ਮੈਰੀਝੀਲਖਿਪ੍ਰਭਾਤਿਹਾਰੀ॥
ਮੈਂ ਤੁਹਾਡੀ ਸੁੰਦਰਤਾ ਵੇਖ ਕੇ ਮੋਹਿਤ ਹੋ ਗਈ ਹਾਂ।
ਮੈਤਵਹੇਰਿਦਿਵਾਨੀਭਈ॥
ਮੈਂ ਤੁਹਾਨੂੰ ਵੇਖ ਕੇ ਦੀਵਾਨੀ ਹੋ ਗਈ ਹਾਂ।
ਮੋਕਹਬਿਸਰਸਕਲਸੁਧਿਗਈ॥੫॥
ਮੈਨੂੰ ਸਾਰੀ ਸੁੱਧ ਬੁੱਧ ਭੁਲ ਗਈ ਹੈ ॥੫॥
ਦੋਹਰਾ॥
ਦੋਹਰਾ:
ਸੁਧਿਭੂਲੀਮੋਰੀਸਭੈਬਿਰਹਬਿਕਲਭਯੋਅੰਗ॥
ਮੇਰੀ ਸਾਰੀ ਸੁੱਧ ਬੁੱਧ ਚਲੀ ਗਈ ਹੈ ਅਤੇ ਮੇਰਾ ਸ਼ਰੀਰ ਬਿਰਹੋਂ ਨਾਲ ਵਿਆਕੁਲ ਹੋ ਗਿਆ ਹੈ।
ਕਾਮਕੇਲਮੋਸੌਕਰੌਗਹਿਗਹਿਰੇਸਰਬੰਗ॥੬॥
ਹੇ (ਰਾਜਨ!) ਸਾਰੇ ਅੰਗ ਫੜ ਫੜ ਕੇ ਮੇਰੇ ਨਾਲ ਕਾਮ-ਕ੍ਰੀੜਾ ਕਰੋ ॥੬॥
ਚੌਪਈ॥
ਚੌਪਈ:
ਜਬਰਾਜੈਐਸੇਸੁਨਿਪਾਯੋ॥
ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ
ਤਾਕੋਭੋਗਹੇਤਲਲਚਾਯੋ॥
ਤਾਂ ਉਸ ਨਾਲ ਭੋਗ ਕਰਨ ਲਈ ਲਲਚਾ ਗਿਆ।
ਲਪਟਿਲਪਟਿਤਾਸੌਰਤਿਕਰੀ॥
ਉਸ ਨਾਲ ਲਿਪਟ ਲਿਪਟ ਕੇ ਕਾਮ-ਕ੍ਰੀੜਾ ਕੀਤੀ
ਚਿਮਟਿਚਿਮਟਿਆਸਨਤਨਧਰੀ॥੭॥
ਅਤੇ ਚਿਮਟ ਚਿਮਟ ਕੇ ਆਸਣ ਧਾਰਨ ਕੀਤੇ ॥੭॥
ਚਿਮਿਟਚਿਮਿਟਤਾਸੌਰਤਿਮਾਨੀ॥
ਚਿਮਟ ਚਿਮਟ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ
ਕਾਮਾਤੁਰਹ੍ਵੈਤ੍ਰਿਯਲਪਟਾਨੀ॥
ਅਤੇ ਕਾਮ ਨਾਲ ਆਤੁਰ ਹੋਈ ਇਸਤਰੀ ਲਿਪਟੀ ਰਹੀ।
ਨ੍ਰਿਪਬਰਛਿਨਿਕਨਛੋਰਿਯੋਭਾਵੈ॥
ਉਹ ਰਾਜੇ ਨੂੰ ਛਿਣ ਭਰ ਲਈ ਵੀ ਛਡਣਾ ਨਹੀਂ ਚਾਹੁੰਦੀ ਸੀ
