ਮੂਰਖਰਾਵਭੇਦਨਹਿਪਾਵੈ॥੨੨॥
ਪਰ ਮੂਰਖ ਰਾਜਾ ਕੋਈ ਭੇਦ ਸਮਝ ਨਾ ਸਕਦਾ ॥੨੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਛਿਆਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੬੬॥੩੨੯੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੬॥੩੨੯੬॥ ਚਲਦਾ॥
ਦੋਹਰਾ॥
ਦੋਹਰਾ:
ਬਾਸਬਰੇਲੀਕੇਬਿਖੈਬੀਰਬਡੋਧਨਰਾਵ॥
ਬਾਂਸ ਬਰੇਲੀ ਵਿਚ ਧਨ ਰਾਵ ਨਾਂ ਦਾ ਬਹੁਤ ਵੱਡਾ ਸੂਰਮਾ ਸੀ।
ਸਾਹਪਰੀਤਾਕੀਤ੍ਰਿਯਾਰਾਖਤਸਭਕੋਭਾਵ॥੧॥
ਉਸ ਦੀ ਸ਼ਾਹ ਪਰੀ ਨਾਂ ਦੀ ਇਸਤਰੀ ਸਭ ਦਾ ਆਦਰ ਭਾਵ ਕਰਦੀ ਸੀ ॥੧॥
ਚੌਪਈ॥
ਚੌਪਈ:
ਏਕਪਾਤ੍ਰਰਾਜਾਕੇਆਈ॥
ਇਕ ਵੇਸਵਾ ('ਪਾਤ੍ਰ') ਰਾਜੇ ਪਾਸ ਆਈ
ਭੂਖਨਬਸਤ੍ਰਅਨੂਪਸੁਹਾਈ॥
ਜੋ ਸੁੰਦਰ ਬਸਤ੍ਰਾਂ ਅਤੇ ਗਹਿਣਿਆਂ ਨਾਲ ਖ਼ੂਬ ਸਜੀ ਹੋਈ ਸੀ।
ਨ੍ਰਿਪਬਰਅਟਿਕਤਵਨਪਰਗਯੋ॥
ਰਾਜਾ ਉਸ ਉਤੇ ਮੋਹਿਤ ਹੋ ਗਿਆ
ਰਾਨਿਨਡਾਰਿਹ੍ਰਿਦੈਤੇਦਯੋ॥੨॥
ਅਤੇ ਰਾਣੀ ਨੂੰ ਮਨ ਤੋਂ ਵਿਸਾਰ ਦਿੱਤਾ ॥੨॥
ਦੋਹਰਾ॥
ਦੋਹਰਾ:
ਏਕਭ੍ਰਾਤਨ੍ਰਿਪਕੋਹੁਤੋਜਾਕੋਰੂਪਅਪਾਰ॥
ਰਾਜੇ ਦਾ ਇਕ ਭਰਾ ਹੁੰਦਾ ਸੀ ਜਿਸ ਦਾ ਰੂਪ ਅਪਾਰ ਸੁੰਦਰ ਸੀ।
ਸਾਹਪਰੀਤਾਸੌਬਿਧੀਰਾਜਾਕੋਡਰਡਾਰਿ॥੩॥
ਸ਼ਾਹ ਪਰੀ ਰਾਜੇ ਦਾ ਡਰ ਛਡ ਕੇ ਉਸ ਨਾਲ ਫਸ ਗਈ ॥੩॥
ਚੌਪਈ॥
ਚੌਪਈ:
ਨਿਤਪ੍ਰਤਿਰਾਨੀਤਾਹਿਬੁਲਾਵੈ॥
ਰਾਣੀ ਉਸ ਨੂੰ ਰੋਜ ਬੁਲਾਉਣ ਲਗੀ।
ਕਾਮਭੋਗਤਿਹਸੰਗਕਮਾਵੈ॥
ਉਸ ਨਾਲ ਕਾਮ-ਕ੍ਰੀੜਾ ਕਰਨ ਲਗੀ।
ਰਾਜਾਕੌਹਿਯਤੇਬਿਸਰਾਯੋ॥
(ਉਸ ਨੇ) ਰਾਜੇ ਨੂੰ ਹਿਰਦੇ ਤੋਂ ਭੁਲਾ ਦਿੱਤਾ
ਤਾਕੌਰਾਜਦੇਉਠਹਰਾਯੋ॥੪॥
(ਅਤੇ ਮਨ ਵਿਚ) ਫੈਸਲਾ ਕਰ ਲਿਆ ਕਿ ਉਸ ਨੂੰ ਰਾਜ ਦਿਵਾਵਾਂਗੀ ॥੪॥
ਅਬਮੈਰਾਜਦੇਤਹੌਤੋਕੌ॥
ਹੁਣ ਮੈਂ ਤੈਨੂੰ ਰਾਜ ਦਿਆਂਗੀ
ਨਿਜੁਨਾਰੀਕਰਿਯਹੁਤੁਮਮੋਕੌ॥
ਅਤੇ ਤੂੰ ਮੈਨੂੰ ਆਪਣੀ ਪਤਨੀ ਬਣਾ ਲਈਂ।
ਜੋਮੈਤੁਮੈਕਹੌਂਸੋਕਰਿਯਹੁ॥
ਜੋ ਮੈਂ ਤੈਨੂੰ ਕਹਾਂਗੀ, ਉਹੀ ਕਰੀਂ
ਯਾਰਾਜਾਤੇਨੈਕਨਡਰਿਯਹੁ॥੫॥
ਅਤੇ ਇਸ ਰਾਜੇ ਤੋਂ ਜ਼ਰਾ ਜਿੰਨਾ ਵੀ ਨਾ ਡਰੀਂ ॥੫॥
ਮਨਬੀਸਕਇਕਬਿਸਹਿਮੰਗੈਯੈ॥
ਵੀਹ ਕੁ ਮਣ ਇਕ ਜ਼ਹਿਰ ਮੰਗਵਾ
ਸਭਭੋਜਨਕੇਬੀਚਡਰੈਯੈ॥
ਅਤੇ ਸਾਰਿਆਂ ਦੇ ਭੋਜਨ ਵਿਚ ਪਾ ਦੇ।
ਰਾਜਾਸਹਿਤਆਨਸਭਖੈਹੈ॥
ਰਾਜੇ ਸਮੇਤ ਸਾਰੇ ਆ ਕੇ ਖਾਣਗੇ
ਛਿਨਕਿਕਬਿਖੈਮ੍ਰਿਤਕਹ੍ਵੈਜੈਹੈ॥੬॥
ਅਤੇ ਇਕ ਛਿਣ ਵਿਚ ਸਾਰੇ ਮਰ ਜਾਣਗੇ ॥੬॥
ਦੋਹਰਾ॥
ਦੋਹਰਾ:
ਤਿਨਕੌਪ੍ਰਥਮਸੰਘਾਰਿਕੈਲੀਜੈਰਾਜੁਛਿਨਾਇ॥
ਉਨ੍ਹਾਂ ਨੂੰ ਪਹਿਲਾਂ ਮਾਰ ਕੇ (ਫਿਰ) ਰਾਜ ਖੋਹ ਲੈ
ਆਪਦੇਸਪਤਿਹੂਜਿਯੈਮੋਹਿਸਹਿਤਸੁਖਪਾਇ॥੭॥
ਅਤੇ ਆਪ ਦੇਸ ਦਾ ਸੁਆਮੀ ਬਣ ਕੇ ਮੇਰੇ ਸਹਿਤ ਸੁਖ ਪ੍ਰਾਪਤ ਕਰ ॥੭॥
ਚੌਪਈ॥
ਚੌਪਈ:
ਤਬਤਿਨਜਾਰਕਾਜਸੋਊਕਿਯੋ॥
ਤਦ ਉਸ ਦੇ ਯਾਰ ਨੇ ਉਹੀ ਕੰਮ ਕੀਤਾ
ਸੈਨਸਹਿਤਨਿਵਤੋਨ੍ਰਿਪਦਿਯੋ॥
ਅਤੇ ਰਾਜੇ ਨੂੰ ਸੈਨਾ ਸਹਿਤ ਨਿਉਤਾ ਦਿੱਤਾ।
ਸਭਭੋਜਨਭੀਤਰਬਿਸੁਡਾਰੀ॥
ਸਭ ਦੇ ਭੋਜਨ ਵਿਚ ਜ਼ਹਿਰ ਪਾ ਦਿੱਤੀ
ਸਭਹਿਨਬੇਸ੍ਵਾਸਹਿਤਖਵਾਰੀ॥੮॥
ਅਤੇ ਵੇਸਵਾ ਸਮੇਤ ਸਭ ਨੂੰ ਖਵਾ ਦਿੱਤੀ ॥੮॥
ਸੈਨਸਹਿਤਭਛਤਨ੍ਰਿਪਭਏ॥
ਰਾਜੇ ਨੇ ਸੈਨਾ ਸਹਿਤ ਭੋਜਨ ਕੀਤਾ
ਘਰਿਕਿਕਬਿਖੈਮੌਤਮਰਿਗਏ॥
ਅਤੇ ਇਕ ਘੜੀ ਵਿਚ ਮੌਤ (ਆਣ ਤੇ) ਮਰ ਗਏ।
ਜਿਯਤਬਚੇਤੋਤਿਨਗਹਿਘਾਏ॥
ਜੋ ਜੀਉਂਦੇ ਬਚੇ ਸਨ, ਉਨ੍ਹਾਂ ਨੂੰ ਪਕੜ ਕੇ ਮਾਰ ਦਿੱਤਾ।
ਤਿਨਤੇਏਕਜਾਨਨਹਿਪਾਏ॥੯॥
ਉਨ੍ਹਾਂ ਵਿਚੋਂ ਇਕ ਵੀ ਜੀਉਂਦਾ ਨਹੀਂ ਜਾ ਸਕਿਆ ॥੯॥
ਤਿਨਕੌਮਾਰਿਰਾਜਤਿਨਲਿਯੋ॥
ਉਨ੍ਹਾਂ ਨੂੰ ਮਾਰ ਕੇ ਉਸ ਨੇ ਰਾਜ ਸੰਭਾਲ ਲਿਆ
ਤਾਕੌਨਿਜੁਨਾਰੀਲੈਕਿਯੋ॥
ਅਤੇ ਉਸ ਨੂੰ ਆਪਣੀ ਰਾਣੀ ਬਣਾ ਲਿਆ।
ਹਾਥਠਾਢਕੀਨੋਤਿਹਘਾਯੋ॥
ਜਿਸ ਨੇ ਵੀ ਹੱਥ ਖੜਾ ਕੀਤਾ (ਭਾਵ-ਹਥਿਆਰ ਚੁਕਿਆ) ਉਸ ਨੂੰ ਮਾਰ ਦਿੱਤਾ।
ਪਾਇਪਰਿਯੋਤਿਹਆਨਿਮਿਲਾਯੋ॥੧੦॥
ਜੋ ਪੈਰੀਂ ਪੈ ਗਿਆ, ਉਸ ਨੂੰ ਨਾਲ ਮਿਲਾ ਲਿਆ ॥੧੦॥
ਐਸੋਚਰਿਤਚੰਚਲਾਕੀਨੋ॥
ਇਸ ਤਰ੍ਹਾਂ ਦਾ ਚਰਿਤ੍ਰ ਇਸਤਰੀ ਨੇ ਕੀਤਾ
ਨਿਜੁਨਾਯਕਕੌਬਧਕਰਿਦੀਨੋ॥
ਅਤੇ ਆਪਣੇ ਪਤੀ ਦਾ ਬਧ ਕਰ ਦਿੱਤਾ।
ਔਰਸੂਰਮਨਕੌਬਧਕਿਯੋ॥
ਹੋਰ ਸੂਰਮਿਆਂ ਦਾ ਵੀ ਸੰਘਾਰ ਕਰ ਦਿੱਤਾ
ਰਾਜਜਾਰਅਪਨੈਕੋਦਿਯੋ॥੧੧॥
ਅਤੇ ਰਾਜ ਆਪਣੇ ਯਾਰ ਨੂੰ ਦੇ ਦਿੱਤਾ ॥੧੧॥
ਦੋਹਰਾ॥
ਦੋਹਰਾ:
ਇਹਚਰਿਤ੍ਰਸੌਚੰਚਲਾਨਿਜੁਨਾਯਕਕੋਮਾਰਿ॥
ਇਸ ਚਰਿਤ੍ਰ ਨਾਲ ਇਸਤਰੀ ਨੇ ਆਪਣੇ ਸੁਆਮੀ ਨੂੰ ਮਾਰ ਦਿੱਤਾ