GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1034
Display Settings
ਸੁਨੋਮੀਤਤੁਮਬਾਤਹਮਾਰੀ
ਹੇ ਮਿਤਰ! ਮੇਰੀ ਗੱਲ ਸੁਣੋ। (ਜਦੋਂ ਤੈਨੂੰ ਰਾਜੇ ਦੇ ਪੇਸ਼ ਕਰਨਗੇ ਤਾਂ)
ਸੋਨਾਬੋਵਤਮੁਹਿਤੁਮਕਹਿਯਹੁ
ਕਹਿਣਾ ਕਿ ਤੂੰ ਮੈਨੂੰ ਸੋਨਾ ਬੀਜ ਕੇ (ਵਿਖਾ ਰਿਹਾ ਸੈਂ)।
ਯੌਕਹਿਨੈਨਨੀਚਕਰਿਰਹਿਯਹੁ॥੯॥
ਇਹ ਕਹਿ ਕੈ ਨੈਣ ਹੇਠਾਂ ਕਰ ਲਈਂ ॥੯॥
ਨ੍ਰਿਪਪਹਿਬਾਧਤਾਹਿਲੈਗਏ
ਉਸ ਨੂੰ ਬੰਨ੍ਹ ਕੇ ਰਾਜੇ ਕੋਲ ਲੈ ਗਏ।
ਤੇਵੈਬੈਨਬਖਾਨਤਭਏ
ਉਥੇ ਉਸ ਨੇ ਉਹੀ ਗੱਲ ਕਹੀ।
ਏਕਬਾਤਮੈਤੁਮੈਦਿਖਾਊ
ਜੇ ਮੈਂ ਇਕ ਗੱਲ ਤੁਹਾਨੂੰ ਵਿਖਾਵਾਂ ਤਾਂ ਦਸੋ,
ਤੁਮਤੇਕਹੋਕਹਾਤਬਪਾਊਾਂ॥੧੦॥
ਤੁਹਾਡੇ ਤੋਂ ਕੀ ਪ੍ਰਾਪਤ ਕਰਾਂਗਾ ॥੧੦॥
ਜਾਪੈਬੈਠੇਮੁਹਿਗਹਿਆਨੋ
ਜਿਥੋਂ ਮੈਨੂੰ ਬੈਠੇ ਨੂੰ ਤੁਸੀਂ ਪਕੜ ਲਿਆਂਦਾ ਸੀ,
ਉਨਮੋਸੋਇਹਭਾਤਿਬਖਾਨੋ
ਉਸ ਨੇ ਮੈਨੂੰ ਇਸ ਤਰ੍ਹਾਂ ਕਿਹਾ ਸੀ।
ਜੌਮੈਕੰਚਨਬੀਜਿਦਿਖਾਊ
ਜੇ ਮੈਂ ਸੋਨਾ ਬੀਜ ਕੇ ਵਿਖਾਵਾਂ,
ਤਬਮੈਕਹੋਕਹਾਬਰਪਾਊ॥੧੧॥
ਦਸੋ, ਤਦ ਮੈਂ ਕੀ ਵਰ ਪ੍ਰਾਪਤ ਕਰਾਂਗਾ ॥੧੧॥
ਜਦਯੌਬਚਨਰਾਵਸੁਨਿਪਾਯੋ
ਜਦ ਰਾਜੇ ਨੇ ਇਹ ਬੋਲ ਸੁਣਿਆ
ਦਰਪਕਲਾਕੌਬੋਲਿਪਠਾਯੋ
ਤਾਂ ਦਰਪ ਕਲਾ ਨੂੰ ਬੁਲਵਾ ਲਿਆ।
ਤਾਕੋਏਕਧਾਮਮੈਰਾਖਿਯੋ
ਉਸ (ਵਿਅਕਤੀ) ਨੂੰ ਇਕ ਮਹੱਲ ਵਿਚ ਰਖਿਆ
ਕੰਚਨਕੇਬੀਜਨਕਹਭਾਖਿਯੋ॥੧੨॥
ਅਤੇ ਸੋਨਾ ਬੀਜਣ ਲਈ ਕਿਹਾ ॥੧੨॥
ਮੋਹਿਇਹਏਕਸਦਨਮੈਰਾਖੋ
ਮੈਨੂੰ ਅਤੇ ਇਸ ਨੂੰ ਇਕ ਘਰ ਵਿਚ ਰਖੋ
ਭਲੀਬੁਰੀਕਛੁਬਾਤਭਾਖੋ
