GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1049
Display Settings
ਦੋਹਰਾ
ਦੋਹਰਾ:
ਅਤਿਰਤਿਤਾਸੋਮਾਨਿਕੈਸੰਗਪਿਯਰਵਹਿਲ੍ਯਾਇ
ਉਸ ਨਾਲ ਬਹੁਤ ਰਤੀ ਮੰਨਾ ਕੇ ਉਸ ਪ੍ਰੀਤਮ ਨੂੰ ਨਾਲ ਲੈ ਆਈ।
ਹਜਰਤਕੋਇਹਛਲਛਲਿਯੋਸਵਤਿਹਿਦਿਯੋਜਰਾਇ॥੧੮॥
ਬਾਦਸ਼ਾਹ ਨੂੰ ਇਸ ਛਲ ਨਾਲ ਛਲ ਕੇ ਸੌਂਕਣ ('ਸਵਤਿਹਿ') ਨੂੰ ਸੜਵਾ ਦਿੱਤਾ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚੌਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੬੪॥੩੨੫੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੪॥੩੨੫੫॥ ਚਲਦਾ॥
ਦੋਹਰਾ
ਦੋਹਰਾ:
ਹਿੰਗੁਲਾਜਜਗਮਾਤਕੇਰਹੈਦੇਹਰੋਏਕ
ਹਿੰਗੁਲਾਜ ਵਿਚ ਦੇਵੀ ਦਾ ਇਕ ਮੰਦਿਰ ਸੀ
ਜਾਹਿਜਗਤਕੇਜੀਵਸਭਬੰਦਤਆਨਿਅਨੇਕ॥੧॥
ਜਿਸ ਨੂੰ ਸੰਸਾਰ ਦੇ ਸਾਰੇ ਜੀਵ ਅਨੇਕ ਤਰ੍ਹਾਂ ਨਾਲ ਆ ਕੇ ਪੂਜਦੇ ਸਨ ॥੧॥
ਚੌਪਈ
ਚੌਪਈ:
ਸਿੰਘਬਚਿਤ੍ਰਤਹਾਕੋਨ੍ਰਿਪਬਰ
ਬਚਿਤ੍ਰ ਸਿੰਘ ਉਥੋਂ ਦਾ ਸ੍ਰੇਸ਼ਠ ਰਾਜਾ ਸੀ।
ਭਾਤਿਭਾਤਿਕੋਧਨੁਤਾਕੇਘਰ
ਉਸ ਦੇ ਘਰ ਵਿਚ ਭਾਂਤ ਭਾਂਤ ਦਾ ਧਨ ਸੀ।
ਭਾਨਕਲਾਤਿਹਤ੍ਰਿਯਾਭਣਿਜੈ
ਉਸ ਦੀ ਭਾਨ ਕਲਾ ਨਾਂ ਦੀ ਇਸਤਰੀ ਸੀ।
ਤਾਕੇਕੋਤ੍ਰਿਯਤੁਲਿਕਹਿਜੈ॥੨॥
ਉਸ ਦੇ ਬਰਾਬਰ ਕਿਹੜੀ ਇਸਤਰੀ ਜਾਏ? (ਅਰਥਾਤ ਕੋਈ ਵੀ ਉਸ ਵਰਗੀ ਨਹੀਂ ਸੀ) ॥੨॥
ਦਿਜਬਰਸਿੰਘਏਕਦਿਜਤਾਕੇ
ਉਸ ਪਾਸ ਦਿਜਬਰ ਸਿੰਘ ਨਾਂ ਦਾ ਇਕ ਬ੍ਰਾਹਮਣ ਸੀ।
ਭਿਸਤਕਲਾਅਬਲਾਗ੍ਰਿਹਵਾਕੇ
ਉਸ ਦੇ ਘਰ ਭਿਸਤ ਕਲਾ ਨਾਂ ਦੀ ਇਸਤਰੀ ਸੀ।
ਸਾਤਪੂਤਸੁੰਦਰਤਿਹਘਰਮੈ
ਉਸ (ਬ੍ਰਾਹਮਣ) ਦੇ ਸੱਤ ਸੁੰਦਰ ਪੁੱਤਰ ਸਨ।
ਕੋਬਿਦਸਭਹੀਰਹਤਹੁਨਰਮੈ॥੩॥
ਉਹ ਸਭ ਹੁਨਰ ਵਿਚ ਮਾਹਿਰ ਸਨ ॥੩॥
ਦੋਹਰਾ
ਦੋਹਰਾ:
ਤਹਾਭਵਾਨੀਕੋਭਵਨਜਾਹਿਰਸਕਲਜਹਾਨ
ਉਥੇ ਇਕ ਸੰਸਾਰ ਪ੍ਰਸਿੱਧ ਭਵਾਨੀ ਦਾ ਮੰਦਿਰ ਸੀ
ਦੇਸਦੇਸਕੇਏਸਜਿਹਸੀਸਝੁਕਾਵਤਆਨਿ॥੪॥
ਜਿਸ ਵਿਚ ਦੇਸਾਂ ਦੇਸਾਂ ਦੇ ਰਾਜੇ ਆ ਕੇ ਸੀਸ ਝੁਕਾਉਂਦੇ ਸਨ ॥੪॥
ਅੜਿਲ
ਅੜਿਲ:
ਅਤਿਸੁੰਦਰਮਠਊਚੀਧੁਜਾਬਿਰਾਜਹੀ
ਉਹ ਬਹੁਤ ਸੁੰਦਰ ਮਠ ਸੀ ਅਤੇ (ਉਸ ਉਤੇ) ਉੱਚੀ ਧੁਜਾ ਸ਼ੁਭਾਇਮਾਨ ਸੀ।
ਨਿਰਖਿਦਿਪਤਤਾਤਾਹਿਸੁਦਾਮਨਿਲਾਜਹੀ
ਉਸ ਦੀ ਕਾਂਤੀ ਨੂੰ ਵੇਖ ਕੇ ਬਿਜਲੀ ਵੀ ਸ਼ਰਮਾਉਂਦੀ ਸੀ।
ਦੇਸਦੇਸਕੇਏਸਤਹਾਚਲਿਆਵਹੀ
ਦੇਸਾਂ ਦੇਸਾਂ ਦੇ ਰਾਜੇ ਉਥੇ ਚਲ ਕੇ ਆਉਂਦੇ ਸਨ।
ਹੋਜਾਨਿਸਿਵਾਕੋਭਵਨਸਦਾਸਿਰਨ੍ਯਾਵਹੀ॥੫॥
ਉਸ ਨੂੰ ਸ਼ਿਵਾ (ਭਵਾਨੀ) ਦਾ ਮੰਦਿਰ ਜਾਣ ਕੇ ਸਿਰ ਝੁਕਾਉਂਦੇ ਸਨ ॥੫॥
ਦੋਹਰਾ
ਦੋਹਰਾ:
ਜੋਇਛਾਕੋਊਕਰੈਸੋਸਭਪੂਰਨਹੋਇ
ਉਥੇ ਜੋ ਕੋਈ ਵੀ ਇੱਛਾ ਕਰਦਾ ਸੀ, ਉਹ ਸਭ ਪੂਰੀ ਹੋ ਜਾਂਦੀ ਸੀ।
ਪ੍ਰਗਟਬਾਤਸਭਜਗਤਇਹਜਾਨਤਹੈਸਭਕੋਇ॥੬॥
ਇਹ ਗੱਲ ਸਾਰੇ ਜਗਤ ਵਿਚ ਪ੍ਰਗਟ ਸੀ ਅਤੇ ਸਭ ਕੋਈ ਜਾਣਦਾ ਸੀ ॥੬॥
ਚੌਪਈ
ਚੌਪਈ:
ਏਕਦਿਵਸਐਸੋਤਹਭਯੋ
ਇਕ ਦਿਨ ਉਥੇ ਇਸ ਤਰ੍ਹਾਂ ਹੋਇਆ।
ਅਥ੍ਰਯੋਸੂਰਚੰਦ੍ਰਪ੍ਰਗਟਯੋ
ਸੂਰਜ ਡੁਬਿਆ ਅਤੇ ਚੰਦ੍ਰਮਾ ਚੜ੍ਹਿਆ।
ਅਕਸਮਾਤ੍ਰਬਾਨੀਤਿਹਭਈ
(ਤਾਂ) ਉਥੇ ਅਚਾਨਕ ਆਕਾਸ਼-ਬਾਣੀ ਹੋਈ
ਸੋਦਿਜਬਰਸ੍ਰਵਨਨਸੁਨਿਲਈ॥੭॥
ਜੋ ਬ੍ਰਾਹਮਣ ਨੇ ਕੰਨਾਂ ਨਾਲ ਸੁਣ ਲਈ ॥੭॥
ਪ੍ਰਾਤਭਏਰਾਜਾਇਹਮਰਿਹੈ
ਸਵੇਰ ਹੁੰਦਿਆਂ ਹੀ ਇਹ ਰਾਜਾ ਮਰ ਜਾਏਗਾ।
ਕੋਟਿਉਪਾਵਕਿਸੈਉਬਰਿਹੈ
ਕਰੋੜਾਂ ਉਪਾ ਕਰਨ ਨਾਲ ਵੀ ਨਹੀਂ ਬਚੇਗਾ।
ਜੋਕੋਊਸਾਤਪੂਤਹ੍ਯਾਂਮਾਰੈ
ਜੇ ਕੋਈ (ਆਪਣੇ) ਸੱਤ ਪੁੱਤਰਾਂ ਦੀ ਬਲੀ ਇਥੇ ਦੇਵੇ
ਤੌਅਪਨੌਯਹਰਾਵਉਬਾਰੇ॥੮॥
ਤਾਂ (ਉਹ) ਆਪਣੇ ਇਸ ਰਾਜੇ ਨੂੰ ਬਚਾ ਸਕਦਾ ਹੈ ॥੮॥
ਦਿਜਬਰਸੁਨਿਬਚਨਨਗ੍ਰਿਹਆਯੋ
ਬ੍ਰਾਹਮਣ ਇਹ ਬੋਲ ਸੁਣ ਕੇ ਘਰ ਆਇਆ।
ਨਿਜੁਨਾਰੀਤਨਭੇਦਜਤਾਯੋ
ਆਪਣੀ ਇਸਤਰੀ ਨੂੰ ਸਾਰੀ ਗੱਲ ਦਸੀ।
ਤਬਤ੍ਰਿਯਸਾਤਪੂਤਸੰਗਲੀਨੇ
ਤਦ ਇਸਤਰੀ ਨੇ (ਆਪਣੇ) ਸੱਤ ਪੁੱਤਰ ਨਾਲ ਲਏ।
ਸਰਬਮੰਗਲਾਕੀਬਲਿਦੀਨੇ॥੯॥
ਸਾਰੇ ਦੇਵੀ ('ਮੰਗਲਾ') ਦੀ ਬਲੀ ਚੜ੍ਹਾ ਦਿੱਤੇ ॥੯॥
ਸਾਤਪੂਤਪਿਤਹਨੇਨਿਹਾਰੇ
ਜਦ ਪਿਤਾ ਨੇ ਸੱਤ ਪੁੱਤਰਾਂ ਨੂੰ ਮਰਿਆ ਹੋਇਆ ਵੇਖਿਆ
ਅਸਿਲੈਕੰਠਆਪਨੇਮਾਰੇ
ਤਾਂ ਤਲਵਾਰ ਲੈ ਕੇ ਆਪਣੇ ਗਲੇ ਉਤੇ ਮਾਰੀ।
ਸੁਰਪੁਰਬਾਟਜਬੈਤਿਨਲਈ
ਜਦੋਂ ਉਸ ਨੇ ਸਵਰਗ ਦਾ ਰਾਹ ਫੜਿਆ
ਠਾਢੀਨਾਰਿਨਿਹਾਰਤਭਈ॥੧੦॥
ਤਦੋਂ ਉਹ ਇਸਤਰੀ ਖੜੋਤੀ ਵੇਖ ਰਹੀ ਸੀ ॥੧੦॥
ਵਹੈਹਾਥਅਪਨੇਅਸਿਲੀਨੋ
ਉਸ ਨੇ ਵੀ ਆਪਣੇ ਹੱਥ ਵਿਚ ਤਲਵਾਰ ਲੈ ਲਈ
ਨਿਜੁਪ੍ਰਾਨਨਕੋਤ੍ਰਾਸਕੀਨੋ
ਅਤੇ ਆਪਣੇ ਪ੍ਰਾਣਾਂ ਦਾ ਡਰ ਨਾ ਮੰਨਿਆ।
ਰਾਵਬਚੈਕਹਿਤਾਹਿਸੰਭਾਰਿਯੋ
ਉਸ ਨੇ ਸੋਚਿਆ ਕਿ ਕਿਸੇ ਤਰ੍ਹਾਂ ਰਾਜਾ ਬਚ ਜਾਏ।
ਗਹਿਕਰਿਕੰਠਆਪਨੇਮਾਰਿਯੋ॥੧੧॥
(ਉਸ ਨੇ ਤਲਵਾਰ ਨੂੰ) ਪਕੜ ਕੇ ਆਪਣੇ ਗਲੇ ਉਤੇ ਮਾਰੀ ॥੧੧॥