ਹਮਸਭਕੀਪ੍ਰਤਿਪਾਰਾਕੀਜੈ॥੬॥
ਅਤੇ ਅਸਾਂ ਸਾਰਿਆਂ ਦੀ ਪ੍ਰਤਿਪਾਲਨਾ ਕਰੋ ॥੬॥
ਪਤ੍ਰੀਬਾਚਿਫੂਲਿਜੜਗਏ॥
ਚਿੱਠੀ ਪੜ੍ਹ ਕੇ (ਸਾਰੇ) ਮੂਰਖ ਫੁਲ ਗਏ
ਜੋਰਿਬਰਾਤਹਿਆਵਤਭਏ॥
ਅਤੇ ਬਰਾਤ ਜੋੜ ਕੇ ਆ ਗਏ।
ਜਬਹੀਭਦ੍ਰਸੈਨਪੁਰਆਏ॥
ਜਦ ਉਹ ਭਦ੍ਰ ਸੈਨ ਦੇ ਨਗਰ ਵਿਚ ਆਏ,
ਤਬਰਾਨੀਯੌਬਚਨਸੁਨਾਏ॥੭॥
ਤਦ ਰਾਣੀ ਨੇ ਇਸ ਤਰ੍ਹਾਂ ਕਿਹਾ ॥੭॥
ਏਕਏਕਸਾਊਹ੍ਯਾਂਆਵਹਿ॥
ਇਕ ਇਕ ਸਾਊ ਇਥੇ ਆਵੇ
ਹਮਤੇਪਾਵਪੁਜਾਵਤਜਾਵਹਿ॥
ਅਤੇ ਮੇਰੇ ਕੋਲੋਂ (ਆਪਣੇ) ਪੈਰ ਪੁਜਵਾਉਂਦਾ ਜਾਏ।
ਤਾਪਾਛੇਆਪੁਨਨ੍ਰਿਪਆਵੈ॥
ਉਨ੍ਹਾਂ ਤੋਂ ਬਾਦ ਰਾਜਾ ਆਪ ਆਵੇ
ਸੂਰਜਕਲਾਕੋਲੈਘਰਜਾਵੈ॥੮॥
ਅਤੇ ਸੂਰਜ ਕਲਾ ਨੂੰ ਲੈ ਕੇ ਘਰ ਜਾਵੇ ॥੮॥
ਹਮਰੇਧਾਮਰੀਤਿਇਹਪਰੀ॥
ਸਾਡੇ ਘਰ ਦੀ ਇਹ ਰੀਤ ਹੈ
ਤਾਤੇਜਾਤਦੂਰਿਨਹਿਕਰੀ॥
ਜਿਸ ਕਰ ਕੇ (ਇਸ ਨੂੰ) ਦੂਰ ਨਹੀਂ ਕੀਤਾ ਜਾ ਸਕਦਾ।
ਏਕਏਕਜੋਧਾਪ੍ਰਥਮਾਵਹਿ॥
ਪਹਿਲਾਂ ਇਕ ਇਕ ਯੋਧਾ ਆਵੇ
ਤਾਪਾਛੈਰਾਜਾਕੌਲ੍ਯਾਵਹਿ॥੯॥
ਅਤੇ ਉਸ ਤੋਂ ਬਾਦ ਰਾਜੇ ਨੂੰ ਲੈ ਕੇ ਆਉਣਾ ॥੯॥
ਏਕਏਕਸਾਊਤਹਆਯੋ॥
ਇਕ ਇਕ ਕਰ ਕੇ ਸਾਊ ਉਥੇ ਆਇਆ।
ਡਾਰਿਡਾਰਿਫਾਸੀਤ੍ਰਿਯਘਾਯੋ॥
ਉਨ੍ਹਾਂ ਨੂੰ ਫਾਹੀ ਪਾ ਪਾ ਕੇ ਇਸਤਰੀ ਨੇ ਮਾਰ ਦਿੱਤਾ।
ਏਕਸੰਘਾਰਿਡਾਰਿਕਰਿਦੀਜੈ॥
ਇਕ ਨੂੰ ਮਾਰ ਕੇ ਸੁਟ ਦਿੰਦੀ
ਦੂਸਰਕੌਯੌਹੀਬਧਕੀਜੈ॥੧੦॥
