ਤਬਸਭਹੀਸੰਨ੍ਯਾਸੀਧਾਏ॥
ਤਦ ਸਾਰੇ ਸੰਨਿਆਸੀ ਧਾ ਕੇ ਪੈ ਗਏ
ਗਹਿਗਹਿਹਾਥਜੂਤਿਯੈਆਏ॥
ਅਤੇ ਹੱਥਾਂ ਵਿਚ ਜੁਤੀਆਂ ਫੜ ਫੜ ਕੇ ਆ ਗਏ।
ਚੌੜਭਰਥਰੰਡੀਗਿਰਦੌਰੇ॥
ਚੌੜ ਭਰਥ ਅਤੇ ਰੰਡੀਗਿਰ ਵੀ ਦੌੜੇ
ਲੈਲੈਢੋਵਚੇਲਕਾਔਰੇ॥੯॥
ਅਤੇ ਬਹੁਤ ਸਾਰੇ ਚੇਲੇ ਇਕੱਠੇ ਕਰ ਲਿਆਏ ॥੯॥
ਬਾਲਕਰਾਮਘੇਰਿਕੈਲਿਯੋ॥
(ਉਨ੍ਹਾਂ ਨੇ) ਬਾਲਕ ਰਾਮ ਨੂੰ ਘੇਰ ਲਿਆ
ਜੂਤਨਸਾਥਦਿਵਾਨੋਕਿਯੋ॥
ਅਤੇ ਜੁਤੀਆਂ ਮਾਰ ਮਾਰ ਕੇ ਹੋਸ਼ ਭੁਲਾ ਦਿੱਤੀ।
ਘੂਮਿਭੂਮਿਕੇਊਪਰਛਰਿਯੋ॥
(ਉਹ) ਭਵਾਟਣੀਆਂ ਖਾ ਖਾ ਕੇ ਧਰਤੀ ਉਤੇ ਡਿਗਿਆ।
ਜਨੁਕਰਿਬੀਜੁਮੁਨਾਰਾਪਰਿਯੋ॥੧੦॥
ਮਾਨੋ ਬਿਜਲੀ ਦੇ ਪਿਆਂ ਮੁਨਾਰਾ ਡਿਗਿਆ ਹੋਵੇ ॥੧੦॥
ਦੋਹਰਾ॥
ਦੋਹਰਾ:
ਸਭਮੁੰਡਿਯਾਕ੍ਰੁਧਿਤਭਏਭਾਜਤਭਯੋਨਏਕ॥
ਸਾਰੇ ਬੈਰਾਗੀ ਗੁੱਸੇ ਵਿਚ ਆ ਗਏ ਅਤੇ ਇਕ ਵੀ ਨਾ ਭਜਿਆ।
ਚੌੜਭਰਥਗਿਰਰਾਡਪੈਕੁਤਕਾਹਨੇਅਨੇਕ॥੧੧॥
(ਉਨ੍ਹਾਂ ਨੇ) ਚੌੜ ਭਰਥ ਅਤੇ ਰੰਡੀਗਿਰ ਉਤੇ ਬਹੁਤ ਡੰਡੇ ਮਾਰੇ ॥੧੧॥
ਸੰਨ੍ਯਾਸੀਕੋਪਿਤਭਏਲਗੇਮੁਤਹਰੀਘਾਇ॥
ਸੋਟਿਆਂ ਦੇ ਜ਼ਖ਼ਮ ਖਾ ਕੇ ਸੰਨਿਆਸੀ ਕ੍ਰੋਧ ਵਿਚ ਆ ਗਏ
ਲਾਤਮੁਸਟਜੂਤਿਨਭਏਮੁੰਡਿਯਾਦਏਗਿਰਾਇ॥੧੨॥
ਅਤੇ ਜੁਤੀਆਂ, ਮੁਕਿਆਂ ਅਤੇ ਲੱਤਾਂ ਨਾਲ ਬੈਰਾਗੀਆਂ ਨੂੰ ਧਰਤੀ ਤੇ ਲੰਬਾ ਪਾ ਦਿੱਤਾ ॥੧੨॥
ਅੜਿਲ॥
ਅੜਿਲ:
ਪਕਰਿਮੁਤਹਰੀਪੁਨਿਸਕੋਪਮੁੰਡਿਯਾਭਏ॥
ਸੋਟੇ ਪਕੜ ਕੇ ਫਿਰ ਬੈਰਾਗੀ ਰੋਹ ਵਿਚ ਆ ਗਏ
ਫਰੂਆਲਾਠੀਸਭੇਲਏਉਦਿਤਭਏ॥
ਅਤੇ ਸਾਰੇ ਫਾਹੁੜੇ ਤੇ ਡਾਂਗਾਂ ਲੈ ਕੇ ਉਠ ਖੜੋਤੇ।
ਕਾਟਿਕਾਟਿਕੈਅੰਗਸੰਨ੍ਯਾਸਿਨਖਾਵਹੀ॥
ਉਹ ਸੰਨਿਆਸੀਆਂ ਦੇ ਅੰਗ ਵਢ ਵਢ ਕੇ ਖਾਣ ਲਗੇ
ਹੋਦਸਨਾਮਨਕੋਲੈਲੈਨਾਮਗਿਰਾਵਹੀ॥੧੩॥
ਅਤੇ ਦਸ ਨਾਮੀ (ਸੰਪ੍ਰਦਾਵਾਂ) ਦੇ ਨਾਂ ਲੈ ਲੈ ਕੇ ਡਿਗਾਉਣ ਲਗੇ ॥੧੩॥
ਤਬਸੰਨ੍ਯਾਸੀਧਾਇਧਾਇਤਿਨਕਾਟਹੀ॥
ਤਦ ਸੰਨਿਆਸੀ ਵੀ ਭਜ ਭਜ ਉਨ੍ਹਾਂ ਨੂੰ (ਦੰਦਾਂ ਨਾਲ) ਕਟਦੇ ਸਨ।
ਤੋਰਿਤੋਰਿਕੰਠਿਨਤੇਕੰਠੀਸਾਟਹੀ॥
ਗਲਿਆਂ ਵਿਚੋਂ ਕੰਠੀਆਂ ਤੋੜ ਤੋੜ ਕੇ ਸੁਟਦੇ ਸਨ।
ਐਚਐਚਟਾਗਨਤੇਗਹਗਹਡਾਰਹੀ॥
ਟੰਗਾਂ ਤੋਂ ਖਿਚ ਖਿਚ ਕੇ ਉਨ੍ਹਾਂ ਨੂੰ ਡਿਗਾਉਂਦੇ ਸਨ
ਦੋਦੁਹੂੰਹਾਥਭੇਖੈਂਚਿਮੁਤਹਰੀਮਾਰਹੀ॥੧੪॥
ਅਤੇ ਦੋਹਾਂ ਹੱਥਾਂ ਨਾਲ ਖਿਚ ਕੇ ਮੁਗਦਰ ਮਾਰਦੇ ਸਨ ॥੧੪॥
ਮੁੰਡਿਯਾਤਾਬ੍ਰਕਲਾਪੈਆਏ॥
ਤਦ ਬੈਰਾਗੀ (ਰਾਣੀ) ਤਾਂਬ੍ਰ ਕਲਾ ਕੋਲ ਆਏ
ਹਮਸਭਸੰਨ੍ਯਾਸੀਨਦੁਖਾਏ॥
(ਅਤੇ ਕਹਿਣ ਲਗੇ ਕਿ) ਸਾਨੂੰ ਸੰਨਿਆਸੀਆਂ ਨੇ ਬਹੁਤ ਦੁਖੀ ਕੀਤਾ ਹੈ।
ਜਬਰਾਨੀਐਸੇਸੁਨਲਈ॥
ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ
ਦਤਾਤ੍ਰੈਨਬੁਲਾਵਤਭਈ॥੧੫॥
ਤਾਂ ਦੱਤਾਤ੍ਰੇ ਨੂੰ ਬੁਲਾਇਆ ॥੧੫॥
ਸੰਨ੍ਯਾਸੀਦਤਾਤ੍ਰੈਮਾਨੈ॥
ਸੰਨਿਆਸੀ ਦੱਤਾਤ੍ਰੇ ਨੂੰ ਮੰਨਦੇ ਸਨ
ਰਾਮਾਨੰਦਬੈਰਾਗਪ੍ਰਮਾਨੈ॥
ਅਤੇ ਬੈਰਾਗੀ ਰਾਮਨੰਦ ਨੂੰ ਪੂਜਦੇ ਸਨ।
ਤੇਤੁਮਕਹੈਵਹੈਚਿਤਧਰਿਯਹੁ॥
(ਰਾਣੀ ਨੇ ਉਨ੍ਹਾਂ ਨੂੰ ਕਿਹਾ) ਜੋ ਇਹ ਤੁਹਾਨੂੰ ਕਹਿਣ ਉਹੀ ਚਿਤ ਵਿਚ ਧਰੋ
ਮੇਰੀਕਹੀਚਿਤਮੈਕਰਿਯਹੁ॥੧੬॥
ਅਤੇ ਮੇਰੀ ਕਹੀ ਹੋਈ ਗੱਲ ਨੂੰ ਚਿਤ ਵਿਚ ਧਾਰਨ ਕਰੋ ॥੧੬॥
ਏਕਦਿਵਸਹਮੇਗ੍ਰਿਹਸੋਵਹੁ॥
ਇਕ ਦਿਨ ਤੁਸੀਂ (ਦੋਵੇਂ) ਮੇਰੇ ਘਰ ਸੌਂ ਜਾਓ
ਸਗਰੀਨਿਸਾਜਾਗਤਹਿਖੋਵਹੁ॥
ਅਤੇ ਸਾਰੀ ਰਾਤ ਜਾਗ ਕੇ ਲੰਘਾਓ।
ਜੋਤੁਮਕਹੈਲਰੌਤੌਲਰਿਯਹੁ॥
ਜੇ (ਉਹ ਧਾਰਮਿਕ ਆਗੂ) ਤੁਹਾਨੂੰ ਕਹਿਣ ਕਿ ਲੜੋ, ਤਾਂ ਲੜੋ,
ਨਾਤਰਬੈਰਭਾਵਨਹਿਕਰਿਯਹੁ॥੧੭॥
ਨਹੀਂ ਤਾਂ ਵੈਰ ਭਾਵ ਨਾ ਕਰੋ ॥੧੭॥
ਜੁਦਾਜੁਦਾਘਰਦੋਊਸੁਵਾਏ॥
ਦੋਹਾਂ ਨੂੰ ਵਖਰੀ ਵਖਰੀ ਥਾਂ ਤੇ ਸਵਾਇਆ
ਅਰਧਰਾਤ੍ਰਿਭੇਬੈਨਸੁਨਾਏ॥
ਅਤੇ ਅੱਧੀ ਰਾਤ ਨੂੰ ਗੱਲ ਕੀਤੀ।
ਦਤਰਾਮਾਨੰਦਕਹੈਸੁਕਰਿਯਹੁ॥
ਦੱਤਾਤ੍ਰੇ ਅਤੇ ਰਾਮਾਨੰਦ ਜੋ ਕਹਿਣ ਉਹੀ ਕਰਨਾ
ਬਹੁਰੋਕੋਪਠਾਨਿਨਹਿਲਰਿਯਹੁ॥੧੮॥
ਅਤੇ ਫਿਰ ਗੁੱਸੇ ਕਰ ਕੇ ਨਹੀਂ ਲੜਨਾ ॥੧੮॥
ਦੋਹਰਾ॥
ਦੋਹਰਾ:
ਛਲਿਛੈਲੀਇਹਬਿਧਿਗਈਐਸੋਚਰਿਤਸਵਾਰਿ॥
ਅਜਿਹਾ ਚਰਿਤ੍ਰ ਕਰ ਕੇ ਇਸ ਤਰ੍ਹਾਂ ਇਸਤਰੀ (ਉਨ੍ਹਾਂ ਨੂੰ) ਛਲ ਗਈ।
ਸਿਮਰਿਗੁਰਨਕੇਬਚਨਦ੍ਵੈਬਹੁਰਿਨਕੀਨੀਰਾਰਿ॥੧੯॥
ਦੋਹਾਂ ਨੇ ਆਪਣੇ ਗੁਰੂਆਂ ਦੇ ਬਚਨ ਯਾਦ ਕਰ ਕੇ ਫਿਰ ਲੜਾਈ ਨਹੀਂ ਕੀਤੀ ॥੧੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਅਠਾਵਨੋਚਰਿਤ੍ਰਸਮਾਪਤਮਸਤੁਸੁਭਮਸਤੁ॥੧੫੮॥੩੧੪੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੮॥੩੧੪੮॥ ਚਲਦਾ॥
ਚੌਪਈ॥
ਚੌਪਈ:
ਰਾਜਸਿੰਘਰਾਜਾਇਕਰਹਈ॥
ਇਕ ਰਾਜ ਸਿੰਘ ਨਾਂ ਦਾ ਰਾਜਾ ਰਹਿੰਦਾ ਸੀ।
ਬੀਰਕਲਾਰਾਨੀਜਗਕਹਈ॥
ਉਸ ਦੀ ਰਾਣੀ ਨੂੰ ਸਾਰੇ ਬੀਰ ਕਲਾ ਕਹਿੰਦੇ ਸਨ।
ਤਾਸੌਨੇਹਨ੍ਰਿਪਤਿਕੋਭਾਰੋ॥
ਉਸ ਨਾਲ ਰਾਜੇ ਦਾ ਬਹੁਤ ਸਨੇਹ ਸੀ।
ਜਾਨਤਭੇਦਦੇਸਇਹਸਾਰੋ॥੧॥
ਸਾਰਾ ਦੇਸ ਇਹ ਭੇਦ ਜਾਣਦਾ ਸੀ ॥੧॥
ਅੜਿਲ॥
ਅੜਿਲ: