ਪੂਰਬਕਰਿਯੋਬਿਵਾਹਚਿਤਾਰਿਯੋ॥੧੩॥
(ਤਦ) ਪਹਿਲਾਂ ਕੀਤੇ ਵਿਆਹ ਨੂੰ ਯਾਦ ਕੀਤਾ ॥੧੩॥
ਲਰਿਕਾਪਨੋਦੂਰਿਜਬਭਯੋ॥
ਜਦ (ਉਸ ਦਾ) ਬਚਪਨਾ ਦੂਰ ਹੋਇਆ
ਠੌਰਹਿਠੌਰਔਰਹ੍ਵੈਗਯੋ॥
(ਤਾਂ ਉਸ ਦਾ ਸਰੂਪ) ਹੌਲੀ ਹੌਲੀ ਹੋਰ ਦਾ ਹੋਰ ਹੋ ਗਿਆ।
ਬਾਲਾਈਕਿਤਗੀਰੀਆਈ॥
ਬਾਲਪਨ ਵਿਚ ਤਬਦੀਲੀ ਆ ਗਈ
ਅੰਗਅੰਗਫਿਰੀਅਨੰਗਦੁਹਾਈ॥੧੪॥
ਅਤੇ ਅੰਗ ਅੰਗ ਵਿਚ ਕਾਮ ਦੇਵ ਦੀ ਦੁਹਾਈ ਫਿਰ ਗਈ ॥੧੪॥
ਸਵੈਯਾ॥
ਸਵੈਯਾ:
ਏਕਦਿਨਾਮ੍ਰਿਗਮਾਰਿਕੈਢੌਲਨਯੌਅਪਨੇਮਨਬੀਚਬੀਚਾਰਿਯੋ॥
ਇਕ ਦਿਨ ਹਿਰਨ (ਨੂੰ ਸ਼ਿਕਾਰ ਵਿਚ) ਮਾਰ ਕੇ ਢੋਲੇ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ
ਬੈਸਬਿਤੀਬਸਿਬਾਮਨਕੇਅਬਿਬੇਕਬਿਬੇਕਕਛੂਨਬਿਚਾਰਿਯੋ॥
ਕਿ (ਮੇਰੀ) ਉਮਰ ਇਸਤਰੀਆਂ ਦੇ ਵਸ ਵਿਚ ਹੀ ਬੀਤੀ ਜਾ ਰਹੀ ਹੈ, (ਕਦੇ) ਵਿਵੇਕ ਅਵਿਵੇਕ ਦਾ ਕੁਝ ਵਿਚਾਰ ਹੀ ਨਹੀਂ ਕੀਤਾ।
ਬ੍ਯਾਹਕਿਯੋਲਰਿਕਾਪਨਮੈਹਮਜੋਤਿਹਕੋਕਬਹੂਨਸੰਭਾਰਿਯੋ॥
ਜੋ ਮੈਂ ਬਚਪਨ ਵਿਚ ਵਿਆਹ ਕੀਤਾ ਸੀ, ਉਸ ਦੀ ਕਦੀ ਖ਼ਬਰ ਸਾਰ ਨਹੀਂ ਲਈ।
ਆਵਤਭਯੋਨਿਜੁਧਾਮਨਹੀਤਿਹਮਾਰਗਹੀਸਸੁਰਾਰਿਸਿਧਾਰਿਯੋ॥੧੫॥
ਉਹ ਘਰ ਨੂੰ ਆ ਰਿਹਾ ਸੀ (ਪਰ ਇਹ ਸੋਚ ਕੇ) ਨਹੀਂ ਆਇਆ ਅਤੇ ਰਸਤੇ ਵਿਚੋਂ ਹੀ ਸੌਹਰੇ ਘਰ ਨੂੰ ਚਲਾ ਗਿਆ ॥੧੫॥
ਕੰਬਰਬਾਧਿਅਡੰਬਰਕੈਕਰਿਬੋਲਿਸੁਬੀਰਬਰਾਤਬਨਾਈ॥
ਕਮਰ ਕਸੇ ਕਰ ਕੇ ਅਤੇ ਸਾਜ ਸਜਾਵਟ ਕਰ ਕੇ ਸੂਰਮਿਆਂ ਨੂੰ ਬੁਲਾ ਕੇ ਬਰਾਤ ਤਿਆਰ ਕੀਤੀ।
ਭੂਖਨਚਾਰੁਦਿਪੈਸਭਅੰਗਨਆਨੰਦਆਜੁਹਿਯੇਨਸਮਾਈ॥
ਸੁੰਦਰ ਗਹਿਣੇ ਸਾਰਿਆਂ ਅੰਗਾਂ ਉਤੇ ਚਮਕ ਰਹੇ ਸਨ ਅਤੇ ਅਜ ਆਨੰਦ ਹਿਰਦੇ ਵਿਚ ਨਹੀਂ ਸਮਾਉਂਦਾ ਸੀ।
ਰੂਪਅਨੂਪਬਿਰਾਜਤਸੁੰਦਰਨੈਨਨਕੀਕਹਿਕ੍ਰਾਤਿਨਜਾਈ॥
(ਉਸ ਦਾ) ਰੂਪ ਬਹੁਤ ਹੀ ਸੁੰਦਰਤਾ ਨਾਲ ਫਬ ਰਿਹਾ ਸੀ ਅਤੇ ਨੈਣਾਂ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਸੀ।
ਚਾਰੁਛਕੇਛਬਿਹੇਰਿਚਰਾਚਰਦੇਵਅਦੇਵਰਹੈਉਰਝਾਈ॥੧੬॥
ਸਾਰੇ ਜੜ ਚੇਤਨ, ਦੇਵਤੇ-ਦੈਂਤ (ਉਸ ਦੀ) ਸੁੰਦਰਤਾ ਨੂੰ ਚੰਗੀ ਤਰ੍ਹਾਂ ਵੇਖ ਕੇ ਉਲਝ ਗਏ ਹਨ (ਅਰਥਾਤ ਮਸਤ ਹੋ ਗਏ ਹਨ) ॥੧੬॥
ਚੌਪਈ॥
ਚੌਪਈ:
ਸੂਰਸੈਨਰਾਜੈਸੁਨਿਪਾਯੋ॥
(ਜਦ) ਸੂਰ ਸੈਨ ਰਾਜੇ ਨੇ ਸੁਣਿਆ
ਬੇਟਾਬੀਰਸੈਨਕੋਆਯੋ॥
ਕਿ ਬੀਰ ਸੈਨ ਰਾਜੇ ਦਾ ਪੁੱਤਰ ਆਇਆ ਹੈ,
ਲੋਕਅਗਮਨੈਅਧਿਕਪਠਾਏ॥
(ਤਦ) ਅਗਵਾਨੀ ਲਈ ਬਹੁਤ ਸਾਰੇ ਲੋਕ ਭੇਜੇ
ਆਦਰਸੌਗ੍ਰਿਹਮੈਤਿਹਲ੍ਯਾਏ॥੧੭॥
ਜੋ ਬੜੇ ਆਦਰ ਨਾਲ ਉਨ੍ਹਾਂ ਨੂੰ ਘਰ ਲੈ ਕੇ ਆ ਗਏ ॥੧੭॥
ਤਬਰਾਨੀਸੰਮਸਸੁਨਿਪਾਯੋ॥
ਤਦ ਸ਼ਮਸ ਰਾਣੀ ਨੇ ਸੁਣ ਲਿਆ
ਢੋਲਾਦੇਸਹਮਾਰੇਆਯੋ॥
ਕਿ ਢੋਲਾ ਸਾਡੇ ਦੇਸ ਆਇਆ ਹੈ।
ਫੂਲਤਅਧਿਕਹ੍ਰਿਦੈਮਹਿਭਈ॥
(ਉਹ) ਮਨ ਵਿਚ ਬਹੁਤ ਖ਼ੁਸ਼ ਹੋਈ
ਦੁਰਬਲਹੁਤੀਪੁਸਟਹ੍ਵੈਗਈ॥੧੮॥
ਅਤੇ (ਪਤੀ ਵਿਯੋਗ ਵਿਚ) ਨਿਰਬਲ ਹੋਈ ਨੂੰ (ਢੋਲੇ ਦੇ ਆਣ ਨਾਲ) ਬਲ ਪ੍ਰਾਪਤ ਹੋ ਗਿਆ ॥੧੮॥
