GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1046
Display Settings
ਸਰਖਤਅਬਹੀਹਮਤੇਲੇਹੁਲਿਖਾਇਕੈ
ਮੇਰੇ ਕੋਲੋਂ ਹੁਣ ਹੀ ਸੰਨਦ ('ਸਰਖਤ') ਲਿਖਵਾ ਲਵੋ
ਹੋਸਦਨਸਹਿਤਸਭਲੇਹੁਖਜਾਨੋਜਾਇਕੈ॥੭॥
ਅਤੇ (ਮੇਰੇ) ਘਰ ਸਮੇਤ ਸਭ ਕੁਝ ਖ਼ਜ਼ਾਨੇ ਵਿਚੋਂ ਜਾ ਕੇ ਲੈ ਲਵੋ ॥੭॥
ਜੌਤੁਮਫਾਸੀਡਾਰਿਅਬੈਮੁਹਿਘਾਇਹੋ
ਜੇ ਤੁਸੀਂ ਮੈਨੂੰ ਫਾਹੀ ਦੇ ਕੇ ਹੁਣ ਮਾਰ ਦਿਓਗੀਆਂ,
ਜੋਧਨਹਮਰੇਪਾਸਵਹੈਤੁਮਪਾਇਹੋ
ਤਾਂ ਤੁਸੀਂ ਉਹੀ ਧਨ ਪ੍ਰਾਪਤ ਕਰ ਸਕੋਗੀਆਂ ਜੋ ਮੇਰੇ ਪਾਸ ਹੈ।
ਸਰਖਤਕ੍ਯੋਲਿਖਾਇਮੰਗਾਇਨਲੀਜਿਯੈ
'ਸੰਨਦ' ਕਿਉਂ ਨਾ ਲਿਖਵਾ ਕੇ (ਸਾਰਾ ਧਨ) ਮੰਗਵਾ ਲਵੋ
ਹੋਧਾਮਸਹਿਤਸਭਜਾਇਖਜਾਨੋਲੀਜਿਯੈ॥੮॥
ਅਤੇ ਸਦਨ ਸਮੇਤ ਸਭ ਕੁਝ ਖ਼ਜ਼ਾਨੇ ਵਿਚੋਂ ਜਾ ਕੇ ਲੈ ਲਵੋ ॥੮॥
ਦੋਹਰਾ
ਦੋਹਰਾ:
ਚਿੰਤਕਰੀਇਸਤ੍ਰਿਨਜੁਹਮਲੈਹੈਇਹਧਨਘਾਇ
(ਉਨ੍ਹਾਂ) ਚੋਰਟੀਆਂ ਨੇ ਵਿਚਾਰ ਕੀਤਾ ਕਿ ਇਸ ਨੂੰ ਮਾਰ ਕੇ ਅਸੀਂ ਜੋ ਧਨ ਲਵਾਂਗੀਆਂ
ਹ੍ਯਾਂਕੋਦਰਬੁਕਰਆਇਹੈਹੁਆਂਕੋਲਯੋਜਾਇ॥੯॥
(ਉਹ) ਤਾਂ ਇਥੋਂ ਦਾ ਧਨ ਹੀ ਹੱਥ ਲਗੇਗਾ, ਉਥੋਂ ਦਾ (ਭਾਵ ਇਸ ਦੇ ਘਰ ਦਾ) ਧਨ ਨਹੀਂ ਲਿਆ ਜਾ ਸਕੇਗਾ ॥੯॥
ਤਾਤੇਅਬੈਮੰਗਾਇਕੈਸਰਖਤਲੇਹੁਲਿਖਾਇ
ਇਸ ਲਈ ਹੁਣ (ਕਾਗ਼ਜ਼) ਮੰਗਵਾ ਕੇ ਇਸ ਤੋਂ ਸੰਨਦ ਲਿਖਵਾ ਲਈ ਜਾਏ
ਧਾਮਸਹਿਤਯਾਕੌਦਰਬਲੇਹਿਸਹਿਰਮੈਜਾਇ॥੧੦॥
ਅਤੇ ਘਰ ਸਮੇਤ ਇਸ ਦਾ ਸਾਰਾ ਧਨ ਸ਼ਹਿਰ ਵਿਚ ਜਾ ਕੇ ਪ੍ਰਾਪਤ ਕਰ ਲਿਆ ਜਾਏ ॥੧੦॥
ਅੜਿਲ
ਅੜਿਲ:
ਸਰਖਤਲਿਯੋਲਿਖਾਇਸੁਤੁਰਤੁਮੰਗਾਇਕੈ
(ਉਨ੍ਹਾਂ ਨੇ ਕਾਗ਼ਜ਼) ਮੰਗਵਾ ਕੇ ਸੰਨਦ ਲਿਖਵਾ ਲਈ।
ਇਹੈਤ੍ਰਿਯਾਤਿਨਤਾਮੈਲਿਖਿਯੌਰਿਸਾਇਕੈ