ਗਹਿਗਹਿਤਾਹਿਗਰੇਸੌਲਾਵੈ॥੮॥
ਅਤੇ ਫੜ ਫੜ ਕੇ ਉਸ ਨੂੰ ਗਲੇ ਨਾਲ ਲਗਾਉਂਦੀ ਸੀ ॥੮॥
ਦੋਹਰਾ॥
ਦੋਹਰਾ:
ਭਾਤਿਭਾਤਿਆਸਨਲਏਚੁੰਬਨਕਰੇਬਨਾਇ॥
ਉਸ ਨੇ ਭਾਂਤ ਭਾਂਤ ਦੇ ਆਸਣ ਬਣਾਏ ਅਤੇ ਚੁੰਬਨ ਲਏ।
ਚਿਮਟਿਚਿਮਟਿਭੋਗਤਭਯੋਗਨਨਾਗਨੀਨਜਾਇ॥੯॥
ਚਿਮਟ ਚਿਮਟ ਕੇ ਭੋਗ ਵਿਲਾਸ ਕੀਤਾ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੯॥
ਸਵੈਯਾ॥
ਸਵੈਯਾ:
ਖਾਇਬੰਧੇਜਨਕੀਬਰਿਯੈਨ੍ਰਿਪਭਾਗਚਬਾਇਅਫੀਮਚੜਾਈ॥
ਬੀਰਜ ਰੋਕਣ ਦੀਆਂ ਬਟੀਆਂ ('ਬਰਿਯੈ') ਖਾ ਕੇ ਰਾਜੇ ਨੇ ਭੰਗ ਚਬੀ ਅਤੇ ਅਫ਼ੀਮ ਚੜ੍ਹਾ ਲਈ।
ਪੀਤਸਰਾਬਬਿਰਾਜਤਸੁੰਦਰਕਾਮਕੀਰੀਤਿਸੌਪ੍ਰੀਤਮਚਾਈ॥
ਸ਼ਰਾਬ ਪੀ ਕੇ ਡਟ ਗਏ ਅਤੇ ਕਾਮ ਦੀ ਸੁੰਦਰ ਰੀਤ ਨਾਲ ਪ੍ਰੇਮ ਨੂੰ ਪ੍ਰਗਟ ਕੀਤਾ।
ਆਸਨਔਰਅਲਿੰਗਨਚੁੰਬਨਭਾਤਿਅਨੇਕਲੀਏਸੁਖਦਾਈ॥
ਸੁਖਦਾਇਕ ਆਸਣ, ਆਲਿੰਗਨ ਅਤੇ ਚੁੰਬਨ ਅਨੇਕ ਤਰ੍ਹਾਂ ਨਾਲ ਕੀਤੇ।
ਯੌਤਿਹਤੋਰਿਕੁਚਾਨਮਰੋਰਿਸੁਭੋਰਲਗੇਝਕਝੋਰਿਬਜਾਈ॥੧੦॥
ਉਸ ਦੀਆਂ ਛਾਤੀਆਂ ਤੋੜ ਮੋੜ ਕੇ ਸਵੇਰ ਤਕ ਚੰਗੀ ਤਰ੍ਹਾਂ ਰਤੀ ਮਨਾਈ ॥੧੦॥
ਅੜਿਲ॥
ਅੜਿਲ:
ਰਤਿਮਾਨੀਤਿਹਸੰਗਨ੍ਰਿਪਤਿਹਰਖਾਇਕੈ॥
ਰਾਜੇ ਨੇ ਪ੍ਰਸੰਨ ਹੋ ਕੇ ਉਸ ਨਾਲ ਕਾਮ-ਕ੍ਰੀੜਾ ਕੀਤੀ
ਕਾਮਾਤੁਰਹ੍ਵੈਜਾਤਤ੍ਰਿਯਾਲਪਟਾਇਕੈ॥
