GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1048
Display Settings
ਜੋਸਖੀਕਾਜਕਰੈਹਮਰੋਤਿਹਭੂਖਨਕੀਕਛੁਭੂਖਹ੍ਵੈਹੈ
ਹੇ ਸਖੀ! ਜੇ ਤੂੰ ਮੇਰਾ ਕੰਮ ਕਰ ਦੇਵੇਂ ਤਾਂ ਤੈਨੂੰ ਗਹਿਣਿਆਂ ਦੀ ਭੁਖ ਨਹੀਂ ਰਹੇਗੀ।
ਬਸਤ੍ਰਅਪਾਰਭਰੇਘਰਬਾਰਸੁਏਕਹਿਬਾਰਹਜਾਰਨਲੈਹੈ
ਘਰ ਵਿਚ ਅਪਾਰ ਬਸਤ੍ਰ ਭਰੇ ਹੋਏ ਹਨ, (ਭਾਵੇਂ) ਇਕੋ ਵਾਰ ਹਜ਼ਾਰਾਂ ਲੈ ਲਈਂ।
ਮੋਰੀਦਸਾਅਵਲੋਕਿਕੈਸੁੰਦਰਿਜਾਨਤਹੀਹਿਯੋਮੈਪਛੁਤੈਹੈ
ਹੇ ਸੁੰਦਰੀ! ਮੇਰੀ ਹਾਲਤ ਵੇਖ ਕੇ ਉਹ ਹਿਰਦੇ ਵਿਚ ਪਛਤਾਵੇਗਾ।
ਕੀਜੈਉਪਾਇਦੀਜੈਬਿਖੁਆਇਕਿਮੀਤਮਿਲਾਇਕਿਮੋਹੂਪੈਹੈ॥੬॥
ਕੋਈ ਉਪਾ ਕਰ ਕੇ ਮੈਨੂੰ ਮਿਤਰ ਮਿਲਾ ਦੇ, ਜਾਂ ਆ ਕੇ ਵਿਸ਼ ਦੇ ਦੇ, (ਪ੍ਰੀਤਮ ਤੋਂ ਬਿਨਾ ਮੈਨੂੰ) ਨਹੀਂ ਪਾ ਸਕੇਂਗੀ (ਅਰਥਾਤ ਮਰ ਜਾਵਾਂਗੀ) ॥੬॥
ਐਸੇਉਦੈਪੁਰੀਕੇਮੁਖਤੇਬਚਜੋਬਨਕੁਅਰਿਜਬੈਸੁਨਿਪਾਯੋ
ਇਸ ਤਰ੍ਹਾਂ ਦੇ ਬਚਨ ਉਦੈ ਪੁਰੀ ਬੇਗਮ ਦੇ ਮੂੰਹ ਤੋਂ ਜਦੋਂ ਜੋਬਨ ਕੁਅਰਿ ਨੇ ਸੁਣੇ
ਤਾਹਿਪਛਾਨਭਲੀਬਿਧਿਸੌਮਨਬੀਚਬਿਚਾਰਇਹੈਠਹਰਾਯੋ
ਤਾਂ ਸਾਰੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਕੇ ਮਨ ਵਿਚ ਇਹ ਵਿਚਾਰ ਕੀਤਾ।
ਦੇਗਮੈਡਾਰਿਚਲੀਤਿਤਕੋਬਗਵਾਨਨਭਾਖਿਪਕ੍ਵਾਨਲਖਾਯੋ
