GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1043
Display Settings
ਦੇਸਦੇਸਕੇਏਸਜਿਹਜਪਤਆਠਹੂੰਜਾਮ॥੧॥
ਜਿਸ (ਦੇ ਨਾਮ) ਨੂੰ ਦੇਸ ਦੇਸ ਦੇ ਰਾਜੇ ਅੱਠੇ ਪਹਿਰ ਜਪਦੇ ਰਹਿੰਦੇ ਸਨ ॥੧॥
ਚੌਪਈ
ਚੌਪਈ:
ਸ੍ਵਰਨਮਤੀਤਾਕੀਬਰਨਾਰੀ
ਉਸ ਦੀ ਸ੍ਵਰਨਮਤੀ ਨਾਂ ਦੀ ਸੁੰਦਰ ਰਾਣੀ ਸੀ।
ਜਨਸਮੁੰਦ੍ਰਮਥਿਸਾਤਨਿਕਾਰੀ
ਮਾਨੋ ਸਤ ਸਮੁੰਦਰ ਰਿੜਕ ਕੇ ਕਢੀ ਗਈ ਹੋਵੇ।
ਰੂਪਪ੍ਰਭਾਤਾਕੀਅਤਿਸੋਹੈ
ਉਸ ਦਾ ਰੂਪ ਅਤਿ ਸੁੰਦਰ ਸ਼ੋਭਦਾ ਸੀ।
ਜਾਸਮਰੂਪਵਤੀਨਹਿਕੋਹੈ॥੨॥
ਉਸ ਵਰਗੀ ਕੋਈ ਹੋਰ ਸੁੰਦਰੀ ਨਹੀਂ ਸੀ ॥੨॥
ਸੁਨਿਯੋਜੋਤਕਿਨਗ੍ਰਹਨਲਗਾਯੋ
ਜੋਤਸ਼ੀਆਂ ਕੋਲੋਂ ਸੁਣ ਕੇ ਕਿ ਗ੍ਰਹਿਣ ਲਗਾ ਹੈ,
ਕੁਰੂਛੇਤ੍ਰਨਾਵਨਨ੍ਰਿਪਆਯੋ
ਰਾਜਾ ਕੁਰੁਕੇਸ਼ਤ੍ਰ ਇਸ਼ਨਾਨ ਕਰਨ ਲਈ ਆਇਆ।
ਰਾਨੀਸਕਲਸੰਗਕਰਲੀਨੀ
ਉਸ ਨੇ ਸਾਰੀਆਂ ਰਾਣੀਆਂ ਨੂੰ ਨਾਲ ਲੈ ਲਿਆ।
ਬਹੁਦਛਿਨਾਬਿਪ੍ਰਨਕਹਦੀਨੀ॥੩॥
ਬ੍ਰਾਹਮਣਾਂ ਨੂੰ ਬਹੁਤ ਦੱਛਣਾ ਦਿੱਤੀ ॥੩॥
ਦੋਹਰਾ
ਦੋਹਰਾ:
ਸ੍ਵਰਨਮਤੀਗਰਭਿਤਹੁਤੀਸੋਊਸੰਗਕਰਿਲੀਨ
ਸ੍ਵਰਨਮਤੀ ਗਰਭਿਤ ਸੀ, ਉਸ ਨੂੰ ਵੀ ਨਾਲ ਲੈ ਲਿਆ।
ਛੋਰਿਭੰਡਾਰਦਿਜਾਨਕੋਅਮਿਤਦਛਿਨਾਦੀਨ॥੪॥
ਖ਼ਜ਼ਾਨੇ ਨੂੰ ਖੋਲ੍ਹ ਕੇ ਬ੍ਰਾਹਮਣਾਂ ਨੂੰ ਬਹੁਤ ਦੱਛਣਾ ਦਿੱਤੀ ॥੪॥
ਨਵਕੋਟੀਮਰਵਾਰਕੋਸੂਰਸੈਨਥੋਨਾਥ
ਨਵਕੋਟੀ ਮਾਰਵਾੜ ਦਾ ਸੂਰ ਸੈਨ ਨਾਂ ਦਾ ਰਾਜਾ ਸੀ।
ਸੋਊਤਹਾਆਵਤਭਯੋਸਭਰਨਿਯਨਲੈਸਾਥ॥੫॥