(ਅਤੇ ਫਿਰ) ਦੂਜੇ ਦਾ ਵੀ ਇਸੇ ਤਰ੍ਹਾਂ ਬਧ ਕਰ ਦਿੰਦੀ ॥੧੦॥
ਸਭਸੂਰਨਕੋਪ੍ਰਥਮਸੰਘਾਰਿਯੋ॥
ਸਭ ਸੂਰਮਿਆਂ ਨੂੰ ਪਹਿਲਾਂ ਮਾਰ ਦਿੱਤਾ
ਮਾਰਿਭੋਹਰਨਭੀਤਰਿਡਾਰਿਯੋ॥
ਅਤੇ ਮਾਰ ਕੇ ਭੋਰਿਆਂ ਵਿਚ ਸੁਟ ਦਿੱਤਾ।
ਤਾਪਾਛੇਨ੍ਰਿਪਬੋਲਪਠਾਯੋ॥
ਉਨ੍ਹਾਂ ਤੋਂ ਬਾਦ ਰਾਜੇ ਨੂੰ ਬੁਲਾਇਆ।
ਰਾਨੀਡਾਰਿਫਾਸਗਰਘਾਯੋ॥੧੧॥
ਰਾਣੀ ਨੇ ਉਸ ਦੇ ਗਲੇ ਵਿਚ ਫਾਹੀ ਪਾ ਕੇ ਮਾਰ ਦਿੱਤਾ ॥੧੧॥
ਦੋਹਰਾ॥
ਦੋਹਰਾ:
ਸਭਸੂਰਾਪ੍ਰਥਮੈਹਨੇਬਹੁਰਿਨ੍ਰਿਪਤਿਕੌਕੂਟਿ॥
ਪਹਿਲਾਂ ਸਾਰੇ ਸੂਰਮੇ ਮਾਰ ਦਿੱਤੇ ਅਤੇ ਫਿਰ ਰਾਜੇ ਨੂੰ ਕੁਟ ਸੁਟਿਆ।
ਜੋਲਸਕਰਬਾਕੀਬਚਿਯੋਸੋਸਭਲੀਨੋਲੂਟਿ॥੧੨॥
ਜੋ ਲਸ਼ਕਰ ਬਾਕੀ ਬਚਿਆ ਸੀ ਉਸ ਸਾਰੇ ਨੂੰ ਲੁਟ ਲਿਆ ॥੧੨॥
ਸਭਬੈਰਿਨਕੌਘਾਇਕੈਸੁਤਕੌਰਾਜਬੈਠਾਇ॥
ਸਭ ਵੈਰੀਆਂ ਨੂੰ ਮਾਰ ਕੇ ਪੁੱਤਰ ਨੂੰ ਗੱਦੀ ਉਤੇ ਬਿਠਾਇਆ।
ਪੁਨਿਪਤਿਕੇਫੈਂਟਾਭਏਜਰੀਮ੍ਰਿਦੰਗਬਜਾਇ॥੧੩॥
ਫਿਰ ਢੋਲ ਵਜਾ ਕੇ ਪਤੀ ਦੇ ਫੈਂਟੇ (ਸਿਰ ਲਪੇਟਣ ਦੇ ਬਸਤ੍ਰ) ਨਾਲ ਸੜ ਮੋਈ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਤ੍ਰਿਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੬੩॥੩੨੩੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੩॥੩੨੩੭॥ ਚਲਦਾ॥
