ਬਡੋਧਾਨਕੋਧਨਤੈਦਾਨਪ੍ਰਮਾਨਹੀ॥
ਧਨ ਨਾਲੋਂ ਵੀ ਧਾਨ (ਅਨਾਜ) ਦੇ ਦਾਨ (ਦਾ ਪੁੰਨ) ਵੱਡਾ ਮੰਨਿਆ ਜਾਂਦਾ ਹੈ।
ਹੋਚਾਰਿਸੁਖਟਦਸਆਠਪੁਰਾਨਬਖਾਨਹੀ॥੮॥
ਇਹ ਗੱਲ ਚਾਰ ਵੇਦਾਂ, ਛੇ ਸ਼ਾਸਤ੍ਰਾਂ ਅਤੇ ਅਠਾਰ੍ਹਾਂ ਪੁਰਾਣਾਂ ਵਿਚ ਦਸੀ ਗਈ ਹੈ ॥੮॥
ਦੋਹਰਾ॥
ਦੋਹਰਾ:
ਇਹਜੋਕੋਠੀਅੰਨਜੁਤਦੀਜੈਦਿਜਨਬੁਲਾਇ॥
ਇਹ ਜੋ ਅੰਨ ਦੀ ਕੋਠੀ ਹੈ, (ਇਸ ਨੂੰ) ਬ੍ਰਾਹਮਣਾਂ ਨੂੰ ਬੁਲਾ ਕੇ ਦਾਨ ਕਰ ਦਿਓ।
ਇਹੈਕਹਿਯੋਮੁਰਿਮਾਨਿਯੈਸੁਨੁਚੌਧ੍ਰਿਨਕੇਰਾਇ॥੯॥
ਹੇ ਸ਼ਿਰੋਮਣੀ ਚੌਧਰੀ! ਜੋ ਮੈਂ ਚਾਹੁੰਦੀ ਹਾਂ, ਮੇਰੀ ਇਹ (ਗੱਲ) ਮੰਨ ਲਵੋ ॥੯॥
ਵਹੈਭਿਟੌਅਨਬਾਮਨੀਲੀਨੀਨਿਕਟਬੁਲਾਇ॥
(ਇਸਤਰੀ ਨੇ) ਉਸ ਮੇਲ ਕਰਾਉਣ ਵਾਲੀ ਬ੍ਰਾਹਮਣੀ (ਦਾਸੀ) ਨੂੰ ਆਪਣੇ ਕੋਲ ਬੁਲਾਇਆ
ਜਾਰਸਹਿਤਤਿਹਨਾਜਕੀਕੁਠਿਯਾਦਈਉਠਾਇ॥੧੦॥
ਅਤੇ ਯਾਰ ਸਮੇਤ ਅਨਾਜ ਦੀ ਕੋਠੜੀ ਨੂੰ ਉਠਵਾ ਦਿੱਤਾ ॥੧੦॥
ਚੌਪਈ॥
ਚੌਪਈ:
ਮੂਰਖਬਾਤਨਕਛੁਲਖਿਲਈ॥
ਮੂਰਖ (ਚੌਧਰੀ) ਕੁਝ ਵੀ ਨਾ ਸਮਝ ਸਕਿਆ
ਕਿਹਬਿਧਿਨਾਰਿਤਾਹਿਛਲਿਗਈ॥
ਕਿ ਕਿਸ ਤਰ੍ਹਾਂ ਇਸਤਰੀ ਉਸ ਨੂੰ ਛਲ ਗਈ ਹੈ।
ਜਾਨ੍ਯੋਦਾਨਆਜੁਤ੍ਰਿਯਕੀਨੋ॥
(ਉਸ ਨੇ) ਸਮਝਿਆ ਕਿ ਅਜ ਇਸਤਰੀ ਨੇ ਦਾਨ ਕੀਤਾ ਹੈ
ਤਾਕੌਕਛੂਚਰਿਤ੍ਰਨਚੀਨੋ॥੧੧॥
(ਪਰ) ਉਸ ਦੇ ਚਰਿਤ੍ਰ ਨੂੰ ਕੁਝ ਵੀ ਸਮਝ ਨਾ ਸਕਿਆ ॥੧੧॥
ਦਾਨਭਿਟੌਅਨਕੋਜਬਦਿਯੋ॥
ਜਦ ਮੇਲ ਕਰਵਾਉਣ ਵਾਲੀ (ਦਾਸੀ) ਨੂੰ ਦਾਨ ਦਿੱਤਾ
ਕਛੁਜੜਭੇਦਸਮਝਿਨਹਿਲਿਯੋ॥
ਤਾਂ ਮੂਰਖ (ਚੌਧਰੀ) ਕੁਝ ਵੀ ਭੇਦ ਨਾ ਸਮਝ ਸਕਿਆ।
ਤਹਤੇਕਾਢਿਅੰਨਤਿਨਖਾਯੋ॥
ਉਨ੍ਹਾਂ ਨੇ ਕੋਠੜੀ ਵਿਚ ਅੰਨ ਕਢ ਕੇ ਖਾ ਲਿਆ
ਤਵਨਜਾਰਕੋਘਰਪਹੁਚਾਯੋ॥੧੨॥
ਅਤੇ ਉਸ (ਇਸਤਰੀ) ਦੇ ਯਾਰ ਨੂੰ ਘਰ ਪਹੁੰਚਾ ਦਿੱਤਾ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਛਪਨੋਚਰਿਤ੍ਰਸਮਾਪਤਮਸਤੁਸੁਭਮਸਤੁ॥੧੫੬॥੩੦੯੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੬॥੩੦੯੮॥ ਚਲਦਾ॥
ਦੋਹਰਾ॥
ਦੋਹਰਾ:
ਬਿਦ੍ਰਭਦੇਸਭੀਤਰਰਹੈਭੀਮਸੈਨਨ੍ਰਿਪਏਕ॥
ਵਿਦਰਭ ਦੇਸ ਵਿਚ ਭੀਮਸੈਨ (ਨਾਂ ਦਾ) ਇਕ ਰਾਜਾ ਰਹਿੰਦਾ ਸੀ।
ਹੈਗੈਰਥਹੀਰਨਜਰੇਝੂਲਹਿਦ੍ਵਾਰਅਨੇਕ॥੧॥
ਉਸ ਦੇ ਦੁਆਰ ਤੇ ਹਾਥੀ, ਘੋੜੇ ਅਤੇ ਹੀਰਿਆਂ ਨਾਲ ਜੜ੍ਹੇ ਰਥ ਝੂਲਦੇ ਰਹਿੰਦੇ ਸਨ ॥੧॥
ਦਮਵੰਤੀਤਾਕੀਸੁਤਾਜਾਕੋਰੂਪਅਪਾਰ॥
ਦਮਵੰਤੀ ਨਾਂ ਦੀ ਉਸ ਦੀ ਪੁੱਤਰੀ ਸੀ ਜਿਸ ਦੀ ਸੁੰਦਰਤਾ ਅਪਾਰ ਸੀ।
ਦੇਵਅਦੇਵਗਿਰੈਧਰਨਿਤਿਸਕੀਪ੍ਰਭਾਨਿਹਾਰਿ॥੨॥
ਉਸ ਦੀ ਪ੍ਰਭਾ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਧਰਤੀ ਉਤੇ ਡਿਗ ਪੈਂਦੇ ਸਨ ॥੨॥
ਅੜਿਲ॥
ਅੜਿਲ:
ਕਾਮਦੇਵਤਿਹਚਹੈਸੁਕ੍ਯੋਹੂੰਪਾਇਯੈ॥
ਕਾਮ ਦੇਵ ਵੀ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਉਸ ਨੂੰ ਪ੍ਰਾਪਤ ਕਰ ਲਵਾਂ।
ਇੰਦ੍ਰਚੰਦ੍ਰਕਹੈਤਾਹਿਬ੍ਯਾਹਿਲੈਆਇਯੈ॥
ਇੰਦਰ ਅਤੇ ਚੰਦ੍ਰਮਾ ਵੀ ਕਹਿੰਦੇ ਸਨ ਕਿ ਉਸ ਨੂੰ ਵਿਆਹ ਲਿਆਈਏ।
ਕਾਰਤਕੇਅਤਿਹਬ੍ਯਾਹਨਕਿਯੋਨਿਹਾਰਿਕਰਿ॥
ਕਾਰਤਿਕੇਯ ਨੇ ਵੀ ਉਸ ਨੂੰ ਵੇਖ ਕੇ ਵਿਆਹ ਕਰਨਾ ਚਾਹਿਆ।
ਹੋਮਹਾਰੁਦ੍ਰਬਨਬਸੇਨਆਏਪਲਟਿਘਰਿ॥੩॥
(ਅਤੇ ਉਸ ਨੂੰ ਵੇਖ ਕੇ) ਮਹਾ ਰੁਦ੍ਰ ਬਨ ਵਿਚ ਜਾ ਵਸਿਆ ਅਤੇ (ਫਿਰ ਕਦੇ) ਘਰ ਨਾ ਪਰਤਿਆ ॥੩॥
ਨੈਨਹਰਨਕੇਹਰੇਬੈਨਪਿਕਕੇਹਰਿਲੀਨੇ॥
(ਉਸ ਨੇ) ਅੱਖਾਂ ਹਿਰਨ ਦੀਆਂ ਚੁਰਾਈਆਂ ਹਨ ਅਤੇ ਬੋਲ ਕੋਇਲ ਤੋਂ ਖੋਹ ਲਏ ਹਨ।
ਹਰਿਦਾਮਨਿਕੀਦਿਪਤਿਦਸਨਦਾਰਿਮਬਸਕੀਨੇ॥
ਬਿਜਲੀ ਤੋਂ ਚਮਕ ਹਰ ਲਈ ਹੈ ਅਤੇ ਦੰਦਾਂ ਲਈ ਅਨਾਰ ਦੇ ਦਾਣਿਆਂ ਨੂੰ ਵਸ ਵਿਚ ਕਰ ਲਿਆ ਹੈ।
ਕੀਰਨਾਸਿਕਾਹਰੀਕਦਲਿਜੰਘਨਤੇਹਾਰੇ॥
ਨਕ ਤੋਤੇ ਤੋਂ ਖੋਹੀ ਹੈ ਅਤੇ ਜੰਘਾਂ ਨੂੰ (ਵੇਖ ਕੇ) ਕੇਲੇ ਦਾ ਬ੍ਰਿਛ ਹਾਰ ਮੰਨ ਰਿਹਾ ਹੈ।
ਹੋਛਪੇਜਲਜਜਲਮਾਹਿਆਂਖਿਲਖਿਲਜਤਤਿਹਾਰੇ॥੪॥
ਉਸ ਦੀਆਂ ਅੱਖਾਂ ਨੂੰ ਵੇਖ ਕੇ ਸ਼ਰਮਿੰਦੇ ਹੋਏ ਕਮਲ ਜਲ ਵਿਚ ਜਾ ਲੁਕੇ ਹਨ ॥੪॥
ਦੋਹਰਾ॥
ਦੋਹਰਾ:
ਤਾਕੀਪ੍ਰਭਾਜਹਾਨਮੈਪ੍ਰਚੁਰਭਈਚਹੂੰਦੇਸ॥
ਉਸ ਦੀ ਸੁੰਦਰਤਾ ਸੰਸਾਰ ਦੇ ਚੌਹਾਂ ਪਾਸੇ ਪਸਰ ਗਈ ਹੈ (ਭਾਵ ਪ੍ਰਸਿੱਧ ਹੋ ਗਈ ਹੈ)
ਸਭਬ੍ਯਾਹਨਤਾਕੌਚਹੈਸੇਸਸੁਰੇਸਲੁਕੇਸ॥੫॥
ਅਤੇ ਸ਼ੇਸ਼ਨਾਗ, ਇੰਦਰ ਅਤੇ ਕੁਬੇਰ ('ਲੁਕੇਸ') ਸਾਰੇ ਉਸ ਨੂੰ ਵਿਆਹੁਣਾ ਚਾਹੁੰਦੇ ਹਨ ॥੫॥
ਸੁਨਿਪਛਿਨਕੇਬਕਤ੍ਰਤੇਤਿਯਕੀਸੁੰਦਰਹਾਲ॥
ਪੰਛੀਆਂ ਦੇ ਮੂੰਹੋਂ ਇਸਤਰੀ ਦੀ ਸੁੰਦਰਤਾ ਦੀ ਸਥਿਤੀ ਬਾਰੇ ਸੁਣ ਕੇ
ਮਾਨਸਰੋਵਰਛੋਡਿਤਿਹਆਵਤਭਏਮਰਾਲ॥੬॥
ਮਾਨਸਰੋਵਰ ਨੂੰ ਛਡ ਕੇ ਹੰਸ ਉਥੇ ਆ ਗਏ ਹਨ ॥੬॥
ਚੌਪਈ॥
ਚੌਪਈ:
ਦਮਵੰਤੀਤੇਹੰਸਨਿਹਾਰੇ॥
ਦਮਵੰਤੀ ਨੇ ਹੰਸ ਵੇਖੇ
ਰੂਪਮਾਨਚਿਤਮਾਝਬਿਚਾਰੇ॥
(ਤਾਂ ਉਨ੍ਹਾਂ ਨੂੰ) ਮਨ ਵਿਚ ਬਹੁਤ ਰੂਪਮਾਨ ਵਿਚਾਰਿਆ।
ਸਖਿਯਨਸਹਿਤਆਪਉਠਧਾਈ॥
ਸਖੀਆਂ ਸਮੇਤ ਆਪ ਉਠ ਕੇ ਤੁਰ ਪਈ
ਏਕਹੰਸਤਿਨਤੇਗਹਿਲ੍ਯਾਈ॥੭॥
ਅਤੇ ਉਨ੍ਹਾਂ ਵਿਚੋਂ ਇਕ ਹੰਸ ਪਕੜ ਲਿਆਈ ॥੭॥
ਹੰਸਬਾਚ॥
ਹੰਸ ਨੇ ਕਿਹਾ:
ਸੁਨੁਰਾਨੀਇਕਕਥਾਪ੍ਰਕਾਸੌ॥
ਹੇ ਰਾਣੀ! ਸੁਣੋ, (ਮੈਂ) ਇਕ ਕਥਾ ਦਸਦਾ ਹਾਂ
ਤੁਮਰੇਜਿਯਕੋਭਰਮਬਿਨਾਸੌ॥
ਅਤੇ ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ।
ਨਲਰਾਜਾਦਛਿਨਇਕਰਹਈ॥
ਦੱਖਣ ਦਿਸ਼ਾ ਵਿਚ ਇਕ ਨਲ ਨਾਂ ਦਾ ਰਾਜਾ ਰਹਿੰਦਾ ਹੈ।
ਅਤਿਸੁੰਦਰਤਾਕੋਜਗਕਹਈ॥੮॥
ਉਸ ਨੂੰ ਜਗਤ ਅਤਿ ਸੁੰਦਰ ਕਹਿੰਦਾ ਹੈ ॥੮॥
ਦੋਹਰਾ॥
ਦੋਹਰਾ:
ਤੇਜਮਾਨਸੁੰਦਰਧਨੀਤਾਹਿਉਚਾਰਤਲੋਗ॥
ਉਸ ਨੂੰ ਲੋਕੀਂ ਤੇਜ ਵਾਲਾ, ਸੁੰਦਰ ਅਤੇ ਧਨੀ ਕਹਿੰਦੇ ਹਨ।