ਉਹ ਵੀ ਸਾਰੀਆਂ ਰਾਣੀਆਂ ਸਹਿਤ ਉਥੇ ਆ ਗਿਆ ॥੫॥
ਚੌਪਈ
ਚੌਪਈ:
ਬੀਰਕਲਾਤਾਕੀਬਰਨਾਰੀ
ਬੀਰ ਕਲਾ ਉਸ ਦੀ ਸੁੰਦਰ ਰਾਣੀ ਸੀ।
ਦੁਹੂੰਪਛਭੀਤਰਉਜਿਆਰੀ
ਉਹ ਦੋਹਾਂ ਪੱਖਾਂ (ਸੌਹਰੇ ਅਤੇ ਪੇਕੇ) ਵਿਚ ਬਹੁਤ ਪ੍ਰਭਾਵਸ਼ਾਲੀ ਸੀ।
ਤਾਕੀਪ੍ਰਭਾਜਾਤਨਹਿਕਹੀ
ਉਸ ਦੀ ਛਬੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ,
ਮਾਨਹੁਫੂਲਿਚੰਬੇਲੀਰਹੀ॥੬॥
ਮਾਨੋ ਚੰਬੇਲੀ ਦਾ ਫੁਲ ਹੋਵੇ ॥੬॥
ਰਾਜਾਦੋਊਅਨੰਦਿਤਭਏ
ਦੋਵੇਂ ਰਾਜੇ (ਇਕ ਦੂਜੇ ਨੂੰ ਮਿਲ ਕਿ) ਆਨੰਦਿਤ ਹੋਏ
ਅੰਕਭੁਜਨਦੋਊਭੇਟਤਭਏ
ਅਤੇ (ਇਕ ਦੂਜੇ ਨੂੰ) ਜਫੀਆਂ ਭਰੀਆਂ।
ਰਨਿਯਨਦੁਹੂਮਿਲਾਵੈਭਯੋ
ਦੋਹਾਂ ਰਾਣੀਆਂ ਦਾ ਵੀ ਮੇਲ ਹੋਇਆ।
ਚਿਤਕੋਸੋਕਬਿਦਾਕਰਿਦਯੋ॥੭॥
(ਉਨ੍ਹਾਂ ਨੇ) ਚਿਤ ਦਾ ਦੁਖ ਦੂਰ ਕਰ ਦਿੱਤਾ ॥੭॥
ਅੜਿਲ
ਅੜਿਲ:
ਨਿਜਦੇਸਨਕੀਕਥਾਬਖਾਨਤਸਭਭਈ
(ਉਹ) ਆਪਣੇ ਆਪਣੇ ਦੇਸ ਦੀਆਂ ਸਭ ਗੱਲਾਂ ਕਰਨ ਲਗੀਆਂ
ਦੁਹੂੰਆਪੁਮੈਕੁਸਲਕਥਾਕੀਸੁਧਿਲਈ
ਅਤੇ ਦੋਹਾਂ ਨੇ ਇਕ ਦੂਜੀ ਦੀ ਸੁਖ ਸਾਂਦ ਪੁਛੀ।
ਗਰਭਦੁਹੂੰਨਕੇਦੁਹੂੰਅਨਸੁਨੇਬਨਾਇਕੈ
ਜਦੋਂ ਦੋਹਾਂ ਨੇ ਇਕ ਦੂਜੀ ਦੇ ਗਰਭਿਤ ਹੋਣ ਬਾਰੇ ਸੁਣਿਆ,
ਹੋਤਬਰਨਿਯਨਬਚਉਚਰੇਕਛੁਮੁਸਕਾਇਕੈ॥੮॥
ਤਾਂ ਰਾਣੀਆਂ ਨੇ ਹਸ ਕੇ ਕਿਹਾ ॥੮॥
ਜੌਦੁਹੂੰਅਨਹਰਿਦੈਹੈਪੂਤੁਪਜਾਇਕੈ
ਜੇ ਦੋਹਾਂ ਦੇ ਘਰ ਪ੍ਰਭੂ ਪੁੱਤਰ ਪੈਦਾ ਕਰਦਾ ਹੈ
ਤਬਹਮਤੁਮਮਿਲਿਹੈਂਹ੍ਯਾਂਬਹੁਰੌਆਇਕੈ
ਤਾਂ ਅਸੀਂ ਇਕ ਦੂਜੀ ਨੂੰ ਇਥੇ ਆ ਕੇ ਮਿਲਾਂਗੀਆਂ।
ਪੂਤਏਕਕੇਸੁਤਾਬਿਧਾਤਾਦੇਇਜੌ
ਜੇ ਵਿਧਾਤਾ ਇਕ ਨੂੰ ਪੁੱਤਰ ਅਤੇ ਇਕ ਨੂੰ ਧੀ ਦੇਵੇ
ਹੋਆਪਸਬੀਚਸਗਾਈਤਿਨਕੀਕਰੈਂਤੌ॥੯॥
ਤਾਂ ਆਪਸ ਵਿਚ ਉਨ੍ਹਾਂ ਦੀ ਮੰਗਣੀ ਕਰ ਦਿਆਂਗੀ ॥੯॥
ਦੋਹਰਾ
ਦੋਹਰਾ:
ਯੌਕਹਿਕੈਤ੍ਰਿਯਗ੍ਰਿਹਗਈਦ੍ਵੈਕਨਬੀਤੇਜਾਮ
ਇਸ ਤਰ੍ਹਾਂ ਦੀ ਗੱਲ ਕਰ ਕੇ ਦੋਵੇਂ ਇਸਤਰੀਆਂ ਆਪਣੇ ਆਪਣੇ ਘਰ ਚਲੀਆਂ ਗਈਆਂ। ਜਦ ਦੋ ਕੁ ਪਹਿਰ ਬੀਤੇ
ਸੁਤਾਏਕਕੇਗ੍ਰਿਹਭਈਪੂਤਏਕਕੇਧਾਮ॥੧੦॥
(ਤਾਂ) ਇਕ ਦੇ ਘਰ ਲੜਕਾ ਅਤੇ ਇਕ ਦੇ ਘਰ ਲੜਕੀ ਪੈਦਾ ਹੋਈ ॥੧੦॥
ਚੌਪਈ
ਚੌਪਈ:
ਸੰਮਸਨਾਮਸੁਤਾਕੋਧਰਿਯੋ
ਲੜਕੀ ਦਾ ਨਾਂ ਸ਼ਮਸ ਰਖਿਆ ਗਿਆ
ਢੋਲਾਨਾਮਪੂਤਉਚਰਿਯੋ
ਅਤੇ ਲੜਕੇ ਦਾ ਨਾਂ ਢੋਲਾ ਦਸਿਆ ਗਿਆ।
ਖਾਰਿਨਬੀਚਡਾਰਿਦੋਊਬ੍ਰਯਾਹੇ
ਦੋਹਾਂ ਨੂੰ ਖਾਰਿਆਂ ਵਿਚ ਪਾ ਕੇ ਵਿਆਹਿਆ ਗਿਆ।
ਭਾਤਿਭਾਤਿਸੌਭਏਉਮਾਹੇ॥੧੧॥
ਕਈ ਤਰ੍ਹਾਂ ਦੀਆਂ ਖ਼ੁਸ਼ੀਆਂ ਹੋਣ ਲਗੀਆਂ ॥੧੧॥
ਦੋਹਰਾ
ਦੋਹਰਾ:
ਕੁਰੂਛੇਤ੍ਰਕੋਨ੍ਰਹਾਨਕਰਿਤਹਤੇਕਿਯੋਪਯਾਨ
ਕੁਰੁਕਸ਼ੇਤ੍ਰ ਦਾ ਇਸ਼ਨਾਨ ਕਰ ਕੇ ਉਥੋ (ਦੋਵੇਂ ਪਰਿਵਾਰ) ਚਲ ਪਏ।
ਅਪਨੇਅਪਨੇਦੇਸਕੇਰਾਜਕਰਤਭੇਆਨਿ॥੧੨॥
ਆਪਣੇ ਆਪਣੇ ਦੇਸ ਵਿਚ ਆ ਕੇ ਰਾਜ ਕਰਨ ਲਗੇ ॥੧੨॥
ਚੌਪਈ
ਚੌਪਈ:
ਐਸੀਭਾਤਿਨਬਰਖਬਿਤਏ
ਇਸ ਤਰ੍ਹਾਂ ਕਈ ਵਰ੍ਹੇ ਬੀਤ ਗਏ।
ਬਾਲਕਹੁਤੇਤਰੁਨਦੋਊਭਏ
ਦੋਵੇਂ ਬਾਲਕ ਸਨ, (ਹੁਣ) ਜਵਾਨ ਹੋ ਗਏ।
ਜਬਅਪਨੋਤਿਨਰਾਜਸੰਭਾਰਿਯੋ
ਜਦ ਢੋਲੇ ਨੇ ਆਪਣਾ ਰਾਜ ਭਾਗ ਸੰਭਾਲ ਲਿਆ,