ਰਾਜਜਾਰਕੌਲੈਦਿਯੋਐਸੇਖੇਲਿਖਿਲਾਰਿ॥੧੨॥
ਅਤੇ ਰਾਜ ਆਪਣੇ ਪ੍ਰੇਮੀ ਨੂੰ ਲੈ ਦਿੱਤਾ। ਇਸ ਤਰ੍ਹਾਂ ਦੀ ਖੇਡ ਖੇਡੀ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਸਤਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੬੭॥੩੩੦੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੭॥੩੩੦੮॥ ਚਲਦਾ॥
ਦੋਹਰਾ॥
ਦੋਹਰਾ:
ਪਛਿਮਕੋਰਾਜਾਰਹੈਰਨਮੰਡਨਸਿੰਘਨਾਮ॥
ਪੱਛਮ (ਦੇਸ਼) ਵਿਚ ਰਨ ਮੰਡਨ ਸਿੰਘ ਨਾਂ ਦਾ ਇਕ ਰਾਜਾ ਸੀ
ਦੇਸਦੇਸਕੇਏਸਜਿਹਪੂਜਤਆਠੋਜਾਮ॥੧॥
ਜਿਸ ਨੂੰ ਦੇਸ ਦੇਸ ਦੇ ਰਾਜੇ ਅੱਠੇ ਪਹਿਰ ਪੂਜਦੇ ਸਨ ॥੧॥
ਵਾਰਾਜਾਕੀਬਲਿਭਾਜੋਤਿਮਤੀਸੁਭਕਾਰਿ॥
ਉਸ ਰਾਜੇ ਦੀ ਜੋਤਿ ਮਤੀ ਨਾਂ ਦੀ ਸ਼ੁਭ ਕੰਮ ਕਰਨ ਵਾਲੀ ਇਸਤਰੀ ਸੀ।
ਤੀਨਭਵਨਭੀਤਰਨਹੀਜਾਸਮਰਾਜਕੁਮਾਰਿ॥੨॥
ਉਸ ਵਰਗੀ ਤਿੰਨਾਂ ਲੋਕਾਂ ਵਿਚ ਕੋਈ ਰਾਜ ਕੁਮਾਰੀ ਨਹੀਂ ਸੀ ॥੨॥
ਚੌਪਈ॥
ਚੌਪਈ:
ਏਕਪਾਤ੍ਰਰਾਜਾਪਹਿਆਈ॥
(ਇਕ ਵਾਰ) ਇਕ ਵੇਸਵਾ ('ਪਾਤ੍ਰ') ਰਾਜੇ ਕੋਲ ਆਈ।
ਨਿਜੁਹਾਥਨਬਿਧਿਜਾਨੁਬਨਾਈ॥
(ਉਹ ਇਤਨੀ ਸੁੰਦਰ ਸੀ) ਮਾਨੋ ਵਿਧਾਤਾ ਨੇ ਆਪਣੇ ਹੱਥਾਂ ਨਾਲ ਉਸ ਨੂੰ ਬਣਾਇਆ ਹੋਵੇ।
ਤਾਪਰਅਟਕਰਾਵਕੀਭਈ॥
ਉਸ ਉਤੇ ਰਾਜਾ ਮੋਹਿਤ ਹੋ ਗਿਆ
ਰਾਨੀਬਿਸਰਿਹ੍ਰਿਦੈਤੈਗਈ॥੩॥
ਅਤੇ ਰਾਣੀ ਹਿਰਦੇ ਵਿਚੋਂ ਵਿਸਰ ਗਈ ॥੩॥
ਦੋਹਰਾ॥
ਦੋਹਰਾ:
ਤਬਰਾਨੀਚਿਤਕੇਬਿਖੈਰਹੀਅਧਿਕਹੀਖੀਝਿ॥
ਤਦ ਰਾਣੀ ਮਨ ਵਿਚ ਬਹੁਤ ਹੀ ਖਿਝੀ
ਵਾਬੇਸ੍ਵਾਪਰਿਰਾਵਕੀਸੁਨਿਸ੍ਰਵਨਨਅਤਿਰੀਝਿ॥੪॥
ਜਦ ਉਸ ਨੇ ਰਾਜੇ ਨੂੰ ਵੇਸਵਾ ਉਤੇ ਰੀਝਿਆ ਹੋਇਆ ਸੁਣਿਆ ॥੪॥
ਚੌਪਈ॥
ਚੌਪਈ:
ਦੇਸਦੇਸਖਬਰੈਦੈਗਈ॥
ਦੇਸ ਦੇਸ ਵਿਚ ਖ਼ਬਰ ਪਹੁੰਚ ਗਈ
ਬੇਸ੍ਵਨਰੀਝਿਰਾਵਕੀਭਈ॥
ਕਿ ਰਾਜਾ ਵੇਸਵਾ ਉਤੇ ਮੋਹਿਤ ਹੋ ਗਿਆ ਹੈ।
ਅਬਲਾਦੇਸਦੇਸਤੇਆਈ॥
(ਤਦ) ਦੇਸ ਦੇਸ ਤੋਂ ਇਸਤਰੀਆਂ ਆ ਗਈਆਂ
ਆਨਿਰਾਵਕੀਪੁਰੀਸੁਹਾਈ॥੫॥
ਅਤੇ ਆ ਕੇ ਰਾਜੇ ਦੀ ਨਗਰੀ ਨੂੰ ਸੁਸ਼ੋਭਿਤ ਕਰਨ ਲਗੀਆਂ ॥੫॥
ਦੋਹਰਾ॥
ਦੋਹਰਾ:
ਤਬਰਾਨੀਕ੍ਰੁਧਿਤਭਈਧਾਰਿਬਦਨਮੈਮੌਨ॥
ਤਦ ਰਾਣੀ ਕ੍ਰੋਧਿਤ ਹੋ ਕੇ ਮੁਖ ਵਿਚ ਚੁਪ ਧਾਰਨ ਕਰ ਲਈ (ਅਤੇ ਸੋਚਣ ਲਗੀ ਕਿ)
ਨ੍ਰਿਪਅਟਕੇਬੇਸ੍ਵਨਭਏਹਮੈਸੰਭਰਿਹੈਕੌਨ॥੬॥
ਰਾਜਾ ਤਾਂ ਵੇਸਵਾਵਾਂ ਵਿਚ ਅਟਕ ਗਿਆ ਹੈ, (ਹੁਣ) ਸਾਡੀ ਸੰਭਾਲ ਕੌਣ ਕਰੇਗਾ ॥੬॥
ਚੌਪਈ॥
ਚੌਪਈ:
ਐਸੋਜਤਨਕਛੂਅਬਕਰਿਯੈ॥
ਹੁਣ ਕੋਈ ਅਜਿਹਾ ਯਤਨ ਕੀਤਾ ਜਾਏ,
ਜਾਤੇਇਨਬੇਸ੍ਵਨਕੌਮਰਿਯੈ॥
ਜਿਸ ਨਾਲ ਇਨ੍ਹਾਂ ਸਾਰੀਆਂ ਵੇਸਵਾਵਾਂ ਨੂੰ ਮਾਰ ਦਿੱਤਾ ਜਾਏ।
ਲਖਤਰਾਵਕੇਪ੍ਰੀਤਿਜਨਾਊ॥
(ਉਨ੍ਹਾਂ ਵੇਸਵਾਵਾਂ ਨਾਲ) ਰਾਜੇ ਦੇ ਵੇਖਦਿਆਂ ਪ੍ਰੀਤ ਦਾ ਵਿਖਾਵਾ ਕਰਾਂ
ਛਲਿਸੋਬਡੋਕਲੇਸਮਿਟਾਊ॥੭॥
ਪਰ ਛਲ ਕਰ ਕੇ (ਇਨ੍ਹਾਂ ਦੀ ਮੌਜੂਦਗੀ ਦਾ) ਵੱਡਾ ਕਲੇਸ਼ ਮਿਟਾ ਦਿਆਂ ॥੭॥
ਅਧਿਕਪ੍ਰੀਤਬੇਸ੍ਵਨਸੌਕੀਨੀ॥
(ਉਸ ਨੇ) ਵੇਸਵਾਵਾਂ ਨਾਲ ਬਹੁਤ ਪ੍ਰੀਤ ਜਤਾਈ
ਲਛਮੀਬਹੁਤਸਭਨਕਹਦੀਨੀ॥
ਅਤੇ ਸਭ ਨੂੰ ਬਹੁਤ ਧਨ ਦਿੱਤਾ।
ਪ੍ਰੀਤਿਕਰਤਜਿਹਨ੍ਰਿਪਤਿਹਮਾਰੋ॥
(ਅਤੇ ਮੂੰਹੋਂ ਕਹਿੰਦੀ ਕਿ) ਜਿਸ ਨਾਲ ਸਾਡੇ ਰਾਜਾ ਜੀ ਪਿਆਰ ਕਰਨ,
ਸੋਹਮਕੌਪ੍ਰਾਨਨਤੇਪ੍ਯਾਰੋ॥੮॥
ਉਹ ਸਾਨੂੰ ਪ੍ਰਾਣਾਂ ਨਾਲੋਂ ਵੀ ਅਧਿਕ ਪਿਆਰੀ ਹੈ ॥੮॥
ਇਹਸੁਨਿਬੈਨਫੂਲਨ੍ਰਿਪਗਯੋ॥
ਇਹ ਬੋਲ ਸੁਣ ਕੇ ਰਾਜਾ ਫੁਲ ਗਿਆ
ਭੇਦਅਭੇਦਨਪਾਵਤਭਯੋ॥
ਅਤੇ (ਕਿਸੇ ਪ੍ਰਕਾਰ ਦੇ) ਗੁਝੇ ਭੇਦ ਨੂੰ ਸਮਝ ਨਾ ਸਕਿਆ।
ਯਾਸੌਕਰਤਪ੍ਰੀਤਿਮੈਭਾਰੀ॥
(ਸਗੋਂ ਸੋਚਣ ਲਗਿਆ ਕਿ) ਜਿਨ੍ਹਾਂ ਨਾਲ ਮੈਂ ਬਹੁਤ ਪ੍ਰੇਮ ਕਰਦਾ ਹਾਂ,
ਰਾਨੀਕਰਤਤਾਹਿਰਖਵਾਰੀ॥੯॥
ਰਾਣੀ ਉਨ੍ਹਾਂ ਦੀ ਰਾਖੀ ਕਰਦੀ ਹੈ ॥੯॥
ਦੋਹਰਾ॥
ਦੋਹਰਾ:
ਸਭਰਾਨੀਬੇਸ੍ਵਨਸਹਿਤਲੀਨੀਨਿਕਟਿਬੁਲਾਇ॥
(ਰਾਜੇ ਨੇ) ਸਾਰੀਆਂ ਰਾਣੀਆਂ ਨੂੰ ਵੇਸਵਾਵਾਂ ਸਮੇਤ ਆਪਣੇ ਕੋਲ ਬੁਲਾ ਲਿਆ
ਭਾਤਿਭਾਤਿਕੇਸੁਖਕਿਯੇਤਿਨਤੇਗੀਤਗਵਾਇ॥੧੦॥
ਅਤੇ ਉਨ੍ਹਾਂ ਤੋਂ ਗੀਤ ਗਵਾ ਗਵਾ ਕੇ ਬਹੁਤ ਸੁਖ ਪ੍ਰਾਪਤ ਕੀਤਾ ॥੧੦॥
ਚੌਪਈ॥
ਚੌਪਈ:
ਐਸੋਚਰਿਤਨਿਤਨ੍ਰਿਪਕਰਈ॥
ਇਸ ਤਰ੍ਹਾਂ ਦੇ ਕੰਮ ਰਾਜਾ ਹਰ ਰੋਜ਼ ਕਰਦਾ
ਕਛੁਰਾਨਿਨਤੇਸੰਕਨਧਰਈ॥
ਅਤੇ ਰਾਣੀਆਂ ਤੋਂ ਕੁਝ ਵੀ ਸੰਗ ਨਾ ਕਰਦਾ।
ਸਭਬੇਸ੍ਵਨਤੇਧਾਮਲੁਟਾਵੈ॥
(ਰਾਜਾ) ਸਾਰੀਆਂ ਵੇਸਵਾਵਾਂ ਉਤੇ ਘਰ ਲੁਟਾ ਰਿਹਾ ਸੀ।
ਜੋਤਿਮਤੀਜਿਯਮੈਪਛੁਤਾਵੈ॥੧੧॥
ਜੋਤਿ ਮਤੀ (ਰਾਣੀ) ਮਨ ਵਿਚ ਬਹੁਤ ਪਛਤਾਉਂਦੀ ਸੀ (ਭਾਵ ਦੁਖੀ ਹੁੰਦੀ ਸੀ) ॥੧੧॥
ਤਬਰਾਨੀਨ੍ਰਿਪਤੀਰਉਚਾਰੋ॥
ਤਦ ਰਾਣੀ ਨੇ ਰਾਜੇ ਕੋਲ ਕਿਹਾ,
ਸੁਨੋਨ੍ਰਿਪਤਿਜੂਬਚਨਹਮਾਰੋ॥
ਹੇ ਰਾਜਾ ਜੀ! ਮੇਰੀ ਗੱਲ ਸੁਣੋ।