ਅਤੇ ਕੋਈ ਮਾੜੀ ਚੰਗੀ ਗੱਲ ਨਾ ਕਹੋ।
ਜਬਮੈਮਾਸਇਕਾਦਸਲਹਿਹੌ
ਜਦ ਗਿਆਰਾਂ ਮਹੀਨੇ ਬੀਤ ਜਾਣਗੇ
ਤੁਮਸੌਆਇਆਪਹੀਕਹਿਹੌ॥੧੩॥
ਤਾਂ ਮੈਂ ਤੁਹਾਨੂੰ ਆਪ ਹੀ ਆ ਕੇ ਕਹਾਂਗਾ ॥੧੩॥
ਜਬਵੈਦੋਊਏਕਗ੍ਰਿਹਰਾਖੈ
ਜਦ ਉਨ੍ਹਾਂ ਦੋਹਾਂ ਨੂੰ ਇਕ ਘਰ ਵਿਚ ਰਖਿਆ ਗਿਆ
ਤਬਤ੍ਰਿਯਯੌਤਾਸੌਬਚਭਾਖੈ
ਤਾਂ ਇਸਤਰੀ ਨੇ ਮਿਤਰ ਨੂੰ ਇਸ ਤਰ੍ਹਾਂ ਕਿਹਾ,
ਮੋਸੌਭੋਗਮੀਤਅਬਕਰਿਯੈ
ਹੇ ਮਿਤਰ! ਹੁਣ ਮੇਰੇ ਨਾਲ ਭੋਗ ਕਰੋ
ਯਾਚਿੰਤਤੇਨੈਕੁਡਰਿਯੈ॥੧੪॥
ਅਤੇ ਇਸ ਤਰ੍ਹਾਂ ਦੀ ਚਿੰਤਾ ਤੋਂ ਨਾ ਡਰੋ ॥੧੪॥
ਦੋਹਰਾ
ਦੋਹਰਾ:
ਪਕਰਿਮੀਤਕੋਆਪਨੇਊਪਰਲਯੇਚਰਾਇ
ਮਿਤਰ ਨੂੰ ਪਕੜ ਕੇ ਆਪਣੇ ਉਪਰ ਚੜ੍ਹਾ ਲਿਆ।
ਤਾਸੌਰਤਿਮਾਨਤਭਈਲਪਟਿਲਪਟਿਸੁਖਪਾਇ॥੧੫॥
ਉਸ ਨਾਲ ਲਿਪਟ ਲਿਪਟ ਕੇ ਸੁਖ ਪੂਰਵਕ ਰਤੀ-ਕ੍ਰੀੜਾ ਕਰਦੀ ਰਹੀ ॥੧੫॥
ਕਾਲਿਕਿਨੀਜਾਨ੍ਯੋਨਹੀਆਜੁਰਮੌਤਵਸੰਗ
ਕਲ ਨੂੰ ਕਿਸੇ ਨੇ ਨਹੀਂ ਜਾਣਿਆ ਹੈ, ਅਜ ਮੈਂ ਤੇਰੇ ਨਾਲ ਰਮਣ ਕਰਾਂਗੀ।
ਲਾਜਕਾਹੂਕੀਕਰੋਮੋਤਨਬਢਿਯੋਅਨੰਗ॥੧੬॥
ਕਿਸੇ ਦੀ ਕੋਈ ਸ਼ਰਮ ਨਾ ਕਰੋ, ਮੇਰੇ ਸ਼ਰੀਰ ਵਿਚ ਕਾਮ ਬਹੁਤ ਵੱਧ ਗਿਆ ਹੈ ॥੧੬॥
ਅੜਿਲ
ਅੜਿਲ:
ਦਸਮਾਸਨਰਤਿਕਰੀਹਰਖਉਪਜਾਇਕੈ
ਉਨ੍ਹਾਂ ਨੇ ਆਨੰਦ ਸਹਿਤ ਦਸ ਮਹੀਨੇ ਰਤੀ ਕ੍ਰੀੜਾ ਕੀਤੀ
ਆਸਨਚੁੰਬਨਅਨਿਕਕਿਯੇਲਪਟਾਇਕੈ
ਅਤੇ ਲਿਪਟ ਕੇ ਅਨੇਕ ਆਸਣ ਅਤੇ ਚੁੰਬਨ ਕੀਤੇ।
ਜਬਗਿਯਾਰਵੋਮਾਸਪਹੂਚ੍ਯੌਆਇਕਰਿ
ਜਦੋਂ ਗਿਆਰ੍ਹਵਾਂ ਮਹੀਨਾ ਆ ਪਹੁੰਚਿਆ
ਹੋਦਰਪਕਲਾਕਹਿਯੋਨ੍ਰਿਪਤਿਸੌਜਾਇਕਰਿ॥੧੭॥
ਤਾਂ ਦਰਪ ਕਲਾ ਨੇ ਰਾਜੇ ਨੂੰ ਜਾ ਕੇ ਕਿਹਾ ॥੧੭॥