ਭੇਟਤਪੀਯਪਿਯਵਹਿਭਈ॥
ਉਹ ਪਿਆਰੀ ਆਪਣੇ ਪ੍ਰੀਤਮ ਨੂੰ ਮਿਲੀ
ਚਿਤਮੈਅਤਿਪ੍ਰਫੁਲਤਹ੍ਵੈਗਈ॥
ਅਤੇ ਮਨ ਵਿਚ ਬਹੁਤ ਪ੍ਰਸੰਨ ਹੋ ਗਈ।
ਐਚਿਐਚਿਪਿਯਗਰੇਲਗਾਵੈ॥
(ਉਹ) ਖਿਚ ਖਿਚ ਕੇ ਪ੍ਰੀਤਮ ਨੂੰ ਗਲ ਨਾਲ ਲਾਉਂਦੀ ਸੀ
ਛੈਲਹਿਛੈਲਨਛੋਰਿਯੋਜਾਵੈ॥੧੯॥
ਅਤੇ ਉਸ ਮੁਟਿਆਰ ਤੋਂ ਬਾਂਕਾ (ਪਤੀ) ਛਡਿਆ ਨਹੀਂ ਜਾ ਰਿਹਾ ਸੀ ॥੧੯॥
ਦੋਹਰਾ॥
ਦੋਹਰਾ:
ਪਿਯਪਾਤਰਪਤਰੀਤ੍ਰਿਯਾਪਰਮਪ੍ਰੀਤਿਉਪਜਾਇ॥
ਪ੍ਰੀਤਮ ਪਤਲਾ ਸੀ ਅਤੇ ਪ੍ਰੀਤਮਾ ਵੀ ਪਤਲੀ ਸੀ। ਬਹੁਤ ਅਧਿਕ ਪ੍ਰੀਤ ਪੈਦਾ ਕਰ ਕੇ
ਗਹਿਗਹਿਪਰੈਪ੍ਰਜੰਕਪਰਪਲਪਲਬਲਿਬਲਿਜਾਇ॥੨੦॥
(ਉਸ ਨੂੰ) ਪਕੜ ਪਕੜ ਕੇ ਪਲੰਘ ਉਤੇ ਪਸਰਦੀ ਅਤੇ ਪਲ ਪਲ ਉਸ ਤੋਂ ਵਾਰਨੇ ਜਾਂਦੀ ॥੨੦॥
ਚੌਪਈ॥
ਚੌਪਈ:
ਸੰਮਸਸੰਗਨਕਸਿਰਤਿਕਰੈ॥
(ਉਹ) ਸ਼ਮਸ ਨਾਲ ਕਸਵੀਂ ਰਤੀ-ਕ੍ਰੀੜਾ ਨਹੀਂ ਕਰ ਰਿਹਾ ਸੀ।
ਚਿਤਮੈਇਹੈਬਿਚਾਰਬਿਚਰੈ॥
ਉਹ ਚਿਤ ਵਿਚ ਇਹੀ ਸੋਚਦਾ ਸੀ।
ਐਚਿਹਾਥਤਾਕੋਨਚਲਾਵੈ॥
(ਇਸ ਲਈ) ਖਿਚਵਾਂ ਹੱਥ ਨਹੀਂ ਚਲਾਂਦਾ ਸੀ
ਜਿਨਿਕਟਿਟੂਟਿਪ੍ਰਿਯਾਕੀਜਾਵੈ॥੨੧॥
ਮਤਾਂ ਪ੍ਰਿਯਾ ਦੀ (ਪਤਲੀ) ਕਮਰ ਟੁਟ ਜਾਵੇ ॥੨੧॥
ਦੋਹਰਾ॥
ਦੋਹਰਾ:
ਤਬਸੰਮਸਐਸੇਕਹਿਯੋਸੁਨਿਹੋਢੋਲਨਮੀਤ॥
ਤਦ ਸ਼ਮਸ ਨੇ ਇਸ ਤਰ੍ਹਾਂ ਕਿਹਾ, ਹੇ ਢੋਲਨ ਮਿਤਰ! ਸੁਣੋ।
ਰਤਿਕਸਿਕਸਿਮੋਸੌਕਰੌਹ੍ਵੈਕੈਹ੍ਰਿਦੈਨਿਚੀਤ॥੨੨॥
