GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1035
Display Settings
ਤਿਨਸਭਹਿਨਇਹਠੌਰਬੁਲਾਵਹੁ
ਉਨ੍ਹਾਂ ਸਾਰੀਆਂ ਨੂੰ ਇਸ ਥਾਂ ਤੇ ਬੁਲਾਓ
ਕੰਚਨਦੇਕਰਿਹਾਥਬਿਜਾਵਹੁ॥੨੧॥
ਅਤੇ ਸੋਨਾ ਉਨ੍ਹਾਂ ਦੇ ਹੱਥ ਨਾਲ ਬਿਜਵਾਓ ॥੨੧॥
ਦੋਹਰਾ
ਦੋਹਰਾ:
ਸਭਰਾਨੀਜੇਤਕਹੁਤੀਠਟਕਿਰਹੀਮਨਮਾਹਿ
ਸਭ ਰਾਣੀਆਂ ਜਿਤਨੀਆਂ ਕੁ ਸਨ, ਮਨ ਵਿਚ ਠਠੰਬਰ ਗਈਆਂ।
ਕਛੁਚਰਿਤ੍ਰਇਹਠਾਨਿਰਖਿਕੰਚਨਬੋਯੋਨਾਹਿ॥੨੨॥
ਇਸ ਵਿਚ ਕੋਈ ਚਰਿਤ੍ਰ ਹੈ, ਸੋਨਾ ਕਿਸੇ ਨੇ ਵੀ ਨਾ ਬੀਜਿਆ ॥੨੨॥
ਚੌਪਈ
ਚੌਪਈ:
ਦਰਪਕਲਾਪੁਨਐਸਉਚਾਰੀ
ਦਰਪ ਕਲਾ ਨੇ ਫਿਰ ਇਸ ਤਰ੍ਹਾਂ ਕਿਹਾ,
ਜੋਤੁਮਰਾਵਹੁਬਿਭਚਾਰੀ
ਜੇ ਤੁਸੀਂ ਵਿਭਚਾਰੀ ਨਹੀਂ, ਤਾਂ ਬੀਜੋ।
ਤੌਤੁਮਆਇਕੰਚਨਹਿਬੋਵਹੁ
ਇਸ ਲਈ ਤੁਸੀਂ ਆ ਕੇ ਸੋਨਾ ਬੀਜੋ
ਹਮਰੋਸਕਲਅਸੁਖਕਹਖੋਵਹੁ॥੨੩॥
ਅਤੇ ਮੇਰੇ ਸਾਰਿਆਂ ਦੁਖਾਂ ਨੂੰ ਨਸ਼ਟ ਕਰ ਦਿਓ ॥੨੩॥
ਅੜਿਲ
ਅੜਿਲ:
ਤ੍ਰਿਯਾਪੁਰਖਸੁਨਿਬੈਨਮੂੰਦਿਮੁਖਰਹਤਭੇ
(ਸਾਰੇ) ਇਸਤਰੀ ਮਰਦ ਗੱਲ ਸੁਣ ਕੇ ਮੂੰਹ ਬੰਦ ਕਰ ਕੇ ਰਹਿ ਗਏ।
ਕੰਚਨਬੋਵਨਕਾਜਟਰਿਤਿਤਕੌਗਏ
ਸੋਨਾ ਬੀਜਣ ਲਈ ਕੋਈ ਉਧਰ ਨੂੰ ਨਾ ਗਿਆ।
ਦਰਪਕਲਾਤਬਬਚਨਕਹੇਮੁਸਕਾਇਕੈ
ਤਦ ਦਰਪ ਕਲਾ ਨੇ ਹੱਸ ਕੇ ਕਿਹਾ,
ਹੋਸੁਨੋਰਾਵਜੂਬਚਨਹਮਾਰੋਆਇਕੈ॥੨੪॥
ਹੇ ਰਾਜਾ ਜੀ! ਆ ਕੇ ਮੇਰੀ ਗੱਲ ਸੁਣੋ ॥੨੪॥
ਪੁਰਖਇਸਤ੍ਰਿਨਕੌਜੋਨ੍ਰਿਪਪ੍ਰਥਮਸੰਘਾਰਿਯੈ
ਜੇ ਕੋਈ ਰਾਜਾ ਇਸਤਰੀ ਪੁਰਸ਼ ਨੂੰ ਪਹਿਲਾਂ ਮਾਰਦਾ ਸੀ,
ਤੌਕਰਲੈਕੇਖੜਗਦੁਹੁਨਹੁਮਮਾਰਿਯੈ
ਤਾਂ ਤਲਵਾਰ ਲੈ ਕੇ ਸਾਨੂੰ ਮਾਰ ਦਿਓ।
ਬਿਨਸੇਬਿਨਾਰਹਿਯੋਕੋਊਜਗਤਮੈ
ਭ੍ਰਸ਼ਟ ਹੋਣ ਤੋਂ ਬਿਨਾ ਕੋਈ ਇਸ ਸੰਸਾਰ ਵਿਚ ਨਹੀਂ ਰਿਹਾ।
ਹੋਛਮਾਕਰੋਅਪਰਾਧੁਜੁਕੀਨੋਆਜੁਮੈ॥੨੫॥
ਇਸ ਲਈ ਜੋ ਅਜ ਮੈਂ ਅਪਰਾਧ ਕੀਤਾ ਹੈ, ਉਸ ਨੂੰ ਮਾਫ਼ ਕਰ ਦਿਓ ॥੨੫॥
ਦੋਹਰਾ
ਦੋਹਰਾ:
ਜਬਰਿਤੁਰਾਜਸਮੈਬਿਖੈਬੇਗਪਵਨਕੋਹੋਇ
ਜਦ ਬਸੰਤ ਵੇਲੇ ਪੌਣ ਦਾ ਵੇਗ ਹੁੰਦਾ ਹੈ
ਊਚਨੀਚਕਾਪੇਬਿਨਾਰਹਿਯੋਬਿਰਛਕੋਇ॥੨੬॥
ਤਾਂ ਵੱਡੇ ਨਿੱਕੇ ਬ੍ਰਿਛਾਂ ਵਿਚੋਂ ਕੰਬੇ ਬਿਨਾ ਕੋਈ ਵੀ ਨਹੀਂ ਰਹਿੰਦਾ ॥੨੬॥
ਸੁਨਿਰਾਜਾਐਸੋਬਚਨਕੀਨੋਤਿਨੈਨਿਹਾਲ
ਰਾਜੇ ਨੇ ਉਸ ਤੋਂ ਇਸ ਪ੍ਰਕਾਰ ਦੇ ਬਚਨ ਸੁਣ ਕੇ (ਉਸ ਨੂੰ) ਨਿਹਾਲ ਕਰ ਦਿੱਤਾ
ਸਾਹੁਸੁਤਾਸੁਤਸਾਹੁਕੋਦੇਤਭਯੋਤਤਕਾਲ॥੨੭॥
ਅਤੇ ਬਾਦਸ਼ਾਹ ਦੀ ਪੁੱਤਰੀ ਸ਼ਾਹ ਦੇ ਪੁੱਤਰ ਨੂੰ ਉਸੇ ਵੇਲੇ ਦੇ ਦਿੱਤੀ ॥੨੭॥
ਅੜਿਲ
ਅੜਿਲ:
ਇਹਛਲਸੌਤ੍ਰਿਯਛੈਲਸਭਨਕੌਛਲਿਗਈ
ਇਸ ਤਰ੍ਹਾਂ ਦੇ ਚਰਿਤ੍ਰ ਨਾਲ ਨੌਜਵਾਨ ਇਸਤਰੀ ਨੇ ਸਭ ਨੂੰ ਛਲ ਲਿਆ।
ਕੇਲਨ੍ਰਿਪਤਿਕੇਧਾਮਮਾਸਦਸਕਰਤਭੀ
ਰਾਜੇ ਦੇ ਘਰ ਦਸ ਮਹੀਨੇ ਕੇਲ-ਕ੍ਰੀੜਾ ਕਰਦੀ ਰਹੀ।
ਬਹੁਰਸਭਨਕੋਐਸੋਚਰਿਤ੍ਰਦਿਖਾਇਕਰਿ
ਫਿਰ ਸਭ ਨੂੰ ਅਜਿਹਾ ਚਰਿਤ੍ਰ ਵਿਖਾ ਕੇ,
ਹੋਮਨਭਾਵਤਕੋਮੀਤਬਰਿਯੋਸੁਖਪਾਇਕਰਿ॥੨੮॥
ਸੁਖ ਪੂਰਵਕ ਮਨ ਭਾਉਂਦਾ ਮਿਤਰ ਪ੍ਰਾਪਤ ਕਰ ਲਿਆ ॥੨੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚੌਵਨੋਚਰਿਤ੍ਰਸਮਾਪਤਮਸਤੁਸੁਭਮਸਤੁ॥੧੫੪॥੩੦੭੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੪॥੩੦੭੯॥ ਚਲਦਾ॥
ਚੌਪਈ
ਚੌਪਈ:
ਸਾਹਿਜਹਾਕੀਏਕਬਰਨਾਰੀ
ਸ਼ਾਹਜਹਾਨ ਦੀ ਇਕ ਸੁੰਦਰ ਇਸਤਰੀ ਸੀ।
ਪ੍ਰਾਨਮਤੀਤਿਹਨਾਮਉਚਾਰੀ
ਉਸ ਦਾ ਨਾਮ ਪ੍ਰਾਨਮਤੀ ਕਿਹਾ ਜਾਂਦਾ ਸੀ।
ਤਿਨਿਕਸਾਹੁਕੋਪੂਤਬਿਲੋਕਿਯੋ
ਉਸ ਨੇ ਸ਼ਾਹ ਦਾ (ਇਕ) ਪੁੱਤਰ ਵੇਖਿਆ,
ਤਬਹੀਆਨਿਕਾਮੁਤਿਹਰੋਕਿਯੋ॥੧॥
ਤਦ ਹੀ ਕਾਮ ਨੇ ਉਸ ਨੂੰ ਘੇਰ ਲਿਆ ॥੧॥
ਅੜਿਲ
ਅੜਿਲ:
ਪਠੈਸਹਿਚਰੀਤਾਕੋਲਿਯੋਬੁਲਾਇਕੈ
(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ
ਲਪਟਿਲਪਟਿਰਤਿਕਰੀਹਰਖਉਪਜਾਇਕੈ
ਅਤੇ ਪ੍ਰਸੰਨਤਾ ਸਹਿਤ (ਉਸ ਨਾਲ) ਲਿਪਟ ਲਿਪਟ ਕੇ ਰਤੀ-ਕ੍ਰੀੜਾ ਕੀਤੀ।
ਕੇਲਕਰਤਦੋਹੂੰਬਚਨਕਹੇਮੁਸਕਾਇਕੈ
ਕੇਲ ਕਰਦਿਆਂ ਦੋਹਾਂ ਨੇ ਹੱਸ ਕੇ ਕਿਹਾ
ਹੋਚੌਰਾਸੀਆਸਨਲੀਨੇਸੁਖਪਾਇਕੈ॥੨॥
ਕਿ (ਅਸੀਂ) ਚੌਰਾਸੀ ਆਸਣ ਕਰ ਕੇ ਸੁਖ ਪ੍ਰਾਪਤ ਕੀਤਾ ਹੈ ॥੨॥
ਦੋਹਰਾ
ਦੋਹਰਾ:
ਬਹੁਤਦਿਵਸਤਾਸੋਰਮੀਪੁਨਿਯੌਕਹਿਯੋਬਨਾਇ
ਉਸ ਨਾਲ ਬਹੁਤ ਦਿਨਾਂ ਤਕ ਰਮਣ ਕਰ ਕੇ ਫਿਰ ਇਸ ਤਰ੍ਹਾਂ (ਮਨ ਵਿਚ) ਕਿਹਾ
ਯਾਹਿਮਾਰਿਕਰਿਡਾਰਿਯੈਜਿਨਿਕੋਊਲਖਿਜਾਇ॥੩॥
ਕਿ ਇਸ ਨੂੰ ਮਾਰ ਦੇਈਏ, ਮਤਾਂ ਕੋਈ ਜਾਣ ਨਾ ਜਾਏ ॥੩॥
ਚੌਪਈ
ਚੌਪਈ:
ਪ੍ਰਾਨਮਤੀਆਗ੍ਯਾਤਿਹਦਈ
ਪ੍ਰਾਨਮਤੀ ਨੇ ਸਖੀ ਨੂੰ ਆਗਿਆ ਦਿੱਤੀ
ਮਾਰਨਸਖੀਤਾਹਿਲੈਗਈ
ਅਤੇ ਉਹ ਉਸ ਨੂੰ ਮਾਰਨ ਲਈ ਲੈ ਗਈ।
ਆਪੁਭੋਗਤਿਹਸਾਥਕਮਾਯੋ
(ਪਹਿਲਾਂ) ਸਖੀ ਨੇ ਆਪ ਉਸ ਨਾਲ ਭੋਗ ਕੀਤਾ
ਪੁਨਿਤਾਸੋਇਹਭਾਤਿਸੁਨਾਯੋ॥੪॥
ਅਤੇ ਫਿਰ ਉਸ ਨੂੰ ਇਸ ਤਰ੍ਹਾਂ ਕਿਹਾ ॥੪॥