ਉਸ ਨੂੰ ਦੇਗ ਵਿਚ ਪਾ ਕੇ ਉਸ ਪਾਸੇ ਵਲ ਚਲ ਪਈ ਅਤੇ ਮਾਲੀਆਂ ਨੂੰ (ਉਸ ਵਿਚ) ਪਕਵਾਨ ਪਿਆ ਹੋਇਆ ਦਸਿਆ।
ਸਾਇਤਏਕਬਿਹਾਨੀਬਾਗਮੈਆਨਿਪਿਆਰੀਕੌਮੀਤਮਿਲਾਯੋ॥੭॥
ਇਕ ਘੜੀ ('ਸਾਇਤ') ਵੀ ਨਾ ਬੀਤੀ ਕਿ ਪਿਆਰੀ ਨੂੰ ਬਾਗ਼ ਵਿਚ ਯਾਰ ਮਿਲਾ ਦਿੱਤਾ ॥੭॥
ਦੋਹਰਾ
ਦੋਹਰਾ:
ਉਦੈਪੁਰੀਪਿਯਪਾਇਤਿਹਚਰਨਰਹੀਲਪਟਾਇ
ਉਦੈ ਪੁਰੀ ਬੇਗਮ ਪ੍ਰੀਤਮ ਨੂੰ ਪ੍ਰਾਪਤ ਕਰ ਕੇ ਉਸ ਦੇ ਚਰਨਾਂ ਨਾਲ ਲਿਪਟ ਗਈ।
ਤਾਕੋਜੋਦਾਰਿਦਹੁਤੇਛਿਨਮੈਦਯੋਮਿਟਾਇ॥੮॥
ਉਸ (ਸਹੇਲੀ) ਦਾ ਜੋ ਦਰਿਦ੍ਰ (ਗ਼ਰੀਬੀ) ਸੀ, ਛਿਣ ਭਰ ਵਿਚ ਮਿਟਾ ਦਿੱਤਾ ॥੮॥
ਅੜਿਲ
ਅੜਿਲ:
ਗਹਿਗਹਿਤਾਕੋਬਾਲਗਰੇਚਿਮਟਤਭਈ
ਉਸ (ਯਾਰ) ਨੂੰ ਇਸਤਰੀ ਫੜ ਫੜ ਕੇ ਗਲੇ ਨਾਲ ਲਗਾਉਣ ਲਗੀ
ਲਪਟਿਲਪਟਿਤਾਕੇਆਸਨਕੇਤਰਗਈ
ਅਤੇ ਲਿਪਟ ਲਿਪਟ ਕੇ ਉਸ ਦੇ ਆਸਣ ਦੇ ਹੇਠਾਂ ਹੋ ਗਈ।
ਚੌਰਾਸੀਆਸਨਸਭਲਿਯੇਬਨਾਇਕੈ
ਚੌਰਾਸੀ ਆਸਣਾਂ ਨੂੰ ਚੰਗੀ ਤਰ੍ਹਾਂ ਕਰ ਕੇ
ਹੋਆਠਜਾਮਰਤਿਕਰੀਹਰਖਉਪਜਾਇਕੈ॥੯॥
ਅੱਠ ਪਹਿਰ ਤਕ ਪ੍ਰਸੰਨਤਾ ਪੂਰਵਕ ਰਤੀ-ਕ੍ਰੀੜਾ ਕੀਤੀ ॥੯॥
ਦੋਹਰਾ
ਦੋਹਰਾ:
ਤਰੁਨਪੁਰਖਤਰੁਨੈਤ੍ਰਿਯਾਤ੍ਰਿਤਿਯਚੰਦ੍ਰਕੀਜੌਨਿ
ਨੌਜਵਾਨ ਇਸਤਰੀ ਅਤੇ ਨੌਜਵਾਨ ਮਰਦ ਅਤੇ ਤੀਜੀ ਚੰਦ੍ਰਮਾ ਦੀ ਚਾਂਦਨੀ ('ਜੌਨਿ') ਵਿਚ
ਲਪਟਿਲਪਟਿਕਰਿਰਤਿਕਰੈਤਿਨਤੇਹਾਰੈਕੌਨ॥੧੦॥
ਲਿਪਟ ਲਿਪਟ ਕੇ ਰਤੀ ਕਰਦੇ, ਉਨ੍ਹਾਂ ਵਿਚੋਂ ਭਲਾ ਕੌਣ ਹਾਰੇ ॥੧੦॥
ਅੜਿਲ
ਅੜਿਲ:
ਕੋਕਸਾਰਕੇਮੁਖਤੇਮਤਨਉਚਾਰਹੀ
(ਉਹ) ਕੋਕ ਸ਼ਾਸਤ੍ਰ ਦੇ ਮਤਾਂ ਨੂੰ ਮੂੰਹੋਂ ਉਚਾਰ ਕੇ,
ਭਾਤਿਭਾਤਿਉਪਬਨਕੀਪ੍ਰਭਾਨਿਹਾਰਹੀ
ਭਾਂਤ ਭਾਂਤ ਦੀ ਬਾਗ਼ ਦੀ ਪ੍ਰਭਾ ਨੂੰ ਵੇਖਦੇ ਸਨ।
ਚੌਰਾਸੀਆਸਨਸਭਕਰੇਬਨਾਇਕਰਿ
(ਉਨ੍ਹਾਂ ਨੇ) ਚੰਗੀ ਤਰ੍ਹਾਂ ਚੌਰਾਸੀ ਆਸਣ ਕੀਤੇ।
ਹੋਭਾਤਿਭਾਤਿਰਤਿਕਰੀਗਰੇਲਪਟਾਇਕਰਿ॥੧੧॥
ਗਲੇ ਨਾਲ ਲਿਪਟ ਲਿਪਟ ਕੇ ਕਈ ਪ੍ਰਕਾਰ ਦੀ ਰਤੀ-ਕ੍ਰੀੜਾ ਕੀਤੀ ॥੧੧॥
ਦੋਹਰਾ
ਦੋਹਰਾ:
ਚੌਰਾਸੀਆਸਨਲਏਭਾਤਿਭਾਤਿਲਪਟਾਇ
ਭਾਂਤ ਭਾਂਤ ਨਾਲ ਲਿਪਟ ਕੇ (ਉਨ੍ਹਾਂ ਨੇ) ਚੌਰਾਸੀ ਆਸਣ ਕੀਤੇ।
ਚਤੁਰਚਤੁਰਿਯਹਿਭਾਵਈਛਿਨਕਛੋਰਿਯੋਜਾਇ॥੧੨॥
ਪ੍ਰਿਯ ਨੂੰ ਪ੍ਰਿਯਾ ਚੰਗੀ ਲਗਦੀ ਸੀ ਅਤੇ ਛਿਣ ਭਰ ਲਈ ਛਡੀ ਨਹੀਂ ਜਾ ਸਕਦੀ ਸੀ ॥੧੨॥
ਚੌਪਈ
ਚੌਪਈ:
ਤਾਕੀਤ੍ਰਿਯਾਭੇਦਸੁਨਿਪਾਯੋ
ਉਸ (ਵਿਅਕਤੀ) ਦੀ ਇਸਤਰੀ ਨੇ ਇਹ ਭੇਦ ਪਾ ਲਿਆ
ਉਦੈਪੁਰੀਮੋਪਤਿਹਿਬੁਲਾਯੋ
ਕਿ ਉਦੈ ਪੁਰੀ ਬੇਗਮ ਨੇ ਮੇਰੇ ਪਤੀ ਨੂੰ ਬੁਲਾਇਆ ਹੈ
ਭਾਤਿਭਾਤਿਤਾਸੌਰਤਿਕਰੀ
ਅਤੇ ਉਸ ਨਾਲ ਕਈ ਤਰ੍ਹਾਂ ਨਾਲ ਕਾਮ-ਕ੍ਰੀੜਾ ਕੀਤੀ ਹੈ।
ਮੋਤੇਜਾਤਬਾਤਨਹਿਜਰੀ॥੧੩॥
ਮੇਰੇ ਕੋਲੋਂ ਇਹ ਗੱਲ (ਹੁਣ) ਜਰੀ ਨਹੀਂ ਜਾਂਦੀ ॥੧੩॥
ਸਾਹਿਜਹਾਪੈਅਬੈਪੁਕਾਰੌ
(ਸੋਚਦੀ ਹੈ ਕਿ ਮੈਂ) ਸ਼ਾਹ ਜਹਾਨ ਪਾਸ ਹੁਣੇ ਪੁਕਾਰ ਕਰਾਂ।