ਚੌਪਈ॥
ਚੌਪਈ:
ਉਦੈਪੁਰੀਖੁਰਰਮਕੀਨਾਰੀ॥
ਉਦੈ ਪੁਰੀ (ਨਾਲ ਸੰਬੰਧ ਰਖਣ ਵਾਲੀ) ਖੁੱਰਮ (ਸ਼ਾਹਜਹਾਨ) ਦੀ ਇਸਤਰੀ
ਹਜਰਤਿਕੌਪ੍ਰਾਨਨਤੇਪ੍ਯਾਰੀ॥
ਬਾਦਸ਼ਾਹ ਨੂੰ ਪ੍ਰਾਣਾਂ ਤੋਂ ਵੀ ਪਿਆਰੀ ਸੀ।
ਮੁਖਸੂਖਤਜੀਜੀਤਿਹਕਰਤੇ॥
ਉਸ ਨੂੰ ਜੀ ਜੀ ਕਰਦਿਆਂ ਉਸ ਦਾ ਮੂੰਹ ਸੁਕਦਾ ਸੀ
ਅਨਤਨਲਖੇਤਵਨਕੇਡਰਤੇ॥੧॥
ਅਤੇ ਉਸ ਤੋਂ ਡਰਦਿਆਂ ਹੋਰ ਕਿਸੇ ਵਲ ਵੇਖਦਾ ਵੀ ਨਹੀਂ ਸੀ ॥੧॥
ਬੇਗਮਬਾਗਏਕਦਿਨਚਲੀ॥
ਇਕ ਦਿਨ ਬੇਗਮ ਬਾਗ਼ ਵਲ ਗਈ
ਸੋਰਹਸਤਲੀਨੋਸੰਗਅਲੀ॥
ਸੋਲ੍ਹਾਂ ਸੌ ਸਹੇਲੀਆਂ ਨੂੰ ਨਾਲ ਲੈ ਕੇ।
ਸੁੰਦਰਨਰਇਕਪੇਖਤਭਈ॥
(ਉਥੇ) ਉਸ ਨੇ ਇਕ ਸੁੰਦਰ ਆਦਮੀ ਨੂੰ ਵੇਖਿਆ
ਤ੍ਰਿਯਕੌਭੂਲਿਸਕਲਸੁਧਿਗਈ॥੨॥
(ਤਾਂ ਉਸ) ਇਸਤਰੀ ਨੂੰ ਸਾਰੀ ਸੁੱਧ ਬੁੱਧ ਭੁਲ ਗਈ ॥੨॥
ਦੋਹਰਾ॥
ਦੋਹਰਾ:
ਜੋਬਨਕੁਅਰਿਸਖੀਹੁਤੀਲੀਨੀਨਿਕਟਬੁਲਾਇ॥
(ਬੇਗਮ ਦੀ ਇਕ) ਜੋਬਨ ਕੁਅਰਿ ਨਾਂ ਦੀ ਸਖੀ ਸੀ, ਉਸ ਨੂੰ ਕੋਲ ਬੁਲਾ ਲਿਆ।
ਉਦੈਪੁਰੀਤਾਸੌਸਕਲਭੇਦਕਹਿਯੋਸਮਝਾਇ॥੩॥
ਉਸ ਨੂੰ ਉਦੈ ਪੁਰੀ (ਬੇਗਮ) ਨੇ ਸਾਰੀ ਗੱਲ ਸਮਝਾ ਦਿੱਤੀ ॥੩॥
ਸਵੈਯਾ॥
ਸਵੈਯਾ:
ਕਾਨਿਕਰੌਨਹਿਸਾਹਿਜਹਾਨਕੀਧਾਮਜਿਤੋਧਨਹੈਸੁਲੁਟਾਊਾਂ॥
(ਤੂੰ) ਸ਼ਾਹਜਹਾਨ ਦੀ ਬਿਲਕੁਲ ਪਰਵਾਹ ਨਾ ਕਰੀਂ, (ਮੇਰੇ ਪਾਸ) ਜਿਤਨਾ ਧਨ ਹੈ, ਲੁਟਾ ਦਿਆਂਗੀ।