ਉਸ ਇਸਤਰੀ ਨੇ ਵੀ ਰੋਹ ਵਿਚ ਆ ਕੇ ਉਸ ਵਿਚ ਲਿਖ ਦਿੱਤਾ।
ਮੋਹਿਏਕਲੋਜਾਨਿਫਾਸਗਰਡਾਰਿਕਰਿ
(ਉਸ ਨੇ ਲਿਖ ਦਿੱਤਾ ਕਿ) ਮੈਨੂੰ ਇਕੱਲਾ ਜਾਣ ਕੇ ਫਾਹੀ ਪਾ ਲਈ ਹੈ
ਹੋਸਰਖਤਲਿਯੋਲਿਖਾਇਬਸਤ੍ਰਧਨਮੋਹਿਹਰਿ॥੧੧॥
ਅਤੇ ਸਾਰੇ ਬਸਤ੍ਰ ਅਤੇ ਧਨ ਖੋਹ ਕੇ ਸੰਨਦ ਲਿਖਵਾ ਲਈ ਹੈ ॥੧੧॥
ਚੌਪਈ
ਚੌਪਈ:
ਤਾਕੌਛੋਰਿਫਾਸਤੇਦਿਯੋ
ਉਸ ਨੂੰ ਫਾਹੀ ਤੋਂ ਮੁਕਤ ਕਰ ਦਿੱਤਾ।
ਆਪੁਨਗਰਕੋਮਾਰਗਲਿਯੋ
ਆਪ ਨਗਰ ਦਾ ਰਾਹ ਫੜਿਆ।
ਜਬਸਰਖਤਕਾਜਿਯਹਿਨਿਹਾਰਿਯੋ
ਜਦ ਕਾਜ਼ੀ ਨੇ ਸੰਨਦ ਵੇਖੀ,
ਤਿਨਕੌਚੌਕਚਾਦਨੀਮਾਰਿਯੋ॥੧੨॥
ਤਾਂ ਉਨ੍ਹਾਂ ਨੂੰ ਚਾਂਦਨੀ ਚੌਕ ਵਿਚ ਮਾਰ ਦਿੱਤਾ ॥੧੨॥
ਦੋਹਰਾ
ਦੋਹਰਾ:
ਤੁੰਦਕਲਾਤਬਬਨਬਿਖੈਐਸੋਚਤਿਰਬਨਾਇ
ਤਦ ਤੁੰਦ ਕਲਾ ਨੇ ਬਨ ਵਿਚ ਇਸ ਪ੍ਰਕਾਰ ਦਾ ਚਰਿਤ੍ਰ ਖੇਡਿਆ।
ਪ੍ਰਾਨਰਾਖਿਧਨਰਾਖਿਯੋਉਨਇਸਤ੍ਰਿਨਿਕੋਘਾਇ॥੧੩॥
(ਉਸ ਨੇ) ਪ੍ਰਾਣ ਬਚਾ ਕੇ ਧਨ ਵੀ ਸੁਰਖਿਅਤ ਕਰ ਲਿਆ ਅਤੇ ਉਨ੍ਹਾਂ ਚੋਰਟੀਆਂ ਨੂੰ ਮਰਵਾ ਦਿੱਤਾ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਬਾਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੬੨॥੩੨੨੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੨॥੩੨੨੪॥ ਚਲਦਾ॥
ਦੋਹਰਾ
ਦੋਹਰਾ:
ਗ੍ਵਾਰਿਏਰਗੜਮੋਰਹੈਭਦ੍ਰਸੈਨਨ੍ਰਿਪਨਾਮ
ਗਵਾਲੀਅਰ ਕਿਲੇ ਵਿਚ ਭਦ੍ਰ ਸੈਨ ਨਾਂ ਦਾ ਰਾਜਾ ਰਹਿੰਦਾ ਸੀ।
ਜਾਕੋਜੀਵਜਗਤ੍ਰਕੇਜਪਤਆਠਹੂਜਾਮ॥੧॥
ਜਿਸ ਦੇ (ਨਾਮ ਨੂੰ) ਜਗਤ ਦੇ ਸਾਰੇ ਜੀਵ ਅੱਠੇ ਪਹਿਰ ਜਪਦੇ ਸਨ ॥੧॥
ਚੌਪਈ
ਚੌਪਈ:
ਬਿਜੈਕੁਅਰਿਤਾਕੀਬਰਨਾਰੀ
ਉਸ ਦੀ ਬਿਜੈ ਕੁਅਰਿ ਨਾਂ ਦੀ ਸੁੰਦਰ ਇਸਤਰੀ ਸੀ।
