GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1054
Display Settings
ਬੇਰੀਏਕਬੈਠਿਸੁਖਕੀਜੈ
ਇਕ ਬੇੜੀ ਵਿਚ (ਤੁਸੀਂ ਤੇ ਮੈਂ) ਬੈਠ ਕੇ ਸੁਖ ਮੰਨਾਈਏ
ਦੂਜੀਨਾਵਬੇਸਵਨਦੀਜੈ॥੧੨॥
ਅਤੇ ਦੂਜੀ ਬੇੜੀ ਵੇਸਵਾਵਾਂ ਨੂੰ ਦੇਈਏ ॥੧੨॥
ਹਮਤੁਮਬੈਠਿਨਾਵਸੁਖਕੈਹੈ
(ਇਕ) ਬੇੜੀ ਵਿਚ ਤੁਸੀਂ ਤੇ ਮੈਂ ਬੈਠ ਕੇ ਸੁਖ ਪ੍ਰਾਪਤ ਕਰੀਏ
ਇਨਬੇਸ੍ਵਨਤੇਗੀਤਿਗਵੈਹੈ
ਅਤੇ ਇਨ੍ਹਾਂ ਵੇਸਵਾਵਾਂ ਤੋਂ ਗੀਤ ਗਵਾਈਏ।
ਜੋਸੁੰਦਰਿਇਨਤੇਲਖਿਲਿਜਿਯਹੁ
ਇਨ੍ਹਾਂ ਵਿਚੋਂ ਜੋ (ਤੁਹਾਨੂੰ) ਸੁੰਦਰ ਲਗੇ,
ਤਾਸੌਭੋਗਰਾਵਤੁਮਕਿਜਿਯਹੁ॥੧੩॥
ਉਸ ਨਾਲ ਹੇ ਰਾਉ ਜੀ! ਤੁਸੀਂ ਭੋਗ ਕਰਨਾ ॥੧੩॥
ਸੋਸੁਨਿਰਾਵਅਨੰਦਿਤਭਯੋ
ਇਹ ਗੱਲ ਸੁਣ ਕੇ ਰਾਜਾ ਆਨੰਦਿਤ ਹੋਇਆ
ਤ੍ਰਿਯਨਸਹਿਤਬੇਸ੍ਵਨਲੈਗਯੋ
ਅਤੇ ਰਾਣੀਆਂ ਸਮੇਤ ਵੇਸਵਾਵਾਂ ਨੂੰ ਉਥੇ ਲੈ ਗਿਆ
ਆਮੂੰਜਹਾਬਹਿਤਨਦਭਾਰੋ
ਜਿਥੇ ਆਮੂੰ ਨਾਂ ਦਾ ਵੱਡਾ ਦਰਿਆ ਵਗਦਾ ਸੀ
ਜਨੁਬਿਧਿਅਸਟਮਸਿੰਧੁਸਵਾਰੋ॥੧੪॥
(ਜੋ ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਵਿਧਾਤਾ ਨੇ ਅੱਠਵਾਂ ਸਮੁੰਦਰ ਬਣਾਇਆ ਹੋਵੇ ॥੧੪॥
ਨੀਕੀਨਾਵਰਾਨਿਯਨਲਈ
ਚੰਗੀ ਬੇੜੀ ਰਾਣੀ ਨੇ ਆਪ ਰਖ ਲਈ
ਬੇਰੀਬੁਰੀਬੇਸ੍ਵਨਦਈ
ਅਤੇ ਨੁਕਸ ਵਾਲੀ ਬੇੜੀ ਵੇਸਵਾਵਾਂ ਨੂੰ ਦੇ ਦਿੱਤੀ।
ਅਪਨੇਰਾਵਤੀਰਬੈਠਾਰਿਯੋ
ਰਾਜੇ ਨੂੰ ਆਪਣੇ ਕੋਲ ਬਿਠਾ ਲਿਆ।
ਮੂਰਖਭੇਦਕਛੂਬਿਚਾਰਿਯੋ॥੧੫॥
(ਉਹ) ਮੂਰਖ ਇਸ ਭੇਦ ਨੂੰ ਨਾ ਸਮਝ ਸਕਿਆ ॥੧੫॥
ਤਬਰਾਨੀਤਿਨਅਤਿਧਨੁਦੀਨੋ
ਤਦ ਰਾਣੀ ਨੇ ਮਲਾਹਾਂ ('ਬੇਰਿਯਾਰ') ਨੂੰ ਬਹੁਤ ਧਨ ਦੇ ਕੇ
ਬੇਰਿਯਾਰਅਪਨੇਬਸਿਕੀਨੋ
(ਉਨ੍ਹਾਂ) ਮਲਾਹਾਂ ਨੂੰ ਆਪਣੇ ਵਸ ਵਿਚ ਕਰ ਲਿਆ
ਜਹਾਬਹਤਆਮੂੰਨਦਭਾਰੋ
(ਅਤੇ ਕਿਹਾ) ਜਿਥੇ ਆਮੂੰ ਨਦੀ ਦਾ (ਤੇਜ਼) ਵਹਾ ਹੋਵੇ,
ਬੇਸ੍ਵਨਤਹੀਬੋਰਿਤੁਮਡਾਰੋ॥੧੬॥
ਵੇਸਵਾਵਾਂ ਨੂੰ ਉਥੇ ਡਬੋ ਦਿਓ ॥੧੬॥
ਅਰਧਨਦੀਨਵਕਾਜਬਗਈ
ਜਦ ਨੌਕਾ ਨਦੀ ਦੇ ਅੱਧ ਵਿਚ ਪਹੁੰਚ ਗਈ
ਤਬਹੀਫੋਰਿਮਲਾਹਨਦਈ
ਤਾਂ ਮਲਾਹਾਂ ਨੇ ਉਸ ਨੂੰ ਤੋੜ ਦਿੱਤਾ।
ਸਭਬੇਸ੍ਵਾਡੂਬਨਤਬਲਾਗੀ
ਤਦ ਸਭ ਵੇਸਵਾਵਾਂ ਡੁਬਣ ਲਗੀਆਂ
ਭਰੂਵਨਿਦਸੋਦਿਸਨਕਹਭਾਗੀ॥੧੭॥
ਤਾਂ ਦਾਸੀਆਂ ('ਭਰੁਵਨਿ' ਭੜੂਈ ਦੀ ਇਸਤਰੀ) ਦਸਾਂ ਦਿਸ਼ਾਵਾਂ ਵਲ ਭਜਣ ਲਗੀਆਂ (ਅਰਥਾਤ ਇਧਰ ਉਧਰ ਭਜਣ ਲਗੀਆਂ) ॥੧੭॥
ਬੇਸ੍ਵਾਸਕਲਗੁਚਕਿਯਨਖਾਹੀ
ਸਾਰੀਆਂ ਵੇਸਵਾਵਾਂ ਗ਼ੋਤੇ ਖਾਣ ਲਗੀਆਂ।
ਠੌਰਰਹੀਭਾਜਿਜਿਤਜਾਹੀ
(ਨੇੜੇ) ਕੋਈ ਥਾਂ ਨਹੀਂ ਸੀ ਜਿਥੇ ਭਜ ਕੇ ਜਾਂਦੀਆਂ।
ਹਾਇਹਾਇਰਾਨੀਤਬਕਰਈ
ਤਦ ਰਾਨੀ 'ਹਾਇ ਹਾਇ' ਕਰਨ ਲਗੀ (ਅਤੇ ਕਹਿਣ ਲਗੀ ਕਿ)
ਇਨਮੂਏਰਾਜਾਇਹਮਰਈ॥੧੮॥
ਇਨ੍ਹਾਂ ਦੇ ਮੋਇਆਂ ਇਹ ਰਾਜਾ ਵੀ ਮਰ ਜਾਏਗਾ ॥੧੮॥
ਰਾਵਸੁਨਤਇਨਕਹੈਨਿਕਾਰਹੁ
ਰਾਜੇ ਨੂੰ ਸੁਣਾਉਂਦੀ ਹੋਈ ਕਹਿੰਦੀ ਕਿ ਇਨ੍ਹਾਂ ਨੂੰ ਬਚਾਓ
ਸਖਿਯਨਕਹਿਯੋਬੋਰਗਹਿਡਾਰਹੁ
ਅਤੇ ਸਖੀਆਂ ਨੂੰ ਕਹਿੰਦੀ ਕਿ ਇਨ੍ਹਾਂ ਨੂੰ ਡਬੋ ਦਿਓ।
ਅਮਿਤਮ੍ਰਿਦੰਗਬਹਤਕਹੂੰਜਾਹੀ
ਕਿਤੇ ਬੇਸ਼ੁਮਾਰ ਢੋਲਕੀਆਂ ਰੁੜ੍ਹੀ ਜਾ ਰਹੀਆਂ ਸਨ
ਬੇਸ੍ਵਾਕਹੀਗੁਚਕਿਯਨਖਾਹੀ॥੧੯॥
ਅਤੇ ਕਿਤੇ ਵੇਸਵਾਵਾਂ ਗ਼ੋਤੇ ਖਾ ਰਹੀਆਂ ਸਨ ॥੧੯॥
ਮੁਰਲੀਮੁਰਜਤੰਬੂਰਾਬਹੈ
ਮੁਰਲੀਆਂ, ਮੁਰਜ ਅਤੇ ਤੰਬੂਰੇ ਵਹਿ ਰਹੇ ਸਨ।
ਭਰੂਆਬਹੇਜਾਤਿਨਹਿਕਹੇ
(ਅਨੇਕ) ਭੜੂਏ ਰੁੜ੍ਹ ਰਹੇ ਸਨ, (ਜਿਨ੍ਹਾਂ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।
