ਮੋਸੋਭੋਗਭਲੋਤੈਦਿਯੋ॥
ਤੂੰ ਮੇਰੇ ਨਾਲ ਚੰਗੀ ਤਰ੍ਹਾਂ ਨਾਲ ਭੋਗ ਕੀਤਾ ਹੈ
ਮੋਹਿਚਿਤਹਮਰੋਕੌਲਿਯੋ॥
ਅਤੇ ਮੇਰੇ ਚਿਤ ਨੂੰ ਮੋਹ ਲਿਆ ਹੈ।
ਤੋਪਰਚੋਟਮੈਨਹੀਡਾਰੋ॥
ਮੈਂ ਤੇਰੇ ਉਤੇ ਚੋਟ ਨਹੀਂ ਕਰਦੀ (ਅਰਥਾਤ ਮਾਰਦੀ ਨਹੀਂ)
ਏਕਚਰਿਤਤਨਤੁਮੈਨਿਕਾਰੋ॥੫॥
ਅਤੇ ਇਕ ਚਰਿਤ੍ਰ ਕਰ ਕੇ ਤੈਨੂੰ (ਇਥੋਂ) ਕਢਦੀ ਹਾਂ ॥੫॥
ਅੜਿਲ॥
ਅੜਿਲ:
ਅਰਧਸੂਰਜਬਚੜ੍ਯੋਸੁਦ੍ਰਿਗਨਨਿਹਾਰਿਹੌ॥
ਜਦ ਅੱਧਾ ਕੁ ਸੂਰਜ ਚੜ੍ਹਿਆ ਹੋਇਆ ਅੱਖਾਂ ਨਾਲ ਵੇਖਾਂਗੀ
ਤਬਤੋਰੋਗਹਿਹਾਥਨਦੀਮੈਡਾਰਿਹੌ॥
ਤਦ ਮੈਂ ਤੇਰਾ ਹੱਥ ਫੜ ਕੇ ਨਦੀ ਵਿਚ ਧਕ ਦਿਆਂਗੀ।
ਤਬੈਹਾਥਅਰਪਾਵਅਧਿਕਤੁਮਮਾਰਿਯੋ॥
ਤਦ ਤੂੰ ਬਹੁਤ ਹੱਥ ਪੈਰ ਮਾਰੀਂ
ਹੋਡੂਬਤਡੂਬਤਕਹਿਕੈਊਚਪੁਕਾਰਿਯੋ॥੬॥
ਅਤੇ ਉੱਚੀ ਆਵਾਜ਼ ਵਿਚ, 'ਡੁਬ ਗਿਆ, ਡੁਬ ਗਿਆ' ਕਹੀਂ ॥੬॥
ਤਬਸਰਤਾਕੇਬਿਖੇਤਾਹਿਗਹਿਡਾਰਿਯੋ॥
ਤਦ ਉਸ ਨੂੰ ਪਕੜ ਕੇ ਨਦੀ ਵਿਚ ਧਕ ਦਿੱਤਾ।
ਹਾਥਪਾਵਬਹੁਮਾਰਿਸੁਜਾਰਪੁਕਾਰਿਯੋ॥
(ਤਦ) ਉਹ ਯਾਰ ਹੱਥ ਪੈਰ ਮਾਰ ਕੇ ਬਹੁਤ ਪੁਕਾਰ ਕਰਨ ਲਗਾ।
ਡੂਬਤਤਿਹਲਖਿਲੋਗਪਹੂਚੈਆਇਕੈ॥
ਉਸ ਨੂੰ ਡੁਬਦਾ ਵੇਖ ਕੇ ਬਹੁਤ ਸਾਰੇ ਲੋਕ ਆ ਪਹੁੰਚੇ
ਹੋਹਾਥੋਹਾਥਉਬਾਰਿਯੋਲਯੋਬਚਾਇਕੈ॥੭॥
ਅਤੇ ਉਸ ਨੂੰ ਹੱਥੋਂ ਹੱਥ ਚੁਕ ਕੇ ਬਚਾ ਲਿਆ ॥੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਪਚਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੫੫॥੩੦੮੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੫॥੩੦੮੬॥ ਚਲਦਾ॥
ਚੌਪਈ॥
ਚੌਪਈ:
ਮਦ੍ਰਦੇਸਚੌਧਰੀਭਣਿਜੈ॥
ਮਦ੍ਰ ਦੇਸ ਦਾ (ਇਕ) ਚੌਧਰੀ ਦਸਿਆ ਜਾਂਦਾ ਸੀ।
ਰੋਸਨਸਿੰਘਤਿਹਨਾਮਕਹਿਜੈ॥
ਉਸ ਦਾ ਨਾਂ (ਲੋਕੀਂ) ਰੋਸ਼ਨ ਸਿੰਘ ਕਹਿੰਦੇ ਸਨ।
ਕੰਦ੍ਰਪਕਲਾਬਾਲਤਿਹਸੋਹੈ॥
ਕੰਦ੍ਰਪ ਕਲਾ ਉਸ ਦੀ ਇਸਤਰੀ ਸੀ
ਖਗਮ੍ਰਿਗਜਛਭੁਜੰਗਨਮੋਹੈ॥੧॥
(ਜਿਸ ਨੇ) ਪੰਛੀਆਂ, ਹਿਰਨਾਂ (ਅਥਵਾ ਜੰਗਲੀ ਪਸ਼ੂਆਂ) ਯਕਸ਼ਾਂ ਅਤੇ ਭੁਜੰਗਾਂ ਨੂੰ ਮੋਹਿਆ ਹੋਇਆ ਸੀ ॥੧॥
ਤਾਕੇਧਾਮਅੰਨੁਧਨੁਭਾਰੀ॥
ਉਸ ਦੇ ਘਰ ਅੰਨ ਅਤੇ ਧਨ ਬਹੁਤ ਸੀ।
ਨਿਤਿਉਠਿਕਰੈਨਾਥਰਖਵਾਰੀ॥
ਮਾਲਕ ਨਿੱਤ ਉਠ ਕੇ ਉਸ ਦੀ ਰਖਵਾਲੀ ਕਰਦਾ ਸੀ।
ਜੌਅਤਿਥਮਾਗਨਕਹਆਵੈ॥
ਜੋ ਜੋਗੀ (ਸਾਧ) ਮੰਗਣ ਲਈ ਆਉਂਦਾ ਸੀ,
ਮੁਖਮਾਗਤਬਰੁਲੈਘਰੁਜਾਵੈ॥੨॥
ਉਹ ਮੂੰਹ ਮੰਗਿਆ ਵਰ (ਦਾਨ) ਲੈ ਕੇ ਘਰ ਜਾਂਦਾ ਸੀ ॥੨॥
ਅੜਿਲ॥
ਅੜਿਲ:
ਤਿਹਠਾਇਕਅਤਿਥਪਹੂੰਚ੍ਯੋਆਇਕੈ॥
ਉਥੇ ਇਕ ਜੋਗੀ ਆ ਪਹੁੰਚਿਆ।
ਲਖਿਤਿਹਛਬਿਝਖਕੇਤੁਰਹੈਉਰਝਾਇਕੈ॥
ਉਸ ਦੀ ਛਬੀ ਨੂੰ ਵੇਖ ਕੇ ਕਾਮ ਦੇਵ ('ਝਖ ਕੇਤੁ') ਵੀ ਫਸ ਜਾਂਦਾ ਸੀ।
ਅਪ੍ਰਮਾਨਅਪ੍ਰਤਿਮਸਰੂਪਬਿਧਨੈਦਯੋ॥
(ਉਸ ਨੂੰ) ਪਰਮਾਤਮਾ ਨੇ ਅਮਿਤ ਸੁੰਦਰ ਸਰੂਪ ਦਿੱਤਾ ਸੀ
ਹੋਭੂਤਭਵਿਖਭਵਾਨਨਕੋਐਸੌਭਯੋ॥੩॥
ਜਿਸ ਵਰਗਾ ਭੂਤ, ਭਵਿਖ ਅਤੇ ਵਰਤਮਾਨ ਵਿਚ ਕੋਈ ਨਹੀਂ ਹੋਇਆ ਹੋਵੇਗਾ ॥੩॥
ਕੰਦ੍ਰਪਕਲਾਹੇਰਿਤਾਕੀਛਬਬਸਿਭਈ॥
ਕੰਦ੍ਰਪ ਕਲਾ ਉਸ ਦੀ ਛਬੀ ਨੂੰ ਵੇਖ ਕੇ ਮੋਹਿਤ ਹੋ ਗਈ।
ਬਿਰਹਨਦੀਕੇਬੀਚਡੂਬਿਸਿਗਰੀਗਈ॥
ਉਹ ਬਿਰਹੋਂ ਦੀ ਨਦੀ ਵਿਚ ਸਾਰੀ ਡੁਬ ਗਈ।
ਪਠੈਸਹਚਰੀਤਿਹਗ੍ਰਿਹਲਿਯੋਬੁਲਾਇਕੈ॥
ਦਾਸੀ ਭੇਜ ਕੇ ਉਸ ਨੂੰ ਘਰ ਬੁਲਾ ਲਿਆ।
ਹੋਭਾਤਿਭਾਤਿਰਤਿਕਰੀਹਰਖਉਪਜਾਇਕੈ॥੪॥
ਉਸ ਨਾਲ ਆਨੰਦ ਸਹਿਤ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ ॥੪॥
