GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1051
Display Settings
ਰਾਵਰੰਕਅਰੁਬਚਤਕੋਊ॥੪॥
ਰਾਜਾ ਰੰਕ ਅਤੇ ਹੋਰ ਕੋਈ ਵੀ ਨਹੀਂ ਬਚਦਾ ॥੪॥
ਦੋਹਰਾ
ਦੋਹਰਾ:
ਜੋਉਪਜਿਯੋਸੋਬਿਨਸਿਯੋਜਿਯਤਰਹਸੀਕੋਇ
ਜੋ ਪੈਦਾ ਹੋਇਆ ਹੈ, ਉਹ (ਅਵੱਸ਼) ਨਸ਼ਟ ਹੋਏਗਾ, ਕੋਈ ਵੀ ਜੀਉਂਦਾ ਨਹੀਂ ਰਹੇਗਾ।
ਊਚਨੀਚਰਾਜਾਪ੍ਰਜਾਸੁਰਸੁਰਪਤਿਕੋਊਹੋਇ॥੫॥
(ਭਾਵੇਂ) ਉੱਚਾ-ਨੀਵਾਂ, ਰਾਜਾ-ਪ੍ਰਜਾ, ਦੇਵਤੇ ਜਾਂ ਇੰਦਰ, ਕੋਈ ਵੀ (ਕਿਉਂ ਨ) ਹੋਵੇ ॥੫॥
ਚੌਪਈ
ਚੌਪਈ:
ਤੁਮਸੁੰਦਰਿਸਭਸੋਕਨਿਵਾਰਹੁ
(ਤਦ ਰਾਜੇ ਨੇ ਕਿਹਾ) ਹੇ ਸੁੰਦਰੀ! ਤੂੰ ਸਾਰੇ ਦੁਖ ਨੂੰ ਦੂਰ ਕਰ
ਸ੍ਰੀਜਦੁਪਤਿਕਹਹਿਯੈਸੰਭਾਰਹੁ
ਅਤੇ ਸ੍ਰੀ ਕ੍ਰਿਸ਼ਨ ਦਾ ਮਨ ਵਿਚ ਸਿਮਰਨ ਕਰ।
ਵਾਸੁਤਕੋਕਛੁਸੋਕਕੀਜੈ
ਉਸ ਪੁੱਤਰ ਦਾ ਕੋਈ ਦੁਖ ਨਾ ਮਨਾ
ਔਰਮਾਗਿਪ੍ਰਭੁਤੇਸੁਤਲੀਜੈ॥੬॥
ਅਤੇ ਪਰਮਾਤਮਾ ਕੋਲੋਂ ਹੋਰ ਪੁੱਤਰ ਮੰਗ ਲੈ ॥੬॥
ਦੋਹਰਾ
ਦੋਹਰਾ:
ਅਵਰਤੁਮਾਰੇਧਾਮਮੈਹ੍ਵੈਹੈਪੂਤਅਪਾਰ
ਹੇ ਕੋਮਲ ਸੁੰਦਰੀ! ਸੁਣ, ਤੇਰੇ ਘਰ ਹੋਰ ਕਈ ਪੁੱਤਰ ਹੋਣਗੇ।
ਵਾਕੋਸੋਕਕੀਜਿਯੈਸੁਨਸੁੰਦਰਿਸੁਕੁਮਾਰਿ॥੭॥
ਇਸ ਲਈ ਉਸ ਦਾ ਬਹੁਤ ਦੁਖ ਨਾ ਮਨਾ ॥੭॥
ਚੌਪਈ
ਚੌਪਈ:
ਜਬਰਾਜੈਯੌਤਿਹਸਮਝਾਯੋ
ਜਦ ਰਾਜੇ ਨੇ ਉਸ ਨੂੰ ਇਸ ਤਰ੍ਹਾਂ ਸਮਝਾਇਆ।
