GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1056
Display Settings
ਖਾਰੀਦਈਉਠਾਇਪੁਨਿਜਾਰਬਿਦਾਕਰਿਦੀਨ॥੭॥
ਫਿਰ ਖਾਰੀ ਉਠਾ ਦਿੱਤੀ ਅਤੇ ਯਾਰ ਨੂੰ ਵਿਦਾ ਕਰ ਦਿੱਤਾ ॥੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਉਨਤਰਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੬੯॥੩੩੪੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੯॥੩੩੪੩॥ ਚਲਦਾ॥
ਦੋਹਰਾ
ਦੋਹਰਾ:
ਪਲਵਲਕੋਰਾਜਾਰਹੈਸਰਬਸਿੰਘਤਿਹਨਾਮ
ਸਰਬ ਸਿੰਘ ਨਾਂ ਦਾ ਪਲਵਲ ਦਾ ਇਕ ਰਾਜਾ ਸੀ
ਦੇਸਦੇਸਕੇਏਸਜਿਹਭਜਤਆਠਹੂੰਜਾਮ॥੧॥
ਜਿਸ ਨੂੰ ਦੇਸ ਦੇਸ ਦੇ ਰਾਜੇ ਅੱਠੇ ਪਹਿਰ ਯਾਦ ਕਰਦੇ ਰਹਿੰਦੇ ਸਨ ॥੧॥
ਚੌਪਈ
ਚੌਪਈ:
ਕਲਾਸੁਬੀਰਤਾਹਿਬਰਨਾਰੀ
ਬੀਰ ਕਲਾ ਉਸ ਦੀ ਸੁੰਦਰ ਇਸਤਰੀ ਸੀ।
ਮਥਿਸਮੁੰਦ੍ਰਜਨੁਸਾਤਨਿਕਾਰੀ
ਮਾਨੋ ਸੱਤ ਸਮੁੰਦਰਾਂ ਨੂੰ ਮਥ ਕੇ ਕਢਿਆ ਹੋਵੇ।
ਜੋਬਨਜੋਤਿਅਧਿਕਤਿਹਸੋਹੈ
ਉਸ ਉਤੇ ਜੋਬਨ ਦਾ ਬਹੁਤ ਰੰਗ ਚੜ੍ਹਿਆ ਹੋਇਆ ਸੀ।
ਦੇਵਅਦੇਵਨਕੋਮਨਮੋਹੈ॥੨॥
ਉਹ ਦੇਵਤਿਆਂ ਅਤੇ ਦੈਂਤਾਂ ਦਾ ਮਨ ਮੋਹੰਦੀ ਸੀ ॥੨॥
ਰਾਵਤਸਿੰਘਬਿਲੌਕਤਭਈ
(ਇਕ ਦਿਨ ਰਾਣੀ ਨੇ) ਰਾਵਤ ਸਿੰਘ ਨੂੰ ਵੇਖਿਆ,
ਹਰਿਅਰਿਬਸਿਰਾਨੀਹ੍ਵੈਗਈ
ਤਾਂ ਉਹ ਸ਼ਿਵ ਦੇ ਵੈਰੀ (ਕਾਮ ਦੇਵ) ਦੇ ਵਸ ਵਿਚ ਹੋ ਗਈ।
ਸਹਚਰਿਪਠੈਬੁਲਾਯੋਜਬੈ
ਦਾਸੀ ਨੂੰ ਭੇਜ ਕੇ ਜਦ ਉਸ ਨੂੰ ਬੁਲਾਇਆ,
ਕਾਮਕੇਲਤਾਸੌਕਿਯਤਬੈ॥੩॥
ਤਦ ਉਸ ਨਾਲ ਕਾਮ-ਕ੍ਰੀੜਾ ਕੀਤੀ ॥੩॥
ਐਸੀਭਾਤਿਜਾਰਨਿਤਿਆਵੈ
ਇਸ ਤਰ੍ਹਾਂ ਉਹ ਯਾਰ ਰੋਜ਼ ਆਉਂਦਾ ਸੀ
ਵਾਰਾਨੀਸੌਭੋਗਕਮਾਵੈ
ਅਤੇ ਉਸ ਰਾਣੀ ਨਾਲ ਭੋਗ ਕਰਦਾ ਸੀ।
ਦਾਸੀਏਕਤਹਾਚਲਿਆਈ
