ਸਾਤਪੂਤਹਨਿਪਤਹਿਸੰਘਾਰਿਯੋ॥
ਸੱਤ ਪੁੱਤਰਾਂ ਨੂੰ ਮਾਰ ਕੇ ਫਿਰ ਪਤੀ ਨੂੰ ਸੰਘਾਰਿਆ।
ਬਹੁਰਿਮੂੰਡਅਪਨੋਕਟਿਡਾਰਿਯੋ॥
ਫਿਰ ਆਪਣਾ ਸਿਰ ਕਟ ਦਿੱਤਾ।
ਰਾਵਚਕ੍ਰਯੋਕੌਤਕਜਬਲਹਿਯੋ॥
ਰਾਜੇ ਨੇ ਜਦ ਕੌਤਕ ਵੇਖਿਆ ਤਾਂ ਹੈਰਾਨ ਹੋ ਗਿਆ।
ਸੋਈਖੜਗਹਾਥਮੈਗਹਿਯੋ॥੧੨॥
(ਉਸ ਨੇ) ਉਹ ਤਲਵਾਰ ਹੱਥ ਵਿਚ ਪਕੜ ਲਈ ॥੧੨॥
ਸਾਤਪੂਤਹਮਰੇਹਿਤਮਾਰੇ॥
(ਰਾਜੇ ਨੇ ਕਿਹਾ ਕਿ ਇਸ ਇਸਤਰੀ ਨੇ) ਮੇਰੇ ਲਈ (ਪਹਿਲਾਂ) ਸੱਤ ਪੁੱਤਰ ਮਾਰੇ
ਬਹੁਰਿਆਪੁਨੇਨਾਥਸੰਘਾਰੇ॥
ਅਤੇ ਫਿਰ ਆਪਣੇ ਨਾਥ ਨੂੰ ਮਾਰ ਦਿੱਤਾ।
ਪੁਨਿਇਨਦੇਹਨੇਹਮਮਦਿਯੋ॥
ਫਿਰ ਮੇਰੇ ਪਿਆਰ ਲਈ ਆਪਣੀ ਦੇਹ ਵੀ ਕੁਰਬਾਨ ਕਰ ਦਿੱਤੀ।
ਧ੍ਰਿਗਇਹਰਾਜਹਮਾਰੋਕਿਯੋ॥੧੩॥
ਇਸ ਤਰ੍ਹਾਂ ਦਾ ਰਾਜ ਕਰਨਾ ਮੇਰੇ ਲਈ ਧਿੱਕਾਰ ਹੈ ॥੧੩॥
ਸੋਈਖੜਗਕੰਠੀਪਰਧਰਿਯੋ॥
ਉਹੀ ਤਲਵਾਰ (ਉਸ ਨੇ) ਆਪਣੇ ਗਲੇ ਉਤੇ ਧਰ ਲਈ
ਮਾਰਨਅਪਨੋਆਪੁਬਿਚਰਿਯੋ॥
ਅਤੇ ਆਪਣੇ ਆਪ ਨੂੰ ਮਾਰਨ ਦਾ ਵਿਚਾਰ ਬਣਾਇਆ।
ਕ੍ਰਿਪਾਕਰੀਤਬਤਾਹਿਭਵਾਨੀ॥
ਤਦ ਭਵਾਨੀ ਨੇ ਉਸ ਉਤੇ ਕ੍ਰਿਪਾ ਕੀਤੀ
ਐਸੀਭਾਤਿਬਖਾਨੀਬਾਨੀ॥੧੪॥
ਅਤੇ ਇਸ ਤਰ੍ਹਾਂ ਬਚਨ ਉਚਾਰੇ ॥੧੪॥
ਅੜਿਲ॥
ਅੜਿਲ:
ਇਨਕੌਲੇਹੁਜਿਯਾਇਨਨਿਜੁਬਧਕੀਜਿਯੈ॥
(ਹੇ ਰਾਜਨ!) ਇਨ੍ਹਾਂ ਨੂੰ ਜਿਵਾ ਲਵੋ ਅਤੇ ਆਪਣਾ ਬਧ ਨਾ ਕਰੋ।
ਰਾਜਬਰਿਸਬਹੁਕਰੌਬਹੁਤਦਿਨਜੀਜੀਯੈ॥
ਬਹੁਤ ਸਾਲ ਰਾਜ ਕਰੋ ਅਤੇ ਬਹੁਤ ਸਮੇਂ ਤਕ ਜੀਓ।
ਤਬਦੁਰਗਾਤੈਸਭਹੀਦਏਜਿਯਾਇਕੈ॥
ਤਦ ਦੁਰਗਾ ਨੇ ਰਾਜੇ ਦੀ ਪ੍ਰੀਤ ਨੂੰ ਵੇਖ ਕੇ
ਹੋਨਿਰਖਿਨ੍ਰਿਪਤਿਕੀਪ੍ਰੀਤਿਹਰਖਉਪਜਾਇਕੈ॥੧੫॥
ਖ਼ੁਸ਼ੀ ਖ਼ੁਸ਼ੀ ਸਭ ਨੂੰ ਜੀਵਿਤ ਕਰ ਦਿੱਤਾ ॥੧੫॥
ਚੌਪਈ॥
ਚੌਪਈ:
ਐਸੋਢੀਠਤਵਨਤ੍ਰਿਯਕਰਿਯੋ॥
ਇਸ ਪ੍ਰਕਾਰ ਦਾ ਉਸ ਇਸਤਰੀ ਨੇ ਨਿਧੜਕ ਹਠ ਕੀਤਾ।
ਪਤਿਪੂਤਨਕੇਪ੍ਰਾਨਨਹਰਿਯੋ॥
ਪਤੀ ਅਤੇ ਪੁੱਤਰ ਦੇ ਪ੍ਰਾਣ ਹਰ ਲਏ।
ਬਹੁਰੋਬਧਅਪਨੋਕਹੂੰਕੀਨੋ॥
ਫਿਰ ਆਪਣੇ ਆਪ ਨੂੰ ਮਾਰ ਦਿੱਤਾ।
ਪ੍ਰਾਨਬਚਾਇਨ੍ਰਿਪਤਿਕੋਲੀਨੋ॥੧੬॥
ਰਾਜੇ ਦੇ ਪ੍ਰਾਣ ਬਚਾ ਲਏ ॥੧੬॥
ਦੋਹਰਾ॥
ਦੋਹਰਾ:
ਨਿਰਖਿਸਤਤਾਸਭਨਕੀਜਗਜਨਨੀਹਰਖਾਇ॥
ਸਾਰਿਆਂ ਦੀ ਸਤਿਅਤਾ ਵੇਖ ਕੇ ਜਗ ਜਨਨੀ (ਦੇਵੀ) ਨੇ ਪ੍ਰਸੰਨਤਾ ਪੂਰਵਕ
ਸਾਤਪੂਤਪਤਿਕੇਸਹਿਤਤਿਹਜੁਤਦਏਜਿਯਾਇ॥੧੭॥
ਉਸ ਇਸਤਰੀ ਨੂੰ ਪਤੀ ਅਤੇ ਸੱਤ ਪੁੱਤਰਾਂ ਸਹਿਤ ਜੀਵਿਤ ਕਰ ਦਿੱਤਾ ॥੧੭॥
ਤ੍ਰਿਯਚਰਿਤ੍ਰਦੁਹਕਰਿਕਰਿਯੋਜੈਸੋਕਰੈਨਕੋਇ॥
ਉਸ ਇਸਤਰੀ ਨੇ ਬਹੁਤ ਔਖਾ ਚਰਿਤ੍ਰ ਕੀਤਾ ਜਿਹੋ ਜਿਹਾ ਕੋਈ ਵੀ ਨਹੀਂ ਕਰ ਸਕਦਾ।
ਪੁਰੀਚਤ੍ਰਦਸਕੇਬਿਖੈਧੰਨ੍ਯਧੰਨ੍ਯਤਿਹਹੋਇ॥੧੮॥
ਚੌਦਾਂ ਲੋਕਾਂ ਵਿਚ ਉਸ ਦੀ ਧੰਨ ਧੰਨ ਹੋਣ ਲਗ ਗਈ ॥੧੮॥
ਚੌਪਈ॥
ਚੌਪਈ:
ਸਾਤਪੂਤਮੂਏਜਿਯਰਾਏ॥
ਮੋਏ ਹੋਏ ਸੱਤ ਪੁੱਤਰ ਜਿਵਾਏ।
ਅਪਨੀਦੇਹਸਹਿਤਪਤਿਪਾਏ॥
ਆਪਣੀ ਦੇਹ ਸਮੇਤ ਪਤੀ ਨੂੰ ਪ੍ਰਾਪਤ ਕੀਤਾ।
ਨ੍ਰਿਪਕੀਬਡੀਆਰਬਲਹੋਈ॥
ਰਾਜੇ ਦੀ ਆਯੂ ਲੰਬੀ ਹੋ ਗਈ।
ਐਸੋਕਰਤਚਰਿਤ੍ਰਨਕੋਈ॥੧੯॥
ਅਜਿਹਾ ਚਰਿਤ੍ਰ ਕੋਈ ਵੀ ਨਹੀਂ ਕਰ ਸਕਦਾ ॥੧੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਪੈਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੬੫॥੩੨੭੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੫॥੩੨੭੪॥ ਚਲਦਾ॥
ਦੋਹਰਾ॥
ਦੋਹਰਾ:
ਸੁਕ੍ਰਿਤਸਿੰਘਸੂਰੋਬਡੋਸੂਰਤਿਕੋਨਰਪਾਲ॥
ਸੂਰਤ (ਨਗਰ) ਦਾ ਸੁਕ੍ਰਿਤ ਸਿੰਘ ਨਾਂ ਦਾ ਵੱਡਾ ਸੂਰਮਾ ਰਾਜਾ ਸੀ।
ਜੁਬਨਕਲਾਰਾਨੀਰਹੈਜਾਕੇਨੈਨਬਿਸਾਲ॥੧॥
ਉਸ ਦੀ ਰਾਣੀ ਜੁਬਨ ਕਲਾ ਸੀ ਜਿਸ ਦੇ ਵੱਡੇ ਨੇਤਰ ਸਨ ॥੧॥
ਚੌਪਈ॥
ਚੌਪਈ:
ਤਾਕੇਏਕਪੂਤਗ੍ਰਿਹਭਯੋ॥
ਉਸ ਦੇ ਘਰ ਇਕ ਪੁੱਤਰ ਪੈਦਾ ਹੋਇਆ।
ਸਵਤਿਨਡਾਰਿਸਿੰਧੁਮੈਦਯੋ॥
(ਉਸ ਨੂੰ) ਸੌਂਕਣ ('ਸਵਤਿਨ') ਨੇ ਸਮੁੰਦਰ ਵਿਚ ਸੁਟ ਦਿੱਤਾ।
ਕਹਿਯੋਕਿਇਹਭਿਰਟੀਲੈਗਈ॥
ਕਿਹਾ ਕਿ ਉਸ ਨੂੰ ਬਘਿਆੜੀ ('ਭਿਰਟੀ') ਲੈ ਗਈ ਹੈ।
ਇਹੈਖਬਰਿਰਾਜਾਕਹਭਈ॥੨॥
ਇਹੀ ਖ਼ਬਰ (ਉਸ ਨੇ) ਰਾਜੇ ਨੂੰ ਵੀ ਕਹਿ ਦਿੱਤੀ ॥੨॥
ਰਾਨੀਅਧਿਕਸੋਕਤਬਕੀਨੋ॥
ਰਾਣੀ ਨੇ ਤਦ ਬਹੁਤ ਦੁਖ ਮਨਾਇਆ
ਮਾਥੋਫੋਰਿਭੂੰਮਿਤਨਦੀਨੋ॥
ਅਤੇ ਧਰਤੀ ਨਾਲ ਮੱਥਾ ਮਾਰ ਕੇ ਫੋੜ ਲਿਆ।
ਤਬਰਾਜਾਤਾਕੇਗ੍ਰਿਹਆਯੋ॥
ਤਦ ਰਾਜਾ ਉਸ ਦੇ ਮਹੱਲ ਵਿਚ ਆਇਆ
ਭਾਤਿਭਾਤਿਤਿਹਤਾਪਮਿਟਾਯੋ॥੩॥
ਅਤੇ ਕਈ ਤਰ੍ਹਾਂ ਨਾਲ ਉਸ ਦੇ ਦੁਖ ਨੂੰ ਦੂਰ ਕੀਤਾ ॥੩॥
ਰੀਤਿਕਾਲਕੀਕਿਨੂੰਨਜਾਨੀ॥
(ਰਾਜੇ ਨੇ ਕਿਹਾ) ਕਾਲ ਦੀ ਰੀਤ ਕਿਸੇ ਨੇ ਨਹੀਂ ਸਮਝੀ।
ਊਚਨੀਚਕੇਸੀਸਬਿਹਾਨੀ॥
ਉੱਚੇ ਨੀਵੇਂ (ਸਭ) ਦੇ ਸਿਰ ਉਤੇ ਪੈਂਦੀ ਹੈ।
ਏਕੈਬਚਤਕਾਲਸੇਸੋਊ॥
ਕਾਲ ਤੋਂ ਇਕੋ (ਪਰਮਾਤਮਾ) ਹੀ ਬਚਦਾ ਹੈ।