ਨਿਜੁਹਾਥਨਬਿਧਿਜਨੁਕਸਵਾਰੀ
ਮਾਨੋ ਵਿਧਾਤਾ ਨੇ ਆਪਣੇ ਹੱਥਾਂ ਨਾਲ ਬਣਾਈ ਹੋਵੇ।
ਅਪ੍ਰਮਾਨਤਿਹਪ੍ਰਭਾਬਿਰਾਜੈ
ਉਸ ਦਾ ਬਹੁਤ ਸੁੰਦਰ ਸਰੂਪ ਸੀ
ਜਾਕੌਨਿਰਖਿਚੰਦ੍ਰਮਾਲਾਜੈ॥੨॥
ਜਿਸ ਨੂੰ ਵੇਖ ਕੇ ਚੰਦ੍ਰਮਾ ਵੀ ਲਜਾਉਂਦਾ ਸੀ ॥੨॥
ਦੋਹਰਾ
ਦੋਹਰਾ:
ਭਦ੍ਰਸੈਨਨ੍ਰਿਪਏਕਦਿਨਖੇਲਨਚੜਿਯੋਸਿਕਾਰ
ਭਦ੍ਰ ਸੈਨ ਰਾਜਾ ਇਕ ਦਿਨ ਸ਼ਿਕਾਰ ਖੇਡਣ ਚੜ੍ਹਿਆ।
ਜਾਨਬੈਰਿਯਨਘਾਤਤਿਹਤਾਕੌਦਿਯੋਸੰਘਾਰ॥੩॥
ਵੈਰੀਆਂ ਨੇ ਘਾਤ ਲਗਾ ਕੇ ਉਸ ਨੂੰ ਮਾਰ ਦਿੱਤਾ ॥੩॥
ਚੌਪਈ
ਚੌਪਈ:
ਚਲੀਖਬਰਿਰਾਨੀਪਹਿਆਈ
ਇਹ ਖ਼ਬਰ ਰਾਣੀ ਤਕ ਪਹੁੰਚੀ
ਰਾਜਾਹਨੇਬੈਰਿਯਨਜਾਈ
ਕਿ ਵੈਰੀਆਂ ਨੇ ਜਾ ਕੇ ਰਾਜੇ ਨੂੰ ਮਾਰ ਦਿੱਤਾ ਹੈ।
ਤਬਰਾਨੀਮਨਮੰਤ੍ਰਬਿਚਾਰਿਯੋ
ਤਦ ਰਾਣੀ ਨੇ ਮਨ ਵਿਚ ਵਿਚਾਰ ਕੀਤਾ।
ਸੁਮੈਚੌਪਈਮੋਕਹਿਡਾਰਿਯੋ॥੪॥
(ਕਵੀ ਕਹਿੰਦਾ ਹੈ) ਉਹ ਮੈਂ ਚੌਪਈ ਵਿਚ ਕਹਿ ਦਿੱਤਾ ਹੈ ॥੪॥
ਸੁਤਬਾਲਕਹਮਰੋਬਿਧਿਕੀਨੋ
ਮੇਰਾ ਪੁੱਤਰ ਤਾਂ ਪਰਮਾਤਮਾ ਨੇ (ਅਜੇ) ਛੋਟਾ ਹੀ ਕੀਤਾ ਹੈ (ਭਾਵ ਰਖਿਆ ਹੈ)
ਨਾਥਮਾਰਗਸੁਰਪੁਰਕੋਲੀਨੋ
ਅਤੇ ਪਤੀ ਨੇ ਸਵਰਗ ਦਾ ਮਾਰਗ ਲੈ ਲਿਆ ਹੈ।
ਤਾਤੇਇਹੈਚਰਿਤ੍ਰਬਿਚਾਰੋ
ਇਸ ਲਈ ਕੋਈ ਅਜਿਹਾ ਚਰਿਤ੍ਰ ਵਿਚਾਰਨਾ ਚਾਹੀਦਾ ਹੈ।
ਛਲਕਰਿਤਿਨਬੈਰਿਨਕੋਮਾਰੋ॥੫॥
ਛਲ ਨਾਲ ਉਸ ਵੈਰੀ ਨੂੰ ਮਾਰ ਦੇਣਾ ਚਾਹੀਦਾ ਹੈ ॥੫॥
ਲਿਖਪਤ੍ਰੀਤਿਨਤੀਰਪਠਾਈ
ਉਸ ਨੇ ਚਿੱਠੀ ਲਿਖ ਕੇ ਵੈਰੀ ਰਾਜੇ ਕੋਲ ਭੇਜੀ।
ਨ੍ਰਿਪਜੋਕਰੀਤੈਸਿਯੈਪਾਈ
(ਅਤੇ ਲਿਖਿਆ ਕਿ) ਰਾਜੇ ਨੇ ਜੋ ਕੀਤਾ ਹੈ, ਉਹੀ ਪਾਇਆ ਹੈ।
ਸੂਰਜਕਲਾਦੁਹਿਤਾਕੌਲੀਜੈ
(ਹੁਣ ਕ੍ਰਿਪਾ ਕਰ ਕੇ ਮੇਰੀ) ਪੁੱਤਰੀ ਸੂਰਜ ਕਲਾ ਨੂੰ ਲੈ ਲਵੋ