ਛਿਨਮੈਤੁਮੈਖ੍ਵਾਰਕਰਿਡਾਰੌ
ਛਿਣ ਭਰ ਵਿਚ ਤੁਹਾਨੂੰ ਖੁਆਰ ਕਰ ਦਿਆਂ।
ਯੌਕਹਿਬੈਨਜਾਤਭੀਤਹਾ
ਇਸ ਤਰ੍ਹਾਂ ਬਚਨ ਕਹਿ ਕੇ ਉਹ ਉਥੇ ਗਈ
ਹਜਰਤਿਰੰਗਮਹਲਮਹਿਜਹਾ॥੧੪॥
ਜਿਥੇ ਬਾਦਸ਼ਾਹ ਰੰਗ ਮਹਲ ਵਿਚ ਬੈਠਾ ਸੀ ॥੧੪॥
ਉਦੈਪੁਰੀਤਿਹਸੰਗਲ੍ਯਾਈ
ਉਦੈ ਪੁਰੀ ਬੇਗਮ ਉਸ (ਮਿਤਰ) ਨੂੰ ਨਾਲ ਲੈ ਕੇ ਆ ਗਈ।
ਤਬਲੌਨਾਰਿਪੁਕਾਰਿਸੁਨਾਈ
ਤਦ ਤਕ ਉਸ ਇਸਤਰੀ ਦੀ ਪੁਕਾਰ ਸੁਣਾ ਦਿੱਤੀ।
ਸਾਹਿਜਹਾਤਬਬਚਨਉਚਾਰੇ
ਤਦ ਸ਼ਾਹਜਹਾਨ ਨੇ ਕਿਹਾ,
ਕਵਨਕਰਤਇਹਸੋਰਦੁਆਰੇ॥੧੫॥
ਦੁਆਰ ਉਤੇ ਇਹ ਸ਼ੋਰ ਕੌਣ ਕਰ ਰਿਹਾ ਹੈ ॥੧੫॥
ਦੋਹਰਾ
ਦੋਹਰਾ:
ਉਦੈਪੁਰੀਤਬਯੌਕਹਿਯੋਸਮੁਝਿਚਿਤਕੈਮਾਹਿ
ਉਦੈ ਪੁਰੀ ਬੇਗਮ ਨੇ ਮਨ ਵਿਚ ਸੋਚ ਕੇ ਇਸ ਤਰ੍ਹਾਂ ਕਿਹਾ,
ਸਤੀਭਯੋਚਾਹਤਤ੍ਰਿਯਾਹੋਨਦੇਤਇਹਨਾਹਿ॥੧੬॥
ਇਹ ਇਸਤਰੀ ਸਤੀ ਹੋਣਾ ਚਾਹੁੰਦੀ ਹੈ, ਪਰ ਇਹ (ਬੰਦਾ) ਇਸ ਨੂੰ (ਸਤੀ ਹੋਣ) ਨਹੀਂ ਦਿੰਦਾ ॥੧੬॥
ਚੌਪਈ
ਚੌਪਈ:
ਤਬਹਜਰਤਿਇਹਭਾਤਿਉਚਾਰੋ
ਤਦ ਬਾਦਸ਼ਾਹ ਨੇ ਇਸ ਤਰ੍ਹਾਂ ਕਿਹਾ,
ਯਾਕੌਮਨੈਕਰੋਜਿਨਿਜਾਰੋ
ਇਸ ਨੂੰ ਨਾ ਰੋਕੋ, ਸਾੜ ਦਿਓ।
ਤ੍ਰਿਯਜਨਸੰਗਅਮਿਤਕਰਿਦਏ
ਬੇਗਮ ਨੇ ਉਸ ਇਸਤਰੀ ਨਾਲ ਬੇਸ਼ੁਮਾਰ ਆਦਮੀ ਭੇਜ ਦਿੱਤੇ
ਤਾਕਹਪਕਰਿਜਰਾਵਤਭਏ॥੧੭॥
ਅਤੇ ਉਨ੍ਹਾਂ ਨੇ ਉਸ ਨੂੰ ਪਕੜ ਕੇ ਸਾੜ ਦਿੱਤਾ ॥੧੭॥