ਬਿਹਸਿਬਿਹਸਿਬਹੁਭਾਤਿਨਬਚਨਬਖਾਨਹੀ॥
ਹਸ ਹਸ ਕੇ ਕਈ ਤਰ੍ਹਾਂ ਨਾਲ ਬਚਨ ਬਿਲਾਸ ਕਰਦੇ ਸਨ।
ਤ੍ਰਿਯਾਤਿਹਾਰੋਆਸਨਤਜਿਯੋਨਜਾਵਈ॥
(ਪ੍ਰੀਤਮ ਕਹਿਣ ਲਗਿਆ) ਹੇ ਪ੍ਰਿਯਾ! ਤੇਰਾ ਆਸਣ ਛਡਿਆ ਨਹੀਂ ਜਾ ਸਕਦਾ
ਹੋਕਹਿਕਹਿਐਸੀਭਾਤਿਗਲੇਲਪਟਾਵਈ॥੨੬॥
ਅਤੇ ਇਸ ਤਰ੍ਹਾਂ ਕਹਿ ਕਹਿ ਕੇ ਗਲੇ ਨਾਲ ਲਿਪਟ ਰਿਹਾ ਸੀ ॥੨੬॥
ਭਾਤਿਭਾਤਿਅਬਲਾਕੇਆਸਨਲੇਤਭਯੋ॥
ਉਹ ਭਾਂਤ ਭਾਂਤ ਨਾਲ ਇਸਤਰੀ ਨਾਲ ਆਸਣਾਂ ਦੀ ਵਰਤੋਂ ਕਰਨ ਲਗਾ
ਲਪਟਿਲਪਟਿਕਰਿਗਰੇਤਾਹਿਸੁਖਦੇਤਭਯੋ॥
ਅਤੇ ਉਸ ਦੇ ਗਲੇ ਨਾਲ ਲਿਪਟ ਲਿਪਟ ਕੇ ਸੁਖ ਦੇਣ ਲਗਾ।
ਚਿਮਟਿਚਿਮਟਿਰਤਿਕਰੈਦੋਊਮੁਸਕਾਇਕੈ॥
ਦੋਵੇਂ ਹਸ ਹਸ ਕੇ ਅਤੇ ਚਿਮਟ ਚਿਮਟ ਕੇ ਰਤੀ ਕਰਦੇ ਸਨ
ਹੌਸਕਲਕੋਕਕੋਮਤਕੌਕਹੈਬਨਾਇਕੈ॥੨੭॥
ਅਤੇ ਕੋਕ ਸ਼ਾਸਤ੍ਰ ਦੀਆਂ ਸਾਰੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਮਾਣ ਰਹੇ ਸਨ ॥੨੭॥
ਚੌਪਈ॥
ਚੌਪਈ:
ਲੈਮੁਕਲਾਵੋਅਤਿਸੁਖਪਾਯੋ॥
ਉਹ ਮੁਕਲਾਵਾ ਲੈ ਕੇ ਅਤੇ ਬਹੁਤ ਆਨੰਦਿਤ ਹੋ ਕੇ
ਨਰਵਰਗੜਕੀਓਰਸਿਧਾਯੋ॥
ਨਰਵਰ ਗੜ੍ਹ ਵਲ ਚਲ ਪਿਆ।
ਬ੍ਯਾਹਿਤਦੂਤਤ੍ਰਿਯਾਕੋਧਾਯੋ॥
(ਤਦ) ਦੂਜੀ ਵਿਆਹੀ ਹੋਈ ਇਸਤਰੀ ਦਾ ਦੂਤ ਭਜਿਆ
ਸਕਲਜਾਇਤਿਹਭੇਦਜਤਾਯੋ॥੨੮॥
ਅਤੇ ਉਸ ਨੇ ਸਾਰਾ ਭੇਦ ਜਾ ਕੇ (ਉਸ ਨੂੰ) ਦਸ ਦਿੱਤਾ ॥੨੮॥
ਦੋਹਰਾ॥
ਦੋਹਰਾ:
ਤਬਬ੍ਯਾਹਿਤਅਗਲੀਤ੍ਰਿਯਹਿਭੇਦਸਕਲਸੁਨਿਪਾਇ॥
ਜਦ ਅਗਲੀ ਵਿਆਹੀ ਹੋਈ ਇਸਤਰੀ ਨੇ ਸਾਰਾ ਭੇਦ ਜਾਣ ਲਿਆ।
ਕੋਪਿਅਧਿਕਚਿਤਮੈਕੀਯੋਸੁਨਿਸੰਮਸਕੋਨਾਇ॥੨੯॥
ਸ਼ਮਸ ਦਾ ਨਾਂ ਸੁਣ ਕੇ ਚਿਤ ਵਿਚ ਬਹੁਤ ਕ੍ਰੋਧ ਕੀਤਾ ॥੨੯॥
ਸ੍ਵਰਨਮਤੀਬ੍ਯਾਹਿਤਅਗਲਿਚਿਤਅਤਿਕੋਪਬਢਾਇ॥
ਪਹਿਲਾਂ ਵਿਆਹੀ ਹੋਈ ਸ੍ਵਰਨਮਤੀ ਨੇ ਮਨ ਵਿਚ ਬਹੁਤ ਗੁੱਸਾ ਕੀਤਾ
ਬੀਰਸੈਨਪਤਿਪਿਤੁਭਏਐਸਕਹਤਭੀਜਾਇ॥੩੦॥
ਅਤੇ ਪਤੀ ਦੇ ਪਿਤਾ ਬੀਰ ਸੈਨ ਨੂੰ ਇਸ ਤਰ੍ਹਾਂ ਜਾ ਕੇ ਕਿਹਾ ॥੩੦॥
ਕਹੋਂਬਚਨਚਿਤਦੈਸੁਨੋਬੈਨਏਸਕੇਏਸ॥
ਹੇ ਰਾਜਿਆਂ ਦੇ ਰਾਜੇ! ਮੇਰੀ ਗੱਲ ਧਿਆਨ ਨਾਲ ਸੁਣੋ!
ਭਜਿਢੋਲਾਤੁਮਤੇਗਯੋਲੇਨਤਿਹਾਰੋਦੇਸ॥੩੧॥
ਤੁਹਾਡਾ ਦੇਸ ਹਥਿਆਣ ਲਈ ਢੋਲਾ ਤੁਹਾਡੇ ਕੋਲੋਂ ਭਜ ਗਿਆ ਹੈ ॥੩੧॥
ਚੌਪਈ॥
ਚੌਪਈ:
ਜੋਤੂਜਿਯਤੇਤਾਹਿਨਮਰਿਹੈ॥
ਜੇ ਤੁਸੀਂ ਉਸ ਨੂੰ ਜਾਨੋ ਨਹੀਂ ਮਾਰੋਗੇ
ਤੌਤੇਰੋਸੋਊਬਧਕਰਿਹੈ॥
ਤਾਂ ਉਹ ਤੁਹਾਨੂੰ ਮਾਰ ਦੇਵੇਗਾ।
ਕੈਰਾਜਾਜਿਯਤੇਤਿਹਮਾਰੋ॥
ਹੇ ਰਾਜਨ! ਜਾਂ ਤਾਂ ਉਸ ਨੂੰ ਜਾਨ ਤੋਂ ਮਾਰ ਦਿਓ,
ਨਾਤਰਅਬਹੀਦੇਸਨਿਕਾਰੋ॥੩੨॥
ਨਹੀਂ ਤਾਂ ਹੁਣੇ ਦੇਸ-ਨਿਕਾਲਾ ਦੇ ਦਿਓ ॥੩੨॥
ਜਬਇਹਭਾਤਿਰਾਵਸੁਨਿਪਾਈ॥
ਜਦ ਰਾਜੇ ਨੇ ਇਸ ਤਰ੍ਹਾਂ (ਦੀ ਗੱਲ) ਸੁਣੀ
ਚਿਤਕੇਬਿਖੈਸਤਿਠਹਰਾਈ॥
ਤਾਂ ਚਿਤ ਵਿਚ ਸਚ ਕਰ ਕੇ ਮਨ ਲਈ।
ਜੌਤ੍ਰਿਯਲ੍ਯਾਵਨਕਾਜਸਿਧਾਵਤ॥
(ਸੋਚਣ ਲਗਾ ਕਿ) ਜੇ ਉਹ ਇਸਤਰੀ ਨੂੰ ਲੈਣ ਲਈ ਗਿਆ ਹੁੰਦਾ
ਮੇਰੇਕਹੇਬਿਨਾਨਹਿਜਾਵਤ॥੩੩॥
ਤਾਂ ਮੇਰੇ ਕਹੇ ਬਿਨਾ ਨਾ ਜਾਂਦਾ ॥੩੩॥
ਪੁਤ੍ਰਬਧੂਮੁਹਿਸਾਚੁਉਚਾਰੋ॥
ਮੈਨੂੰ ਨੂੰਹ ਨੇ ਸਚ ਦਸਿਆ ਹੈ।
ਲਿਯੋਚਹਤਸੁਤਰਾਜਹਮਾਰੋ॥
ਮੇਰਾ ਪੁੱਤਰ ਮੇਰਾ ਰਾਜ ਲੈਣਾ ਚਾਹੁੰਦਾ ਹੈ।
ਯਾਕੌਕਹੌਂਨਮੁਖਦਿਖਰਾਵੈ॥
(ਉਸ ਨੇ ਹੁਕਮ ਦੇ ਦਿੱਤਾ ਕਿ) ਉਸ ਨੂੰ ਕਹੋ ਕਿ ਮੈਨੂੰ ਮੂੰਹ ਨਾ ਵਿਖਾਵੇ
ਦ੍ਵਾਦਸਬਰਖਬਨਹਿਬਸਿਆਵੈ॥੩੪॥
ਅਤੇ ਬਾਰ੍ਹਾਂ ਸਾਲ ਬਨ ਵਿਚ ਕਟ ਕੇ ਆਵੇ ॥੩੪॥
ਦੋਹਰਾ॥
ਦੋਹਰਾ:
ਪਲਟਿਖਰਾਵਨਕੌਧਰਿਯੋਪਠੈਮਨੁਛਇਕਦੀਨ॥
(ਉਸ ਨੇ) ਖੜਾਵਾਂ ਨੂੰ ਪੁਠਾ ਕਰ ਦਿੱਤਾ ਅਤੇ ਇਕ ਵਿਅਕਤੀ ਨੂੰ ਭੇਜਿਆ।
ਮੋਹਿਮਿਲੇਬਿਨੁਬਨਬਸੈਰਾਵਬਚਨਇਹਕੀਨ॥੩੫॥
ਰਾਜੇ ਨੇ ਇਸ ਤਰ੍ਹਾਂ ਬਚਨ ਕੀਤਾ ਕਿ ਮੈਨੂੰ ਮਿਲੇ ਬਿਨਾ ਬਨ ਵਿਚ ਚਲਾ ਜਾਏ ॥੩੫॥
ਸੁਨਤਭ੍ਰਿਤਨ੍ਰਿਪਕੇਬਚਨਤਾਹਿਕਹਿਯੋਸਮਝਾਇ॥
ਰਾਜੇ ਦੇ ਬੋਲ ਸੁਣ ਕੇ ਨੌਕਰ ਨੇ ਜਾ ਕੇ ਸਮਝਾਇਆ
ਦੇਸਨਿਕਾਰੋਤੁਹਿਦਿਯੋਮਿਲਹੁਨਮੋਕੋਆਇ॥੩੬॥
ਕਿ (ਰਾਜੇ ਨੇ) ਤੈਨੂੰ ਦੇਸ-ਨਿਕਾਲਾ ਦਿੱਤਾ ਹੈ (ਅਤੇ ਕਹਿੰਦਾ ਹੈ ਕਿ) ਮੈਨੂੰ ਆ ਕੇ ਨਾ ਮਿਲੇ ॥੩੬॥
ਤਬਢੋਲਨਅਤਿਦੁਖਿਤਹ੍ਵੈਐਸੇਕਹਿਯੋਪੁਕਾਰਿ॥
ਤਦ ਢੋਲਨ ਨੇ ਬਹੁਤ ਦੁਖੀ ਹੋ ਕੇ ਇਸ ਤਰ੍ਹਾਂ ਪੁਕਾਰ ਕੇ ਕਿਹਾ,
ਜੀਵਹਿਗੇਤੌਮਿਲਹਿਗੇਨਰਵਰਕੋਟਜੁਹਾਰ॥੩੭॥
ਹੇ ਨਰਵਰਕੋਟ! ਤੈਨੂੰ ਨਮਸਕਾਰ ਹੈ, ਜੇ ਜੀਉਂਦੇ ਰਹੇ ਤਾਂ (ਫਿਰ) ਮਿਲਾਂਗੇ ॥੩੭॥
ਤਬਸੁੰਦਰਿਸੰਗਿਉਠਿਚਲੀਸੁਨਿਕਰਿਐਸੋਬੈਨ॥
ਤਦ ਸੁੰਦਰੀ ਵੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਨਾਲ ਚਲ ਪਈ।
ਹਿਯੋਫਟਤਅੰਤਰਘਟਤਬਾਰਿਚੁਆਵਤਨੈਨ॥੩੮॥
ਉਸ ਦਾ ਹਿਰਦਾ ਫਟ ਰਿਹਾ ਸੀ, ਦਿਲ ਡੋਬੇ ਖਾ ਰਿਹਾ ਸੀ ਅਤੇ ਅੱਖਾਂ ਹੰਝੂ ਵਹਾ ਰਹੀਆਂ ਸਨ ॥੩੮॥
ਅੜਿਲ॥
ਅੜਿਲ:
ਸੁਨਿਢੋਲਨਏਬੈਨਨਰਵਰਹਿਤਜਿਗਯੋ॥
ਢੋਲਨ ਨੇ (ਪਿਤਾ ਦੇ) ਇਹ ਬਚਨ ਸੁਣ ਕੇ ਨਰਵਰਕੋਟ ਨੂੰ ਛਡ ਦਿੱਤਾ
ਦ੍ਵਾਦਸਬਰਖਪ੍ਰਮਾਨਬਸਤਬਨਮੈਭਯੋ॥
ਅਤੇ ਬਾਰ੍ਹਾਂ ਸਾਲ ਤਕ ਜੰਗਲ ਵਿਚ ਰਿਹਾ।
ਬਨਉਪਬਨਮੈਭ੍ਰਮਤਫਲਨਕੋਖਾਇਕੈ॥
ਉਹ ਫਲਾਂ ਨੂੰ ਖਾਉਂਦਾ ਹੋਇਆ ਬਨਾਂ ਉਪਬਨਾਂ ਵਿਚ ਫਿਰਦਾ ਰਿਹਾ।
ਹੋਤ੍ਰਿਯਾਸਹਿਤਤਹਬਸ੍ਯੋਮ੍ਰਿਗਨਕਹਘਾਇਕੈ॥੩੯॥
ਹਿਰਨਾਂ ਦਾ ਸ਼ਿਕਾਰ ਕਰਦਾ ਹੋਇਆ ਇਸਤਰੀ ਸਹਿਤ ਉਥੇ ਵਸਦਾ ਰਿਹਾ ॥੩੯॥
ਬਰਖਤ੍ਰਿਦਸਏਬੀਰਸੈਨਤਨਤਜਿਦਯੋ॥
ਤੇਰ੍ਹਵੇਂ ਵਰ੍ਹੇ ਬੀਰ ਸੈਨ ਨੇ ਸ਼ਰੀਰ ਛਡ ਦਿੱਤਾ
ਮ੍ਰਿਤੁਲੋਕਕਹਛੋਰਿਸ੍ਵਰਗਬਾਸੀਭਯੋ॥
ਅਤੇ (ਇਸ) ਮ੍ਰਿਤ ਲੋਕ ਨੂੰ ਤਿਆਗ ਕੇ ਸਵਰਗ-ਵਾਸੀ ਹੋ ਗਿਆ।
ਤਬਢੋਲਨਫਿਰਿਆਨਿਰਾਜਅਪਨੋਲਿਯੌ॥
ਤਦ ਢੋਲਨ ਨੇ ਆ ਕੇ ਆਪਣਾ ਰਾਜ ਹਾਸਲ ਕਰ ਲਿਆ
ਹੋਰਾਨੀਸੰਮਸਸਾਥਬਰਖਬਹੁਸੁਖਕਿਯੌ॥੪੦॥
ਅਤੇ ਰਾਣੀ ਸ਼ਮਸ ਨਾਲ ਬਹੁਤ ਵਰ੍ਹਿਆਂ ਤਕ ਸੁਖ ਮਾਣਿਆ ॥੪੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਇਕਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੬੧॥੩੨੧੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੧॥੩੨੧੧॥ ਚਲਦਾ॥
ਦੋਹਰਾ॥
ਦੋਹਰਾ:
ਦੇਸਤਪੀਸਾਕੇਰਹੈਆਠਚੋਰਟੀਨਾਰਿ॥
ਤਪੀਸਾ ਦੇਸ ਵਿਚ ਅੱਠ ਚੋਰ ਇਸਤਰੀਆਂ (ਚੋਰਟੀਆਂ) ਰਹਿੰਦੀਆਂ ਸਨ।
ਰੈਨਿਦਿਵਸਚੋਰੀਕਰੈਸਕੈਨਕਊਬਿਚਾਰਿ॥੧॥
(ਉਹ) ਰਾਤ ਦਿਨ ਚੋਰੀ ਕਰਦੀਆਂ ਸਨ, ਪਰ ਕੋਈ ਵੀ (ਉਨ੍ਹਾਂ ਨੂੰ) ਸਮਝ ਨਹੀਂ ਸਕਦਾ ਸੀ ॥੧॥
ਚਿਤ੍ਰਮਤੀਤਸਕਰਕੁਅਰਿਦ੍ਵੈਤਿਨਕੀਸਿਰਦਾਰ॥
ਚਿਤ੍ਰਮਤੀ ਅਤੇ ਤਸਕਰ ਕੁਅਰਿ ਦੋਵੇਂ ਉਨ੍ਹਾਂ ਚੋਰਟੀਆਂ ਦੀਆਂ ਸਿਰਦਾਰ ਸਨ।
ਮਾਰਗਮੈਇਸਥਿਤਰਹੈਘਾਵਹਿਲੋਗਹਜਾਰ॥੨॥
(ਉਹ) ਮਾਰਗ ਵਿਚ ਬੈਠੀਆਂ ਰਹਿੰਦੀਆਂ ਸਨ ਅਤੇ ਹਜ਼ਾਰਾਂ ਲੋਕਾਂ ਨੂੰ ਲੁਟਦੀਆਂ ਸਨ ॥੨॥
ਨਾਰਾਇਨਦਾਮੋਦ੍ਰਭਨਿਬਿੰਦ੍ਰਾਬਨਹਿਉਚਾਰਿ॥
ਨਾਰਾਇਨ ਅਤੇ ਦਾਮੋਦ੍ਰ (ਸ਼ਬਦ) ਕਹਿ ਕੇ (ਫਿਰ) ਬਿੰਦ੍ਰਾਬਨ (ਸ਼ਬਦ) ਉਚਾਰਦੀਆਂ ਸਨ।
ਸੁਨਿਸਾਰਤਐਸੇਤ੍ਰਿਯਾਸਭਹੀਜਾਹਿਬਿਚਾਰਿ॥੩॥
ਇਸ ਤਰ੍ਹਾਂ ਸੰਕੇਤ ('ਸਾਰਤ') ਸੁਣਾ ਕੇ ਸਭ ਹੀ ਸਮਝ ਜਾਂਦੀਆਂ ਸਨ ॥੩॥
ਨਾਰਾਇਨਨਰਆਇਯੌਦਾਮੋਦਰਦਾਮੰਗ॥