ਉਥੇ ਇਕ ਦਾਸੀ ਚਲ ਕੇ ਆ ਗਈ।
ਨਿਰਖਿਮੀਤਤਿਹਰਹ੍ਯੋਲੁਭਾਈ॥੪॥
ਯਾਰ ਉਸ ਨੂੰ ਵੇਖ ਕੇ ਲੁਭਾਇਮਾਨ ਹੋ ਗਿਆ ॥੪॥
ਕੇਲਕਮਾਇਜਾਰਜਬਆਯੋ
ਜਦ ਯਾਰ ਕੇਲ-ਕ੍ਰੀੜਾ ਕਰ ਕੇ ਆਇਆ
ਚੇਰੀਕੋਲਖਿਰੂਪਲੁਭਾਯੋ
ਤਾਂ ਦਾਸੀ ਦੇ ਰੂਪ ਨੂੰ ਵੇਖ ਕੇ ਲਲਚਾ ਗਿਆ।
ਰਨਿਯਹਿਡਾਰਿਹ੍ਰਿਦੈਤੇਦਯੋ
(ਉਸ ਨੇ) ਰਾਣੀ ਨੂੰ ਹਿਰਦੇ ਤੋਂ ਭੁਲਾ ਦਿੱਤਾ
ਤਾਕੀਸੇਜਸੁਹਾਵਤਭਯੋ॥੫॥
ਅਤੇ ਦਾਸੀ ਦੀ ਸੇਜ ਨੂੰ ਸੁਹਾਵਣਾ ਬਣਾਉਣ ਲਗਾ ॥੫॥
ਕੇਲਬਿਨਾਰਾਨੀਅਕੁਲਾਈ
ਕਾਮ-ਕ੍ਰੀੜਾ ਤੋਂ ਬਿਨਾ ਰਾਣੀ ਵਿਆਕੁਲ ਹੋ ਗਈ।
ਤਾਕੌਪੈਂਡਬਿਲੋਕਨਆਈ
ਉਸ ਦਾ ਰਸਤਾ ਵੇਖਣ ਲਈ ਆਈ।
ਕਹਾਰਹੇਪ੍ਰੀਤਮਨਹਿਆਏ
(ਸੋਚੀਂ ਪਈ ਸੀ ਕਿ) ਪ੍ਰੀਤਮ ਆਏ ਨਹੀਂ, ਕਿਥੇ ਰਹਿ ਗਏ ਹਨ।
ਕਾਹੂਬੈਰਿਨਿਸੌਉਰਝਾਏ॥੬॥
(ਸ਼ਾਇਦ) ਕਿਸੇ ਵੈਰਨ ਨਾਲ ਉਲਝ ਗਏ ਹੋਣ ॥੬॥
ਸੁਧਿਭੂਲੀਕਿਧੋਕਿਨੂੰਭੁਲਾਯੋ
(ਉਸ ਨੂੰ) ਯਾਦ ਨਹੀਂ ਰਿਹਾ ਜਾਂ ਕਿਸੇ ਨੇ ਭੁਲਾ ਦਿੱਤਾ ਹੈ
ਖੋਜਤਰਹਿਯੋਪੈਂਡਨਹਿਪਾਯੋ
ਜਾਂ ਖੋਜਦਾ ਰਿਹਾ ਹੈ, ਪਰ ਰਸਤਾ ਨਹੀਂ ਲਭਿਆ।
ਤ੍ਰਾਸਦਿਯੋਕਿਨਹੂੰਤਿਹਆਈ
ਉਸ ਨੂੰ ਕਿਸੇ ਨੇ ਆ ਕੇ ਡਰਾਵਾ ਤਾਂ ਨਹੀਂ ਦਿੱਤਾ
ਭੇਟਭਈਕੋਊਭਾਮਿਨਿਭਾਈ॥੭॥
ਜਾਂ ਕੋਈ ਚੰਗੀ ਲਗਣ ਵਾਲੀ ਇਸਤਰੀ ਤਾਂ ਨਹੀਂ ਮਿਲ ਗਈ ॥੭॥
ਆਵਤਹੈਕਿਆਇਕਰਗਏ
ਕੀ ਉਹ ਆ ਰਿਹਾ ਹੈ ਜਾਂ ਆ ਕੇ ਚਲਾ ਗਿਆ ਹੈ।
ਆਵਹਿਗੇਕਿਰੂਠਕੇਗਏ
(ਉਹ) ਆਵੇਗਾ ਜਾਂ ਰੁਸ ਕੇ ਗਿਆ ਹੈ।
ਮਿਲਿਹੈਯਾਰਆਇਸੁਖਦਾਈ
(ਮੈਨੂੰ) ਸੁਖਦਾਈ ਯਾਰ ਆ ਕੇ ਆਵੱਸ਼ ਮਿਲੇਗਾ।
ਬਡੀਬਾਰਲਗਿਬਾਰਲਗਾਈ॥੮॥
(ਇਸ ਤਰ੍ਹਾਂ ਸੋਚਦੀ ਹੋਈ) ਉਹ ਬਹੁਤ ਦੇਰ ਤਕ ਦਰਵਾਜ਼ੇ ਵਲ ਵੇਖਦੀ ਰਹੀ ॥੮॥
ਯੌਚਿਤਚਿੰਤਤਹਾਪਗੁਧਾਰਿਯੋ
ਇਸ ਤਰ੍ਹਾਂ ਮਨ ਵਿਚ ਸੋਚਦਿਆਂ ਉਸ ਨੇ ਅਗੇ ਪੈਰ ਵਧਾਏ
ਮੀਤਚੇਰਿਯਹਿਰਮਤਨਿਹਾਰਿਯੋ
ਅਤੇ ਮਿਤਰ ਨੂੰ ਦਾਸੀ ਨਾਲ ਰਮਣ ਕਰਦਿਆਂ ਵੇਖਿਆ।
ਸਿਰਪਗਲਗੇਕੋਪਤਬਭਈ
ਉਹ ਸਿਰ ਤੋਂ ਪੈਰਾਂ ਤਕ ਕ੍ਰੋਧ ਨਾਲ ਭਰ ਗਈ
ਜਾਹਿਖਬਰਿਰਾਜਤਨਦਈ॥੯॥
ਅਤੇ ਜਾ ਕੇ ਰਾਜੇ ਨੂੰ ਖ਼ਬਰ ਕੀਤੀ ॥੯॥
ਦੋਹਰਾ
ਦੋਹਰਾ:
ਘਰਖੋਏਬੈਠਿਯੋਕਹਾਪਰੀਧਾਮਤਵਧਾਰ
(ਕਹਿਣ ਲਗੀ, ਹੇ ਰਾਜਨ!) ਘਰ ਖੋਹਾ ਕੇ ਕਿਥੇ ਬੈਠੇ ਹੋ, ਤੁਹਾਡੇ ਘਰ ਵਿਚ ਧਾੜ ਪੈ ਗਈ ਹੈ।
ਖੜਗਹਾਥਗਹਿਦੇਖਚਲਆਂਖੈਦੋਊਪਸਾਰਿ॥੧੦॥
ਹੱਥ ਵਿਚ ਤਲਵਾਰ ਪਕੜ ਕੇ ਖ਼ੁਦ ਅੱਖਾਂ ਖੋਲ ਕੇ ਵੇਖੋ ॥੧੦॥
ਤਬਰਾਜਾਚੇਰੀਭਏਤਾਕੌਰਮਤਨਿਹਾਰਿ
ਤਦ ਰਾਜੇ ਨੇ ਦਾਸੀ (ਅਤੇ ਉਸ ਵਿਅਕਤੀ) ਨੂੰ ਰਮਣ ਕਰਦਿਆਂ ਵੇਖਿਆ
ਦੁਹੂੰਅਨਕੌਮਾਰਤਭਯੋਸਕਿਯੋਮੂੜਬਿਚਾਰਿ॥੧੧॥
ਅਤੇ ਦੋਹਾਂ ਨੂੰ ਮਾਰ ਦਿੱਤਾ, ਪਰ ਮੂਰਖ ਭੇਦ ਨੂੰ ਸਮਝ ਨਾ ਸਕਿਆ ॥੧੧॥
ਇਹਚਰਿਤ੍ਰਕੈਚੰਚਲਾਰਾਜਾਸੌਛਲਕੀਨ
ਇਸ ਚਰਿਤ੍ਰ ਨਾਲ ਇਸਤਰੀ ਨੇ ਰਾਜੇ ਨੂੰ ਛਲ ਲਿਆ
ਜਾਰਤਵਨਚੇਰੀਸਹਿਤਪਠੈਧਾਮਜਮਦੀਨ॥੧੨॥
ਅਤੇ ਉਸ ਯਾਰ ਨੂੰ ਦਾਸੀ ਸਮੇਤ ਯਮਲੋਕ ਭੇਜ ਦਿੱਤਾ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਸਤਰਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੭੦॥੩੩੫੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੦॥੩੩੫੫॥ ਚਲਦਾ॥
ਦੋਹਰਾ
ਦੋਹਰਾ:
ਰੰਘਰਾਰੀਰੰਘਰੋਬਸੈਕੰਚਨਸਿੰਘਸੁਨਾਮ
ਰੰਘੜਾਂ ਦੀ ਬਸਤੀ ਵਿਚ ਇਕ ਰੰਘੜ ਰਹਿੰਦਾ ਸੀ ਜਿਸ ਦਾ ਨਾਮ ਕੰਚਨ ਸਿੰਘ ਸੀ।
ਸਾਹਿਬਦੇਈਤ੍ਰਿਯਰਹੈਜਾਹਿਸਤਾਵੈਕਾਮ॥੧॥
ਉਸ ਦੀ ਇਸਤਰੀ ਸਾਹਿਬ ਦੇਈ ਨੂੰ ਕਾਮ ਬਹੁਤ ਸਤਾਉਂਦਾ ਰਹਿੰਦਾ ਸੀ ॥੧॥
ਚੌਪਈ
ਚੌਪਈ: