ਔਰਰਾਨਿਯਨਕਬਹੂੰਨਨ੍ਰਿਪਤਿਬੁਲਾਵਈ॥
ਹੋਰਨਾਂ ਰਾਣੀਆਂ ਨੂੰ ਰਾਜਾ ਕਦੇ ਵੀ ਬੁਲਾਉਂਦਾ ਨਹੀਂ ਸੀ
ਭੂਲਿਨਕਬਹੂੰਤਿਨਕੌਸਦਨਸੁਹਾਵਈ॥
ਅਤੇ ਭੁਲ ਕੇ ਵੀ ਕਦੇ ਉਨ੍ਹਾਂ ਦੇ ਮਹੱਲ ਦੀ ਸ਼ੋਭਾ ਨਹੀਂ ਵਧਾਉਂਦਾ ਸੀ।
ਇਹਚਿੰਤਾਚਿਤਮਾਝਚੰਚਲਾਸਭਧਰੈ॥
ਸਾਰੀਆਂ ਰਾਣੀਆਂ ਇਹੀ ਚਿੰਤਾ ਮਨ ਵਿਚ ਕਰਦੀਆਂ ਸਨ।
ਹੋਜੰਤ੍ਰਮੰਤ੍ਰਅਰੁਤੰਤ੍ਰਰਾਵਸੌਸਭਕਰੈ॥੨॥
ਇਸ ਲਈ ਸਾਰੀਆਂ ਰਾਜੇ ਉਤੇ ਜੰਤ੍ਰ, ਮੰਤ੍ਰ ਅਤੇ ਤੰਤ੍ਰ ਕਰਦੀਆਂ ਸਨ ॥੨॥
ਚੌਪਈ॥
ਚੌਪਈ:
ਜੰਤ੍ਰਮੰਤ੍ਰਸਭਹੀਕਰਿਹਾਰੇ॥
ਉਹ ਸਾਰੇ ਜੰਤ੍ਰ ਮੰਤ੍ਰ ਕਰ ਹਟੀਆਂ
ਕੈਸੇਹੂੰਪਰੇਹਾਥਨਹਿਪ੍ਯਾਰੇ॥
ਪਰ ਕਿਸੇ ਤਰ੍ਹਾਂ ਵੀ ਪਿਆਰਾ ਹੱਥ ਵਿਚ ਨਹੀਂ ਆਇਆ।
ਏਕਸਖੀਇਹਭਾਤਉਚਾਰੋ॥
ਤਦ ਇਕ ਸਖੀ ਨੇ ਇਸ ਤਰ੍ਹਾਂ ਕਿਹਾ,
ਸੁਨੁਰਾਨੀਤੈਬਚਨਹਮਾਰੋ॥੩॥
ਹੇ ਰਾਣੀ! ਤੂੰ ਮੇਰੀ (ਇਕ) ਗੱਲ ਸੁਣ ॥੩॥
ਜੌਉਨਸੌਮੈਪ੍ਰੀਤਿਤੁਰਾਊ॥
ਜੇ ਮੈਂ ਉਸ ਨਾਲੋਂ (ਰਾਜੇ ਦੀ) ਪ੍ਰੀਤ ਤੁੜਵਾ ਦਿਆਂ
ਤੌਤੁਮਤੇਕਹੁਮੈਕਾਪਾਊ॥
ਤਾਂ ਮੈਂ ਤੁਹਾਡੇ ਕੋਲੋਂ ਕੀ ਪ੍ਰਾਪਤ ਕਰਾਂਗੀ (ਭਾਵ ਮੈਨੂੰ ਕੀ ਇਨਾਮ ਮਿਲੇਗਾ)।
ਬੀਰਕਲਹਿਨ੍ਰਿਪਮੁਖਨਦਿਖਾਵੈ॥
(ਮੈਂ ਅਜਿਹਾ ਕਰ ਵਿਖਾਵਾਂਗੀ ਕਿ) ਬੀਰ ਕਲਾ ਨੂੰ ਰਾਜਾ ਮੂੰਹ ਵੀ ਨਹੀਂ ਵਿਖਾਏਗਾ
ਤੁਮਰੇਪਾਸਿਰੈਨਿਦਿਨਆਵੈ॥੪॥
ਅਤੇ ਰਾਤ ਦਿਨ ਤੇਰੇ ਕੋਲ ਹੀ ਆਵੇਗਾ ॥੪॥
ਯੌਕਹਿਜਾਤਤਹਾਤੇਭਈ॥
ਇਹ ਕਹਿ ਕੇ ਉਥੋਂ ਚਲੀ ਗਈ
ਨ੍ਰਿਪਬਰਕੇਮੰਦਿਰਮਹਿਗਈ॥
ਅਤੇ ਸ੍ਰੇਸ਼ਠ ਰਾਜੇ ਦੇ ਮਹੱਲ ਵਿਚ ਜਾ ਪਹੁੰਚੀ।
ਪਤਿਤ੍ਰਿਯਕੇਕਾਨਨਮਹਿਪਰੀ॥
ਪਤੀ ਅਤੇ ਪਤਨੀ ਦੇ ਕੰਨੀ ਪਈ
ਮੁਖਤੇਕਛੂਨਬਾਤਉਚਰੀ॥੫॥
ਅਤੇ ਮੂੰਹ ਤੋਂ ਕੁਝ ਵੀ ਨਾ ਬੋਲੀ ॥੫॥
ਨ੍ਰਿਪਤ੍ਰਿਯਕਹਿਯੋਤੋਹਿਕਾਕਹਿਯੋ॥
ਰਾਜੇ ਨੇ ਰਾਣੀ ਨੂੰ ਪੁਛਿਆ ਕਿ ਤੈਨੂੰ ਕੀ ਕਿਹਾ ਹੈ,
ਸੁਨਿਪਤਿਬਚਨਮੋਨਹ੍ਵੈਰਹਿਯੋ॥
ਤਾਂ ਪਤੀ (ਰਾਜਾ) ਬੋਲ ਸੁਣ ਕੇ ਚੁਪ ਹੋ ਗਿਆ।
ਪਤਿਪੂਛ੍ਯੋਤੁਹਿਇਹਕਾਕਹੀ॥
ਪਤੀ ਨੇ (ਰਾਣੀ ਨੂੰ) ਪੁਛਿਆ ਕਿ ਤੈਨੂੰ ਕੀ ਕਿਹਾ ਹੈ,
ਸੁਨਤ੍ਰਿਯਬਚਨਮੋਨਹ੍ਵੈਰਹੀ॥੬॥
ਤਾਂ ਇਸਤਰੀ (ਰਾਣੀ) ਬਚਨ ਸੁਣ ਕੇ ਚੁਪ ਹੋ ਗਈ ॥੬॥
ਪਤਿਜਾਨ੍ਯੋਤ੍ਰਿਯਬਾਤਦੁਰਾਈ॥
ਪਤੀ ਨੇ ਸਮਝਿਆ ਕਿ ਇਸਤਰੀ ਨੇ (ਕੋਈ) ਗੱਲ ਲੁਕਾਈ ਹੈ
ਤ੍ਰਿਯਜਾਨ੍ਯੋਕਛੁਨ੍ਰਿਪਤਿਚੁਰਾਈ॥
ਅਤੇ ਰਾਣੀ ਨੇ ਸਮਝਿਆ ਕਿ ਰਾਜੇ ਨੇ ਕੁਝ ਛੁਪਾਇਆ ਹੈ।
ਕੋਪਕਰਾਦੁਹੂੰਅਨਕੈਪਈ॥
ਦੋਹਾਂ ਦੇ ਮਨ ਵਿਚ ਕ੍ਰੋਧ ਦੀ ਕਲਾ ਪਸਰ ਗਈ
ਪ੍ਰੀਤਿਰੀਤਸਭਹੀਛੁਟਿਗਈ॥੭॥
ਅਤੇ ਪ੍ਰੀਤ ਦੀ ਸਭ ਰੀਤ ਛੁਟ ਗਈ ॥੭॥
ਵਾਰਾਨੀਸੋਨੇਹਬਢਾਯੋ॥
ਰਾਜੇ ਨੇ ਉਸ ਰਾਣੀ ਨਾਲ ਪ੍ਰੇਮ ਵਧਾ ਲਿਆ
ਜਿਨਚਰਿਤ੍ਰਇਹਭਾਤਿਬਨਾਯੋ॥
ਜਿਸ ਨੇ ਇਸ ਤਰ੍ਹਾਂ ਚਰਿਤ੍ਰ ਖੇਡਿਆ ਸੀ।
ਵਾਸੋਪ੍ਰੀਤਿਰੀਤਿਉਪਜਾਈ॥
(ਰਾਜੇ ਨੇ ਹੁਣ) ਉਸ ਨਾਲ ਪ੍ਰੀਤ ਕਰਨੀ ਸ਼ੁਰੂ ਕੀਤੀ
ਬੀਰਕਲਾਚਿਤਤੇਬਿਸਰਾਈ॥੮॥
ਅਤੇ ਬੀਰ ਕਲਾ ਨੂੰ ਮਨ ਤੋਂ ਵਿਸਾਰ ਦਿੱਤਾ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਉਨਸਠਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੫੯॥੩੧੫੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੯॥੩੧੫੬॥ ਚਲਦਾ॥
ਚੌਪਈ॥