'ਨਾਰਾਇਨ' (ਤੋਂ ਉਨ੍ਹਾਂ ਦਾ ਭਾਵ ਸੀ) 'ਨਰ ਆਇਆ ਹੈ', 'ਦਾਮੋਦਰ' (ਤੋਂ ਸੰਕੇਤ ਸੀ ਕਿ ਇਸ ਦੇ) ਅੰਗ (ਲਕ) ਨਾਲ ਦਾਮ (ਧਨ) ਹੈ।
ਬਿੰਦ੍ਰਾਬਨਲੈਜਾਇਬਨਮਾਰਹੁਯਾਹਿਨਿਸੰਗ॥੪॥
'ਬਿੰਦ੍ਰਾਬਨ' (ਤੋਂ ਭਾਵ ਸੀ ਕਿ ਇਸ ਨੂੰ) ਬਨ ਵਿਚ ਲੈ ਜਾ ਕੇ ਨਿਸੰਗ ਮਾਰ ਦਿਓ ॥੪॥
ਚੌਪਈ॥
ਚੌਪਈ:
ਜਬਅਬਲਾਐਸੇਸੁਨਿਪਾਵੈ॥
ਜਦ (ਬਾਕੀ) ਇਸਤਰੀਆਂ ਇਸ ਤਰ੍ਹਾਂ ਸੁਣ ਲੈਂਦੀਆਂ
ਤਾਨਰਕੌਬਨਮੈਲੈਜਾਵੈ॥
ਤਾਂ ਉਸ ਆਦਮੀ ਨੂੰ ਬਨ ਵਿਚ ਲੈ ਜਾਂਦੀਆਂ।
ਫਾਸੀਡਾਰਿਪ੍ਰਥਮਤਿਹਘਾਵੈ॥
ਪਹਿਲਾਂ ਫਾਹੀ ਪਾ ਕੇ ਉਸ ਨੂੰ ਮਾਰ ਦਿੰਦੀਆਂ,
ਤਾਪਾਛੈਤਿਹਦਰਬੁਚੁਰਾਵੈ॥੫॥
ਫਿਰ ਪਿਛੋਂ ਉਸ ਦਾ ਧਨ ਚੁਰਾ ਲੈਂਦੀਆਂ ॥੫॥
ਆਵਤਏਕਨਾਰਤਹਭਈ॥
ਉਥੇ ਇਕ ਇਸਤਰੀ ਆਈ।
ਫਾਸੀਡਾਰਿਤਿਸੂਕੌਲਈ॥
ਉਸ ਦੇ ਗਲੇ ਵਿਚ (ਉਨ੍ਹਾਂ ਨੇ) ਫਾਹੀ ਪਾ ਦਿੱਤੀ।
ਤਬਅਬਲਾਤਿਨਬਚਨਉਚਾਰੇ॥
ਤਦ ਉਸ ਇਸਤਰੀ ਨੇ ਉਨ੍ਹਾਂ ਨੂੰ ਬਚਨ ਕਿਹਾ,
ਸੁਮੈਕਹਤਹੌਤੀਰਤਿਹਾਰੇ॥੬॥
(ਹੇ ਰਾਜਨ!) ਉਹ (ਬਚਨ) ਮੈਂ ਤੁਹਾਡੇ ਕੋਲ ਕਹਿੰਦੀ ਹਾਂ ॥੬॥
ਅੜਿਲ॥
ਅੜਿਲ:
ਕਹਿਨਿਮਿਤਿਮੁਹਿਮਾਰੋਅਤਿਧਨਦੇਤਹੌ॥
(ਤੁਸੀਂ) ਮੈਨੂੰ ਕਿਸ ਲਈ ਮਾਰਦੀਆਂ ਹੋ? (ਮੈਂ ਤੁਹਾਨੂੰ) ਬਹੁਤ ਧਨ ਦਿੰਦੀ ਹਾਂ।
ਤੁਮਰੋਕਛੂਨਦਰਬੁਚੁਰਾਏਲੇਤਹੌ॥
ਮੈਂ ਤੁਹਾਡਾ ਕੋਈ ਧਨ ਨਹੀਂ ਚੁਰਾਇਆ ਹੈ।