ਕੰਚਨਬੋਵਨਸਮੈਪਹੂਚ੍ਯੋਆਇਕੈ
ਸੋਨਾ ਬੀਜਣ ਦਾ ਸਮਾਂ ਆ ਗਿਆ ਹੈ।
ਸਭਰਾਨੀਜੁਤਨ੍ਰਿਪਕੌਲਿਯੋਬੁਲਾਇਕੈ
(ਉਸ ਨੇ) ਸਾਰੀਆਂ ਰਾਣੀਆਂ ਸਹਿਤ ਰਾਜੇ ਨੂੰ ਬੁਲਾ ਲਿਆ।
ਪੁਰਬਾਸੀਜਨਸਭੇਤਮਾਸਾਕੌਗਏ
ਸਾਰੇ ਨਗਰਵਾਸੀ ਵੀ ਤਮਾਸ਼ਾ ਵੇਖਣ ਲਈ ਆ ਗਏ
ਹੋਜਹਅਸਥਿਤਵਹਤ੍ਰਿਯਾਤਹਾਹੀਜਾਤਭੇ॥੧੮॥
ਅਤੇ ਜਿਥੇ ਉਹ ਇਸਤਰੀ ਬੈਠੀ ਸੀ, ਉਥੇ ਹੀ ਜਾ ਪਹੁੰਚੇ ॥੧੮॥
ਜੋਤ੍ਰਿਯਪੁਰਖਬਿਨਸਿਯੋਤਾਹਿਬੁਲਾਇਯੈ
ਜੋ ਇਸਤਰੀ ਜਾਂ ਪੁਰਸ਼ (ਧਰਮ ਤੋਂ) ਪਤਿਤ ਨਹੀਂ ਹੋਇਆ, ਉਸ ਨੂੰ ਬੁਲਾਓ।
ਵਾਕੈਕਰਦੈਹ੍ਯਾਂਕਲਧੌਤਬਿਜਾਇਯੈ
ਉਸ ਦੇ ਹੱਥੋਂ ਇਥੇ ਸੋਨਾ ਬਿਜਵਾਓ।
ਜੋਬਿਨਸਿਯੋਨਰਤ੍ਰਿਯਇਹਹਾਥਛੁਵਾਇਹੈ
ਜੇ ਕੋਈ ਭ੍ਰਸ਼ਟ ਮਰਦ ਜਾਂ ਇਸਤਰੀ ਇਸ ਨੂੰ ਛੋਹੇਗੀ,
ਹੋਉਗੈਕੰਚਨਨੈਕਦੋਸਮੁਹਿਆਇਹੈ॥੧੯॥
ਤਾਂ ਸੋਨਾ ਬਿਲਕੁਲ ਪੈਦਾ ਨਹੀਂ ਹੋਵੇਗਾ ਅਤੇ ਦੋਸ਼ ਮੈਨੂੰ ਲਗੇਗਾ ॥੧੯॥
ਤਬਰਾਜੈਸਭਹਿਨਯੌਕਹਿਯੋਸੁਨਾਇਕੈ
ਤਦ ਰਾਜੇ ਨੇ ਸਾਰਿਆਂ ਨੂੰ ਸੁਣਾ ਕੇ ਇਹ ਕਿਹਾ,
ਜੋਬਿਨਸਿਯੋਨਹਿਹੋਇਸੁਬੀਜਹੁਜਾਇਕੈ
ਜੋ ਭ੍ਰਸ਼ਟ ਨਹੀਂ ਹੋਇਆ, ਉਹ ਜਾ ਕੇ ਸੋਨਾ ਬੀਜੇ।
ਸੁਨਤਬਚਨਤ੍ਰਿਯਨਰਸਭਹੀਚਕ੍ਰਿਤਭਏ
ਗੱਲ ਸੁਣ ਕੇ ਸਭ ਮਰਦ ਅਤੇ ਇਸਤਰੀਆਂ ਹੈਰਾਨ ਰਹਿ ਗਈਆਂ
ਹੋਸੋਨੋਬੀਜਨਕਾਜਤਿਤਕੌਜਾਤਭੇ॥੨੦॥
ਅਤੇ ਕੋਈ ਵੀ ਸੋਨੇ ਨੂੰ ਬੀਜਣ ਲਈ ਉਧਰ ਨੂੰ ਨਾ ਗਿਆ ॥੨੦॥
ਚੌਪਈ
ਚੌਪਈ:
ਦਰਪਕਲਾਇਹਭਾਤਿਉਚਾਰੀ
ਦਰਪ ਕਲਾ ਨੇ ਇਸ ਤਰ੍ਹਾਂ ਕਿਹਾ
ਜੋਰਾਜਾਸਭਤ੍ਰਿਯਾਤੁਹਾਰੀ
ਕਿ ਹੇ ਰਾਜਾ ਜੀ! ਜੋ ਤੁਹਾਡੀਆਂ ਸਾਰੀਆਂ ਇਸਤਰੀਆਂ ਹਨ।