ਚੌਪਈ:
ਬਲਵੰਡਸਿੰਘਤਿਰਹੁਤਿਕੋਨ੍ਰਿਪਬਰ॥
ਬਲਵੰਤ ਸਿੰਘ ਤਿਰਹੁਤ ਦਾ ਵੱਡਾ ਰਾਜਾ ਸੀ।
ਜਨੁਬਿਧਿਕਰਿਯੋਦੂਸਰੋਤਮਹਰ॥
(ਉਸ ਦਾ ਤੇਜ ਇਤਨਾ ਸੀ) ਮਾਨੋ ਵਿਧਾਤਾ ਨੇ ਉਸ ਨੂੰ ਦੂਜਾ ਸੂਰਜ ਬਣਾਇਆ ਹੋਵੇ।
ਅਮਿਤਰੂਪਤਾਕੋਅਤਿਸੋਹੈ॥
ਉਸ ਦਾ ਬਹੁਤ ਸੁੰਦਰ ਰੂਪ ਸ਼ੋਭਦਾ ਸੀ
ਖਗਮ੍ਰਿਗਜਛਭੁਜੰਗਨਮੋਹੈ॥੧॥
ਜਿਸ ਤੋਂ ਪੰਛੀ, ਮਿਰਗ (ਜੰਗਲੀ ਪਸ਼ੂ) ਯਕਸ਼ ਅਤੇ ਭੁਜੰਗ ਮੋਹੇ ਹੋਏ ਸਨ ॥੧॥
ਰਾਨੀਸਾਠਿਸਦਨਤਿਹਮਾਹੀ॥
ਉਸ ਦੇ ਮਹੱਲ ਵਿਚ ਸੱਠ ਰਾਣੀਆਂ ਸਨ।
ਰੂਪਵਤੀਤਿਨਸਮਕਹੂੰਨਾਹੀ॥
ਉਨ੍ਹਾਂ ਵਰਗੀਆਂ ਸੁੰਦਰ ਕੋਈ ਹੋਰ ਇਸਤਰੀਆਂ ਨਹੀਂ ਸਨ।
ਸਭਹਿਨਸੌਪਤਿਨੇਹਬਢਾਵਤ॥
ਸਾਰੀਆਂ ਨਾਲ ਪਤੀ ਪ੍ਰੇਮ ਕਰਦਾ ਸੀ
ਬਾਰੀਬਾਰੀਕੇਲਕਮਾਵਤ॥੨॥
ਅਤੇ ਵਾਰੀ ਵਾਰੀ ਰਤੀਕ੍ਰੀੜਾ ਕਰਦਾ ਸੀ ॥੨॥
ਰੁਕਮਕਲਾਰਾਨੀਰਸਭਰੀ॥
ਰੁਕਮ ਕਲਾ ਰਾਣੀ ਬਹੁਤ ਰਸਿਕ ਸੀ।
ਜੋਬਨਜੇਬਸਭਨਤਿਨਹਰੀ॥
ਉਸ ਨੇ ਸਭ ਦੇ ਜੋਬਨ ਅਤੇ ਛਬੀ ਨੂੰ ਹਰਿਆ ਹੋਇਆ ਸੀ।
ਆਨਮੈਨਜਬਤਾਹਿਸੰਤਾਵੈ॥
ਜਦੋਂ ਕਾਮ ਉਸ ਨੂੰ ਆ ਕੇ ਸਤਾਉਂਦਾ ਸੀ
ਪਠੈਸਹਚਰੀਨ੍ਰਿਪਤਿਬੁਲਾਵੈ॥੩॥
ਤਾਂ ਦਾਸੀ ਭੇਜ ਕੇ ਰਾਜੇ ਨੂੰ ਬੁਲਾ ਲੈਂਦੀ ਸੀ ॥੩॥
ਦੋਹਰਾ॥
ਦੋਹਰਾ:
ਕ੍ਰਿਸਨਕਲਾਇਕਸਹਚਰੀਪਠੈਦਈਨ੍ਰਿਪਤੀਰ॥
ਕ੍ਰਿਸਨ ਕਲਾ ਨਾਂ ਦੀ ਇਕ ਦਾਸੀ ਰਾਜੇ ਕੋਲ ਭੇਜ ਦਿੱਤੀ,
ਸੋਯਾਪਰਅਟਕਤਭਈਹਰਿਅਰਿਕਰੀਅਧੀਰ॥੪॥
ਤਾਂ ਉਹ ਕਾਮ ਦੇਵ ਦੁਆਰਾ ਅਧੀਰ ਕੀਤੀ ਉਸ (ਰਾਜੇ) ਉਤੇ ਮੋਹਿਤ ਹੋ ਗਈ ॥੪॥
ਚੌਪਈ॥
ਚੌਪਈ:
ਸੁਨੋਨ੍ਰਿਪਤਿਜੂਬਾਤਹਮਾਰੀ॥
(ਦਾਸੀ ਕਹਿਣ ਲਗੀ) ਹੇ ਰਾਜਨ! ਮੇਰੀ ਗੱਲ ਸੁਣੋ।