ਤਾਕੋਬੋਲਿਬਿਵਾਹਿਯੈਵਹੁਬਰਤੁਮਰੋਜੋਗ॥੯॥
ਉਸ ਨੂੰ ਬੁਲਾ ਕੇ ਵਿਆਹ ਕਰ ਲੈ, ਉਹ ਵਰ ਤੇਰੇ ਯੋਗ ਹੈ ॥੯॥
ਚੌਪਈ॥
ਚੌਪਈ:
ਹਮਹੈਮਾਨਸਰੋਵਰਬਾਸੀ॥
ਅਸੀਂ ਮਾਨਸਰੋਵਰ ਦੇ ਵਾਸੀ ਹਾਂ।
ਹੰਸਜੋਨਿਦੀਨੀਅਬਿਨਾਸੀ॥
ਸਾਨੂੰ ਪਰਮਾਤਮਾ ਨੇ ਹੰਸ ਦੀ ਜੂਨ ਦਿੱਤੀ ਹੈ।
ਦੇਸਦੇਸਕੇਚਰਿਤਬਿਚਾਰੈ॥
(ਅਸੀਂ) ਦੇਸ ਦੇਸ ਦੇ ਚਰਿਤ੍ਰ ਵਿਚਾਰਦੇ ਹਾਂ
ਰਾਵਰੰਕਕੀਪ੍ਰਭਾਨਿਹਾਰੈ॥੧੦॥
ਅਤੇ ਰਾਓ ਤੇ ਰੰਕ ਦੀ ਸ਼ੋਭਾ ਨੂੰ ਵੇਖਦੇ ਹਾਂ ॥੧੦॥
ਅੜਿਲ॥
ਅੜਿਲ:
ਧਨਦਧਨੀਹਮਲਹਿਯੋਤਪੀਇਕਰੁਦ੍ਰਨਿਹਾਰਿਯੋ॥
ਅਸੀਂ ਧਨ ਵਾਲਾ (ਇਕ) ਧਨੀ (ਕੁਬੇਰ) ਵੇਖਿਆ ਹੈ ਅਤੇ ਇਕ ਤਪਸਵੀ ਰੁਦ੍ਰ ਨੂੰ ਵੀ ਵੇਖਿਆ ਹੈ।
ਇੰਦ੍ਰਰਾਜਇਕਲਹਿਯੋਸੂਰਬਿਸੁਇਸਹਿਬਿਚਾਰਿਯੋ॥
ਇਕ ਇੰਦ੍ਰ-ਰਾਜ ਵੀ ਵੇਖਿਆ ਹੈ। (ਇਸ ਨੂੰ) ਸੰਸਾਰ ਦਾ ਸੁਆਮੀ ਵਿਚਾਰਿਆ ਜਾਂਦਾ ਹੈ।
ਲੋਕਚਤ੍ਰਦਸਬਿਖੈਤੁਹੀਸੁੰਦਰੀਨਿਹਾਰੀ॥
ਚੌਦਾਂ ਲੋਕਾਂ ਵਿਚ ਇਕ ਤੂੰ ਹੀ ਸੁੰਦਰੀ ਵੇਖੀ ਹੈਂ।
ਹੋਰੂਪਮਾਨਨਲਰਾਜਤਾਹਿਤੁਮਬਰੋਪ੍ਯਾਰੀ॥੧੧॥
ਨਲ ਬਹੁਤ ਰੂਪਮਾਨ ਹੈ, ਹੇ ਪਿਆਰੀ! ਤੂੰ ਉਸ ਨੂੰ ਵਰ ਲੈ ॥੧੧॥
ਦੋਹਰਾ॥
ਦੋਹਰਾ:
ਦਮਵੰਤੀਏਬਚਨਸੁਨਿਹੰਸਹਿਦਯੋਉਡਾਇ॥
ਦਮਵੰਤੀ ਨੇ ਇਹ ਬੋਲ ਸੁਣ ਕੇ ਹੰਸ ਨੂੰ ਉਡਾ ਦਿੱਤਾ
ਲਿਖਿਪਤਿਯਾਕਰਮੈਦਈਕਹਿਯਹੁਨਲਪ੍ਰਤਿਜਾਇ॥੧੨॥
ਅਤੇ ਇਕ ਚਿੱਠੀ ਉਸ ਦੇ ਹੱਥ ਵਿਚ ਦਿੱਤੀ ਕਿ ਨਲ ਪ੍ਰਤਿ ਜਾ ਕੇ ਕਹਿਣਾ ॥੧੨॥
ਅੜਿਲ॥
ਅੜਿਲ:
ਬੋਲਿਪਿਤਾਕੌਕਾਲਿਸੁਯੰਬ੍ਰਬਨਾਇਹੌ॥
ਮੈਂ ਕਲ ਹੀ ਪਿਤਾ ਨੂੰ ਕਹਿ ਕੇ ਸੁਅੰਬਰ ਰਚਵਾਉਂਦੀ ਹਾਂ।
ਬਡੇਬਡੇਰਾਜਨਕੋਬੋਲਿਪਠਾਇਹੌ॥
(ਉਸ ਵਿਚ) ਵੱਡੇ ਵੱਡੇ ਰਾਜਿਆਂ ਨੂੰ ਬੁਲਵਾਉਂਦੀ ਹਾਂ।
ਪਤਿਯਾਕੇਬਾਚਤਤੁਮਹ੍ਯਾਂਉਠਿਆਇਯੈ॥
ਚਿੱਠੀ ਨੂੰ ਪੜ੍ਹ ਕੇ ਤੁਸੀਂ ਇਥੇ ਚਲੇ ਆਉਣਾ
ਹੋਨਿਜੁਨਾਰੀਕਰਿਮੋਹਿਸੰਗਲੈਜਾਇਯੈ॥੧੩॥
ਅਤੇ ਮੈਨੂੰ ਆਪਣੀ ਪਤਨੀ ਬਣਾ ਕੇ ਨਾਲ ਲੈ ਜਾਣਾ ॥੧੩॥
ਹੰਸਉਹਾਤੇਉਡਿਯੋਤਹਾਆਵਤਭਯੋ॥
ਹੰਸ ਉਥੋਂ ਉਡਿਆ ਅਤੇ ਉਥੇ ਆ ਗਿਆ
ਦਮਵੰਤ੍ਰਯਹਿਸੰਦੇਸਨ੍ਰਿਪਤਿਨਲਕੌਦਯੋ॥
ਅਤੇ ਦਮਵੰਤੀ ਦਾ ਸੰਦੇਸ਼ ਰਾਜੇ ਨਲ ਨੂੰ ਦਿੱਤਾ।
ਨਲਪਤਿਯਾਕੌਰਹਿਯੋਹ੍ਰਿਦੈਸੋਲਾਇਕੈ॥
ਨਲ ਨੇ (ਉਸ ਦੀ) ਚਿੱਠੀ ਨੂੰ ਹਿਰਦੇ ਨਾਲ ਲਗਾਇਆ
ਹੋਜੋਰਿਸੈਨਤਿਤਚਲਿਯੋਮ੍ਰਿਦੰਗਬਜਾਇਕੈ॥੧੪॥
ਅਤੇ ਸੈਨਾ ਜੋੜ ਕੇ ਧੌਂਸਾ ਵਜਾਉਂਦਾ ਹੋਇਆ ਚਲ ਪਿਆ ॥੧੪॥
ਦੋਹਰਾ॥
ਦੋਹਰਾ:
ਦੂਤਪਹੂਚ੍ਯੋਮੀਤਕੋਪਤਿਯਾਲੀਨੇਸੰਗ॥
ਪ੍ਰੀਤਮਾ ਦਾ ਦੂਤ ਚਿੱਠੀ ਲੈ ਕੇ ਪਹੁੰਚਿਆ।
ਆਖੈਅਤਿਨਿਰਮਲਭਈਨਿਰਖਤਵਾਕੇਅੰਗ॥੧੫॥
ਉਸ ਨੂੰ ਵੇਖ ਕੇ ਉਸ ਦੀਆਂ ਅੱਖਾਂ ਬਹੁਤ ਨਿਰਮਲ ਹੋ ਗਈਆਂ ॥੧੫॥
ਸੁਨਿਰਾਜਾਬਚਹੰਸਕੇਮਨਮੈਮੋਦਬਢਾਇ॥
ਹੰਸ ਦੇ ਬੋਲ ਸੁਣ ਕੇ ਰਾਜਾ ਮਨ ਵਿਚ ਬਹੁਤ ਪ੍ਰਸੰਨ ਹੋਇਆ।
ਬਿਦ੍ਰਭਦੇਸਕੌਉਠਿਚਲਿਯੋਢੋਲਮ੍ਰਿਦੰਗਬਜਾਇ॥੧੬॥
ਬਿਦ੍ਰਭ ਦੇਸ ਨੂੰ ਢੋਲ ਮ੍ਰਿਦੰਗ ਵਜਾਉਂਦਾ ਹੋਇਆ ਉਠ ਚਲਿਆ ॥੧੬॥
ਅੜਿਲ॥
ਅੜਿਲ:
ਦੇਵਊਪਹੁਚੇਆਇਦੈਤਆਵਤਭਏ॥
ਦੇਵਤੇ ਆ ਪਹੁੰਚੇ ਅਤੇ ਦੈਂਤ ਵੀ ਆ ਗਏ।
ਗੰਧ੍ਰਬਜਛਭੁਜੰਗਸਭੈਚਲਿਤਹਗਏ॥
ਗੰਧਰਬ, ਯਕਸ਼, ਭੁਜੰਗ ਸਭ ਚਲ ਕੇ ਉਥੇ ਗਏ।
ਇੰਦ੍ਰਚੰਦ੍ਰਅਰਸੂਰਜਪਹੁਚੇਆਇਕਰਿ॥
ਇੰਦਰ, ਚੰਦ੍ਰਮਾ ਅਤੇ ਸੂਰਜ ਉਥੇ ਆ ਪਹੁੰਚੇ।
ਹੋਧਨਧਿਈਸਜਲਿਰਾਵਬਦਿਤ੍ਰਬਜਾਇਕਰਿ॥੧੭॥
ਕੁਬੇਰ ('ਧਨਧਿਈਸ') ਅਤੇ ਵਰੁਣ ('ਜਲਿ ਰਾਵ') ਵਾਜੇ ਵਜਾ ਕੇ ਆ ਪਹੁੰਚੇ ॥੧੭॥
ਨਲਹੀਕੋਧਰਿਰੂਪਸਕਲਚਲਿਤਹਗਏ॥
ਸਾਰੇ ਨਲ ਦਾ ਹੀ ਰੂਪ ਧਾਰ ਕੇ ਉਥੇ ਚਲ ਕੇ ਆ ਗਏ।
ਨਲਕੋਕਰਿਹਰਿਦੂਤਪਠਾਵਤਤਹਭਏ॥
ਇੰਦਰ ਨੇ ਨਲ ਨੂੰ ਦੂਤ ਬਣਾ ਕੇ ਉਥੇ ਭੇਜ ਦਿੱਤਾ।
ਸੁਨਿਨ੍ਰਿਪਬਰਏਬਚਨਚਲਿਯੋਤਹਧਾਇਕਰਿ॥
(ਇੰਦਰ ਦੇ) ਬੋਲ ਸੁਣ ਕੇ ਸ੍ਰੇਸ਼ਠ ਰਾਜਾ ਉਥੇ ਧਾ ਕੇ ਗਿਆ।
ਹੋਕਿਨੀਨਹਟਕਿਯੋਤਾਹਿਪਹੂਚ੍ਯੋਜਾਇਕਰਿ॥੧੮॥
(ਉਸ ਨੂੰ) ਕਿਸੇ ਨੇ ਨਾ ਰੋਕਿਆ, ਉਥੇ ਜਾ ਪਹੁੰਚਿਆ ॥੧੮॥
ਦਮਵੰਤੀਛਬਿਨਿਰਖਿਅਧਿਕਰੀਝਤਭਈ॥
(ਉਸ ਦੀ) ਛਬੀ ਨੂੰ ਵੇਖ ਕੇ ਦਮਵੰਤੀ ਬਹੁਤ ਪ੍ਰਸੰਨ ਹੋਈ।
ਜੁਕਛੁਹੰਸਕਹਿਯੋਸੁਸਭਸਾਚੀਭਈ॥
ਹੰਸ ਨੇ ਜੋ ਕੁਝ ਕਿਹਾ ਸੀ, ਉਹ ਸਭ ਸਚ ਹੀ ਸਿੱਧ ਹੋਇਆ।
ਜਾਦਿਨਮੈਯਾਕੋਪਤਿਕਰਿਕਰਿਪਾਇਹੌ॥
ਜਿਸ ਦਿਨ ਉਸ ਨੂੰ ਮੈਂ ਪਤੀ ਰੂਪ ਵਿਚ ਪ੍ਰਾਪਤ ਕਰ ਲਵਾਂਗੀ,
ਹੋਤਦਿਨਘਰੀਕੇਸਖੀਸਹਿਤਬਲਿਜਾਇਹੌ॥੧੯॥
ਉਸ ਦਿਨ ਦੀ ਉਸ ਘੜੀ ਤੋਂ ਮੈਂ ਸਖੀ ਸਹਿਤ ਵਾਰਨੇ ਜਾਵਾਂਗੀ ॥੧੯॥
ਮਨਮੈਇਹੈਦਮਵੰਤੀਮੰਤ੍ਰਬਿਚਾਰਿਯੋ॥
ਦਮਵੰਤੀ ਨੇ ਮਨ ਵਿਚ ਇਹ ਸੋਚ ਕੀਤੀ
ਸਭਹਿਨਕੇਬੈਠੇਇਹਭਾਤਿਉਚਾਰਿਯੋ॥
ਅਤੇ ਸਾਰਿਆਂ ਦੇ ਬੈਠਿਆਂ ਇਸ ਤਰ੍ਹਾਂ ਕਿਹਾ,
ਸੁਨੋਸਕਲਜਨਇਹੈਭੀਮਜਾਪ੍ਰਨਕਰਿਯੋ॥
ਹੇ ਸਾਰੇ ਲੋਕੋ! ਸੁਣ ਲਵੋ! ਭੀਮਸੈਨ ਦੀ ਪੁੱਤਰੀ ਇਹ ਪ੍ਰਣ ਕਰਦੀ ਹੈ
ਹੋਜੋਤੁਮਮੈਨਲਰਾਵਵਹੈਕਰਿਪਤਿਬਰਿਯੋ॥੨੦॥
ਕਿ ਤੁਹਾਡੇ ਵਿਚੋਂ ਜੋ ਨਲ ਰਾਜਾ ਹੈ, ਉਸ ਨੂੰ ਮੈਂ ਪਤੀ ਵਜੋਂ ਵਰਾਂਗੀ ॥੨੦॥
ਫੂਕਬਦਨਹ੍ਵੈਨ੍ਰਿਪਤਸਕਲਘਰਕੌਗਏ॥
ਸਭ ਰਾਜਿਆਂ ਦੇ ਮੂੰਹ ਫਕ ਹੋ ਗਏ ਅਤੇ ਉਹ ਘਰਾਂ ਨੂੰ ਚਲੇ ਗਏ।
ਕਲਿਜੁਗਾਦਿਜੇਹੁਤੇਦੁਖਿਤਚਿਤਮੈਭਏ॥
ਕਲਿਯੁਗ ਆਦਿ ਜੋ ਸਨ, (ਉਹ) ਮਨ ਵਿਚ ਬਹੁਤ ਦੁਖੀ ਹੋਏ।
ਨਲਹਿਭੀਮਜਾਬਰੀਅਧਿਕਸੁਖਪਾਇਕੈ॥
ਨਲ ਨੇ ਭੀਮਸੈਨ ਦੀ ਪੁੱਤਰੀ ਨਾਲ ਬਹੁਤ ਸੁਖ ਮਨਾ ਕੇ