GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1039
Display Settings
ਹੋਭਾਤਿਭਾਤਿਬਾਦਿਤ੍ਰਅਨੇਕਬਜਾਇਕੈ॥੨੧॥
ਅਤੇ ਅਨੇਕ ਤਰ੍ਹਾਂ ਦੇ ਵਾਜੇ ਵਜਾ ਕੇ (ਵਿਧੀ ਪੂਰਵਕ) ਵਿਆਹ ਕਰ ਲਿਆ ॥੨੧॥
ਧਰਿਪੁਹਕਰਿਕੋਰੂਪਤਹਾਕਲਿਜੁਗਗਯੋ
ਕਲਿਯੁਗ (ਨਲ ਦੇ ਭਰਾ) ਪੁਹਕਰਿ (ਪੁਸ਼ਕਰ) ਦਾ ਰੂਪ ਧਾਰ ਕੇ ਉਥੇ ਗਿਆ
ਜਬਤਾਕੌਨਲਬ੍ਯਾਹਿਸਦਨਲ੍ਯਾਵਤਭਯੋ
ਜਦੋਂ ਨਾਲ ਦਮਵੰਤੀ ਨੂੰ ਵਿਆਹ ਕੇ ਘਰ ਲਿਆਇਆ।
ਖੇਲਿਜੂਪਬਹੁਭਾਤਿਨਤਾਹਿਹਰਾਇਯੋ
ਕਈ ਪ੍ਰਕਾਰ ਨਾਲ ਜੂਆ ('ਜੂਪ') ਖੇਡ ਕੇ ਨਲ ਨੂੰ ਹਰਾ ਦਿੱਤਾ
ਹੋਰਾਜਪਾਟਨਲਬਨਕੌਜੀਤਿਪਠਾਇਯੋ॥੨੨॥
ਅਤੇ ਸਾਰਾ ਰਾਜ ਅਤੇ ਠਾਠ-ਬਾਠ ਜਿਤ ਕੇ ਨਲ ਨੂੰ ਬਨ ਵਿਚ ਭੇਜ ਦਿੱਤਾ ॥੨੨॥
ਰਾਜਪਾਟਨਲਜਬਇਹਭਾਤਿਹਰਾਇਯੋ
ਜਦ ਨਲ ਰਾਜ-ਸਾਜ ਇਸ ਤਰ੍ਹਾਂ ਹਾਰ ਗਿਆ,
ਬਨਮੈਅਤਿਦੁਖੁਪਾਇਅਜੁਧਿਆਆਇਯੋ
ਤਾਂ ਬਨ ਵਿਚ ਬਹੁਤ ਦੁਖ ਪ੍ਰਾਪਤ ਕਰ ਕੇ ਅਯੁਧਿਆ ਆ ਗਿਆ।
ਬਿਛਰੇਪਤਿਕੇਭੀਮਸੁਤਾਬਿਰਹਿਨਭਈ
ਪਤੀ ਦੇ ਵਿਛੜਨ ਕਰ ਕੇ ਦਮਵੰਤੀ ਵਿਯੋਗਨ ਹੋ ਗਈ
ਜੋਜਿਹਮਾਰਗਗੇਨਾਥਤਿਸੀਮਾਰਗਗਈ॥੨੩॥
ਅਤੇ ਜਿਸ ਰਾਹ ਉਤੇ ਪਤੀ ਗਿਆ, ਉਸੇ ਰਸਤੇ ਉਤੇ ਪੈ ਗਈ ॥੨੩॥
ਭੀਮਸੁਤਾਬਿਨਨਾਥਅਧਿਕਦੁਖਪਾਇਯੋ
ਦਮਵੰਤੀ ਨੇ ਵੀ ਪਤੀ ਤੋਂ ਬਿਨਾ ਬਹੁਤ ਅਧਿਕ ਦੁਖ ਪਾਇਆ।
ਕਹਲਗਿਕਰੌਬਖ੍ਯਾਨਜਾਤਬਤਾਇਯੋ
(ਉਸ ਦੁਖ ਦਾ) ਕਿਥੋਂ ਤਕ ਵਰਣਨ ਕਰਾਂ, ਵਰਣਨ ਨਹੀਂ ਕੀਤਾ ਜਾ ਸਕਦਾ।
ਨਲਰਾਜਕੇਬਿਰਹਿਬਾਲਬਿਰਹਿਨਿਭਈ
ਨਲ ਰਾਜੇ ਦੇ ਬਿਰਹੋਂ ਵਿਚ ਵਿਯੋਗਣ ਹੋਈ
ਹੋਸਹਰਿਚੰਦੇਰੀਮਾਝਵਹੈਆਵਤਭਈ॥੨੪॥
ਉਹ ਇਸਤਰੀ ਚੰਦੇਰੀ ਨਗਰ ਵਿਚ ਆ ਗਈ ॥੨੪॥
ਭੀਮਸੈਨਤਿਨਹਿਤਜਨਬਹੁਪਠਵਤਭਏ
ਭੀਮਸੈਨ ਨੇ ਉਸ (ਨੂੰ ਲਭਣ) ਲਈ ਬਹੁਤ ਬੰਦੇ ਭੇਜੇ।
ਦਮਵੰਤੀਕਹਖੋਜਿਬਹੁਰਿਗ੍ਰਿਹਲੈਗਏ
(ਉਹ) ਦਮਵੰਤੀ ਨੂੰ ਲਭ ਕੇ ਫਿਰ ਘਰ ਲੈ ਗਏ।
ਵਹੈਜੁਇਹਲੈਗਯੋਦਿਜਬਹੁਰਿਪਠਾਇਯੋ
ਜੋ (ਦਮਵੰਤੀ ਨੂੰ) ਲਭ ਲਿਆਏ ਸਨ ਉਨ੍ਹਾਂ ਬ੍ਰਾਹਮਣਾਂ ਨੂੰ ਫਿਰ (ਨਲ ਨੂੰ ਲਭਣ ਲਈ) ਭੇਜਿਆ
ਹੋਖੋਜਤਖੋਜਤਦੇਸਅਜੁਧ੍ਰਯਾਆਇਯੋ॥੨੫॥
ਅਤੇ ਉਹ ਖੋਜਦੇ ਖੋਜਦੇ ਆਯੁਧਿਆ ਆ ਪਹੁੰਚੇ ॥੨੫॥
ਹੇਰਿਹੇਰਿਬਹੁਲੋਗਸੁਯਾਹਿਨਿਹਾਰਿਯੋ
ਬਹੁਤ ਸਾਰੇ ਲੋਕਾਂ ਨੂੰ ਵੇਖ ਵੇਖ ਕੇ ਫਿਰ ਉਸ (ਨਲ) ਨੂੰ ਤਕਿਆ
ਦਮਵੰਤੀਕੋਮੁਖਤੇਨਾਮਉਚਾਰਿਯੋ
ਅਤੇ ਦਮਵੰਤੀ ਦਾ ਨਾਂ ਮੂੰਹੋਂ ਉਚਾਰਿਆ।
ਕੁਸਲਤਾਹਿਇਹਪੂਛਿਯੋਨੈਨਨਨੀਰਭਰਿ
ਉਸ ਨੇ ਅੱਖਾਂ ਵਿਚ ਜਲ ਭਰ ਕੇ ਉਸ (ਦਮਵੰਤੀ) ਦੀ ਸੁਖ ਸਾਂਦ ਪੁਛੀ।
ਹੋਤਬਦਿਜਗਯੋਪਛਾਨਿਇਹੈਨਲਨ੍ਰਿਪਤਿਬਰ॥੨੬॥
ਤਦ ਬ੍ਰਾਹਮਣ ਪਛਾਣ ਗਏ ਕਿ ਇਹੀ ਨਲ ਰਾਜਾ ਹੈ ॥੨੬॥
ਜਾਇਤਿਨੈਸੁਧਿਦਈਨ੍ਰਿਪਤਿਨਲਪਾਇਯੋ
ਜਦ ਉਨ੍ਹਾਂ ਨੇ ਜਾ ਕੇ ਸੂਚਨਾ ਦਿੱਤੀ ਕਿ ਨਲ ਰਾਜਾ ਮਿਲ ਗਿਆ ਹੈ,
ਤਬਦਮਵੰਤੀਬਹੁਰਿਸੁਯੰਬ੍ਰਬਨਾਇਯੋ
ਤਦ ਦਮਵੰਤੀ ਨੇ ਦੋਬਾਰਾ ਸੁਅੰਬਰ ਦੀ ਵਿਵਸਥਾ ਕੀਤੀ।
ਸੁਨਿਰਾਜਾਬੈਨਸਕਲਚਲਿਤਹਗਏ
ਰਾਜਾ (ਭੀਮਸੈਨ) ਦੇ ਬੋਲ ਸੁਣ ਕੇ ਸਾਰੇ (ਰਾਜੇ) ਚਲ ਕੇ ਉਥੇ ਗਏ।
ਹੋਰਥਪੈਚੜਿਨਲਰਾਜਤਹਾਆਵਤਭਏ॥੨੭॥
ਨਲ ਰਾਜਾ ਵੀ ਰਥ ਉਤੇ ਚੜ੍ਹ ਕੇ ਉਥੇ ਆ ਗਿਆ ॥੨੭॥
ਦੋਹਰਾ
ਦੋਹਰਾ:
ਨ੍ਰਿਪਨਲਕੌਰਥਪੈਚੜੇਸਭਜਨਗਏਪਛਾਨਿ
ਨਲ ਰਾਜੇ ਨੂੰ ਰਥ ਉਤੇ ਚੜ੍ਹੇ ਹੋਇਆਂ (ਵੇਖ ਕੇ) ਸਭ ਲੋਕ ਪਛਾਣ ਗਏ।
ਦਮਵੰਤੀਪੁਨਿਤਿਹਬਰਿਯੋਇਹਚਰਿਤ੍ਰਕਹਠਾਨਿ॥੨੮॥
ਦਮਵੰਤੀ ਨੇ ਇਹ ਚਰਿਤ੍ਰ ਕਰ ਕੇ ਉਸ ਨੂੰ ਫਿਰ ਵਿਆਹ ਲਿਆ ॥੨੮॥
ਚੌਪਈ
ਚੌਪਈ:
ਲੈਤਾਕੋਰਾਜਾਘਰਆਏ
ਦਮਵੰਤੀ ਨੂੰ ਲੈ ਕੇ ਰਾਜਾ ਨਲ ਘਰ ਆਇਆ
ਖੇਲਿਜੂਪਪੁਨਿਸਤ੍ਰੁਹਰਾਏ
ਅਤੇ ਫਿਰ ਜੂਆ ਖੇਡ ਕੇ ਵੈਰੀਆਂ ਨੂੰ ਹਰਾਇਆ।
ਜੀਤਿਰਾਜਆਪਨੌਪੁਨਿਲੀਨੋ
(ਉਸ ਨੇ) ਦੋਬਾਰਾ ਆਪਣਾ ਰਾਜ ਜਿਤ ਲਿਆ।
ਭਾਤਿਭਾਤਿਦੁਹੂੰਅਨਸੁਖਕੀਨੋ॥੨੯॥
ਦੋਹਾਂ ਨੇ ਭਾਂਤ ਭਾਂਤ ਦਾ ਸੁਖ ਪ੍ਰਾਪਤ ਕੀਤਾ ॥੨੯॥
ਦੋਹਰਾ
ਦੋਹਰਾ:
ਮੈਜੁਕਥਾਸੰਛੇਪਤੇਯਾਕੀਕਹੀਬਨਾਇ
ਮੈਂ ਉਸ ਦੀ ਇਹ ਕਥਾ ਸੰਖੇਪ ਨਾਲ ਬਣਾ ਕੇ ਕਹੀ ਹੈ।
ਯਾਤੇਕਿਯਬਿਸਥਾਰਨਹਿਮਤਿਪੁਸਤਕਬਢਜਾਇ॥੩੦॥
ਇਸ ਲਈ ਵਿਸਤਾਰ ਨਹੀਂ ਕੀਤਾ ਮਤਾਂ ਪੁਸਤਕ ਵਧ ਜਾਏ ॥੩੦॥
ਦਮਵੰਤੀਇਹਚਰਿਤਸੋਪੁਨਿਪਤਿਬਰਿਯੋਬਨਾਇ
ਦਮਵੰਤੀ ਨੇ ਇਹ ਚਰਿਤ੍ਰ ਕਰ ਕੇ ਫਿਰ (ਰਾਜਾ ਨਲ ਨਾਲ) ਵਿਆਹ ਕਰ ਲਿਆ।
ਸਭਤੇਜਗਜੂਆਬੁਰੋਕੋਊਖੇਲਹੁਰਾਇ॥੩੧॥
ਜਗਤ ਵਿਚ ਸਭ ਤੋਂ ਮਾੜਾ ਜੂਆ ਹੈ, ਕੋਈ ਵੀ ਰਾਜਾ ਇਸ ਨੂੰ ਨਾ ਖੇਡੇ ॥੩੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਸਤਾਵਨੋਚਰਿਤ੍ਰਸਮਾਪਤਮਸਤੁਸੁਭਮਸਤੁ॥੧੫੭॥੩੧੨੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੭॥੩੧੨੯॥ ਚਲਦਾ॥
ਚੌਪਈ
ਚੌਪਈ:
ਚੌੜਭਰਥਸੰਨ੍ਯਾਸੀਰਹੈ
ਚੌੜ ਭਰਤ ਨਾਂ ਦਾ ਇਕ ਸੰਨਿਆਸੀ ਰਹਿੰਦਾ ਸੀ।
ਰੰਡੀਗਿਰਦੁਤਿਯੈਜਗਕਹੈ
ਦੂਜੇ ਨੂੰ ਲੋਕੀਂ ਰੰਡੀਗਿਰ ਕਹਿੰਦੇ ਸਨ।
ਬਾਲਕਰਾਮਏਕਬੈਰਾਗੀ
ਇਕ ਬਾਲਕ ਰਾਮ ਨਾਂ ਦਾ ਬੈਰਾਗੀ ਸੀ।
ਤਿਨਸੌਰਹੈਸਪਰਧਾਲਾਗੀ॥੧॥
ਉਨ੍ਹਾਂ ਪ੍ਰਤਿ ਉਸ ਦੀ ਖ਼ਾਰਬਾਜ਼ੀ ਸੀ ॥੧॥
ਏਕਦਿਵਸਤਿਨਪਰੀਲਰਾਈ
ਇਕ ਦਿਨ ਉਨ੍ਹਾਂ ਵਿਚ ਲੜਾਈ ਹੋ ਗਈ
ਕੁਤਕਨਸੇਤੀਮਾਰਿਮਚਾਈ
ਅਤੇ ਡੰਡਿਆਂ ਨਾਲ ਖ਼ੂਬ ਮਾਰ ਮਚੀ।
ਕੰਠੀਕਹੂੰਜਟਨਕੇਜੂਟੇ
ਕਿਤੇ ਕੰਠੀਆਂ ਅਤੇ ਕਿਤੇ ਜਟਾਵਾਂ ਦੇ ਜੂੜੇ (ਖੁਲ੍ਹ ਗਏ)
ਖਪਰਸੌਖਪਰਬਹੁਫੂਟੇ॥੨॥
ਅਤੇ ਖਪਰਾਂ ਉਤੇ ਖਪਰ (ਵਜ ਕੇ) ਬਹੁਤ ਅਧਿਕ ਟੁੱਟੇ ॥੨॥
ਗਿਰਿਗਿਰਿਕਹੂੰਟੋਪਿਯੈਪਰੀ
ਕਿਤੇ ਟੋਪੀਆਂ ਡਿਗ ਡਿਗ ਕੇ ਪਈਆਂ
ਢੇਰਜਟਨਹ੍ਵੈਗਏਉਪਰੀ
ਅਤੇ ਕਿਤੇ ਜਟਾਵਾਂ ਦੇ ਉੱਚੇ ਢੇਰ ਲਗ ਗਏ।
ਲਾਤਮੁਸਟਕੇਕਰੈਪ੍ਰਹਾਰਾ
(ਉਹ ਇਕ ਦੂਜੇ ਉਤੇ) ਲੱਤਾਂ ਅਤੇ ਮੁਕਿਆਂ ਦਾ ਪ੍ਰਹਾਰ ਕਰਦੇ ਸਨ,
ਜਨਕਰਿਚੋਟਪਰੈਘਰਿਯਾਰਾ॥੩॥
ਮਾਨੋ ਘੜੀਆਲ ਉਤੇ ਸਟਾਂ ਪੈਂਦੀਆਂ ਹੋਣ ॥੩॥
ਦੋਹਰਾ
ਦੋਹਰਾ:
ਸਭਕਾਪੈਕੁਤਕਾਬਜੈਪਨਹੀਬਹੈਅਨੇਕ
ਸੋਟੇ ਵਜਣ ਤੇ ਸਭ ਕੰਬ ਰਹੇ ਸਨ ਅਤੇ ਅਨੇਕ ਜੁਤੀਆਂ ਵਗਾਈਆਂ ਜਾ ਰਹੀਆਂ ਸਨ।
ਸਭਹੀਕੇਫੂਟੇਬਦਨਸਾਬਤਰਹਿਯੋਏਕ॥੪॥
ਸਭ ਦੇ ਮੁਖ ('ਬਦਨ') ਫੁਟ ਗਏ ਸਨ, ਕੋਈ ਇਕ ਵੀ ਸਾਬਤ ਨਹੀਂ ਰਿਹਾ ਸੀ ॥੪॥
ਚੌਪਈ
ਚੌਪਈ:
ਕੰਠਨਕੀਕੰਠੀਬਹੁਟੂਟੀ
ਗਲਿਆਂ ਦੀਆਂ ਬਹੁਤ ਕੰਠੀਆਂ ਟੁਟ ਗਈਆਂ।
ਮਾਰੀਜਟਾਲਾਠਿਯਨਛੂਟੀ
ਲਾਠੀਆਂ ਦੇ ਮਾਰਨ ਨਾਲ ਜਟਾਵਾਂ ਖੁਲ੍ਹ ਗਈਆਂ।
ਕਿਸੀਨਖਨਕੇਘਾਇਬਿਰਾਜੈਂ
ਕਿਸੇ (ਦੇ ਮੁਖ ਉਤੇ) ਨਹੁੰ ਦਾ ਜ਼ਖ਼ਮ ਲਗਿਆ ਹੋਇਆ ਸੀ,
ਜਨੁਕਰਿਚੜੇਚੰਦ੍ਰਮਾਰਾਜੈਂ॥੫॥
ਮਾਨੋ ਚੰਦ੍ਰਮਾ ਚੜ੍ਹਿਆ ਹੋਇਆ ਹੋਵੇ ॥੫॥
ਕੇਸਅਕੇਸਹੋਤਕਹੀਭਏ
ਕਈ ਕੇਸਾਂ (ਜਟਾਵਾਂ) ਵਾਲੇ ਬਿਨਾ ਕੇਸਾਂ ਦੇ ਹੋ ਗਏ।
ਕਿਤੇਹਨੇਨਸਿਕਿਨਮਰਗਏ
ਕਿਤਨੇ ਮਾਰੇ ਗਏ, ਕਿਤਨੇ ਨਸ ਗਏ (ਅਤੇ ਕਿਤਨੇ) ਮਰ ਗਏ।
ਕਾਟਿਕਾਟਿਦਾਤਨਕੋਊਖਾਹੀ
ਕਈ ਦੰਦਾਂ ਨਾਲ ਇਕ ਦੂਜੇ ਨੂੰ ਕਟ ਕੇ ਖਾਂਦੇ।
ਐਸੋਕਹੂੰਜੁਧਭਯੋਨਾਹੀ॥੬॥
ਇਸ ਤਰ੍ਹਾਂ ਦਾ ਯੁੱਧ ਅਗੇ ਕਦੇ ਨਹੀਂ ਹੋਇਆ ॥੬॥
ਐਸੀਮਾਰਿਜੂਤਿਯਨਪਰੀ
ਜੁਤੀਆਂ ਦੀ ਅਜਿਹੀ ਮਾਰ ਪਈ
ਜਟਾਕਿਸਹੂੰਸੀਸਉਬਰੀ
ਕਿ ਕਿਸੇ ਦੇ ਸਿਰ ਉਤੇ ਜਟਾ ਨਾ ਰਹੀ।
ਕਿਸੂਕੰਠਕੰਠੀਨਹਿਰਹੀ
ਕਿਸੇ ਦੇ ਗਲੇ ਵਿਚ ਕੰਠੀ ਨਾ ਰਹੀ।
ਬਾਲਕਰਾਮਪਨ੍ਰਹੀਤਬਗਹੀ॥੭॥
ਤਦ ਬਾਲਕ ਰਾਮ ਨੇ ਹੱਥ ਵਿਚ ਜੁਤੀ ਪਕੜ ਲਈ ॥੭॥
ਏਕਸੰਨ੍ਯਾਸੀਕੇਸਿਰਝਾਰੀ
(ਉਸ ਨੇ) ਇਕ ਸੰਨਿਆਸੀ ਦੇ ਸਿਰ ਵਿਚ ਜੁਤੀ ਮਾਰੀ
ਦੂਜੇਕੇਮੁਖਊਪਰਮਾਰੀ
ਅਤੇ ਦੂਜੇ (ਸੰਨਿਆਸੀ) ਦੇ ਮੂੰਹ ਉਤੇ ਮਾਰੀ।
ਸ੍ਰੌਨਤਬਹਿਯੋਬਦਨਜਬਫੂਟਿਯੋ
ਜਦ ਮੂੰਹ ਫੁਟਿਆ ਤਾਂ ਲਹੂ ਵਗਿਆ,
ਸਾਵਨਜਾਨਪਨਾਰੋਛੂਟਿਯੋ॥੮॥
ਮਾਨੋ ਸਾਵਣ (ਮਹੀਨੇ) ਵਿਚ ਪਰਨਾਲਾ ਵਗਿਆ ਹੋਵੇ ॥੮॥