ਤਬਰਾਨੀਸੁਤਸੋਕਮਿਟਾਯੋ
ਤਦ ਰਾਣੀ ਨੇ ਪੁੱਤਰ ਦਾ ਦੁਖ ਭੁਲਾ ਦਿੱਤਾ।
ਅਵਰਪੂਤਕੀਆਸਾਭਏ
ਹੋਰ ਪੁੱਤਰ ਦੀ ਆਸ ਕਰਨ ਲਗੀ।
ਚੌਬਿਸਬਰਿਸਬੀਤਿਕਰਿਗਏ॥੮॥
(ਇਸ ਆਸ ਵਿਚ ਹੀ) ਚੌਵੀ ਵਰ੍ਹੇ ਬੀਤ ਗਏ ॥੮॥
ਅੜਿਲ
ਅੜਿਲ:
ਸੁੰਦਰਨਰਇਕਪੇਖਤਤਬਅਬਲਾਭਈ
ਤਦ ਉਸ ਇਸਤਰੀ ਨੇ ਇਕ ਸੁੰਦਰ ਪੁਰਸ਼ ਵੇਖਿਆ।
ਗ੍ਰਿਹਕੀਸਭਸੁਧਿਬਿਸਰਿਤਾਹਿਤਬਹੀਗਈ
ਉਸੇ ਵੇਲੇ ਉਸ ਨੂੰ ਘਰ ਦੀ ਸਾਰੀ ਸੁੱਧ ਬੁੱਧ ਵਿਸਰ ਗਈ।
ਪਠੈਸਹਚਰੀਤਾਕੌਲਿਯੋਮੰਗਾਇਕੈ
ਦਾਸੀ ਨੂੰ ਭੇਜ ਕੇ ਉਸ ਨੂੰ ਬੁਲਵਾ ਲਿਆ।
ਹੋਕਾਮਕੇਲਤਿਹਸੰਗਕਰਿਯੋਸੁਖਪਾਇਕੈ॥੯॥
ਸੁਖ ਸਹਿਤ ਉਸ ਨਾਲ ਕਾਮ-ਕ੍ਰੀੜਾ ਕੀਤੀ ॥੯॥
ਚੌਪਈ
ਚੌਪਈ:
ਤਬਰਾਨੀਯੌਹ੍ਰਿਦੈਬਿਚਾਰੀ
ਤਦ ਰਾਨੀ ਨੇ ਹਿਰਦੇ ਵਿਚ ਇਹ ਗੱਲ ਸੋਚੀ।
ਬੋਲਿਜਾਰਪ੍ਰਤਿਸਕਲਸਿਖਾਰੀ
ਯਾਰ ਨੂੰ ਸਾਰੀ ਗੱਲ ਬੋਲ ਕੇ ਸਿਖਾ ਦਿੱਤੀ
ਲਰਿਕਾਹੁਤੋਜੋਗ੍ਰਯਹਹਰਿਯੋ
(ਕਿ ਜਦੋਂ ਮੈਂ) ਬਾਲਕ ਸਾਂ ਤਾਂ (ਇਕ) ਜੋਗੀ ਨੇ ਚੁਰਾ ਲਿਆ,
ਸੁੰਦਰਜਾਨਿਮੋਬਧਿਕਰਿਯੋ॥੧੦॥
ਪਰ ਸੁੰਦਰ ਸਮਝ ਕੇ ਮੈਨੂੰ ਨਾ ਮਾਰਿਆ ॥੧੦॥
ਦੋਹਰਾ
ਦੋਹਰਾ:
ਥੋਬਾਲਕਜੋਗੀਹਰਿਯੋਹ੍ਵੈਭਿਰਟੀਕੇਭੇਸ
(ਮੈਂ) ਬਾਲਕ ਸਾਂ ਅਤੇ ਜੋਗੀ ਨੇ ਬਘਿਆੜੀ ਦਾ ਰੂਪ ਧਾਰ ਕੇ ਹਰ ਲਿਆ ਸੀ।
ਮੈਜਾਨਤਨਹਿਕਵਨਸੁਤਬਸਤਕਵਨਸੇਦੇਸ॥੧੧॥
ਮੈਂ ਨਹੀਂ ਜਾਣਦਾ ਕਿ ਕਿਸ ਦਾ ਪੁੱਤਰ ਹਾਂ ਅਤੇ ਕਿਸ ਦੇਸ ਦੇ ਰਹਿਣ ਵਾਲਾ ਹਾਂ ॥੧੧॥
ਚੌਪਈ
ਚੌਪਈ:
ਜਾਰਸੰਗਇਹਭਾਤਿਸਿਖਾਈ
ਯਾਰ ਨੂੰ ਇਸ ਤਰ੍ਹਾਂ ਸਿਖਾ ਦਿੱਤਾ
ਆਪਰਾਵਸੋਜਾਇਜਤਾਈ
ਅਤੇ ਆਪ ਜਾ ਕੇ ਰਾਜੇ ਨੂੰ ਦਸਿਆ
ਜੋਬਾਲਕਮੈਪੂਤਗਵਾਯੋ
ਕਿ ਜਿਸ ਬਾਲਕ ਪੁੱਤਰ ਨੂੰ ਮੈਂ ਗੰਵਾ ਦਿੱਤਾ ਸੀ,
ਸੋਮੈਆਜੁਖੋਜਤੇਪਾਯੋ॥੧੨॥
ਉਹ ਮੈਂ ਅਜ ਖੋਜ ਕੇ ਪ੍ਰਾਪਤ ਕਰ ਲਿਆ ਹੈ ॥੧੨॥
ਸੁਨਿਨ੍ਰਿਪਬਚਨਅਨੰਦਿਤਭਯੋ
ਰਾਜਾ ਇਹ ਬਚਨ ਸੁਣ ਕੇ ਆਨੰਦਿਤ ਹੋਇਆ
ਤਾਕੋਬੋਲਿਨਿਕਟਿਤਬਲਯੋ
ਅਤੇ ਉਸ ਨੂੰ ਆਪਣੇ ਕੋਲ ਬੁਲਾ ਲਿਆ।
ਤਬਰਾਨੀਇਹਭਾਤਿਉਚਾਰੋ
ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,
ਸੁਨੋਪੂਤਤੁਮਬਚਨਹਮਾਰੋ॥੧੩॥
ਹੇ ਪੁੱਤਰ! ਤੂੰ ਸਾਡੀ ਗੱਲ ਸੁਣ ॥੧੩॥
ਸਕਲਬ੍ਰਿਥਾਅਪਨੀਤੁਮਕਹੋ
ਤੂੰ ਆਪਣੀ ਸਾਰੀ ਬੀਤੀ (ਸਾਨੂੰ) ਸੁਣਾ
ਹਮਰੇਸਭਸੋਕਨਕਹਦਹੋ
ਅਤੇ ਸਾਡੇ ਸਾਰੇ ਦੁਖਾਂ ਨੂੰ ਸਾੜ ਦੇ।
ਰਾਜਾਸੋਂਕਹਿਪ੍ਰਗਟਸੁਨਾਯੋ
ਰਾਜੇ ਨੂੰ ਸਾਫ਼ ਸਾਫ਼ ਦਸ
ਰਾਜਪੂਤਹ੍ਵੈਰਾਜਕਮਾਯੋ॥੧੪॥
ਅਤੇ ਰਾਜ ਪੁੱਤਰ ਹੋ ਕੇ ਰਾਜ ਕਰ ॥੧੪॥
ਸੁਨੁਰਾਨੀਮੈਕਹਾਬਖਾਨੋ
ਹੇ ਰਾਣੀ! ਸੁਣੋ, ਮੈਂ ਕੀ ਦਸਾਂ।
ਬਾਲਕਹੁਤੋਕਛੂਨਹਿਜਾਨੋ
ਮੈਂ ਬਾਲਕ ਸਾਂ ਅਤੇ ਕੁਝ ਨਹੀਂ ਜਾਣਦਾ ਸਾਂ।
ਜੋਗੀਕਹਿਯੋਸੁਤੁਮਤਨਕਹਿਹੌ
ਜੋ ਜੋਗੀ ਨੇ ਕਿਹਾ ਸੀ, ਉਹੀ ਤੁਹਾਨੂੰ ਦਸਦਾ ਹਾਂ
ਸੋਕਸੰਤਾਪਤਿਹਾਰੋਦਹਿਹੌ॥੧੫॥
ਅਤੇ ਤੁਹਾਡੇ ਦੁਖ ਅਤੇ ਸੰਤਾਪ ਨੂੰ ਦੂਰ ਕਰਦਾ ਹਾਂ ॥੧੫॥
ਇਕਦਿਨਯੌਜੌਗੀਸਉਚਾਰਿਯੋ
ਇਕ ਦਿਨ (ਉਸ) ਜੋਗੀ ਨੇ (ਮੈਨੂੰ) ਇਸ ਤਰ੍ਹਾਂ ਦਸਿਆ
ਸੂਰਤਿਸਹਿਰਬਡੋਉਜਿਯਾਰਿਯੋ
ਕਿ ਇਕ ਵੱਡਾ ਸੁੰਦਰ 'ਸੂਰਤ' ਨਗਰ ਹੈ।
ਹ੍ਵੈਭਿਰਟੀਮੈਤਹਾਸਿਧਾਯੋ
ਮੈਂ ਬਘਿਆੜੀ ਬਣ ਕੇ ਉਥੇ ਗਿਆ
ਬਾਲਕਸੁਤਰਾਜਾਕੋਪਾਯੋ॥੧੬॥
ਅਤੇ ਰਾਜੇ ਦੇ ਬਾਲਕ ਪੁੱਤਰ ਨੂੰ ਪ੍ਰਾਪਤ ਕੀਤਾ ॥੧੬॥
ਹ੍ਵੈਭਿਰਟੀਜਬਹੀਮੈਧਯੋ
ਜਦ ਬਘਿਆੜੀ ਬਣ ਕੇ ਮੈਂ ਭਜਿਆ,
ਭਾਜਿਲੋਗਆਗੇਤੇਗਯੋ
ਤਾਂ ਲੋਕੀਂ ਅਗੋਂ ਦੌੜ ਗਏ।
ਤੋਹਿਡਾਰਿਬਗਲੀਮਹਿਲੀਨੋ
(ਮੈਂ) ਤੈਨੂੰ ਬਗਲੀ ਵਿਚ ਪਾ ਲਿਆ
ਔਰੈਦੇਸਪਯਾਨੋਕੀਨੋ॥੧੭॥
ਅਤੇ ਹੋਰ ਦੇਸ਼ ਵਲ ਚਲਾ ਗਿਆ ॥੧੭॥
ਚੇਲਾਅਵਰਭਛਤਬਲ੍ਯਾਏ
ਤਦ ਹੋਰ ਚੇਲੇ ਖਾਣ ਲਈ (ਪਦਾਰਥ) ਲੈ ਆਏ।
ਤਾਹਿਖ੍ਵਾਇਕਰਿਨਾਥਰਿਝਾਏ
ਉਨ੍ਹਾਂ ਨੇ ਸੁਆਮੀ ਨੂੰ ਖਵਾ ਕੇ ਪ੍ਰਸੰਨ ਕੀਤਾ।
ਭਛਨਕਾਜਿਔਰਕੋਊਧਰਿਯੋ
ਖਾਣ ਲਈ (ਉਨ੍ਹਾਂ ਨੇ) ਹੋਰ ਕੁਝ ਅਗੇ ਰਖਿਆ
ਰਾਵਪੂਤਲਖਿਮੋਹਿਉਬਰਿਯੋ॥੧੮॥
ਅਤੇ ਰਾਜੇ ਦਾ ਪੁੱਤਰ ਸਮਝ ਕੇ ਮੈਨੂੰ ਛਡ ਦਿੱਤਾ ॥੧੮॥
ਦੋਹਰਾ
ਦੋਹਰਾ:
ਸੁਨੁਰਾਨੀਐਸੇਬਚਨਨੈਨਨਨੀਰੁਬਹਾਇ
ਰਾਣੀ ਨੇ ਇਹ ਗੱਲ ਸੁਣ ਕੇ ਅੱਖਾਂ ਵਿਚੋਂ ਹੰਝੂ ਵਗਾਏ
ਨ੍ਰਿਪਦੇਖਤਸੁਤਜਾਰਕਹਿਲਯੋਗਰੇਸੋਲਾਇ॥੧੯॥
ਅਤੇ ਰਾਜੇ ਦੇ ਵੇਖਦਿਆਂ ਯਾਰ ਨੂੰ ਪੁੱਤਰ ਕਹਿ ਕੇ ਗਲੇ ਨਾਲ ਲਗਾ ਲਿਆ ॥੧੯॥
ਚੌਪਈ
ਚੌਪਈ:
ਬਾਲਕਹੁਤੋਪੂਤਤਬਹਰਿਯੋ
(ਜਦ) ਪੁੱਤਰ ਬਾਲਕ ਹੁੰਦਾ ਸੀ, ਤਦ ਚੁਰਾ ਲਿਆ ਗਿਆ।
ਮੋਰੇਭਾਗਸੁਜਿਯਤਉਬਰਿਯੋ
ਪਰ ਮੇਰੇ ਚੰਗੇ ਭਾਗਾਂ ਕਰ ਕੇ ਹੀ ਜੀਵਿਤ ਬਚਿਆ ਹੈ।
ਕੌਨਹੂੰਕਾਜਦੇਸਇਹਆਯੋ
ਇਹ ਕਿਸੇ ਕੰਮ ਲਈ ਹੀ (ਇਸ) ਦੇਸ ਵਲ ਆਇਆ ਸੀ।
ਸੋਹਮਆਜੁਖੋਜਤੇਪਾਯੋ॥੨੦॥
ਸੋ ਅਜ ਮੈਂ ਖੋਜ ਕੇ ਪ੍ਰਾਪਤ ਕਰ ਲਿਆ ਹੈ ॥੨੦॥
ਗਹਿਗਹਿਤਾਕੋਗਰੇਲਗਾਵੈ
ਉਸ ਨੂੰ ਫੜ ਫੜ ਕੇ ਗਲੇ ਲਗਾਉਂਦੀ
ਦੇਖਤਰਾਵਚੂੰਬਿਮੁਖਜਾਵੈ
ਅਤੇ ਰਾਜੇ ਦੇ ਵੇਖਦਿਆਂ (ਉਸ ਦਾ) ਮੂੰਹ ਚੁੰਮ ਲੈਂਦੀ।
ਅਪਨੇਧਾਮਸੇਜਡਸਵਾਈ
ਉਸ ਦੀ ਆਪਣੇ ਘਰ ਵਿਚ ਸੇਜ ਵਿਛਵਾਈ
ਤਾਸੌਰੈਨਿਬਿਰਾਜਤਜਾਈ॥੨੧॥
ਅਤੇ ਰਾਤ ਨੂੰ ਉਸ ਨਾਲ ਬਿਰਾਜਣ ਲਗੀ ॥੨੧॥
ਆਠੋਜਾਮਧਾਮਤਿਹਰਾਖੈ
ਅੱਠੇ ਪਹਿਰ ਉਸ ਨੂੰ ਘਰ ਵਿਚ ਰਖਦੀ
ਪੂਤਪੂਤਮੁਖਤੇਤਿਹਭਾਖੈ
ਅਤੇ ਉਸ ਨੂੰ ਮੂੰਹੋਂ ਪੁੱਤਰ ਪੁੱਤਰ ਕਹਿੰਦੀ।
ਕਾਮਕੇਲਨਿਸਿਭਈਕਮਾਵੈ
ਰਾਤ ਦਿਨ ਉਸ ਨਾਲ ਕਾਮ-ਕ੍ਰੀੜਾ ਕਰਦੀ।