥
ਕੈਧੋਅੰਗਅਗਨਿਮੈਜਾਰੋ॥
ਜਾਂ ਤਾਂ ਮੈਂ ਸ਼ਰੀਰ ਅਗਨੀ ਵਿਚ ਸਾੜ ਦੇਵਾਂਗੀ,
ਕੈਧੋਪਿਯਪੈਜਾਇਪੁਕਾਰੋ॥
ਜਾਂ ਪ੍ਰੀਤਮ ਕੋਲ ਜਾ ਕੇ ਪੁਕਾਰ ਕਰਾਂਗੀ।
ਜੋਰਾਵਰੀਜਾਰਭਜਗਯੋ॥
ਜ਼ਬਰਦਸਤੀ ਕਰ ਕੇ ਯਾਰ ਰਮਣ ਕਰ ਗਿਆ ਹੈ
ਮੋਰੋਧਰਮਲੋਪਸਭਭਯੋ॥੮॥
ਅਤੇ ਮੇਰਾ ਸਾਰਾ ਧਰਮ ਭ੍ਰਸ਼ਟ ਕਰ ਗਿਆ ਹੈ ॥੮॥
ਦੋਹਰਾ॥
ਦੋਹਰਾ:
ਯੌਕਹਿਕੈਮੁਖਤੇਬਚਨਜਮਧਰਲਈਉਠਾਇ॥
ਇਸ ਤਰ੍ਹਾਂ ਮੁਖ ਤੋਂ ਬਚਨ ਕਹਿ ਕੇ ਕਟਾਰ ਉਠਾ ਲਈ
ਉਦਰਬਿਖੈਮਾਰਨਲਗੀਨਿਜੁਪਤਿਕੋਦਿਖਰਾਇ॥੯॥
ਅਤੇ ਆਪਣੇ ਪਤੀ ਨੂੰ ਵਿਖਾ ਕੇ ਪੇਟ ਵਿਚ ਮਾਰਨ ਲਗੀ ॥੯॥
ਚੌਪਈ॥
ਚੌਪਈ:
ਐਸੇਨਿਰਖਿਤਵਨਪਤਿਧਯੋ॥
ਇਹ ਵੇਖ ਕੇ ਉਸ ਦਾ ਪਤੀ ਭਜਿਆ ਆਇਆ
ਜਮਧਰਛੀਨਹਾਥਤੇਲਯੋ॥
ਅਤੇ (ਉਸ ਦੇ) ਹੱਥ ਵਿਚੋਂ ਕਟਾਰ ਖੋਹ ਲਈ।
ਪ੍ਰਥਮਘਾਇਤੁਮਹਮੈਪ੍ਰਹਾਰੋ॥
(ਕਹਿਣ ਲਗਿਆ) ਪਹਿਲਾਂ ਤੂੰ ਮੈਨੂੰ (ਕਟਾਰ) ਮਾਰ
ਤਾਪਾਛੇਅਪਨੇਉਰਮਾਰੋ॥੧੦॥
ਅਤੇ ਇਸ ਪਿਛੋਂ ਆਪਣੇ ਹਿਰਦੇ ਵਿਚ ਮਾਰੀਂ ॥੧੦॥
ਤੇਰੌਧਰਮਲੋਪਨਹਿੰਭਯੋ॥
ਤੇਰਾ ਧਰਮ ਭ੍ਰਸ਼ਟ ਨਹੀਂ ਹੋਇਆ ਹੈ।
ਜੋਰਾਵਰੀਜਾਰਭਜਿਗਯੋ॥
(ਉਹ) ਯਾਰ ਜ਼ਬਰਦਸਤੀ ਰਮਣ ਕਰ ਗਿਆ ਹੈ।
ਦਸਸਿਰਬਲਸੌਸਿਯਹਰਿਲੀਨੀ॥
ਰਾਵਣ ਨੇ ਬਲ ਪੂਰਵਕ ਸੀਤਾ ਨੂੰ ਹਰ ਲਿਆ ਸੀ
ਸ੍ਰੀਰਘੁਨਾਥਤ੍ਯਾਗਨਹਿਦੀਨੀ॥੧੧॥
ਤਾਂ ਸ੍ਰੀ ਰਘੂਨਾਥ ਨੇ (ਸੀਤਾ ਨੂੰ) ਛਡ ਥੋੜਾ ਦਿੱਤਾ ਸੀ ॥੧੧॥
ਦੋਹਰਾ॥
ਦੋਹਰਾ:
ਸੁਨੁਅਬਲਾਮੈਆਪਨੇਕਰਤਨਹਿਯਮੈਰੋਸੁ॥
ਹੇ ਇਸਤਰੀ! ਮੇਰੀ ਗੱਲ ਸੁਣ, (ਤੂੰ) ਆਪਣੇ ਚਿਤ ਵਿਚ (ਕਿਸੇ ਪ੍ਰਕਾਰ ਦਾ) ਰੋਸ ਨਾ ਕਰ।
ਜਾਰਜੋਰਭਜਿਭਜਗਯੋਤੇਰੋਕਛੂਨਦੋਸ॥੧੨॥
ਯਾਰ ਜਬਰ ਨਾਲ ਭੋਗ ਕਰ ਕੇ ਭਜ ਗਿਆ ਹੈ, ਇਸ ਵਿਚ ਤੇਰਾ ਕੋਈ ਦੋਸ਼ ਨਹੀਂ ਹੈ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਇਕਹਤਰੋਚਰਿਤ੍ਰਸਮਾਪਤਮਸਤੁਸੁਭਮਸਤੁ॥੧੭੧॥੩੩੬੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੧॥੩੩੬੭॥ ਚਲਦਾ॥
ਚੌਪਈ॥
ਚੌਪਈ:
ਐਂਡੇਰਾਇਕਭਾਟਭਣਿਜੈ॥
ਐਂਡੇ ਰਾਇ ਨਾਂ ਦਾ ਇਕ ਭਾਟ ਸੁਣੀਂਦਾ ਸੀ।
ਗੀਤਕਲਾਤਿਹਤ੍ਰਿਯਾਕਹਿਜੈ॥
ਉਸ ਦੀ ਇਸਤਰੀ ਦਾ ਨਾਂ ਗੀਤ ਕਲਾ ਸੀ।
ਬੀਰਮਦੇਤਿਨਬੀਰਨਿਹਾਰਿਯੋ॥
ਜਦ ਉਸ ਨੇ ਬੀਰਮ ਦੇਵ ਨਾਂ ਦੇ ਸੂਰਮੇ ਨੂੰ ਵੇਖਿਆ,