ਅੰਬਰਫਾਰਿਦਿਗੰਬਰਹ੍ਵੈਕਰਿਚੰਦਨੁਤਾਰਿਬਿਭੂਤਿਚੜਾਊਾਂ॥
ਬਸਤ੍ਰ ਫਾੜ ਕੇ ਅਤੇ ਨਿਰਬਸਤ੍ਰ ਹੋ ਕੇ ਚੰਦਨ (ਦੇ ਲੇਪ ਨੂੰ) ਉਤਾਰ ਕੇ ਬਿਭੂਤ ਮਲ ਲਵਾਂਗੀ।
ਕਾਸੌਕਹੌਨਹਿਤੂਹਮਰੋਕੋਊਜੀਕੀਬ੍ਰਿਥਾਕਹਿਤਾਹਿਸੁਨਾਊਾਂ॥
ਕਿਸ ਨਾਲ ਗੱਲ ਕਰਾਂ, ਤੇਰੇ ਬਿਨਾ ਮੇਰਾ ਕੋਈ ਨਹੀਂ ਹੈ ਜਿਸ ਨੂੰ ਮਨ ਦੀ ਪੀੜ ਸੁਣਾ ਸਕਾਂ।
ਪੰਖਦਏਬਿਧਿਤੂਲਖਿਮੋਕਹਪ੍ਰੀਤਮਕੌਉਡਿਕੈਮਿਲਿਆਊਾਂ॥੪॥
ਜੇ ਰੱਬ ਨੇ ਮੈਨੂੰ ਖੰਭ ਲਗਾਏ ਹੁੰਦੇ, ਤਾਂ ਤੇਰੇ ਵੇਖਦਿਆਂ ਪ੍ਰੀਤਮ ਨੂੰ ਉਡ ਕੇ ਮਿਲ ਆਉਂਦੀ ॥੪॥
ਪ੍ਰੀਤਿਕਰੀਤਿਹਸੌਕਿਹਕਾਜਸੁਮੀਤਕੇਕਾਜਜੁਮੀਤਨਆਵੈ॥
ਉਸ ਨਾਲ ਕੀਤੀ ਪ੍ਰੀਤ ਕਿਸ ਕੰਮ ਦੀ, ਜੇ ਮਿਤਰ ਦੇ ਕੰਮ ਮਿਤਰ ਨਾ ਆਵੇ।
ਪੀਰਕਹੈਅਪਨੇਚਿਤਮੈਉਹਿਪੀਰਕੌਪੀਰਕੇਨੀਰਬੁਝਾਵੈ॥
ਆਪਣੇ ਚਿਤ ਦੀ ਪੀੜ ਉਸ ਨਾਲ ਸਾਂਝੀ ਕਰੇ, ਉਸ ਪੀੜ ਨੂੰ (ਮਿਤਰ ਆਪਣੀ) ਪੀੜ ਸਮਝ ਕੇ (ਅੱਖਾਂ ਦੇ) ਜਲ ਨਾਲ ਬੁਝਾ ਦੇਵੇ।
ਹੌਅਟਕੀਮਨਭਾਵਨਸੌਮੁਹਿਕੈਸਿਯੈਬਾਤਕੋਊਕਹਿਜਾਵੈ॥
ਮੈਂ ਤਾਂ ਆਪਣੇ ਮਨ ਭਾਉਂਦੇ ਪ੍ਰੀਤਮ ਨਾਲ ਅਟਕ ਗਈ ਹਾਂ, ਮੈਨੂੰ ਕੋਈ ਭਾਵੇਂ ਕੁਝ ਗੱਲ ਕਹਿ ਜਾਵੇ।
ਹੌਹੋਊਦਾਸਨਦਾਸਿਸਖੀਮੁਹਿਜੋਕੋਊਪ੍ਰੀਤਮਆਨਿਮਿਲਾਵੈ॥੫॥
ਹੇ ਸਖੀ! ਮੈਂ ਉਸ ਦੇ ਦਾਸਾਂ ਦੀ ਦਾਸੀ ਹੋਵਾਂਗੀ ਜੋ ਕੋਈ ਮੈਨੂੰ ਪ੍ਰੀਤਮ ਆਣ ਕੇ ਮਿਲਾ ਦੇਵੇ ॥੫॥