ਭਰੂਆਮਰਿਭਰੂਅਨਿਜੁਤਰਹੇ॥
ਭੜੂਏ ਆਪਣੀਆਂ ਇਸਤਰੀਆਂ ਸਹਿਤ ਉਥੇ ਹੀ ਰਹੇ (ਭਾਵ ਡੁਬ ਗਏ)।
ਇਕਸੋਸਾਠਿਤਾਇਫੇਬਹੇ॥੨੪॥
ਇਕ ਸੌ ਸਠ ਵੇਸਵਾਵਾਂ ਰੁੜ੍ਹ ਗਈਆਂ ॥੨੪॥
ਦੋਹਰਾ॥
ਦੋਹਰਾ:
ਦਸਦਸਮਨਤਿਲਕੈਭਈਖਟਮਨਭਈਇਜਾਰ॥
ਪਾਣੀ ਨਾਲ ਭਿਜ ਕੇ (ਉਨ੍ਹਾਂ ਦੇ) ਜਾਮੇ ਦਸ ਦਸ ਮਣ ਦੇ ਹੋ ਗਏ ਅਤੇ ਛੇ ਛੇ ਮਣ ਦੀਆਂ ਸਲਵਾਰਾਂ ਹੋ ਗਈਆਂ।
ਡੂਬਿਮਰੀਬੇਸ੍ਵਾਸਕਲਕੋਊਨਸਕਿਯੋਨਿਕਾਰਿ॥੨੫॥
ਸਾਰੀਆਂ ਵੇਸਵਾਵਾਂ ਡੁਬ ਮਰੀਆਂ, ਉਨ੍ਹਾਂ ਨੂੰ ਕੋਈ ਵੀ ਬਾਹਰ ਨਾ ਕਢ ਸਕਿਆ ॥੨੫॥
ਚੌਪਈ॥
ਚੌਪਈ:
ਤਬਰਾਨੀਨ੍ਰਿਪਪੈਚਲਿਗਈ॥
ਤਦ ਰਾਣੀ ਰਾਜੇ ਕੋਲ ਚਲ ਕੇ ਗਈ
ਭਾਤਿਭਾਤਿਸਮੁਝਾਵਤਭਈ॥
ਅਤੇ ਕਈ ਢੰਗਾਂ ਨਾਲ ਸਮਝਾਉਣ ਲਗੀ।
ਪਤਿਤੁਮਕਛੂਸੋਕਨਬਿਚਾਰਹੁ॥
ਹੇ ਪਤੀ ਦੇਵ! ਤੁਸੀਂ ਕੁਝ ਵੀ ਦੁਖ ਨਾ ਮਨਾਓ।
ਇਨਰਨਿਯਨਕੇਸੰਗਬਿਹਾਰਹੁ॥੨੬॥
ਇਨ੍ਹਾਂ ਰਾਣੀਆਂ ਨਾਲ ਵਿਹਾਰ ਕਰੋ ॥੨੬॥
ਔਰਬੇਸ੍ਵਾਬੋਲਿਪਠੈਯਹੁ॥
(ਮੈਂ ਤੁਹਾਨੂੰ) ਹੋਰ ਵੇਸਵਾਵਾਂ ਬੁਲਾ ਦਿੰਦੀ ਹਾਂ।
ਕਾਮਕੇਲਤਿਨਸੰਗਕਮੈਯਹੁ॥
ਉਨ੍ਹਾਂ ਨਾਲ ਕਾਮ-ਕ੍ਰੀੜਾ ਕਰਨਾ।
ਜੌਤੁਮਕੌਰਾਖਿਯੋਕਰਤਾਰਾ॥
ਜੋ ਤੁਹਾਨੂੰ ਕਰਤਾਰ ਨੇ ਰਖ ਲਿਆ ਹੈ
ਹੋਇਸੁੰਦਰੀਕਈਹਜਾਰਾ॥੨੭॥
(ਤਾਂ ਫਿਰ) ਸੁੰਦਰੀਆਂ ਕਈ ਹਜ਼ਾਰ ਹੋਰ ਹੋ ਜਾਣਗੀਆਂ ॥੨੭॥
ਦੋਹਰਾ॥
ਦੋਹਰਾ:
ਮੂੜਰਾਵਚੁਪਹ੍ਵੈਰਹਿਯੋਸਕਿਯੋਨਚਰਿਤਬਿਚਾਰਿ॥
ਮੂਰਖ ਰਾਜਾ ਚੁਪ ਹੋ ਰਿਹਾ ਅਤੇ ਚਰਿਤ੍ਰ ਨੂੰ ਵਿਚਾਰ ਨਾ ਸਕਿਆ।