ਪਾਚਚੌਤਰੋਛੋਰਿਚੌਧਰੀਆਇਯੋ॥
(ਜਦ) ਪੰਚਾਂ ਦਾ ਚੌਬੂਤਰਾ ਛਡ ਕੇ ਚੌਧਰੀ (ਘਰ) ਆਇਆ
ਕੁਠਿਆਮੋਚੌਧ੍ਰਨੀਤਾਹਿਛਪਾਇਯੋ॥
(ਤਦ) ਚੌਧਰਾਣੀ ਨੇ ਉਸ (ਜੋਗੀ) ਨੂੰ ਕੋਠੜੀ ਵਿਚ ਲੁਕਾ ਦਿੱਤਾ।
ਬਹੁਰਿਉਚਾਰੇਬੈਨਮੂੜਸੌਕੋਪਿਕੈ॥
ਫਿਰ ਕ੍ਰੋਧ ਕਰ ਕੇ ਉਸ ਮੂਰਖ (ਚੌਧਰੀ) ਨੂੰ ਕਿਹਾ
ਹੋਤਾਕੋਸਿਰਕੈਬਿਖੈਪਨਹਿਯਾਸੌਕੁਦੈ॥੫॥
ਕਿ ਤੇਰੇ ਸਿਰ ਵਿਚ ਸੌ ਕੁ ਜੁਤੀਆਂ ਮਾਰਨੀਆਂ ਚਾਹੀਦੀਆਂ ਹਨ ॥੫॥
ਤੁਮਰੇਰਾਜਨਧਰੈਸੁਯੰਬਰਅੰਗਮੈ॥
ਤੇਰੇ ਰਾਜ ਵਿਚ ਮੈਂ ਨਾ ਸੁੰਦਰ ਬਸਤ੍ਰ ਸ਼ਰੀਰ ਉਤੇ ਪਾਏ ਹਨ।
ਆਛੋਸਦਨਸਵਾਰੋਦਯੋਨਦਰਬਤੈ॥
ਨਾ ਚੰਗਾ ਮਕਾਨ ਬਣਿਆ ਹੈ ਅਤੇ ਨਾ ਹੀ (ਤੂੰ) ਧਨ ਦਿੱਤਾ ਹੈ।
ਕਛੁਨਕੀਨੋਭੋਗਜਗਤਮੈਆਇਕੈ॥
ਨਾ ਹੀ ਸੰਸਾਰ ਵਿਚ ਆ ਕੇ ਮੌਜ ਮੇਲਾ ਕੀਤਾ ਹੈ।
ਬਿਪ੍ਰਨਦਿਯੋਸੁਕਛੁਨਦਾਨਬੁਲਾਇਕੈ॥੬॥
ਨਾ ਹੀ ਬ੍ਰਾਹਮਣਾਂ ਨੂੰ ਬੁਲਾ ਕੇ ਕੁਝ ਦਾਨ ਆਦਿ ਦਿੱਤਾ ਹੈ ॥੬॥
ਚੌਪਈ॥
ਚੌਪਈ:
ਤਬਮੂਰਖਐਸੀਬਿਧਿਭਾਖਿਯੋ॥
ਤਦ ਉਸ ਮੂਰਖ ਨੇ ਇਸ ਤਰ੍ਹਾਂ ਕਿਹਾ
ਮੈਤੁਮਤੇਕਛੁਦਰਬੁਨਰਾਖਿਯੋ॥
ਕਿ ਮੈਂ ਤੇਰੇ ਤੋਂ ਕੁਝ ਵੀ ਧਨ (ਲੁਕਾ ਕੇ) ਨਹੀਂ ਰਖਿਆ।
ਜਾਕੌਰੁਚੈਤਿਸੀਕੋਦੀਜੈ॥
ਜਿਸ ਨੂੰ ਚਾਹੇਂ, ਉਸੇ ਨੂੰ ਦੇ ਦੇਵੀਂ।
ਮੋਰੀਕਛੂਕਾਨਿਨਹਿਕੀਜੈ॥੭॥
ਮੇਰੀ ਬਿਲਕੁਲ ਪਰਵਾਹ ਨਾ ਕਰੀਂ ॥੭॥
ਅੜਿਲ॥
ਅੜਿਲ:
ਤਾਬ੍ਰਦਾਨਤੇਦੁਗਨਰੁਕਮਕੌਜਾਨੀਯੈ॥
(ਇਸਤਰੀ ਨੇ ਕਿਹਾ) ਤਾਂਬੇ ਦੇ ਦਾਨ ਨਾਲੋਂ ਚਾਂਦੀ (ਦੇ ਦਾਨ ਦਾ ਪੁੰਨ) ਦੁਗਣਾ ਜਾਣਿਆ ਜਾਂਦਾ ਹੈ।
ਰੁਕਮਦਾਨਤੈਚੌਗੁਨਸ੍ਵਰਨਹਿੰਮਾਨੀਯੈ॥
ਚਾਂਦੀ ਦੇ ਦਾਨ ਨਾਲੋਂ ਸੋਨੇ (ਦਾ ਦਾਨ) ਚੌਗੁਣੇ (ਪੁੰਨ ਵਾਲਾ) ਮੰਨਿਆ ਜਾਂਦਾ ਹੈ।