ਅਤੇ ਕਾਮ ਨਾਲ ਆਤੁਰ ਹੋ ਕੇ ਇਸਤਰੀ ਵੀ ਲਿਪਟਦੀ ਰਹੀ।
ਭਾਤਿਭਾਤਿਕੇਆਸਨਲਏਬਨਾਇਕਰਿ॥
(ਰਾਜੇ ਨੇ) ਭਾਂਤ ਭਾਂਤ ਦੇ ਆਸਨ ਲਏ
ਹੋਭੋਰਹੋਤਲੌਭਜੀਹਿਯੇਸੁਖਪਾਇਕਰਿ॥੧੧॥
ਅਤੇ ਸੇਵਰ ਹੋਣ ਤਕ ਹਿਰਦੇ ਵਿਚ ਆਨੰਦ ਵਧਾ ਕੇ ਭੋਗ ਕੀਤਾ ॥੧੧॥
ਚੌਪਈ॥
ਚੌਪਈ:
ਬਿਤਈਰੈਨਭੋਰਜਬਭਈ॥
ਜਦ ਰਾਤ ਬੀਤ ਗਈ ਅਤੇ ਸਵੇਰਾ ਹੋ ਗਿਆ,
ਚੇਰੀਨ੍ਰਿਪਤਿਬਿਦਾਕਰਦਈ॥
(ਤਦ) ਰਾਜੇ ਨੇ ਦਾਸੀ ਨੂੰ ਵਿਦਾ ਕਰ ਦਿੱਤਾ।
ਬਿਹਬਲਭਈਬਿਸਰਿਸਭਗਯੋ॥
ਬਿਹਬਲ ਹੋਈ ਸਭ ਕੁਝ ਭੁਲ ਗਈ
ਤਾਕਾਓਡਿਉਪਰਨਾਲਯੋ॥੧੨॥
ਅਤੇ ਰਾਜੇ ਦਾ ਉਪਰ ਲੈਣ ਦਾ ਬਸਤ੍ਰ ਓੜ ਲਿਆ ॥੧੨॥
ਦੋਹਰਾ॥
ਦੋਹਰਾ:
ਕ੍ਰਿਸਨਕਲਾਰਤਿਮਾਨਿਕੈਤਹਾਪਹੂਚੀਜਾਇ॥
ਕ੍ਰਿਸ਼ਨ ਕਲਾ ਰਤੀ ਮੰਨਾ ਕੇ ਉਥੇ ਜਾ ਪਹੁੰਚੀ (ਜਿਥੇ ਰੁਕਮ ਕਲਾ ਸੀ)।
ਰੁਕਮਕਲਾਪੂਛਿਤਭਈਤਾਕਹਨਿਕਟਿਬੁਲਾਇ॥੧੩॥
ਉਸ ਨੂੰ ਕੋਲ ਬੁਲਾ ਕੇ ਰੁਕਮ ਕਲਾ ਪੁਛਣ ਲਗੀ ॥੧੩॥
ਪ੍ਰਤਿਉਤਰ॥
ਪ੍ਰਤਿ ਉੱਤਰ
ਸਵੈਯਾ॥
ਸਵੈਯਾ:
ਕਾਹੇਕੌਲੇਤਹੈਆਤੁਰਸ੍ਵਾਸਗਈਹੀਉਤਾਇਲਦੌਰੀਇਹਾਤੇ॥
(ਰਾਣੀ ਨੇ ਕਿਹਾ-) ਤੂੰ ਔਖੇ ਔਖੇ ਸਾਹ ਕਿਉਂ ਲੈ ਰਹੀ ਹੈਂ। (ਦਾਸੀ ਨੇ ਕਿਹਾ-) (ਮੈਂ ਤੇਰੇ ਲਈ) ਇਥੋਂ ਕਾਹਲ ਨਾਲ ਦੌੜਦੀ ਗਈ ਸਾਂ।
ਕਾਹੇਕੌਕੇਸਖੁਲੇਲਟਛੂਟਿਯੇਪਾਇਪਰੀਤਵਨੇਹਕੇਨਾਤੇ॥
(ਰਾਣੀ ਨੇ ਕਿਹਾ-) ਤੇਰੇ ਵਾਲ ਕਿਉਂ ਖੁਲ੍ਹੇ ਹੋਏ ਹਨ ਅਤੇ ਜ਼ੁਲਫ਼ਾਂ ਲਟਕ ਰਹੀਆਂ ਹਨ। (ਦਾਸੀ ਨੇ ਕਿਹਾ-) ਮੈਂ ਤੇਰੇ ਲਈ (ਉਸ ਦੇ) ਪੈਰੀਂ ਪਈ ਸਾਂ।
ਓਠਨਕੀਅਰੁਨਾਈਕਹਾਭਈਤੇਰੀਬਡਾਈਕਰੀਬਹੁਭਾਤੇ॥
(ਰਾਣੀ ਨੇ ਕਿਹਾ-) ਤੇਰੇ ਹੋਠਾਂ ਦੀ ਲਾਲੀ ਕਿਥੇ ਗਈ ਹੈ। (ਦਾਸੀ ਨੇ ਕਿਹਾ-) ਤੇਰੀ ਬਹੁਤ ਤਰ੍ਹਾਂ ਨਾਲ ਵਡਿਆਈ ਕਰਨ ਕਰ ਕੇ (ਲਾਲੀ ਖ਼ਤਮ ਹੋ ਗਈ)।
ਕੌਨਕੌਅੰਬਰਓਢਿਯੋਅਲੀਪਰਤੀਤਿਕੌਲਾਈਹੌਲੇਹੁਉਹਾਤੇ॥੧੪॥
(ਰਾਣੀ ਨੇ ਕਿਹਾ-) ਹੇ ਸਖੀ! ਇਹ ਬਸਤ੍ਰ ਕਿਸ ਦਾ ਲਿਆ ਹੋਇਆ ਹੈ। (ਦਾਸੀ ਨੇ ਉੱਤਰ ਦਿੱਤਾ-) ਉਥੋਂ ਤੁਹਾਡੇ ਲਈ (ਪ੍ਰੇਮ ਵਿਚ) ਭਰੋਸੇ (ਦੀ ਨਿਸ਼ਾਨੀ) ਲਿਆਂਦੀ ਹੈ ॥੧੪॥
ਦੋਹਰਾ॥
ਦੋਹਰਾ:
ਸੁਨਿਬਚਰਾਨੀਚੁਪਰਹੀਜਾਕੇਰੂਪਅਪਾਰ॥
ਜਿਸ ਦਾ ਅਪਾਰ ਸੁੰਦਰ ਰੂਪ ਸੀ, ਉਹ ਰਾਣੀ ਉਸ ਦੇ ਬਚਨ ਸੁਣ ਕੇ ਚੁਪ ਹੋ ਗਈ।
ਛਲਕੋਛਿਦ੍ਰਨਕਿਛੁਲਖਿਯੋਇਮਛਲਗੀਬਰਨਾਰਿ॥੧੫॥
(ਉਸ ਨੇ) ਛਲ ਦਾ ਭੇਦ ਨਾ ਪਾਇਆ। ਇਸ ਤਰ੍ਹਾਂ (ਉਹ ਇਸਤਰੀ) ਰਾਣੀ ਛਲੀ ਗਈ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੬੦॥੩੧੭੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੦॥੩੧੭੧॥ ਚਲਦਾ॥
ਦੋਹਰਾ॥
ਦੋਹਰਾ:
ਨਰਵਰਕੋਰਾਜਾਬਡੋਬੀਰਸੈਨਤਿਹਨਾਮ॥
ਨਰਵਰ ਦੇਸ਼ ਦਾ ਬੀਰ ਸੈਨ ਨਾਂ ਦਾ ਵੱਡਾ ਰਾਜਾ ਸੀ