ਹਿਰਦੇ ਵਿਚ ਨਿਸਚਿੰਤ ਹੋ ਕੇ ਮੇਰੇ ਨਾਲ ਕਸ ਕਸ ਕੇ ਰਤੀ-ਕ੍ਰੀੜਾ ਕਰੋ ॥੨੨॥
ਢੋਲਾਨਰਵਰਕੋਟਕੋਬਸੌਨੇਹਕੇਗਾਵ॥
ਨਰਵਰ ਕੋਟ ਦਾ ਢੋਲਾ ਪ੍ਰੇਮ ਦੇ ਨਗਰ ਵਿਚ ਵਸ ਗਿਆ।
ਤਾਤੇਸਭਤ੍ਰਿਯਪਿਯਨਕੋਢੋਲਾਉਚਰਤਨਾਵ॥੨੩॥
ਇਸ ਲਈ ਸਾਰੀਆਂ ਇਸਤਰੀਆਂ (ਆਪਣੇ) ਪਿਆਰਿਆਂ ਲਈ ਢੋਲੇ ਦਾ ਹੀ ਨਾਂ ਉਚਾਰਨ ਲਗੀਆਂ ॥੨੩॥
ਨਿਡਰਹੋਇਤੁਮਮੁਹਿਭਜੋਸੰਕਾਕਰੌਨਏਕ॥
(ਤਾਂ ਸ਼ਮਸ ਨੇ ਕਿਹਾ) ਤੁਸੀਂ ਮੇਰੇ ਨਾਲ ਨਿਡਰ ਹੋ ਕੇ ਰਤੀ ਕਰੋ ਅਤੇ ਮਨ ਵਿਚ ਇਕ ਵੀ ਸ਼ੰਕਾ ਨਾ ਲਿਆਓ
ਜ੍ਯੋਂਰੇਸਮਟੂਟੇਨਹੀਕਸਿਸੈਕਰੋਅਨੇਕ॥੨੪॥
(ਕਿਉਂਕਿ) ਜਿਵੇਂ ਰੇਸ਼ਮ ਅਨੇਕ ਵਾਰ ਕਸਣ ਨਾਲ ਟੁਟਦਾ ਨਹੀਂ (ਉਸੇ ਤਰ੍ਹਾਂ ਮੇਰੇ ਸ਼ਰੀਰ ਉਤੇ ਵੀ ਕੋਈ ਅਸਰ ਨਹੀਂ ਪੈਂਦਾ) ॥੨੪॥
ਅੜਿਲ॥
ਅੜਿਲ:
ਸੁਨਤਪਿਯਰਵਾਬੈਨਤਾਹਿਭੋਗਤਭਯੋ॥
ਪ੍ਰੀਤਮ ਨੇ ਇਹ ਗੱਲ ਸੁਣ ਕੇ ਉਸ ਨਾਲ ਭੋਗ ਕੀਤਾ
ਚੌਰਾਸੀਆਸਨਸੰਮਸਕੇਕਸਿਲਯੋ॥
ਅਤੇ ਸ਼ਮਸ ਦੇ ਕਸ ਕੇ ਚੌਰਾਸੀ ਆਸਣ ਲਏ।
ਚੁੰਬਨਲਏਅਨੇਕਅੰਗਲਪਟਾਇਕੈ॥
ਅੰਗਾਂ ਨਾਲ ਲਿਪਟ ਲਿਪਟ ਕੇ ਅਨੇਕ ਚੁੰਬਨ ਲਏ
ਹੋਚਿਮਟਿਚਿਮਟਿਤਿਹਭਜਿਯੋਹਰਖਉਪਜਾਇਕੈ॥੨੫॥
ਅਤੇ ਪ੍ਰਸੰਨਤਾ ਪੂਰਵਕ ਚਿਮਟ ਚਿਮਟ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ ॥੨੫॥
ਚਤੁਰੁਚਤੁਰਿਯਾਚਿਮਟਿਚਿਮਟਿਰਤਿਮਾਨਹੀ॥
ਚਤੁਰ ਪੁਰਸ਼ ਅਤੇ ਚਤੁਰ ਇਸਤਰੀ ਚਿਮਟ ਚਿਮਟ ਕੇ ਰਤੀ ਮਨਾ ਰਹੇ ਸਨ।