ਭਰੂਅਨਿਕਹੂੰਪੁਕਾਰਤਜਾਹੀ
ਕਿਤੇ ਭੜੂਇਆਂ ਦੀਆਂ ਇਸਤਰੀਆਂ ਪੁਕਾਰਦੀਆਂ ਜਾ ਰਹੀਆਂ ਸਨ
ਬੇਸ੍ਵਨਰਹੀਕਛੂਸੁਧਿਨਾਹੀ॥੨੦॥
ਅਤੇ ਵੇਸਵਾਵਾਂ ਨੂੰ ਕੋਈ ਸੁੱਧ ਨਹੀਂ ਰਹੀ ਸੀ ॥੨੦॥
ਡੂਬਿਡੂਬਿਭਰੂਆਕਹੂੰਮਰੇ
ਕਿਤੇ ਭੜੂਏ ਡੁਬ ਡੁਬ ਕੇ ਮਰ ਗਏ ਸਨ,
ਭਰੂਅਨਿਉਦਰਨੀਰਸੋਭਰੇ
ਕਿਤੇ ਭੜੂਇਆਂ ਦੀਆਂ ਇਸਤਰੀਆਂ ਦੇ ਪੇਟ ਪਾਣੀ ਨਾਲ ਭਰ ਗਏ ਸਨ।
ਬੇਸ੍ਵਾਏਕਜਿਯਤਨਹਿਬਾਚੀ
ਇਕ ਵੇਸਵਾ ਵੀ ਜੀਉਂਦੀ ਨਹੀਂ ਬਚੀ।
ਐਸੀਮਾਰਕਿਰੀਚਕਮਾਚੀ॥੨੧॥
ਅਜਿਹੀ ਮਾਰ ਮਚੀ (ਜਿਹੀ ਭੀਮ ਸੈਨ ਨੇ) ਕ੍ਰੀਚਕਾਂ (ਉਤੇ ਕੀਤੀ ਸੀ) ॥੨੧॥
ਗੁਚਕਿਖਾਤਬੇਸ੍ਵਾਜੇਗਈ
ਜੇ ਗ਼ੋਤੇ ਖਾਂਦੀ ਕੋਈ ਵੇਸਵਾ (ਬਚ) ਗਈ
ਟੰਗਰਨਿਪਕਰਿਬੋਰਿਸੋਊਦਈ
ਤਾਂ ਉਸ ਨੂੰ ਟੰਗੋਂ ਪਕੜ ਕੇ ਡਬੋ ਦਿੱਤਾ ਗਿਆ।
ਹਾਇਹਾਇਨ੍ਰਿਪਠਾਢਪੁਕਾਰੈ
ਰਾਜਾ ਖੜੋਤਾ ਹੋਇਆ 'ਹਾਏ-ਹਾਏ' ਕਰਨ ਲਗਾ
ਕੋਪਹੁਚੈਤਿਨਖੈਂਚਿਨਿਕਾਰੈ॥੨੨॥
(ਅਤੇ ਕਹਿਣ ਲਗਾ ਕਿ) ਉਥੇ ਕੋਈ ਪਹੁੰਚੇ ਅਤੇ (ਉਨ੍ਹਾਂ ਨੂੰ) ਖਿਚ ਕੇ ਬਾਹਰ ਕਢੇ ॥੨੨॥
ਜੋਬੇਸ੍ਵਾਕਾਢਨਕਹਗਯੋ
ਜੋ ਵੀ ਵੇਸਵਾਵਾਂ ਨੂੰ ਕਢਣ ਲਈ ਗਿਆ,
ਡੂਬਤਵਹੂਨਦੀਮਹਿਭਯੋ
ਉਹ ਵੀ ਨਦੀ ਵਿਚ ਡੁਬ ਮੋਇਆ।
ਧਾਰਧਾਰਭਰੁਅਨਿਇਕਕਰਹੀ
ਭੜੂਇਆਂ ਦੀਆਂ ਇਸਤਰੀਆਂ (ਨਦੀ ਦੀ) ਧਾਰ ਨਾਲ ਧਾਰ ਹੋ ਗਈਆਂ
ਡੂਬਿਡੂਬਿਸਰਿਤਾਮੋਮਰਹੀ॥੨੩॥
ਅਤੇ ਨਦੀ ਵਿਚ ਡੁਬ ਡੁਬ ਕੇ ਮਰ ਗਈਆਂ ॥੨੩॥
ਕੂਕਿਕੂਕਿਬੇਸ੍ਵਾਸਭਹਾਰੀ
ਸਾਰੀਆਂ ਵੇਸਵਾਵਾਂ ਚੀਖ਼ ਪੁਕਾਰ ਕਰ ਕਰ ਕੇ ਹਾਰ ਗਈਆਂ
ਕਿਨਹੀਪੁਰਖਐਂਚਿਨਿਕਾਰੀ
(ਪਰ) ਕਿਸੇ ਪੁਰਸ਼ ਨੇ ਉਨ੍ਹਾਂ ਨੂੰ ਖਿਚ ਕੇ ਨਾ ਕਢਿਆ।