ਪ੍ਰਗਟਅਖਾਰੇਸਾਠਿਸਤਰਾਨੀਦਏਸੰਘਾਰਿ॥੨੮॥
ਰਾਣੀ ਨੇ ਦਿਨ ਦੀਵੀਂ ਇਕ ਸੌ ਸਠ ਵੇਸਵਾਵਾਂ ਦਾ ਅਖਾੜਾ ਸੰਘਾਰ ਦਿੱਤਾ ॥੨੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਅਠਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੬੮॥੩੩੩੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੮॥੩੩੩੬॥ ਚਲਦਾ॥
ਚੌਪਈ॥
ਚੌਪਈ:
ਬ੍ਰਿਜਮਹਿਏਕਅਹੀਰਨਿਰਹੈ॥
ਬ੍ਰਜ ਦੇਸ਼ ਵਿਚ ਇਕ ਅਹੀਰਨ (ਗੁਜਰੀ) ਰਹਿੰਦੀ ਸੀ।
ਸਾਹਪਰੀਤਾਕੌਜਗਕਹੈ॥
ਉਸ ਨੂੰ ਸਾਰੇ ਸ਼ਾਹ ਪਰੀ ਕਹਿੰਦੇ ਸਨ।
ਅਤਿਉਤਮਤਿਹਅੰਗਬਿਰਾਜੈ॥
ਉਸ ਦਾ ਸ਼ਰੀਰ ਬਹੁਤ ਸੁੰਦਰ ਸੀ
ਜਾਕੌਨਿਰਖਿਚੰਦ੍ਰਮਾਲਾਜੈ॥੧॥
ਜਿਸ ਨੂੰ ਵੇਖ ਕੇ ਚੰਦ੍ਰਮਾ ਸ਼ਰਮਿੰਦਾ ਹੁੰਦਾ ਸੀ ॥੧॥
ਰੰਗੀਰਾਮਅਹੀਰਿਕਤਹਾ॥
ਉਥੇ ਇਕ ਰੰਗੀ ਰਾਮ ਨਾਂ ਦਾ ਅਹੀਰ ਰਹਿੰਦਾ ਸੀ।
ਲਾਗੀਲਗਨਤ੍ਰਿਯਾਕੀਉਹਾ॥
ਉਸ ਇਸਤਰੀ ਦੀ ਉਸ ਨਾਲ ਲਗਨ ਲਗ ਗਈ ਸੀ।
ਜਬਸੋਯੋਅਪਨੋਪਤਿਜਾਨੈ॥
ਜਦ ਉਹ ਆਪਣੇ ਪਤੀ ਨੂੰ ਸੁਤਾ ਹੋਇਆ ਸਮਝਦੀ
ਕਾਮਕੇਲਤਿਹਸੰਗਪ੍ਰਮਾਨੈ॥੨॥
ਤਾਂ ਉਸ (ਅਹੀਰ) ਨਾਲ ਪ੍ਰੇਮ-ਕ੍ਰੀੜਾ ਕਰਦੀ ॥੨॥
ਏਕਦਿਵਸਤਾਸੋਪਤਿਸੋਯੋ॥
ਇਕ ਦਿਨ ਉਸ ਦਾ ਪਤੀ ਸੁੱਤਾ ਹੋਇਆ ਸੀ
ਕਾਮਕੇਲਕਰਿਅਤਿਦੁਖਖੋਯੋ॥
ਅਤੇ ਬਹੁਤ ਕਾਮ-ਕੇਲ ਕਰ ਕੇ ਦੁਖ ਨੂੰ ਖ਼ਤਮ ਕਰ ਦਿੱਤਾ ਸੀ।
ਰੰਗੀਰਾਮਤਹਾਚਲਿਆਯੋ॥
ਰੰਗੀ ਰਾਮ ਵੀ ਉਥੇ ਆ ਗਿਆ,
ਫਿਰਿਘਰਚਲਿਯੋਦਾਵਨਹਿਪਾਯੋ॥੩॥
ਪਰ ਮੌਕਾ ਨਾ ਮਿਲਣ ਕਰ ਕੇ ਘਰ ਨੂੰ ਪਰਤ ਚਲਿਆ ॥੩॥
ਜਾਗਤਹੁਤੀਤ੍ਰਿਯਾਲਖਿਲੀਨੋ॥
ਇਸਤਰੀ ਜਾਗਦੀ ਸੀ, (ਉਸ ਨੇ) ਵੇਖ ਲਿਆ
ਨੈਨਨਸੈਨਮਿਤ੍ਰਕਹਦੀਨੋ॥
ਅਤੇ ਮਿਤਰ ਨੂੰ ਅੱਖ ਦਾ ਇਸ਼ਾਰਾ ਕਰ ਦਿੱਤਾ।
ਖਾਰੀਹੁਤੀਸੁਐਂਚਿਮੰਗਾਈ॥
ਇਕ ਕਾਨਿਆਂ ਦੀ ਖਾਰੀ ਹੁੰਦੀ ਸੀ, (ਉਸ ਨੂੰ) ਖਿਚ ਕੇ ਮੰਗਵਾ ਲਿਆ
ਨਿਜੁਪਲਘਾਕੇਨਿਕਟਿਬਿਛਾਈ॥੪॥
ਅਤੇ ਆਪਣੇ ਪਲੰਘ ਦੇ ਨੇੜੇ ਰਖ ਦਿੱਤਾ ॥੪॥
ਪਿਯਕੇਅੰਗਅਲਿੰਗਨਕਰਿਯੋ॥
(ਉਸ ਨੇ) ਪ੍ਰਿਯ ਦੇ ਸ਼ਰੀਰ ਨੂੰ ਜਫੀ ਪਾ ਲਈ
ਆਸਨਤਿਹਖਾਰੀਪਰਧਰਿਯੋ॥
ਅਤੇ ਆਪਣਾ ਪੇਡੂ ਖਾਰੀ ਉਤੇ ਧਰ ਦਿੱਤਾ।
ਮਨਮਾਨਤਕੋਭੋਗਕਮਾਯੋ॥
ਮਨ ਦੀ ਇੱਛਾ ਅਨੁਸਾਰ ਭੋਗ ਕੀਤਾ।
ਮੂਰਖਨਾਹਭੇਦਨਹਿਪਾਯੋ॥੫॥
ਮੂਰਖ ਪਤੀ ('ਨਾਹ') ਨੇ ਭੇਦ ਨਹੀਂ ਪਾਇਆ ॥੫॥
ਅੜਿਲ॥
ਅੜਿਲ:
ਚਿਮਟਿਚਿਮਟਿਕਰਿਭੋਗਅਧਿਕਤਾਸੌਕਿਯੋ॥
(ਉਸ ਨੇ) ਉਸ ਨਾਲ ਚਿਮਟ ਚਿਮਟ ਕੇ ਬਹੁਤ ਭੋਗ ਕੀਤਾ
ਅਧਰਪਾਨਕਰਿਕੈਕਰਿਜਾਰਿਬਿਦਾਦਿਯੋ॥
ਅਤੇ ਬੁਲ੍ਹ ਚੂਸ ਕੇ ਯਾਰ ਨੂੰ ਵਿਦਾ ਕਰ ਦਿੱਤਾ।
ਸੋਤਰਹਿਯੋਮੂਰਖਕਛੁਭੇਦਨਪਾਇਯੋ॥
ਮੂਰਖ ਪਤੀ ਸੁੱਤਾ ਰਿਹਾ ਅਤੇ ਕੁਝ ਵੀ ਭੇਦ ਨਾ ਸਮਝ ਸਕਿਆ।
ਹੋਧਰਖਾਰੀਪਰਕਸਇਨਕਰਮਕਮਾਇਯੋ॥੬॥
ਇਸ ਨੇ ਖਾਰੀ ਉਤੇ ਧਰ ਕੇ ਕਿਹੋ ਜਿਹਾ ਕਰਮ ਕੀਤਾ ॥੬॥
ਦੋਹਰਾ॥
ਦੋਹਰਾ:
ਉਰਚਿਮਟਯੋਪਿਯਸੋਰਹਿਯੋਕੇਲਜਾਰਤਨਕੀਨ॥
(ਉਸ ਦੀ) ਛਾਤੀ ਤਾਂ ਪਤੀ ਨਾਲ ਲਗੀ ਰਹੀ ਅਤੇ ਯਾਰ ਨਾਲ ਕੇਲ-ਕ੍ਰੀੜਾ ਕਰਨ ਲਈ (ਪੇਡੂ ਖਾਰੀ ਵਲ) ਕਰ ਦਿੱਤਾ।